Breaking News
Home / ਰਾਸ਼ਟਰੀ / ਵੀਡੀਉ – ਕਲੈਕਟਰ ਰਨਬੀਰ ਸ਼ਰਮਾ ਦਾ ਹੰਕਾਰ ਦੇਖੋ, ਨੌਜੂਆਨ ਦੇ ਥੱ ਪ ੜ ਜੜਿਆ ਤੇ ਮੋਬਾਈਲ ਤੋੜਿਆ

ਵੀਡੀਉ – ਕਲੈਕਟਰ ਰਨਬੀਰ ਸ਼ਰਮਾ ਦਾ ਹੰਕਾਰ ਦੇਖੋ, ਨੌਜੂਆਨ ਦੇ ਥੱ ਪ ੜ ਜੜਿਆ ਤੇ ਮੋਬਾਈਲ ਤੋੜਿਆ

ਨੌਜਵਾਨ ਨੂੰ ਥੱ ਪ ੜ ਮਾ ਰ ਨਾ ਤੇ ਮੋਬਾਈਲ ਤੋੜਨਾ ਕਲੈਕਟਰ ਨੂੰ ਪਿਆ ਭਾਰੀ, ਮੁੱਖ ਮੰਤਰੀ ਨੇ ਹਟਾਇਆ

ਰਾਏਪੁਰ, 23 ਮਈ – ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਸੂਰਜਪੁਰ ਦੇ ਕਲੈਕਟਰ ਰਣਬੀਰ ਸ਼ਰਮਾ ਨੂੰ ਤਤਕਾਲ ਪ੍ਰਭਾਵ ਨਾਲ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਲਾਕਡਾਊਨ ਦੌਰਾਨ ਕਲੈਕਟਰ ਵਲੋਂ ਇਕ ਨੌਜਵਾਨ ਨਾਲ ਕੀਤੇ ਗਏ ਮਾ ੜੇ ਸ ਲੂ ਕ ਦਾ ਮਾਮਲਾ ਉਨ੍ਹਾਂ ਦੇ ਨੋਟਿਸ ਵਿਚ ਆਇਆ ਸੀ, ਜੋ ਬਹੁਤ ਦੁਖਦ ਤੇ ਨਿੰਦਣਯੋਗ ਹੈ। ਛੱਤੀਸਗੜ੍ਹ ‘ਚ ਇਸ ਤਰ੍ਹਾਂ ਦਾ ਰਵੱਈਆ ਬਰਦਾਸ਼ਤ ਨਹੀਂ ਕੀਤਾ ਜਾਏਗਾ।

ਨਵੀਂ ਦਿੱਲੀ, 23 ਮਈ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਐਲਾਨ ਕੀਤਾ ਹੈ ਕਿ ਦਿੱਲੀ ਵਿਚ ਇਕ ਹਫ਼ਤੇ ਲਈ ਲਾਕਡਾਊਨ ਹੋਰ ਵਧਾ ਦਿੱਤਾ ਗਿਆ ਹੈ। ਦਿੱਲੀ ਵਿਚ ਹੁਣ 31 ਮਈ ਤੱਕ ਲਾਕਡਾਊਨ ਵਧਾਇਆ ਗਿਆ ਹੈ।

-ਕੇਂਦਰ ਸਰਕਾਰ ਨੇ ਕੋਰੋਨਾ ਦੇ ਬਿਹਤਰ ਹੋ ਰਹੇ ਹਾਲਾਤ ਦਾ ਦਾਅਵਾ ਕਰਦਿਆਂ ਕਿਹਾ ਕਿ ਦੇਸ਼ ‘ਚ ਹੁਣ ਸਿਰਫ਼ 7 ਅਜਿਹੇ ਰਾਜ ਹਨ ਜਿੱਥੇ 10 ਹਜ਼ਾਰ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ ਹਾਲਾਂਕਿ ਪੰਜਾਬ ਸਮੇਤ 6 ਅਜਿਹੇ ਰਾਜ ਹਨ ਜਿੱਥੇ ਮੌਤਾਂ ਦਾ ਅੰਕੜਾ ਅਜੇ ਵੀ ਚਿੰਤਾ ਦਾ ਸਬੱਬ ਬਣਿਆ ਹੋਇਆ ਹੈ | ਸਿਹਤ ਮੰਤਰਾਲੇ ਵਲੋਂ ਸਨਿਚਰਵਾਰ ਨੂੰ ਕੀਤੀ ਪ੍ਰੈੱਸ ਕਾਨਫ਼ਰੰਸ ‘ਚ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਦੇਸ਼ ਦੇ 93 ਜ਼ਿਲਿ੍ਹਆਂ ‘ਚ ਨਵੇਂ ਮਾਮਲੇ ਘੱਟ ਹੋਣ ਦੇ ਨਾਲ ਪਾਜ਼ੀਟਿਵਿਟੀ ਦਰ ਵੀ ਲਗਾਤਾਰ ਘੱਟ ਹੋ ਰਹੀ ਹੈ | ਅਗਰਵਾਲ ਮੁਤਾਬਿਕ ਦੇਸ਼ ‘ਚ ਪਿਛਲੇ 20 ਦਿਨਾਂ ਤੋਂ ਸਰਗਰਮ ਮਾਮਲਿਆਂ ‘ਚ ਲਗਾਤਾਰ ਕਮੀ ਆ ਰਹੀ ਹੈ | ਹੁਣ 8 ਰਾਜਾਂ ‘ਚ ਹੀ 1 ਲੱਖ ਤੋਂ ਵੱਧ ਸਰਗਰਮ ਮਾਮਲੇ ਹਨ ਜਦਕਿ 50 ਹਜ਼ਾਰ ਤੋਂ 1 ਲੱਖ ‘ਚ ਸਰਗਰਮ ਮਾਮਲਿਆਂ ਵਾਲੇ 8 ਅਤੇ 50 ਹਜ਼ਾਰ ਤੋਂ ਘੱਟ ਵਾਲੇ ਸਰਗਰਮ ਮਾਮਲਿਆਂ ‘ਚ 20 ਰਾਜ ਅਤੇ ਕੇਂਦਰੀ ਪ੍ਰਬੰਧਤ ਪ੍ਰਦੇਸ਼ ਹਨ | ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ‘ਚ 18 ਰਾਜ ਅਜਿਹੇ ਹਨ ਜਿੱਥੇ ਪਾਜ਼ੀਟਿਵਿਟੀ ਦਰ 15 ਫ਼ੀਸਦੀ ਤੋਂ ਘੱਟ ਹੈ, 14 ਰਾਜਾਂ ‘ਚ ਪਾਜ਼ੀਟਿਵਿਟੀ ਦਰ 5 ਤੋਂ 15 ਫ਼ੀਸਦੀ ਅਤੇ 4 ਰਾਜਾਂ ‘ਚ ਇਹ ਦਰ 5 ਫ਼ੀਸਦੀ ਤੋਂ ਘੱਟ ਹੈ |

Check Also

ਵਾਇਰਲ ਵੀਡੀਉ- ਸੋਨੂੰ ਸੂਦ ਦੇ ਪੋਸਟਰ ‘ਤੇ ਦੁੱਧ ਚੜਾਇਆ

ਮੁੰਬਈ: ਸੋਨੂੰ ਸੂਦ (Sonu Sood) ਲੋਕਾਂ ਦੇ ਲਈ ਮਸੀਹਾ ਬਣ ਗਿਆ ਹੈ ਜਿਸ ਕਾਰਨ ਉਹ …

%d bloggers like this: