Breaking News
Home / ਮੁੱਖ ਖਬਰਾਂ / ਹਸਪਤਾਲ ਸਿੱਖ ਬਣਾਉਣ ਤੇ ਸਰਕਾਰ ਕੀ ਕਰੇ ?

ਹਸਪਤਾਲ ਸਿੱਖ ਬਣਾਉਣ ਤੇ ਸਰਕਾਰ ਕੀ ਕਰੇ ?

ਗੁਰਦੁਆਰਾ ਨਾਂਦੇੜ ਸਾਹਿਬ ਦੀ ਸੋਨਾ ਦਾਨ ਕਰਕੇ ਹਸਪਤਾਲ ਬਣਾਉਣ ਦੀ ਝੂਠੀ ਖਬਰ ਪਿੱਛੋਂ ਗੁਰਦੁਆਰਾ ਕਮੇਟੀਆਂ ਵੱਲੋਂ ਹਸਪਤਾਲ ਬਣਾਉਣ ਦੇ ਐਲਾਨ ਦੀਆਂ ਸੱਚੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ। ਸ਼ਫਾਖਾਨਾ ਬਣਾਉਣਾ ਨੇਕ ਕਰਮ ਹੈ ਤੇ ਹਜਾਰਾਂ ਗੁਰੂਘਰਾਂ ਵਿਚ ਲੋੜ ਮੁਤਾਬਕ ਡਿਸਪੈੰਸਰੀਆਂ ਤੇ ਕਲੀਨਿਕਾਂ ਮੌਜੂਦ ਨੇ, ਜੋ ਸੰਗਤਾਂ ਦੇ ਸਰੀਰਕ ਦੁਖ ਦੂਰ ਕਰਨ ਲਈ ਗੁਰੂ ਆਸਰੇ ਬਿਧ ਬਣਦੀਆਂ ਹਨ।

ਪਰ ਗੁਰੂਘਰਾਂ ਦੀ ਗੋਲਕ ਅਤੇ ਗੁਰੂ ਦੇ ਨਾਂ ਤੇ ਇਕੱਤਰ ਹੋਣ ਵਾਲੀ ਮਾਇਆ ਬਾਰੇ ਅਸੀਂ ਗੁਰੂ ਸਿਧਾਂਤ ਨੂੰ ਜਾਣੇ ਬਿਨਾਂ ਬੱਲੇ ਬੱਲੇ ਲਈ ਕਿਤੇ ਗਲਤ ਰਾਹ ਤਾਂ ਨਹੀਂ ਫੜ ਲਈ ? ਕਦੇ ਸਿੱਖ ਗੁਰੂ ਦੀਆਂ ਗੋਲਕਾਂ ਦਾ ਮੂੰਹ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਖੋਲ ਦਿੰਦੇ ਹਨ, ਕਦੇ ਬਾਦਲਾਂ ਦੀ ਸਿਆਸੀ ਰੈਲੀ ਲਈ, ਕਦੇ ਕਾਮਰੇਡ ਸਾਥੀਆਂ ਦੇ ਇਨਕਲਾਬ ਦਾ ਸੁਪਨਾ ਪੂਰਾ ਕਰਨ ਲਈ ਅਤੇ ਕਦੇ ਅਖਬਾਰਾਂ ਤੇ ਵੈਬ ਚੈਨਲਾਂ ਦੀ ਸੁਰਖੀ ਬਣਨ ਲਈ।

ਅਧੁਨਿਕ ਸਿਸਟਮ ਵਿਚ ਹਸਪਤਾਲ ਬਣਾਉਣੇ ਸਰਕਾਰਾਂ ਦੇ ਕੰਮ ਨੇ ਜਿਸ ਤੋਂ ਭਾਰਤ ਦੀ ਸਰਕਾਰ ਪਿੱਛਲੇ 70 ਸਾਲ ਤੋਂ ਭੱਜ ਰਹੀ ਹੈ। ਇਸਦੇ ਕਾਰਨ ਅਮੀਰ ਪ੍ਰਇਵੇਟ ਹਸਪਤਾਲਾਂ ਦਾ ਜਾਲ ਫੈਲ ਗਿਆ ਹੈ। ਕਰੋਨਾ ਮਹਾਮਾਰੀ ਫੈਲਣ ਦੇ ਬਾਵਜੂਦ ਸਰਕਾਰਾਂ ਨੇ ਸਿਹਤ ਢਾਂਚੇ ਨੂੰ ਦਰੁਸਤ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ।

ਪੰਜਾਬ ਵਿਚ ਪਿੱਛਲੇ ਤਿੰਨ ਦਹਾਕਿਆਂ ਵਿਚ ਅਰਬਾਂ ਰੁਪਈਆ ਪੁਲਿਸ ਪ੍ਰਬੰਧ ਤੇ ਖਰਚਿਆ ਗਿਆ ਹੈ। ਪਿਛਲੇ ਸਮੇਂ ਵਿਚ ਸਭ ਤੋਂ ਵੱਧ ਭਰਤੀ ਵੀ ਪੁਲਿਸ ਮਹਿਕਮੇ ‘ਚ ਕੀਤੀ ਹੈ। ਅਧੁਨਿਕ ਜੇਲ੍ਹਖ਼ਾਨੇ ਤਿਆਰ ਕੀਤੇ ਗਏ ਹਨ। ਭਾਰਤ ਸਰਕਾਰ ਨੇ ਫੌਜ ਦੇ ਬਜਟ ਵਿਚ ਭਾਰੀ ਵਾਧੇ ਕੀਤੇ ਹਨ।

ਸਰਕਾਰ ਸਿੱਖਾਂ ਲਈ ਪੁਲਿਸ ਤੇ ਜੇਲ੍ਹਾਂ ਦੀ ਤਮੀਰ ਕਰ ਰਹੀ ਹੈ ਅਤੇ ਸਿੱਖ ਸਰਕਾਰ ਲਈ ਹਸਪਤਾਲ। ਹਾਲਾਂਕਿ ਵੱਡੇ ਧਾਰਮਿਕ ਸੰਸਥਾਵਾਂ ਵੱਲੋਂ ਪਹਿਲਾਂ ਖੋਲੇ ਹਸਪਤਾਲਾਂ ਦਾ ਸੱਚ ਇਹ ਹੈ ਕਿ ਹਸਪਤਾਲ ਚਲਾਉਣ ਲਈ ਜਾਂ ਤਾਂ ਇਮਾਰਤ ਤੇ ਸਾਧਨਾਂ ਨੂੰ ਕਿਸੇ ਵੱਡੀ ਮੈਡੀਕਲ ਫਰਮ ਨੂੰ ਠੇਕੇ ਤੇ ਦੇਣਾ ਪੈਂਦਾ ਕਿ ਉਹ ਮਨਮਰਜੀ ਦੀ ਲੁੱਟ ਕਰ ਕੇ ਸਾਡਾ ਹਿੱਸਾ ਸਾਨੂੰ ਦੇਣ ਜਾਂ ਫਿਰ ਆਪ ਹੀ ਲੁੱਟ ਮਚਾਉਣੀ ਪੈੰਦੀ ਹੈ।

ਗੁਰਦੁਆਰਾ ਕਮੇਟੀਆਂ ਨੂੰ ਲੁੱਟ ਦੇ ਇਸ ਧੰਦੇ ਤੋਂ ਲਾਂਭੇ ਰਹਿ ਕੇ ਸਿੱਖਾਂ ਦੀ ਰੁਹਾਨੀ, ਮਾਨਸਿਕ ਤੇ ਸਰੀਰਕ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਹਸਪਤਾਲਾਂ ਦੀ ਲੋੜ ਮਹਿਸੂਸ ਨਾ ਹੋਵੇ। ਨਿਰਸੰਦੇਹ! ਬਿਮਾਰੀਆਂ ਦੀ ਇਕ ਵਜ੍ਹਾ ਸਾਡਾ ਗੁਰੂ ਤੋਂ ਟੁੱਟੇ ਹੋਣਾ ਵੀ ਹੈ।
#ਮਹਿਕਮਾ_ਪੰਜਾਬੀ

Check Also

ਜੂਨ 1984 : ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਮੁਕਤਸਰ ਅਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਫੌ ਜੀ ਕਹਿਰ ਦੀ ਦਾਸਤਾਨ

ਜੂਨ 1984 ਵਿੱਚ ਭਾਰਤੀ ਫੌ ਜ ਵਲੋਂ ਕੇਵਲ ਸ੍ਰੀ ਦਰਬਾਰ ਸਾਹਿਬ ‘ਤੇ ਹੀ ਹ-ਮ-ਲਾ ਨਹੀਂ …

%d bloggers like this: