Breaking News
Home / ਅੰਤਰ ਰਾਸ਼ਟਰੀ / ਮੋਦੀ ਸਮਰਥਕ ਵਿਅਕਤੀਆ ਵਲੋਂ ਆਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ ‘ਚ ਬਣਾਈ ਗੁਰਦੁਆਰਾ ਸਾਹਿਬ ਦੀ ਇਮਾਰਤ ਵਿਕੀ

ਮੋਦੀ ਸਮਰਥਕ ਵਿਅਕਤੀਆ ਵਲੋਂ ਆਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ ‘ਚ ਬਣਾਈ ਗੁਰਦੁਆਰਾ ਸਾਹਿਬ ਦੀ ਇਮਾਰਤ ਵਿਕੀ

ਜਾਣਕਾਰੀ ਮੁਤਾਬਕ ਗੁਰਦੁਆਰੇ ਦੀ ਕਮੇਟੀ ਮੋਦੀ ਸਮਰਥਕ ਅਤੇ ਕਿਸਾਨ ਵਿਰੋਧੀ ਹੋਣ ਕਰਕੇ ਸੰਗਤਾਂ ਨੇ ਗੁਰਦੁਆਰੇ ਜਾਣਾ ਬੰਦ ਕਰ ਦਿੱਤਾ ਸੀ

ਇਸ ਗੁਰਦੁਆਰੇ ਦੇ ਪ੍ਰਬੰਧਕਾਂ ਉੱਪਰ ਕਥਿਤ ਰੂਪ ਵਿਚ ਸੰਗਤ ਨੂੰ ਕਿਸਾਨ ਵਿਰੋਧੀ ਹੋਣ ਵਾਲੀ ਗੱਲ ਜਾਂ ਵਿਚਾਰਾਂ ਦਾ ਮੇਲ ਨਾ ਹੋਣ ਕਰਕੇ ਕਈ ਪਰਿਵਾਰਾਂ ਨੇ ਇਸ ਗੁਰਦੁਆਰਾ ਸਾਹਿਬ ਜਾਣਾ ਬੰਦ ਕਰ ਦਿੱਤਾ ਅਤੇ ਸੁਣਨ ‘ਚ ਆਇਆ ਹੈ ਕਿ ਇਸ ਗੱਲ ਨੂੰ ਪ੍ਰਚਾਰਿਆ ਵੀ ਗਿਆ |

ਆਸਟ੍ਰੇਲੀਆ ਦੇ ਪ੍ਰਾਂਤ ਕੁਈਨਸਲੈਂਡ ਦੇ ਸਭ ਤੋਂ ਮਸ਼ਹੂਰ ਸਮੁੰਦਰੀ ਤੱਟ ਗੋਲਡ ਕੋਸਟ ‘ਚ 2 ਸਾਲ ਪਹਿਲਾਂ ਸਥਾਪਿਤ ਗੁਰਦੁਆਰਾ ਗੁਰੂ ਮਾਨਿਓ ਗ੍ਰੰਥ ਸਾਹਿਬ (ਹੈਲਨਸਵੇਲ) ਦੀ ਇਮਾਰਤ ਕਿਸੇ ਹੋਰ ਧਰਮ ਨੂੰ ਵੇਚ ਦਿੱਤੀ ਗਈ | ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਇਕ ਸੁਰਜੀਤ ਸਿੰਘ ਨਾਮਕ ਕਾਰੋਬਾਰੀ ਵਲੋਂ ਆਪਣੇ ਵਲੋਂ ਕਰਵਾਈ ਜਾਣ ਦੀ ਗੱਲ ਕੀਤੀ ਜਾਂਦੀ ਹੈ ਭਾਵੇਂ ਕਿ ਸਿੱਖ ਸੰਗਤਾਂ ਵਿਚੋਂ ਕੁਝ ਵਿਅਕਤੀਆਂ ਵਲੋਂ ਕੁਝ ਮਾਇਆ ਦੇਣ ਦਾ ਦਾਅਵਾ ਵੀ ਕੀਤਾ ਗਿਆ ਪਰ ਸ਼ੁਰੂ ਤੋਂ ਹੀ ਸੰਗਤ ਅਤੇ ਇਸ ਦੇ ਮੁੱਖ ਪ੍ਰਬੰਧਕ ਵਿਚਕਾਰ ਮਤਭੇਦ ਚੱਲਦੇ ਰਹੇ |

ਇਸ ਗੁਰਦੁਆਰਾ ਸਾਹਿਬ ਦੇ ਸਥਾਨ ਨੂੰ ਵੇਚਣ ਦੇ ਸੌਦੇ ਦੀ ਗੱਲ ਸਾਹਮਣੇ ਆਈ ਤਾਂ ਸੰਗਤ ਪਾਸ 50 ਲੱਖ ਤੋਂ ਵਧੇਰੇ ਡਾਲਰ ਇਕੱਠੇ ਕਰਕੇ ਇਕਦਮ ਚੁਣੌਤੀ ਬਣੀ | ਜਦੋਂ ਗੁਰਦੁਆਰਾ ਸਾਹਿਬ ਦੇ ਬਣਾਉਣ ਸਮੇਂ ਇਕ ਵਿਅਕਤੀ ਦੀ ਸਾਰੀ ਖੁਦਮੁਖਤਿਆਰੀ ਦੇ ਗੱਲ ਸਾਹਮਣੇ ਆਈ ਤਾਂ ਉਸ ਸਮੇਂ ਹੀ ਗੋਲਡ ਕੋਸਟ ਦੀ ਸਿੱਖ ਸੰਗਤ ਦੇ ਕਈ ਪਰਿਵਾਰਾਂ ਨੇ ਆਪਣੇ-ਆਪ ਨੂੰ ਵੱਖ ਕਰ ਲਿਆ ਅਤੇ ਕੁਝ ਸਮੇਂ ਬਾਅਦ ਨਾਰੰਗ ਇਲਾਕੇ ਵਿਚ ਦੀਵਾਨ ਸਜਾਉਣੇ ਸ਼ੁਰੂ ਕਰ ਦਿੱਤੇ ਅਤੇ ਗੁਰਦੁਆਰਾ ਸਥਾਪਿਤ ਕਰ ਲਿਆ ਗਿਆ |

2-3 ਹਫ਼ਤਿਆਂ ‘ਚ ਹੀ 5 ਲੱਖ ਡਾਲਰ ਇਕੱਠਾ ਕਰ ਲਿਆ ਅਤੇ ਗੋਲਡ ਕੋਸਟ ਦੇ ਕਈ ਪਰਿਵਾਰਾਂ ਨੇ ਇਕੱਠੇ ਹੋ ਕੇ ਆਪਣੇ ਹਿਸਾਬ ਨਾਲ 30-40 ਲੱਖ ਡਾਲਰ ਦੇ ਕਰੀਬ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਖ਼ਰੀਦਣ ਦੀ ਪੇਸ਼ਕਸ਼ ਕੀਤੀ ਪਰ ਸੋਸ਼ਲ ਮੀਡੀਆ ਰਾਹੀਂ ਸਭ ਕੁਝ ਨਾਂਹ ਵਿਚ ਬਦਲ ਗਿਆ | ਇਕ-ਦੂਜੇ ਖ਼ਿਲਾਫ਼ ਭੰਡੀ ਪ੍ਰਚਾਰ ਵੀ ਬਹੁਤ ਹੋਇਆ ਪਰ ਸਾਰੀਆਂ ਕੋਸ਼ਿਸ਼ਾਂ ਵਿਕਣ ਤੋਂ ਰੋਕ ਨਾ ਸਕੀਆਂ |

ਇਸ ਦੇ ਬੰਦ ਹੋਣ ਦਾ ਸੋਸ਼ਲ ਮੀਡੀਆ ਉੱਪਰ ਨੋਟਿਸ ਜਾਰੀ ਹੋਇਆ ਅਤੇ ਇਮਾਰਤ ਸਾਹਮਣੇ ਸੋਲਡ (ਵੇਚਣ) ਦਾ ਸਾਇਨ ਲੱਗ ਗਿਆ | ਅੱਜ ਕੌਮ ਅੱਗੇ ਸਵਾਲ ਹੈ ਕਿ ਨਿੱਜੀ ਗੁਰਦੁਆਰੇ ਨੂੰ ਆਸਟ੍ਰੇਲੀਅਨ ਕਾਨੂੰਨ ਅਨੁਸਾਰ ਰੋਕਣਾ ਸੰਭਵ ਸ਼ਾਇਦ ਨਾ ਹੋਵੇ ਪਰ ਕੀ ਇਸ ਲਈ ਕੁਝ ਕੀਤਾ ਜਾ ਸਕਦਾ ਹੈ | ਭਾਵੇਂਕਿ ਇਸ ਦਾ ਮੁੱਖ ਪ੍ਰਬੰਧਕ ਸੁਰਜੀਤ ਸਿੰਘ ਸੰਗਤ ਵਲੋਂ ਸਹਿਯੋਗ ਨਾ ਮਿਲਣ ਨੂੰ ਜ਼ਿੰਮੇਵਾਰ ਦੱਸਦਾ ਹੈ ਪਰ ਨਾਮੌਸ਼ੀ ਦਾ ਜਵਾਬਦੇਹ ਕੌਣ ਹੈ |

Check Also

ਕੀ ਮੋਦੀ ਸਰਕਾਰ ਫੇਸਬੁੱਕ ਤੇ ਟਵਿੱਟਰ ਨੂੰ ਬੰਦ ਕਰ ਦੇਵੇਗੀ?

ਭਾਰਤ ਸਰਕਾਰ ਵਲੋਂ ਸੋਸ਼ਲ ਮੀਡੀਆ ਮਾਲਕਾਂ ਨੂੰ ਕਿਹਾ ਗਿਆ ਹੈ ਕਿ ਜਦੋਂ ਕਹੀਏ ਸਾਨੂੰ ਉਹ …

%d bloggers like this: