Breaking News
Home / ਸਾਹਿਤ / ਜਾਣੋ ਕਿਉਂ- ਪੰਜਾਬ ਦੀ ਧਰਤੀ ਤੇ ਰਾਜ ਦਾ ਦਾਅਵਾ ਕੇਵਲ ਸਿੱਖਾਂ ਕੋਲ

ਜਾਣੋ ਕਿਉਂ- ਪੰਜਾਬ ਦੀ ਧਰਤੀ ਤੇ ਰਾਜ ਦਾ ਦਾਅਵਾ ਕੇਵਲ ਸਿੱਖਾਂ ਕੋਲ

ਪੰਜਾਬ ਦੀ ਧਰਤੀ ਤੇ ਰਾਜ ਦਾ ਦਾਅਵਾ ਕੇਵਲ ਸਿੱਖਾਂ ਕੋਲ ਹੀ ਹੈ। ਸਿੱਖਾਂ ਨੇ ਹੀ ਇਸ ਧਰਤੀ ਤੇ ਬਾਹਰਲੇ ਧਾੜਵੀਆਂ ਮੁਗਲਾਂ ਤੇ ਅਫ਼ਗਾਨਾਂ ਦਾ ਰਾਜ ਖ਼ਤਮ ਕਰਕੇ ਆਪਣਾ ਸਰਬ ਸਾਂਝੀ ਵਾਲਤਾ ਵਾਲਾ “ਖਾਲਸਾ ਰਾਜ” ਸਥਾਪਤ ਕੀਤਾ। ਜਿਹੜਾ ਪੰਜਾਬ ਦੀ ਇਸ ਧਰਤੀ ਤੇ ਇਸ ਖਿੱਤੇ ਦੇ ਵਸਿੰਦਿਆਂ ਦਾ ਆਪਣਾ ਰਾਜ ਸੀ। ਸਿੱਖ ਹੀ ਮੁੜ ਆਪਣੇ ਰਾਜ ਸਥਾਪਤ ਕਰਨ ਲਈ ਅੰਗਰੇਜ਼ਾਂ ਤੇ ਮੌਜ਼ੂਦਾ ਹਿੰਦੂ ਹੁਕਮਰਾਨਾਂ ਖਿਲਾਫ਼ ਲੜੇ।
ਪੰਜਾਬੀ ਹਿੰਦੂਆਂ ਅਤੇ ਮੁਸਲਮਾਨਾਂ ਦਾ ਦਾਅਵਾ “ਅਫ਼ਸਰਸ਼ਾਹੀ” ਦਾ ਹੈ। ਇਹਨਾਂ ਨੇ ਮੁਗਲਾਂ, ਅਫ਼ਗਾਨਾਂ ਤੋੰ ਲੈ ਕੇ ਸਿੱਖ ਰਾਜ ਤੱਕ ਅਤੇ ਉਸ ਤੋਂ ਬਾਅਦ ਵੀ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਕਾਮਰੇਡ ਹਲੇ ਤੱਕ ਪੰਜਾਬ ਦੀ ਧਰਤੀ ਤੇ ਅਜਿਹਾ ਕੋਈ ਵੀ ਦਾਅਵਾ ਪੇਸ਼ ਕਰਨ’ਚ ਅਸਫ਼ਲ ਰਹੇ ਹਨ।

ਪੰਜਾਬ ਦੇ ਜੰਮਿਆਂ ਨੂੰ ਆਪਣੀ ਧਰਤੀ ਪ੍ਰਤੀ ਇਮਾਨਦਾਰੀ ਦਿਖਾ ਕੇ ਆਪਣਾ ਦਾਅਵਾ ਪਛਾਣਨਾ ਚਾਹੀਦਾ ਹੈ। ਆਪਣੇ ਦਾਅਵੇ ਛੱਡ ਕੇ ਦਿੱਲੀ ਦੀ ਚਾਕਰੀ’ਚ ਖੁਆਰੀ ਹੀ ਖੁਆਰੀ ਹੈ। ਪੰਜਾਬ ਦੀ ਨੁਹਾਰ ਉਦੋਂ ਹੀ ਬਦਲੇਗੀ ਜਦੋਂ ਅਸੀਂ ਆਪਣੀ ਵਫ਼ਾਦਾਰੀ ਆਪਣੀ ਧਰਤੀ ਪ੍ਰਤੀ ਦਿਖਾਵਾਂਗੇ। ਗੁਰੂਆਂ ਦੀ ਇਸ ਧਰਤੀ ਉੱਤੇ ਖਾਲਸਾ ਹੀ ਰਾਜ ਕਰੇਗਾ। ਇਸ ਧਰਤੀ ਦਾ ਰਾਜ ਖਾਲਸੇ ਨੂੰ ਗੁਰੂ ਵੱਲੋੰ ਦਿੱਤੀ ਬਖ਼ਸ਼ਿਸ਼ ਹੈ। ਰਾਜ ਕਰੇਗਾ ਖਾਲਸਾ 🙏
– ਸਤਵੰਤ ਸਿੰਘ


ਜਦੋਂ ਬ੍ਰਾਹਮਣਾਂ ਨੇ ਹਿੰਦੂ ਰੀਤੀ-ਰਿਵਾਜ਼ਾਂ ਨਾਲ ਪੂਜਾ ਕਰ ਕੇ ਅੰਗ੍ਰੇਜ਼ਾਂ ਨੂੰ ਪੰਜਾਬ ‘ਤੇ ਹ ਮ ਲਾ ਕਰਨ ਭੇਜਿਆ
ਚੇਲਿਆਂਵਾਲੀ ਦੀ ਲੜਾਈ ਤੋਂ ਪਹਿਲਾਂ ਬੰਗਾਲ ਨੇਟਿਵ ਇੰਨਫੈਨਟਰੀ ਅਤੇ ਅੰਗਰੇਜ਼ਾਂ ਦੇ ਝੰਡਿਆਂ ਨੂੰ ਬ੍ਰਹਮਣਾਂ ਦੁਆਰਾ ਹਿੰਦੂ ਰੀਤੀ-ਰਿਵਾਜ਼ਾਂ ਨਾਲ ਪੂਜਾ ਕਰ ਕੇ #ਪੰਜਾਬ’ਤੇ ਹ ਮ ਲਾ ਕਰਨ ਭੇਜਿਆ ਸੀ।

ਪਰ 13 ਜਨਵਰੀ 1849 ਨੂੰ ਹਿੰਦ-ਪੰਜਾਬ ਦੇ ਇਸ ਜੰਗ’ਚ ਬੰਗਾਲ ਨੇਟਿਵ ਇੰਨਫੈਨਟਰੀ ਅਤੇ ਅੰਗਰੇਜ਼; ਪੰਜਾਬ ਦੀ ਖਾਲਸਾ ਫੌਜ ਸਾਹਮਣੇ ਟਿਕ ਨਹੀੰ ਸਕੇ। ਜਿਨ੍ਹਾਂ ਪੰਜ ਝੰਡਿਆਂ ਦੀ ਪੂਜਾ ਕੀਤੀ ਸੀ ਉਸ ਵਿੱਚੋਂ ਚਾਰ ਸਿੱਖਾਂ ਨੇ ਖੋਹ ਲਏ ਅਤੇ ਭਾਰਤੀਆਂ ਦੀ ਫੌਜ ਮੈਦਾਨ ਛੱਡ ਕੇ ਪਿੱਛੇ ਦੌੜ ਗਈ। ਬਾੜੀ ਮੁਸ਼ਕਿਲ ਨਾਲ ਬੰਗਾਲੀ ਰੈਜੀਮੈਂਟ ਦਾ ਇੱਕ ਝੰਡਾ ਬਚਾਇਆ ਗਿਆ ਸੀ।


(ਬਿ੍ਟਿਸ਼ ਸਰਕਾਰ ਦੇ ਦਸਤਾਵੇਜ਼ਾਂ’ਚੋਂ ਇਹ ਤਸਵੀਰ ਲਈ ਗਈ ਹੈ)

– ਸਤਵੰਤ ਸਿੰਘ

Check Also

29 ਮਈ 1981 ਜਦੋਂ ਅੰਮ੍ਰਿਤਸਰ ਦੇ ਹਿੰਦੂਆਂ ਨੇ ਅੰਮ੍ਰਿਤਸਰ ਸ਼ਹਰ ਨੂੰ ਪਵਿੱਤਰ ਦਰਜਾ ਦੇਣ ਦੀ ਵਿਰੋਧਤਾ ਕੀਤੀ

ਸਿੱਖ ਸਟੂਡੈਂਟਸ ਫੈਡਰੇਸ਼ਨ ਨੇ , ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਚਿਰਾਂ ਤੋਂ ਕੀਤੀ …

%d bloggers like this: