Breaking News
Home / ਮੁੱਖ ਖਬਰਾਂ / 84 ਦੇ ਆਸ-ਪਾਸ ਦਾ ਝੂਠਾ ਪ੍ਰਾਪੇਗੰਡਾ

84 ਦੇ ਆਸ-ਪਾਸ ਦਾ ਝੂਠਾ ਪ੍ਰਾਪੇਗੰਡਾ

1984 ਤੋਂ ਪਹਿਲਾਂ ਸਾਡੇ ਘਰੇ ਅਖਬਾਰ ਆਉਂਦਾ ਸੀ ‘ਜੱਗ ਬਾਣੀ’ ਪਹਿਲਾਂ ਲਾਲਾ ਜਗਤ ਨਰਾਇਣ ਤੇ ਫੇਰ ਉਸਦਾ ਮੁੰਡਾ ਰਮੇਸ਼ ,ਇਹਨਾਂ ਦਾ ਇੱਕੋ ਕੰਮ ਸੀ ਪੰਜਾਬ ‘ਚ ਜੋ ਵੀ ਕਰਾ ਇਮ ਹੁੰਦਾ ਸੀ ਸਭ ‘ਸੰਤ ਭਿੰਡਰਾਵਾਲੇ ‘ ਦੇ ਨਾਮ ਲਾਉਂਦੇ ਸੀ ,ਮੈਨੂੰ ਅੱਜ ਵੀ ਯਾਦ ਹੈ ਪਹਿਲਾਂ ਤਾਂ ਸੁਰਖ਼ੀਆਂ ਹੀ ਤੱਤੀਆਂ ਤੱਤੀਆਂ ਹੁੰਦੀਆਂ ਸਨ ਅੱਗ ਲਾਊ,ਫੇਰ ਰਹਿੰਦੀ ਕਸਰ ਸੰਪਾਦਕੀ ਪੇਜ ਤੇ ਕੱਢਦੇ ਸੀ ,ਲੇਖ ਵੀ ਨਫ਼ਰਤ ਨਾਲ ਭਰੇ ਹੁੰਦੇ ਸੀ ਤੇ ਸੰਪਾਦਕੀ ਚ ਸ਼ਪੈਸ਼ਲ ਤੌਰ ਤੇ ਲਿਸਟ ਛੱਪਦੀ ਸੀ ਕੇ ਪੰਜਾਬ ਚ ਕੱਲ੍ਹ ਐਨੇ ਕਰਾਇਮ ਹੋਏ ਸਭ ਭਿੰਡਰਾਵਾਲੇ ਦੇ ਅੱ ਤ ਵਾ ਦੀ ਆਂ ਨੇ ਕੀਤੇ ,ਮਸਲਨ ਜੇ ਕੋਈ ਲੁੱਟ ਖੋਹ ਦੀ ਵਾਰਦਾਤ ਹੁੰਦੀ ਓਹ ਵੀ ਓਹਨਾੰ ਸਿਰ ਲਾਉੰਦੇ ,ਕੋਈ ਮੋਟਰਸਾਇਕਲ ਖੋਹ ਕੇ ਲੈ ਜਾਂਦਾ ਤਾਂ ਓਹ ਭਿੰਡਰਾਵਾਲੇ ਦੇ ਬੰਦੇ ਲੈ ਗਏ

ਐਨੀ ਨਫ਼ਰਤ ਫੈਲਾਉਂਦਾ ਸੀ ਇਹ ਅਦਾਰਾ ਕੇ ਰਹੇ ਰੱਬ ਦਾ ਨਾ ,ਤਿੰਨ ਅਖਬਾਰ ਸੀ ਇਹਨਾਂ ਦੇ ਹਿੰਦ ਸਮਾਚਾਰ,ਪੰਜਾਬ ਕੇਸਰੀ ਤੇ ਜੱਗ ਬਾਣੀ ,ਬੱਸ ਅੱਗ ਹੀ ਵੰਡਦੇ ਸੀ ਰੋਜ਼ਾਨਾ ਪੰਜਾਬ ਅੰਦਰ ਹਿੰਦੂ ਸਿੱਖਾਂ ਦੀ ਵਧੀਆ ਸਾਂਝ ਸੀ ਪਰ ਅਖਬਾਰ ਪੜ੍ਹ ਕੇ ਤਾਂ ਇਉਂ ਲੱਗਣ ਲੱਗ ਪੈਂਦਾ ਸੀ ਜਿਵੇਂ ਦੋਹੇਂ ਇੱਕ ਦੂਜੇ ਦੇ ਖੂਨ ਦੇ ਤਿਹਾਏ ਹੋਣ ,ਪ੍ਰਾਪੇਗੰਡਾ ਹੀ ਐਨਾ ਜ਼ ਬ ਰ ਦ ਸ ਤ ਸੀ

ਇਹਨਾਂ ਦਾ ਅਖਬਾਰ ਪੜ੍ਹ ਕੇ ਤਾਂ ਕੋਈ ਮੁਰਦਾ ਵੀ ਕਬਰ ਚੋਂ ਨਿਕਲ ਕੇ ਡਰਦਾ ਮਾਰਿਆਂ ਭੱਜ ਖੜ੍ਹਾ ਹੁੰਦਾ .. ਕਿਤੇ ਹੋਰ ਬੇਸ਼ੱਕ ਦਾਅਵਾ ਨਾ ਕਰਾਂ ਪਰ ਮਾਲਵੇ ਦੇ ਸਾਡੇ ਇਲਾਕੇ ਚ ਤਾਂ ਹਿੰਦੂ ਸਿੱਖਾਂ ਦੇ ਰਿਸ਼ਤੇ ਬਹੁਤ ਗਹਿਰੇ ਸੀ ..ਪਰ ਅਖ਼ਬਾਰੀ ਅਦਾਰੇ ਵੱਲੋਂ ਫੈਲਾਈ ਜਾ ਰਹੀ ਤੁਫ਼ਾਨੀ ਨ ਫ਼ ਰ ਤ ਨੇ ਪੰਜਾਬ ਦਾ ਮਹੌਲ ਗੰਦਲ਼ਾਂ ਕਰਨਾ ਸ਼ੁਰੂ ਕਰਤਾ ਸੀ


ਸਾਡੇ ਇਧਰ ਵੀ ਗਊਆਂ ਦੇ ਸਿਰ ਮੰਦਰਾੰ ਚ ਵੱ ਢ ਕੇ ਸੁੱ ਟ ਣ ਦੀਆਂ ਅਫ਼ਵਾਹਾਂ ਫੈਲੀਆਂ ਸਨ ਜਦੋਂ 84 ਸ਼ੁਰੂ ਹੋਇਆ ਸੀ ਪਰ ਇਹ ਸਭ ਝੂਠੀਆਂ ਨਿਕਲੀਆਂ ਸਨ .. ਉਸ ਸਮੇਂ ਟਾਈਮ ਏਹੋ ਜਾ ਸੀ ਕੇ ਲੋਕ ਅਖ਼ਬਾਰਾਂ ਚ ਆਈਆਂ ਖ਼ਬਰਾਂ ਤੇ ਯਕੀਨ ਵੀ ਕਰਦੇ ਸਨ ,ਝੂਠੀਆਂ ਖ਼ਬਰਾਂ ਬਣਾ ਕੇ ਲੋਕਾਂ ਦੇ ਮਨਾਂ ਚ ਜ਼ਹਿਰ ਵੀ ਭਰ ਦਿੱਤੀ ਜਾਂਦੀ ਹੈ ,ਆਮ ਲੋਕ ਉਦੋਂ ਏਹਨਾਂ ਚਾਲਾਂ ਨੂੰ ਨਹੀਂ ਸੀ ਪਛਾਣਦੇ
ਲੋਕ ਤੇ ਅਸਰ ਹੁੰਦਾ ਸੀ ਕੇ ਅਖਬਾਰ ਪੜ੍ਹੇ ਲਿਖੇ ਸਿਆਣੇ ਲੋਕ ਹੀ ਛਾਪ ਕੇ ਵੰਡਦੇ ਹਨ ..ਇੱਕ ਬਾਰ ਬੰਬਈ ਤੋਂ ਸਾਡੇ ਬਾਪੂ ਨੂੰ ਮਿਲਣ ਫ਼ਿਲਮ ਯੂਨਿਟ ਦਾ ਆਦਮੀ ਆਇਆ ,ਮੁਸਲਮਾਨ ਸੀ ਤੇ ਇਬਰਾਹਿਮ ਨਾਮ ਸੀ ਉਸਦਾ ,ਓਹ ਸਾਡੇ ਕੋਲ ਤਿੰਨ ਚਾਰ ਦਿਨ ਰਿਹਾ ,ਇੱਕ ਦਿਨ ਬਾਪੂ ਨਾਲ ਬਜ਼ਾਰ ਗਿਆ ਤੇ ਬਠਿੰਡੇ ਦਾ ਭਾਈਚਾਰੇ ਵਾਲਾ ਮਹੌਲ ਦੇਖ ਕੇ ਹੈਰਾਨ ਰਹਿ ਗਿਆ

ਜਦੋਂ ਸ਼ਾਮ ਨੂੰ ਵਾਪਸ ਆਏ ਤਾਂ ਬਾਪੂ ਨੇ ਉਸ ਦੀ ਗੱਲ ਜੋ ਉਸਨੇ ਦੱਸੀ ਸਭ ਨੂੰ ਸੁਣਾਈ ,ਸਭ ਹੈਰਾਨ ਸਨ ,ਇਬਰਾਹਿਮ ਨੇ ਦੱਸਿਆ ਕੇ ਬੰ ਬ ਈ ਤੋਂ ਚੱਲਣ ਵੇਲੇ ਉਸ ਦੇ ਮਨ ਚ ਇਹ ਖਿਆਲ ਸੀ ਕੇ ਉੱਥੇ ਪੰਜਾਬ ਚ ਹਲਾਤ ਬਹੁਤ ਜ਼ਿਆਦਾ ਖ਼ਰਾਬ ਹਨ ਤੇ ਸਿੱਖ ਹਿੰਦੂਆਂ ਦੀ ਰੋਜ਼ਾਨਾ ਵੱਢ ਟੁੱ ਕ ਤੇ ਮ ਰਾ ਮ ਰਾ ਈ ਕਰਦੇ ਹਨ ਪਰ ਇੱਥੇ ਉਸਤੋੰ ਬਿਲਕੁਲ ਉਲਟ ਮਹੌਲ ਦੇਖ ਕੇ ਇਬਰਾਹਿਮ ਨੂੰ ਯਕੀਨ ਨਹੀਂ ਸੀ ਆ ਰਿਹਾ ,ਉਸਨੇ ਦੱਸਿਆ ਕੇ ਉਧਰ ਬੰ ਬ ਈ ਚ ਇਵੇਂ ਦਾ ਹੀ ਪ੍ਰਚਾਰ ਹੈ ਕੇ ਸਿੱਖ ਹਿੰਦੂਆਂ ਨੂੰ ਰੋਜਾਨਾਂ ਮਾਰ ਰਹੇ ਹਨ ..

ਅਸੀਂ ਇਬਰਾਹਿਮ ਦੀਆਂ ਗੱਲਾਂ ਸੁਣ ਕੇ ਹੈਰਾਨ ਵੀ ਹੋਏ ਤੇ ਹੱਸੇ ਵੀ … ਪੰਜਾਬ ਨੂੰ ਬੱਲਦੀ ਦੇ ਬੂ ਥੇ ਲਜਾਣ ਚ ਹਿੰਦ ਸਮਾਚਾਰ ਅਦਾਰੇ ਦਾ ਬਹੁਤ ਰੋਲ ਰਿਹਾ .. ਇਸ ਨਫ਼ਰਤ ਦੀ ਭੇਂਟ ਆਖਰ ਤੇ ਇਹਨਾ ਦਾ ਪਰਿਵਾਰ ਵੀ ਚੜ੍ਹਿਆ ,ਪਿਓ ਪੁੱਤਰ ਦੋਹਾਂ ਨੇ ਜਾ ਨ ਤੋਂ ਹੱਥ ਧੋਤੇ ,ਅਖਬਾਰ ਨਾਲ ਜੁੜੇ ਕਿੰਨੇ ਹੀ ਕਰਮਚਾਰੀ ਵੀ ਮਾ ਰੇ ਗਏ.. ਖਾੜਕੂ ਲਹਿਰ ਦੇ ਥੰਮ ਜਾਣ ਬਾਅਦ ਇਹਨਾਂ ਦੇ ਸੁਰ ਵੀ ਨਰਮ ਪਏ ,ਫੇਰ ਇਹਨਾਂ ਓਹ ਅੱਗ ਲਾ ਊ ਪੌਲਸੀ ਕੁਝ ਠੱਲੀ।

ਗੁਰਸੇਵਕ ਸਿੰਘ ਚਹਿਲ

Check Also

ਹਸਪਤਾਲ ਸਿੱਖ ਬਣਾਉਣ ਤੇ ਸਰਕਾਰ ਕੀ ਕਰੇ ?

ਗੁਰਦੁਆਰਾ ਨਾਂਦੇੜ ਸਾਹਿਬ ਦੀ ਸੋਨਾ ਦਾਨ ਕਰਕੇ ਹਸਪਤਾਲ ਬਣਾਉਣ ਦੀ ਝੂਠੀ ਖਬਰ ਪਿੱਛੋਂ ਗੁਰਦੁਆਰਾ ਕਮੇਟੀਆਂ …

%d bloggers like this: