Breaking News
Home / ਅੰਤਰ ਰਾਸ਼ਟਰੀ / ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਅਗਲੇ ਸਾਲ ਕਰਵਾਉਣਗੇ ਤੀਜਾ ਵਿਆਹ

ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਅਗਲੇ ਸਾਲ ਕਰਵਾਉਣਗੇ ਤੀਜਾ ਵਿਆਹ

ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਅਗਲੇ ਸਾਲ ਗਰਮੀਆਂ ਦੇ ਮੌਸਮ ‘ਚ ਆਪਣੀ ਮੰਗੇਤਰ ਕੈਰੀ ਸਾਇਮੰਡਸ ਨਾਲ ਵਿਆਹ ਕਰਵਾਉਣ ਜਾ ਰਹੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਜੌਹਨਸਨ ਤੇ ਸਾਇਮੰਡਸ 30 ਜੁਲਾਈ, 2022 ਨੂੰ ਵਿਆਹ ਬੰਧਨ ‘ਚ ਬੱਝਣਗੇ |

ਦੋਵਾਂ ਨੇ ਆਪਣੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨੂੰ ਵਿਆਹ ਦਾ ਸੱਦਾ ਵੀ ਭੇਜ ਦਿੱਤਾ ਹੈ | ਪਰ ਵਿਆਹ ਕਿੱਥੇ ਹੋਵੇਗਾ ਇਸ ਦਾ ਖ਼ੁਲਾਸਾ ਨਹੀਂ ਕੀਤਾ ਗਿਆ | ਪਿਛਲੇ ਸਾਲ ਫਰਵਰੀ ‘ਚ ਜੌਹਨਸਨ ਤੇ ਕੈਰੀ ਸਾਇਮੰਡਸ ਨੇ ਮੰਗਣੀ ਕੀਤੀ ਸੀ |

ਬੌਰਿਸ ਜੌਹਨਸਨ (56) ਤੇ ਕੈਰੀ ਸਾਇਮੰਡਸ (33) 2019 ‘ਚ ਬੌਰਿਸ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਡਾਊਨਿੰਗ ਸਟਰੀਟ ‘ਚ ਰਹਿ ਰਹੇ ਹਨ | ਦੋਹਾਂ ਦਾ ਇਕ ਬੇਟਾ ਬਿਲਫ੍ਰੇਡ ਲੌਰੀ ਨਿਕੋਲਸ ਜੌਹਨਸਨ ਹੈ, ਜਿਸ ਦਾ ਜਨਮ ਪਿਛਲੇ ਸਾਲ ਹੋਇਆ ਸੀ |

ਕੈਰੀ ਸਾਇਮੰਡਸ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੀ ਤੀਜੀ ਪਤਨੀ ਹੋਵੇਗੀ | ਜੌਹਨਸਨ ਦਾ ਪਹਿਲਾ ਵਿਆਹ ਏਲੇਗਰਾ ਮੋਸਟਿਨ ਓਵੇਨ ਨਾਲ 1987 ‘ਚ ਹੋਇਆ ਸੀ, ਜਦਕਿ ਉਨ੍ਹਾਂ ਦਾ ਦੂਜਾ ਵਿਆਹ ਪੰਜਾਬੀ ਮੂਲ ਦੀ ਮਾਰਿਨਾ ਵੀਲਰ ਨਾਲ 1993 ‘ਚ ਉਸ ਸਮੇਂ ਹੋਇਆ, ਜਦੋਂ ਉਹ ਬੌਰਿਸ ਦੇ ਬੱਚੇ ਦੀ ਮਾਂ ਬਣਨ ਵਾਲੀ ਸੀ ਅਤੇ ਦੋਹਾਂ ਦੇ ਚਾਰ ਬੱਚੇ ਲਾਰਾ ਲੇਟਿਸ, ਮਿਲੋ ਆਰਥਰ, ਕੈਸਿਯਾ ਪੀਚੇਸ ਅਤੇ ਥਿਓਡੋਰ ਅਪੋਲੋ ਹਨ |

Check Also

ਕੀ ਮੋਦੀ ਸਰਕਾਰ ਫੇਸਬੁੱਕ ਤੇ ਟਵਿੱਟਰ ਨੂੰ ਬੰਦ ਕਰ ਦੇਵੇਗੀ?

ਭਾਰਤ ਸਰਕਾਰ ਵਲੋਂ ਸੋਸ਼ਲ ਮੀਡੀਆ ਮਾਲਕਾਂ ਨੂੰ ਕਿਹਾ ਗਿਆ ਹੈ ਕਿ ਜਦੋਂ ਕਹੀਏ ਸਾਨੂੰ ਉਹ …

%d bloggers like this: