Breaking News
Home / ਸਾਹਿਤ / 29 ਮਈ 1981 ਜਦੋਂ ਅੰਮ੍ਰਿਤਸਰ ਦੇ ਹਿੰਦੂਆਂ ਨੇ ਅੰਮ੍ਰਿਤਸਰ ਸ਼ਹਰ ਨੂੰ ਪਵਿੱਤਰ ਦਰਜਾ ਦੇਣ ਦੀ ਵਿਰੋਧਤਾ ਕੀਤੀ

29 ਮਈ 1981 ਜਦੋਂ ਅੰਮ੍ਰਿਤਸਰ ਦੇ ਹਿੰਦੂਆਂ ਨੇ ਅੰਮ੍ਰਿਤਸਰ ਸ਼ਹਰ ਨੂੰ ਪਵਿੱਤਰ ਦਰਜਾ ਦੇਣ ਦੀ ਵਿਰੋਧਤਾ ਕੀਤੀ

ਸਿੱਖ ਸਟੂਡੈਂਟਸ ਫੈਡਰੇਸ਼ਨ ਨੇ , ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਚਿਰਾਂ ਤੋਂ ਕੀਤੀ ਜਾ ਮੰਗ , ਕਿ ਅੰਮ੍ਰਿਤਸਰ ਸ਼ਹਰ ਵਿਚੋਂ ਪਾਨ ਬੀੜੀਆਂ , ਤ ਮਾ ਕੂ ਆਦਿ ਨ ਸ਼ਿ ਆਂ ਦੀਆਂ ਦੁਕਾਨਾਂ ਬਾਹਰ ਕੱਢ ਕੇ , ਇਸ ਨੂੰ ਪਵਿੱਤਰ ਸ਼ਹਰ ਦਾ ਦਰਜਾ ਦਿੱਤਾ ਜਾਏ ਦੇ ਸਬੰਧ ਵਿੱਚ 1 ਮਈ 1981 ਨੂੰ ਜੱਥੇਦਾਰ ਗੁਰਦਿਆਲ ਸਿੰਘ ਅਜਨੋਹਾ ਦੇ ਘਰ ਇੱਕ ਵਿਸ਼ੇਸ਼ ਇੱਕਤਰਤਾ ਕੀਤੀ। ਜਿਸ ਵਿਚ ਫੈਡਰੇਸ਼ਨ ਵੱਲੋਂ ਭਾਈ ਅਮਰੀਕ ਸਿੰਘ ਅਤੇ ਹਰਮਿੰਦਰ ਸਿੰਘ ਸੰਧੂ, ਸ਼੍ਰੋਮਣੀ ਕਮੇਟੀ ਪ੍ਰਧਾਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ , ਦਮਦਮੀ ਟਕਸਾਲ ਵੱਲੋਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਆਦਿ ਸ਼ਾਮਿਲ ਹੋਏ । ਇਸ ਮੰਗ ਨੂੰ ਫਿਰਕੂ ਰੰਗਤ ਨ ਦਿੱਤੀ ਜਾਵੇ , ਇਸ ਲਈ ਇਸ ਸਭਾ ਵਿਚ ਇਹ ਫੈਸਲਾ ਵੀ ਕੀਤਾ ਗਿਆ ਕਿ ਦੁਰਗਿਆਣਾ ਮੰਦਰ ਤੇ ਕੁਝ ਹੋਰ ਗੈਰ ਸਿੱਖ ਜੱਥੇਬੰਦੀਆਂ ਨੂੰ ਇਸ ਕਾਰਜ ਵਿੱਚ ਭਰੋਸੇ ਨਾਲ ਜੋੜਿਆ ਜਾਵੇ। ਇਸਦੇ ਨਾਲ ਸ਼ਹਰ ਦੀਆਂ ਬਾਕੀ ਸਿੱਖ ਸੰਸਥਾਵਾਂ ਨੂੰ ਵੀ ਇਸ ਕਾਰਜ ਵਿਚ ਸਹਿਯੋਗ ਦੇਣ ਲਈ ਰਾਜੀ ਕਰਨ ਵਾਸਤੇ ਵਿਉਂਤਬੰਦੀ ਕੀਤੀ ਗਈ। 3 ਮਈ ਨੂੰ ਹੋਈ ਸਿੱਖ ਜੱਥੇਬੰਦੀਆਂ ਦੀ ਸਭਾ ਵਿਚ ਇਸ ਮੰਗ ਨੂੰ ਮਨਵਾਉਣ ਲਈ ਸਭ ਨੇ ਤਨੋ ਮਨੋ ਸਹਿਯੋਗ ਦਾ ਵਚਨ ਦਿੱਤਾ।ਇਕ 11 ਮੈਂਬਰੀ ਕਮੇਟੀ ਬਣਾਈ ਗਈ।


ਭਾਈ ਅਮਰੀਕ ਸਿੰਘ ਤੇ ਹਰਮਿੰਦਰ ਸਿੰਘ ਸੰਧੂ ਹੁਣਾ ਨੇ ਅੰਮ੍ਰਿਤਸਰ ਸ਼ਹਰ ਨੂੰ ਪਵਿੱਤਰ ਦਰਜਾ ਦਵਾਉਣ ਵਾਸਤੇ ਸਰਕਾਰੀ ਤੇ ਸਿਆਸੀ ਤਲ ਤੇ ਕਾਰਜ ਸ਼ੁਰੂ ਕੀਤਾ। 11 ਮਈ ਨੂੰ ਲੋਕਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਇਸ ਮੰਗ ਦੀ ਹਮਾਇਤ ਵਿੱਚ ਆਉਣ । ਇਸ ਸਬੰਧ ਵਿੱਚ 31 ਮਈ ਨੂੰ ਜੋ ਸ਼ਹਰ ਵਿੱਚ ਜਲੂਸ ਕੱਢਿਆ ਜਾਣਾ ਸੀ , ਉਸ ਵਿਚ ਸ਼ਾਮਲ ਹੋਣ ਲਈ ਸਭ ਨੂੰ ਕਿਹਾ ਗਿਆ।25 ਮਈ ਨੂੰ ਡੀ.ਸੀ ਨੇ ਆਪਣੀ ਕੋਠੀ ਤੇ ਸੀਨੀਅਰ ਪੁਲਿਸ ਕਪਤਾਨ , ਦੁਰਗਿਆਣਾ ਮੰਦਰ ਕਮੇਟੀ ਦੇ ਪ੍ਰਧਾਨ ਗੋਪੀ ਚੰਦ ਭਾਟੀਆ, ਆਰੀਆ ਸਭਾ ਦੇ ਮੁਖੀ ਭੋਲਾ ਨਾਥ ਦਿਲਾਵਰੀ, ਓ ਪੀ ਪ੍ਰਭਾਕਰ , ਰਾਮ ਪ੍ਰਕਾਸ਼ ਸੇਠ ਅਤੇ ਭਾਈ ਅਮਰੀਕ ਸਿੰਘ ਤੇ ਹਰਮਿੰਦਰ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ।ਇਸ ਮੀਟਿੰਗ ਵਿਚ ਇਹ ਫੈਸਲਾ ਹੋਇਆ ਕੇ ਇਹ ਮੁਆਮਲਾ ਨਿਰਾ ਧਾਰਮਿਕ ਹੈ , ਇਸਨੂੰ ਫਿਰਕੂ ਰੰਗਤ ਬਿਲਕੁਲ ਨ ਦਿੱਤੀ ਜਾਵੇ ।ਹਿੰਦੂ ਆਗੂਆਂ ਨੇ ਨਸ਼ੇ ਦੇ ਨਾਲ ਨਾਲ ਮਾਸ ਦੀਆਂ ਦੁਕਾਨਾਂ ਵੀ ਬਾਹਰ ਕੱਢਣ ਲਈ ਕਿਹਾ ;ਫੈਡਰੇਸ਼ਨ ਦੇ ਕਾਰਕੁੰਨ ਇਸਤੇ ਸਹਿਮਤ ਹੋ ਗਏ।ਇਥੇ ਲਿਖਤੀ ਦਸਤਾਵੇਜ਼ ਇਸ ਮੰਗ ਪ੍ਰਤੀ ਤਿਆਰ ਕੀਤਾ ਗਿਆ।ਇਸਦੇ ਨਾਲ ਹੀ ਇਹ ਵੀ ਤਹਿ ਹੋਇਆ ਕਿ 31 ਮਈ ਦੇ ਜਲੂਸ ਵਿਚ ਸਿੱਖ ਤੇ ਹਿੰਦੂ ਰਲ ਕੇ ਸ਼ਾਮਲ ਹੋਣਗੇ।


ਬਾਅਦ ਵਿਚ ਆਰੀਆ ਸਮਾਜੀ ਭੋਲਾ ਨਾਥ ਦਿਲਾਵਰੀ, ਕਿਸ਼ੋਰੀ ਲਾਲ ਆਦਿ ਦੁਆਰਾ ਹਿੰਦੂ ਸੰਗਠਨ ਸੰਮਤੀ ਬਣਾ ਕੇ ਇਹ ਐਲਾਨ ਕੀਤਾ ਗਿਆ ‘ਦਰਗਿਆਣਾ ਕਮੇਟੀ ਸਮੁੱਚੇ ਹਿੰਦੂ ਜਗਤ ਦੀ ਪ੍ਰਤੀਨਿਧਤਾ ਨਹੀਂ ਕਰਦੀ।’ ਇਸ ਆਰੀਆ ਸਮਾਜੀ ਕਮੇਟੀ ਨੇ ਹੀ 27 ਮਈ ਨੂੰ ਇਹ ਐਲਾਨ ਕਰ ਦਿੱਤਾ ਕਿ ਉਹ ਤੰਬਾਕੂ ਬੀੜੀ ਆਦਿ ਦੀਆਂ ਦੁਕਾਨਾਂ ਬਾਹਰ ਨਹੀਂ ਕੱਢਣ ਦੇਣਗੇ। ਇਸ ਲਈ 29 ਮਈ ਨੂੰ ਇਕ ਜਲੂਸ ਕੱਢਿਆ ਜਾਵੇਗਾ ਤਾਂ ਕਿ ਸ਼ਹਰ ਨੂੰ ਪਵਿੱਤਰ ਦਰਜਾ ਨ ਮਿਲੇ।
29 ਮਈ ਨੂੰ ਅੰਮ੍ਰਿਤਸਰ ਦੇ ਹਿੰਦੂ ਨੇਤਾਵਾਂ ਦੁਆਰਾ ਬਣਾਏ ਪ੍ਰੋਗਰਾਮ ਅਨੁਸਾਰ ਜਲੂਸ ਕੱਢਿਆ ਗਿਆ , ਜਿਸ ਵਿੱਚ ਕਾਂਗਰਸ, ਭਾਰਤੀ ਜਨਤਾ ਪਾਰਟੀ, ਆਰੀਆ ਸਮਾਜ ਨਾਲ ਸਬੰਧਤ ਹਿੰਦੂ ਮੈਂਬਰਾਂ ਨੇ ਹਿੱਸਾ ਲਿਆ।ਚੌਂਕ ਫ਼ਰੀਦ ਆਰੀਆ ਸਮਾਜ ਮੰਦਰ ਦੇ ਬਾਹਰ ਪ੍ਰਤਾਪ ਅਖ਼ਬਾਰ ਦੇ ਮੁਖ ਸੰਪਾਦਕ ਮਹਾਸ਼ਾ ਵਰਿੰਦਰ ਨੇ ਜਲੂਸ ਨੂੰ ਸੰਬੋਧਨ ਕਰਦਿਆਂ ਕਿਹਾ ‘ਜੇ ਸਿੱਖ ਵਰਤਮਾਨ ਹਾਲਤ ਵਿੱਚ ਅੰਮ੍ਰਿਤਸਰ ਵਿੱਚ ਨਹੀਂ ਰਹਿਣਾ ਚਾਹੁੰਦੇ ਤਾਂ ਪਾਕਿਸਤਾਨ ਚਲੇ ਜਾਣ।ਇਸ ਸ਼ਹਰ ਵਿਚ ਤੰ ਬਾ ਕੂ ਦੀ ਵਿਕਰੀ ਤੇ ਵਰਤੋਂ ਬੰਦ ਨਹੀਂ ਹੋ ਸਕਦੀ।’ ਇਸ ਜਲੂਸ ਵਿਚ ‘ ਸਿਗਰਟ ਬੀੜੀ ਪੀਏਂਗੇ, ਹਮ ਸ਼ਾਨ ਸੇ ਜੀਏਂਗੇ’ ਆਦਿ ਨਾਹਰੇ ਲੱਗ ਰਹੇ ਸਨ। ਸੋਟੀਆਂ ਉਪਰ ਸਿ ਗ ਰ ਟਾਂ , ਬੀੜੀਆਂ ਦੇ ਬੰਡਲ ਟੰਗੇ ਹੋਏ ਸਨ। ਕਟੜਾ ਜੈਮਲ ਸਿੰਘ ਤੇ ਕਚਹਿਰੀ ਕੋਲ ਸਿੱਖਾਂ ਦੀਆਂ ਦੁਕਾਨਾਂ ਤੇ ਹੁਲੜਬਾਜੀ ਵੀ ਕੀਤੀ ਗਈ।ਦੂਜੇ ਦਿਨ ਹਰਬੰਸ ਲਾਲ ਖੰਨਾ ਦੀ ਅਗਵਾਈ ਹੇਠ ਕੁਝ ਕੱਟੜ ਹਿੰਦੂਆਂ ਦੇ ਗਰੁੱਪ ਨੇ ਆਰੀਆ ਸਮਾਜ ਮੰਦਰ ਤੋਂ ਡੀ.ਸੀ ਦੇ ਦਫ਼ਤਰ ਤੱਕ ਜਲੂਸ ਕੱਢਿਆ। ਇਹਨਾਂ ਨੇ ਹ ਥਿ ਆ ਰਾਂ ਉਪਰ ਨ ਸ਼ੀ ਲੇ ਪਦਾਰਥ ਟੰਗੇ ਹੋਏ ਸਨ ਤੇ ਸਿੱਖਾਂ ਨੂੰ ਪਾਕਿਸਤਾਨ ਭੇਜਣ ਦੇ ਫਿ ਰ ਕੂ ਨਾਹਰੇ ਲਾ ਰਹੇ ਸਨ। ਦੂਜੇ ਪਾਸੇ ਅਜੇ ਸਿੱਖ ਬਿਲਕੁਲ ਸ਼ਾਂਤ ਸਨ।


31 ਮਈ 1981 ਦੇ ਜਲੂਸ ਦੀ ਅਗਵਾਈ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਕਰਨ ਜਾ ਰਹੇ ਸਨ। ਸਵੇਰੇ ਪਹਿਲਾਂ ਮੰਜੀ ਸਾਹਿਬ ਇਕੱਠ ਹੋਇਆ ਤੇ ਉਸ ਵਿਚ 29 ਮਈ ਦੀਆਂ ਘਟਨਾਵਾਂ ਤੇ ਵਿਸਥਾਰ ਸਹਿਤ ਚਰਚਾ ਹੋਈ। ਸੰਤ ਜਰਨੈਲ ਸਿੰਘ ਹੁਣਾ ਸਿੱਖ ਜ਼ਜਬਾਤਾਂ ਦੀ ਨਬਜ਼ ਫੜਦਿਆਂ ਕਿਹਾ ਕਿ ਅਸੀਂ ਪੂਰਨ ਸ਼ਾਂਤਮਈ ਜਲੂਸ ਕੱਢਣਾ ਹੈ , ਕੋਈ ਭੜਕਾਹਟ ਨਹੀਂ ਪੈਦਾ ਕਰਨੀ। ਜੇ ਕੋਈ ਇੱਟ ਵਟਾ ਮਾਰੇ , ਇਥੋਂ ਤੱਕ ਕਿ ਗੋ ਲੀ ਵੀ ਮਾਰੇ ਤਾਂ ਵੀ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਦੇ ਅੱਗੇ ਵੱਧਦੇ ਰਹਿਣਾ ਹੈ।ਸੰਤਾਂ ਜਿਸ ਢੰਗ ਨਾਲ ਇਸ ਸਾਰੇ ਕਾਫਲੇ ਦੀ ਸ਼ਾਤੀ ਬਣਾਈ ਰੱਖੀ ਉਹ ਆਪਣੇ ਆਪ ਵਿਚ ਮਿਸਾਲ ਸੀ । ਸੀਨੀਅਰ ਪੁਲਿਸ ਕਪਤਾਨ ਨੇ ਸੰਤਾਂ ਨੂੰ ਮੁਬਾਰਕਬਾਦ ਦਿੰਦਿਆਂ ਕਿ ਏਡੇ ਵੱਡੇ ਜਲੂਸ ਦਾ ਪ੍ਰਬੰਧ ਤੁਸੀਂ ਹੀ ਕਰ ਸਕਦੇ ਸੀ ਕਿਉਂਕਿ ਜ਼ਰਾ ਜਿੰਨੀ ਵੀ ਗ ੜ ਬ ੜ ਹੋ ਜਾਂਦੀ ਤਾਂ ਇਹ ਮਸਲਾ ਨਿਰਾ ਅਮਨ ਕਨੂੰਨ ਦਾ ਨਹੀਂ , ਸਗੋਂ ਫਿਰਕੂ ਬਣ ਜਾਣਾ ਸੀ । ਟਕਸਾਲ ਦੇ ਸਿੰਘ ਇਸ ਜਲੂਸ ਵਿਚ ਲਾਇਸੰਸੀ ਹਥਿਆਰਾਂ ਸਮੇਤ ਸ਼ਾਮਲ ਹੋਏ ਸਨ । ਸਰਕਾਰ ਨੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਰ ਦਾ ਦਰਜਾ ਦੇਣ ਸਬੰਧੀ ਤੇ ਕੋਈ ਸਾਰਥਕ ਕਦਮ ਨ ਪੁਟਿਆ , ਪਰ 1 ਜੂਨ ਨੂੰ ਪੰਜਾਬ ਸਰਕਾਰ ਨੇ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਸਭ ਲਾਇਸੰਸੀ ਹਥਿਆਰ ਰੱਖਣ ਵਾਲਿਆਂ ਨੂੰ ਪੜਤਾਲ ਦੇ ਨਾਮ ਤੇ ਹ ਥਿ ਆ ਰ ਥਾਣਿਆਂ ਵਿੱਚ ਜਮਾਂ ਕਰਵਾਉਣ ਲਈ ਕਿਹਾ।ਸੰਤਾਂ ਇਸ ਨੋਟੀਫਿਕੇਸ਼ਨ ਤੇ ਅਮਲ ਕਰਨ ਤੋਂ ਸਖ਼ਤੀ ਨਾਲ ਜਵਾਬ ਦਿੱਤਾ।
ਬਲਦੀਪ ਸਿੰਘ ਰਾਮੂੰਵਾਲੀਆ

ਜਾਣੋ ਕਿਵੇਂ ਆਰੀਆ ਸਮਾਜੀ ਪੰਜਾਬੀ ਹਿੰਦੂਆਂ ਨੂੰ ਵਰਤਦੇ ਰਹੇ
ਆਰੀਆ ਸਮਾਜ ਨੇ ਹਮੇਸ਼ਾ ਪੰਜਾਬ ਦੇ ਹਿੰਦੂਆ ਨੂੰ ਆਪਣੇ ਮਾੜੇ ਏਜੰਡੇ ਲਈ ਬਲੀ ਦੇ ਬੱਕਰੇ ਵਜੋਂ ਵਰਤਿਆ , ਸਿੱਖਾਂ ਤੇ ਹਿੰਦੂਆ ਵਿਚ ਜੇਕਰ ਨਫ਼ਰਤ ਤਾਂ ਬੇ ਭਰੋਸਗੀ ਹੈ ਤਾਂ ਉਸਦੀ ਸ਼ੁਰੂਆਤ 1875 ਤੋਂ ਸਤਿਆਰਥ ਪਰਕਾਸ਼ ਵਿਚ ਸਿੱਖ ਗੁਰੂਆਂ ਤੇ ਮਾੜੀ ਸ਼ਬਦਾਬਲੀ ਲਿਖ ਕੇ ਹੋਈ , 1875 ਤੋਂ ਸ਼ੁਰੂ ਹੋਈ ਇਹ ਆਰੀਆ ਸਮਾਜੀਆਂ ਦੀ ਨਫ਼ਰਤ ਵਿਚ ਪੰਜਾਬ ਨੇ ਬਹੁਤ ਕੁਝ ਗਵਾਇਆ ਹੈ , ਜੇਕਰ ਪੰਜਾਬ ਦੇ ਹਿੰਦੂਆ ਦੀ ਅਗਵਾਈ ਆਰੀਆ ਸਮਾਜ ਨਾ ਕਰਦੀ ਤਾਂ 1947 ਤੋਂ ਬਾਅਦ ਨਾ ਤਾਂ ਪੰਜਾਬੀ ਸੂਬਾ ਮੋਰਚੇ ਦਾ ਕੋਈ ਮਸਲਾ ਹੋਣਾ ਸੀ ਤੇ ਨਾ ਹੀ ਪੰਜਾਬ ਵਿੱਚ ਪਿਛਲੇ 70 ਸਾਲ ਤੋਂ ਵਾਪਰ ਰਹੇ ਦੁਖਾਂਤ ਦਾ ਕੋਈ ਰੌਲਾ ਖੜ੍ਹਾ ਹੋਣਾ ਸੀ , ਮਾਸਟਰ ਤਾਰਾ ਸਿੰਘ ਹਮੇਸ਼ਾ ਚਾਹੁੰਦੇ ਸਨ ਕੇ ਪੰਜਾਬ ਦਾ ਸਦੀਆਂ ਤੋਂ ਚੱਲਿਆ ਆ ਰਿਹਾ ਭਾਈਚਾਰਾ ਬਣਿਆ ਰਹੇ , ਪਰ ਨੇਹਰੂ ਪਟੇਲ ਤੇ ਗਾਂਧੀ ਜੋ ਕੇ ਭਾਰਤੀ ਰਾਜਨੀਤੀ ਦੇ ਆਦਰਸ਼ ਚਿਹਰੇ ਮੰਨੇ ਜਾਂਦੇ ਨੇ ਅਜਿਹਾ ਨਹੀਂ ਚਾਹੁੰਦੇ ਸਨ , ਕਾਂਗਰਸ ਸ਼ੁਰੂ ਤੋਂ ਹੀ ਆਰਿਆ ਸਮਾਜ ਦੀ ਰਾਜਨੀਤਕ ਇਕਾਈ ਰਹੀ ਹੈ

ਇਸਨੇ ਇਸੇ ਰਾਜਨੀਤੀ ਵਿਚੋਂ ਪੰਜਾਬ ਦਾ ਮਾਹੌਲ ਨਹਿਰੂ ਦੇ ਜ਼ਰੀਏ ਖਰਾਬ ਕਰਵਾਇਆ , ਅੱਜ ਪੰਜਾਬ ਦੇ ਕਈ ਕਾਮਰੇਡ ਨਹਿਰੂ ਮਾਡਲ ਤੇ ਉਸਦੀ ਰਾਜਨੀਤੀ ਦੇ ਮੁਰੀਦ ਹਨ , ਓਹ ਸਿਰਫ ਇਸ ਲਈ ਕਿਓਕਿ ਪੰਜਾਬ ਦਾ ਕਾਮਰੇਡ ਕਮਿਊਨਿਸਟ ਘੱਟ ਤੇ ਆਰਿਆ ਸਮਾਜ ਦੇ ਰਾਸ਼ਟਰਵਾਦ ਦੇ ਏਜੰਡੇ ਦੇ ਹੱਕ ਵਿੱਚ ਭੁਗਤਦਾ ਹੈ , ਸੋ ਜੇਕਰ ਇਸ ਗੱਲ ਨੂੰ ਪਰਖਣਾ ਹੈ ਤਾਂ ਕਿਸੇ ਪੁਰਾਣੇ ਜਾਂ ਕਾਲੇਜ ਯੂਨੀਵਰਸਿਟੀ ਵਿੱਚ ਨੌਕਰੀ ਕਰਦੇ ਕਿਸੇ ਪ੍ਰੋਫੈਸਰ ਕਾਮਰੇਡ ਤੇ ਕਿਸੇ ਆਰਿਆ ਸਮਾਜੀ ਦਾ ਪਰਵਚਨ ਸੁਣੋ , ਦੋਹਾਂ ਵਿੱਚ ਅਖੀਰ ਸਿਰਾ ਭਾਰਤ ਇੱਕ ਰਾਸ਼ਟਰ ਤੱਕ ਜਾ ਮਿਲੇਗਾ ਤੇ ਇਥੋਂ ਹੀ ਹਿੰਦੂ ਰਾਸ਼ਟਰ ਵਾਦ ਦਾ ਅਸਲ ਏਜੰਡਾ ਸਾਹਮਣੇ ਆਉਂਦਾ ਹੈ , ਜਦੋਂ ਡਾਕਟਰ ਅੰਬੇਦਕਰ ਸਿੱਖ ਬਣਨਾ ਚਾਹੁੰਦਾ ਸੀ ਤਾਂ ਇਸ ਗੱਲ ਦਾ ਸਮਰਥਨ ਹਿੰਦੂ ਮਹਾਸਭਾ ਕਰ ਰਹੀ ਸੀ ਤੇ ਵਿਰੋਧ ਨੇਹਰੂ , ਗਾਂਧੀ ਵਾਲੀ ਆਰਿਆ ਸਮਾਜੀ ਧਿਰ ਕਰ ਰਹੀ ਸੀ , ਤੇ ਅਖੀਰ ਇਸਦਾ ਝੂਠਾ ਦੋਸ਼ ਮਾਸਟਰ ਤਾਰਾ ਸਿੰਘ ਤੇ ਮੜ ਦਿੱਤਾ ਗਿਆ , ਪੰਜਾਬ ਵਿੱਚ ਮਾਸਟਰ ਤਾਰਾ ਸਿੰਘ ਨੂੰ ਰਾਜਨੀਤਕ ਲੀਡਰ ਹੋਣ ਕਰਕੇ ਘੱਟ ਤੇ ਇੱਕ ਸਹਿਜਧਾਰੀ ਹਿੰਦੂ ਟੱਬਰ ਵਿੱਚੋ ਉੱਠ ਕੇ ਸਿੱਖ ਬਣਨ ਕਰਕੇ ਜਿਆਦਾ ਭੰਡਿਆ ਜਾਂਦਾ ਹੈ ,ਇਹ ਇਸ ਕਰਕੇ ਹੋਇਆ ਕਿਓਕਿ ਮਾਸਟਰ ਤਾਰਾ ਸਿੰਘ ਦਾ ਨਾਮ ਲੈਕੇ ਆਰਿਆ ਸਮਾਜੀ ਏਜੰਡੇ ਨੂੰ ਸਹਿਜਧਾਰੀਆਂ ਨੂੰ ਹਿੰਦੂ ਪਛਾਣ ਵਿਚ ਵਾਪਸ ਲੈਕੇ ਜਾਣ ਦਾ ਵੱਡਾ ਮੌਕਾ ਮਿਲ ਗਿਆ

Gangveer Rathour

Check Also

ਜਾਣੋ ਕਿਉਂ- ਪੰਜਾਬ ਦੀ ਧਰਤੀ ਤੇ ਰਾਜ ਦਾ ਦਾਅਵਾ ਕੇਵਲ ਸਿੱਖਾਂ ਕੋਲ

ਪੰਜਾਬ ਦੀ ਧਰਤੀ ਤੇ ਰਾਜ ਦਾ ਦਾਅਵਾ ਕੇਵਲ ਸਿੱਖਾਂ ਕੋਲ ਹੀ ਹੈ। ਸਿੱਖਾਂ ਨੇ ਹੀ …

%d bloggers like this: