Breaking News
Home / ਅੰਤਰ ਰਾਸ਼ਟਰੀ / 13700 ਕਰੋੜ ਦੇ ਪੀਐਨਬੀ ਘੁਟਾਲੇ ਵਾਲਾ ਮੇਹੁਲ ਚੌਕਸੀ ਹੋਇਆ ਲਾਪਤਾ, ਐਂਟੀਗੁਆ ਪੁਲਿਸ ਨੇ ਸ਼ੁਰੂ ਕੀਤੀ ਤਲਾਸ਼

13700 ਕਰੋੜ ਦੇ ਪੀਐਨਬੀ ਘੁਟਾਲੇ ਵਾਲਾ ਮੇਹੁਲ ਚੌਕਸੀ ਹੋਇਆ ਲਾਪਤਾ, ਐਂਟੀਗੁਆ ਪੁਲਿਸ ਨੇ ਸ਼ੁਰੂ ਕੀਤੀ ਤਲਾਸ਼

13700 ਕਰੋੜ ਦੇ ਪੀਐਨਬੀ ਘੁਟਾਲੇ ਵਾਲਾ ਮੇਹੁਲ ਚੌਕਸੀ ਹੋਇਆ ਲਾਪਤਾ, ਐਂਟੀਗੁਆ ਪੁਲਿਸ ਨੇ ਸ਼ੁਰੂ ਕੀਤੀ ਤਲਾਸ਼ .. ਮੇਹੁਲ 13700 ਕਰੋੜ ਰੁਪਏ ਦੇ ਪੀਐਨਬੀ ਘੁਟਾਲੇ ਦਾ ਦੋਸ਼ੀ ਹੈ

ਨਵੀਂ ਦਿੱਲੀ, 25 ਮਈ – ਮੇਹੁਲ ਚੌਕਸੀ ਦੇ ਵਕੀਲ ਨੇ ਦਾਅਵਾ ਕੀਤਾ ਹੈ ਕਿ ਫ਼ਰਾਰ ਕਾਰੋਬਾਰੀ ਕਿਥੇ ਗ਼ਾਇਬ ਹੋ ਗਿਆ ਹੈ। ਇਸ ਤੋਂ ਬਾਅਦ ਐਂਟੀਗੁਆ ਪੁਲਿਸ ਨੇ ਘੁਟਾਲੇ ਦੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਮੰਗਲਵਾਰ ਨੂੰ ਐਂਟੀਗੁਆ ਦੀ ਸਥਾਨਕ ਰਿਪੋਰਟਾਂ ‘ਚ ਵੀ ਚੌਕਸੀ ਦੇ ਲਾਪਤਾ ਹੋਣ ਦੀ ਪੁਸ਼ਟੀ ਹੋਈ। ਜ਼ਿਕਰਯੋਗ ਹੈ ਕਿ ਚੌਕਸੀ ‘ਤੇ 4 ਜਨਵਰੀ 2018 ਨੂੰ ਐਂਟੀਗੁਆ ਫ਼ਰਾਰ ਹੋਣ ਤੋਂ ਪਹਿਲਾ ਪੰਜਾਬ ਨੈਸ਼ਨਲ ਬੈਂਕ ਤੋਂ 13,578 ਕਰੋੜ ਰੁਪਏ ਦੀ ਧੋਖਾਧੜੀ ਕਰਨ ਸਮੇਤ 7,080 ਕਰੋੜ ਰੁਪਏ ਦੇ ਕਰੀਬ ਗ਼ਬਨ ਕਰਨ ਦਾ ਦੋਸ਼ ਹੈ।

ਹਾਲੇ ਕੁਝ ਦਿਨ ਪਹਿਲਾਂ ਹੀ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਭਗੌੜੇ ਕਾਰੋਬਾਰ ਮੇਹੁਲ ਚੌਕਸੀ ਵਿਰੁੱਧ ਛਾਪੇਮਾਰੀ ’ਚ ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ 14 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਜ਼ਬਤ ਕੀਤੀ ਸੀ। ਚੌਕਸੀ ਲੰਮੇ ਸਮੇਂ ਤੋਂ ਐਂਟੀਗੁਆ ਤੇ ਬਾਰਬੁਡਾ ’ਚ ਰਹਿ ਰਿਹਾ ਹੈ

Check Also

ਕੀ ਮੋਦੀ ਸਰਕਾਰ ਫੇਸਬੁੱਕ ਤੇ ਟਵਿੱਟਰ ਨੂੰ ਬੰਦ ਕਰ ਦੇਵੇਗੀ?

ਭਾਰਤ ਸਰਕਾਰ ਵਲੋਂ ਸੋਸ਼ਲ ਮੀਡੀਆ ਮਾਲਕਾਂ ਨੂੰ ਕਿਹਾ ਗਿਆ ਹੈ ਕਿ ਜਦੋਂ ਕਹੀਏ ਸਾਨੂੰ ਉਹ …

%d bloggers like this: