Breaking News
Home / ਅੰਤਰ ਰਾਸ਼ਟਰੀ / ਕੀ ਮੋਦੀ ਸਰਕਾਰ ਫੇਸਬੁੱਕ ਤੇ ਟਵਿੱਟਰ ਨੂੰ ਬੰਦ ਕਰ ਦੇਵੇਗੀ?

ਕੀ ਮੋਦੀ ਸਰਕਾਰ ਫੇਸਬੁੱਕ ਤੇ ਟਵਿੱਟਰ ਨੂੰ ਬੰਦ ਕਰ ਦੇਵੇਗੀ?

ਭਾਰਤ ਸਰਕਾਰ ਵਲੋਂ ਸੋਸ਼ਲ ਮੀਡੀਆ ਮਾਲਕਾਂ ਨੂੰ ਕਿਹਾ ਗਿਆ ਹੈ ਕਿ ਜਦੋਂ ਕਹੀਏ ਸਾਨੂੰ ਉਹ ਜਾਣਕਾਰੀ ਦਿਓ, ਜੋ ਸਰਕਾਰ ਨੂੰ ਚਾਹੀਦੀ ਹੋਵੇ ਤੇ ਸਾਡੇ ਮੁਤਾਬਕ ਚੱਲੋ। ਮਤਲਬ ਕਿ ਜੇ ਕੋਈ ਪੋਸਟ ਪਾਵੇ, ਜਾਂ ਕੁਮੈਂਟ ਕਰੇ, ਜੋ ਸਰਕਾਰ ਮੁਤਾਬਕ ਸਰਕਾਰ ਉਲਟ ਹੋਵੇ (ਇਸਨੂੰ ਭਾਜਪਾ ਅਤੇ ਸਹਿਯੋਗੀ ਪੜ੍ਹਿਆ ਜਾਵੇ) ਉਸਨੂੰ ਇਹ ਸੋਸ਼ਲ ਮੀਡੀਆ ਪਲੇਟਫਾਰਮ ਹਟਾ ਦੇਣ। ਜੇ ਕੋਈ ਆਪਣੀ ਪਛਾਣ ਲੁਕੋ ਕੇ ਗੱਲ ਕਰੇ ਤਾਂ ਉਸਦਾ ਪਤਾ ਦੇਣ ਤੇ ਅਜਿਹਾ ਹੋਰ ਬਹੁਤ ਕੁਝ। ਜਾਣੀਕਿ ਐਲਾਨੀਆ ਸੈਂਸਰਸ਼ਿਪ।

ਸਰਕਾਰ ਵਲੋਂ ਇਹ ਆਦੇਸ਼ ਮੰਨਣ ਲਈ 26 ਮਈ ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰ ਫੇਸਬੁੱਕ, ਟਵਿਟਰ, ਇੰਸਟਾਗ੍ਰਾਮ, ਵਟਸਐਪ ਆਦਿ ਨੇ ਇਸਨੂੰ ਮੰਨਿਆ ਨਹੀਂ। ਲੋਕ ਡਰੇ ਹੋਏ ਹਨ ਕਿ ਮੋਦੀ ਸਰਕਾਰ ਹੁਣ ਆਪਣੇ ਕਹੇ ਮੁਤਾਬਕ ਸਭ ਕੁਝ ਬੰਦ ਕਰ ਦੇਵੇਗੀ।

ਮੇਰੀ ਨਿੱਜੀ ਰਾਇ ਹੈ ਕਿ ਮੋਦੀ ਸਰਕਾਰ ਕੁਝ ਵੀ ਬੰਦ ਨਹੀਂ ਕਰ ਸਕੇਗੀ। ਅਜਿਹਾ ਕਰਨਾ ਅੰਤਰਰਾਸ਼ਟਰੀ ਪੱਧਰ ‘ਤੇ ਹਲਚਲ ਮਚਾ ਦੇਵੇਗਾ, ਜੋ ਸੌਖਾ ਕਾਰਜ ਨਹੀਂ। ਹਾਂ, ਅਜਿਹੇ ਡਰਾਵੇ ਦੇ ਕੇ ਕੁਝ ਨਾ ਕੁਝ ਹੋਰ ਜਾਣਕਾਰੀ ਹਾਸਲ ਕਰਨ ਲਈ ਸੋਸ਼ਲ ਮੀਡੀਆ ਮਾਲਕਾਂ ਨੂੰ ਮਨਾ ਲਿਆ ਜਾਵੇਗਾ। ਵੈਸੇ ਵੀ ਬਹੁਤ ਸਾਰੀ ਜਾਣਕਾਰੀ ਤਾ ਇਹ ਪਹਿਲਾਂ ਵੀ ਦੇ ਹੀ ਰਹੇ ਹਨ, ਖਾਸਕਰ ਜਦ ਸੁਰੱਖਿਆ ਏਜੰਸੀਆਂ ਮੰਗਣ।

ਇਹ ਵੀ ਹੋ ਸਕਦਾ ਕਿ ਪੂਰਨ ਬੰਦ ਦੀ ਬਜਾਇ ਕੁਝ ਪਾਬੰਦੀਆਂ ਲਾ ਦੇਣ ਤੇ ਸੋਸ਼ਲ ਮੀਡੀਆ ਮਾਲਕ ਸੁਪਰੀਮ ਕੋਰਟ ‘ਚ ਜਾ ਕੇ ਚੁਣੌਤੀ ਦੇ ਦੇਣ।
ਜੇ ਮੇਰੀ ਰਾਇ ਗਲਤ ਸਾਬਤ ਹੋਈ ਤੇ ਸੱਚੀਂ ਸਭ ਕੁਝ ਬੰਦ ਕਰ ਦਿੱਤਾ ਗਿਆ ਤਾਂ ਭਾਰਤੀ ਨਕਸ਼ੇ ‘ਚ ਕੈਦ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ। ਕਿਸੇ ਨਾ ਕਿਸੇ ਹੋਰ ਤਰੀਕੇ ਮਿਲਾਂਗੇ। ਜੇ ਚਲਦਾ ਰਿਹਾ, ਫਿਰ ਤਾਂ ਮੇਲੇ ਹੁੰਦੇ ਈ ਰਹਿਣਗੇ।

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

Check Also

ਯੂ.ਕੇ. ‘ਚ ਹੁਣ ਪ੍ਰਵਾਸੀਆਂ ਦੀ ਗਿਣਤੀ ਡਿਜੀਟਲ ਤਰੀਕੇ ਨਾਲ ਕਰਨੀ ਸ਼ੁਰੂ

ਬਰਤਾਨੀਆ ‘ਚ ਹੁਣ ਪ੍ਰਵਾਸੀ ਲੋਕਾਂ ਦੀ ਗਿਣਤੀ ਡਿਜੀਟਲ ਤਰੀਕੇ ਨਾਲ ਹੋਇਆ ਕਰੇਗੀ | ਇਸ ਨਵੀਂ …

%d bloggers like this: