Breaking News
Home / ਰਾਸ਼ਟਰੀ / ਭਾਰਤੀ ਢਾਂਚੇ ਦਾ ਨਿਕਲਿਆ ਜ ਲੂ ਸ – ਮਨਮੋਹਨ ਸਿੰਘ 22 ਸਾਲ ਪਹਿਲਾਂ ਕੀ ਕਿਹਾ ਸੀ ਜਾਣੋ

ਭਾਰਤੀ ਢਾਂਚੇ ਦਾ ਨਿਕਲਿਆ ਜ ਲੂ ਸ – ਮਨਮੋਹਨ ਸਿੰਘ 22 ਸਾਲ ਪਹਿਲਾਂ ਕੀ ਕਿਹਾ ਸੀ ਜਾਣੋ

ਭਾਰਤ ਦੀ ਨਿੱਘਰੀ ਹੋਈ ਰਾਜਸੀ, ਆਰਥਿਕ ਤੇ ਸਮਾਜਿਕ ਹਾਲਤ ਇਸ ਮੁਕਾਮ ‘ਤੇ ਪੁੱਜ ਗਈ ਹੈ ਕਿ ‘ਹਿੰਦੁਸਤਾਨ ਟਾਇਮਜ਼’ ਵਰਗੇ ਅਖਬਾਰ ਨੂੰ 1999 ‘ਚ ਡਾ ਮਨਮੋਹਨ ਸਿੰਘ ਨਾਲ ਕੀਤੀ ਇੰਟਰਵਿਊ ਦੁਬਾਰਾ ਛਾਪਣੀ ਪਈ ਹੈ, ਜਿਸ ਵਿੱਚ ਉਨ੍ਹਾਂ ਭਵਿੱਖਬਾਣੀ ਕੀਤੀ ਸੀ ਕਿ ਜੇਕਰ ਰਾਜਸੀ ਆਗੂ ਇਸੇ ਤਰਾਂ ਭਾਰਤ ਨੂੰ ਸਮਾਜਿਕ, ਧਾਰਮਿਕ ਤੌਰ ‘ਤੇ ਪਾੜਦੇ ਰਹੇ, ਆਰਥਿਕਤਾ ਡਿਗਦੀ ਰਹੀ ਤਾਂ ਭਾਰਤ ਦੇ ਸੋਵੀਅਤ ਯੂਨੀਅਨ ਵਾਂਗ ਟੋਟੇ ਹੋਣਗੇ। (ਵੈਸੇ ਇਹ ਕੰਮ ਸ਼ੁਰੂ ਡਾ. ਮਨਮੋਹਨ ਸਿੰਘ ਦੀ ਕਾਂਗਰਸ ਨੇ ਹੀ ਕੀਤਾ ਸੀ)


ਜਿਸ ਤਰਾਂ ਕਰੋਨਾ ਨੇ ਭਾਰਤੀ ਢਾਂਚੇ ਦਾ ਜਲੂਸ ਕੱਢ ਕੇ ਰੱਖ ਦਿੱਤਾ ਹੈ ਕਿ ਬੰਦੇ ਮਾਰਨ ਤੇ ਮਰਵਾਉਣ ਦੀਆਂ ਛੱਤੀ ਸੌ ਸਕੀਮਾਂ ਵਾਲੇ ਰਾਜਸੀ ਆਗੂਆਂ ਕੋਲ ਬੰਦੇ ਬਚਾਉਣ ਲਈ ਇੱਕ ਸਕੀਮ ਵੀ ਨਹੀਂ। ਜੇ ਅੱਜ ਮੋਦੀ ਤੇ ਅਮਿਤ ਸ਼ਾਹ ਨੂੰ ਵੀ ਲੋਕ ਪਾਸੇ ਕਰ ਦੇਣ ਤਾਂ ਭਾਰਤ ‘ਚ ਜਿਹੜਾ ਰਾਜਸੀ ਖਲਾਅ ਪੈਦਾ ਹੋ ਗਿਆ, ਓਹਨੂੰ ਭਰਨ ਲਈ ਜੋ ਸਰਕਾਰਾਂ ਬਣਨਗੀਆਂ, ਉਹ ਭਾਰਤ ਦੀ ਨਿੱਘਰਦੀ ਹਾਲਤ ਸੰਭਾਲ਼ਣ ਦੇ ਯੋਗ ਨਹੀਂ ਹੋਣਗੀਆਂ।

ਅਖੰਡ ਭਾਰਤ ਦੇ ਸੁਪਨੇ ਦੇਖਣ ਵਾਲੇ ਸੋਵੀਅਤ ਯੂਨੀਅਨ ਵੱਲ ਦੇਖਣਾ ਸ਼ੁਰੂ ਕਰਨ।
ਮਨਮੋਹਨ ਸਿੰਘ ਨੇ 22 ਸਾਲ ਪਹਿਲਾਂ ਇਹ ਕਿਹਾ ਸੀ, “We should not assume there is a divine destiny which will ensure India continues to flourish and prosper, howsoever we mismanage our affairs. Great nations like the Soviet Union have perished and disappeared from the surface of the earth. If the Indian polity is not well managed we ought to realize a similar danger could overtake us too … I am not saying this is on the cards right away or it’s inevitable but if we continue to mismanage our economy, if we continue to divide our country on the basis of religion, caste and other sectarian issues, I think there is a great danger of that sort of thing happening. It’s a serious danger.”


-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

Check Also

ਵਾਇਰਲ ਵੀਡੀਉ- ਸੋਨੂੰ ਸੂਦ ਦੇ ਪੋਸਟਰ ‘ਤੇ ਦੁੱਧ ਚੜਾਇਆ

ਮੁੰਬਈ: ਸੋਨੂੰ ਸੂਦ (Sonu Sood) ਲੋਕਾਂ ਦੇ ਲਈ ਮਸੀਹਾ ਬਣ ਗਿਆ ਹੈ ਜਿਸ ਕਾਰਨ ਉਹ …

%d bloggers like this: