Breaking News
Home / ਮੁੱਖ ਖਬਰਾਂ / ਸ੍ਰੀ ਦਰਬਾਰ ਸਾਹਿਬ ‘ਤੇ ਹ ਮ ਲੇ ‘ਚ ਇਜ਼ਰਾਇਲ ਦਾ ਰੋਲ ਕੀ ?

ਸ੍ਰੀ ਦਰਬਾਰ ਸਾਹਿਬ ‘ਤੇ ਹ ਮ ਲੇ ‘ਚ ਇਜ਼ਰਾਇਲ ਦਾ ਰੋਲ ਕੀ ?

1984 ਵਿੱਚ ਜਦੋਂ ਭਾਰਤੀ ਫੌਜ ਨੇ ਦਰਬਾਰ ਸਾਹਿਬ ਉਤੇ ਹ ਮ ਲਾ ਕੀਤਾ ਸੀ, ਤਾਂ ਉਸ ਹ ਮ ਲੇ ਵਿੱਚ ਸ਼ਾਮਿਲ ਭਾਰਤ ਦੇ ਸਪੈਸ਼ਲ SG ਕਮਾਂਡੋਜ ਦਸਤੇ ਨੂੰ ਅਜਿਹੀ ਸਥਿਤੀ ਨਾਲ ਨਜਿੱਠਣ ਲਈ “ਉਪਰੇਸ਼ਨ ਬਲੂ ਸਟਾਰ” ਤੋਂ ਕਾਫੀ ਸਮਾਂ ਪਹਿਲਾਂ ਇਸਰਾਈਲ ਦੀ ਖੁਫੀਆ ਏਜੰਸੀ “ਮੌਸਾਡ” ਵਲੋਂ ਟਰੇਨਿੰਗ ਦਿੱਤੀ ਗਈ ਸੀ। Mossad ਰਾਂਹੀ ਇਸ ਟਰੇਨਿੰਗ ਦੇ ਪ੍ਰਬੰਧ ਭਾਰਤੀ ਖੁਫੀਆ ਏਜੰਸੀ RAW ਨੇ ਕੀਤਾ ਸੀ। ਇਸ ਤੋਂ ਇਲਾਵਾ ਇਸਰਾਈਲ ਭਾਰਤ ਨੂੰ ਹ ਥਿ ਆ ਰ ਤੇ ਹੋਰ ਜੰ ਗੀ ਸਮਾਨ ਵੀ ਸਪਲਾਈ ਕਰਦਾ ਹੈ। 1984 ਵਿੱਚ ਹੋਏ ਦਰਬਾਰ ਸਾਹਿਬ ਉਤੇ ਹ ਮ ਲੇ ਸਮੇਂ ਭਾਰਤ ਨੇ ਇਸਰਾਈਲ ਤੋਂ ਇਲਾਵਾ, ਇੰਗਲੈਂਡ ਅਤੇ ਉਸ ਸਮੇਂ ਸੋਵੀਅਤ ਰੂਸ ਤੋਂ ਵੀ ਮਦਦ ਲਈ ਸੀ।

ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਡ ਸੰਸਾਰ ਦੀਆਂ ਸਭ ਤੋਂ ਬਦਨਾਮ ਸੰਸਥਾਂਵਾਂ ਵਿੱਚੋਂ ਹੈ| ਇਹ ਖੁਫੀਆ ਏਜੰਸੀ ਹੁਣ ਤੱਕ ਸੈਂਕੜੇ ਕ ਤ ਲਾਂ ਲਈ ਜੁੰਮੇਵਾਰ ਹੈ| ਇਜ਼ਰਾਈਲ ਸਰਕਾਰ ਆਪਣੀ ਨੀਤੀ ਨਾਲ਼ ਸਹਿਮਤ ਨਾ ਹੋਣ ਵਾਲ਼ੀਆਂ ਹਸਤੀਆਂ ਨੂੰ ਇਸ ਏਜੰਸੀ ਰਾਹੀਂ ਖੁਫੀਆ ਢੰਗ ਨਾਲ਼ ਮਰਵਾਉਣ ਲਈ ਬ ਦ ਨਾ ਮ ਹੈ| ਹੁਣ ਤੱਕ ਇਸ ਦੇ ਹੱਥੋਂ ਮਾਰੇ ਜਾਣ ਵਾਲ਼ੇ ਲੋਕਾਂ ਵਿੱਚ ਕਾਰਕੁੰਨ, ਸਾਇੰਸਦਾਨ, ਲਿਖਾਰੀ, ਨੀਤੀਘਾੜੇ, ਸਿਖਰਲੇ ਅਧਿਕਾਰੀ ਸ਼ਾਮਲ ਹਨ| ਅਰਬ ਮੁਲਕਾਂ ਵਿੱਚ ਇਸ ਦੇ ਹਜ਼ਾਰਾਂ ਏਜੰਟਾਂ ਦਾ ਤਾਣਾ-ਬਾਣਾ ਹੈ ਜਿਹੜਾ ਆਪਣੇ ਅਗਲੇ ਸ਼ਿ ਕਾ ਰ ਦੀ ਪੈੜ ਰੱਖਕੇ ਉਹਨਾਂ ਨੂੰ ਨਿ ਸ਼ਾ ਨਾ ਬਣਾਉਂਦਾ ਹੈ| ਇਸ ਤੋਂ ਬਿਨਾਂ ਇਹ ਇਰਾਨ, ਮਿਸਰ, ਫਲਸਤੀਨ ਤੇ ਅਰਬ ਮੁਲਕਾਂ ਵਿੱਚ ਬੰ ਬ ਧ ਮਾ ਕੇ ਕਰਾਉਣ ਜਾਂ ਅਹਿਮ ਯੁੱ ਧ ਨੀ ਤ ਕ ਟਿਕਾਣਿਆਂ ਨੂੰ ਉਡਾਉਣ ਲਈ ਵੀ ਬ ਦ ਨਾ ਮ ਹੈ|

ਮੋਸਾਡ ਦੇ ਵੱਖ-ਵੱਖ ਮੁਲਕਾਂ ਦੀਆਂ ਖੁਫੀਆ ਏਜੰਸੀਆਂ ਨਾਲ਼ ਸੰਬੰਧ ਰਹੇ ਹਨ ਜਿਸ ਤਹਿਤ ਇਹ ਉਹਨਾਂ ਮੁਲਕਾਂ ਦੀ ਫੌਜ਼ ਤੇ ਏਜੰਟਾਂ ਨੂੰ ਮਾ ਰੂ ਮਿਸ਼ਨਾਂ ਲਈ ਸਿਖਲਾਈ ਵੀ ਦਿੰਦੀ ਹੈ| 6 ਜੂਨ 1984 ਨੂੰ ਦਰਬਾਰ ਸਾਹਿਬ ਦਾਖਲ ਹੋਣ ਵਾਲ਼ੇ ਕਮਾਂਡੋ ਭਾਰਤੀ ਫੌਜ਼ ਦੀ 56ਵੀਂ ਕਮਾਂਡੋ ਕੰਪਨੀ ਦਾ ਹਿੱਸਾ ਸਨ| ਇੰਡੀਆ ਟੁਡੇ ਦੀ ਰਿਪੋਰਟ ਮੁਤਾਬਕ ਭਾਰਤੀ ਫੌਜਾਂ ਦਾ ਇਹ ਇੱਕੋ-ਇੱਕ ਦਸਤਾ ਸੀ ਜਿਸ ਨੂੰ ਜਨਤਕ ਇਲਾਕੇ ਵਿੱਚ ਅਜਿਹੇ ਆਪਰੇਸ਼ਨ ਕਰਨ ਦੀ ਸਿਖਲਾਈ ਇਜ਼ਰਾਈਲ ਦੀ ਮੋਸਾਡ ਤੋਂ ਮਿਲੀ ਸੀ|

1981 ਵਿੱਚ ਖਾਸ ਆਪਰੇਸ਼ਨਾਂ ਲਈ ਕਾਇਮ ਕੀਤੇ ਇਸ ਗਰੁੱਪ ਨੂੰ ਇਹ ਸਿਖਲਾਈ ਤਿੰਨ ਹਫਤਿਆਂ ਲਈ 1983 ਵਿੱਚ ਦਿੱਤੀ ਗਈ| ਕਿਉਂਕਿ ਉਸ ਵੇਲ਼ੇ ਭਾਰਤ ਦੇ ਇਜ਼ਰਾਈਲ ਨਾਲ਼ ਕੂਟਨੀਤਕ ਸੰਬੰਧ ਨਹੀਂ ਸਨ ਇਸ ਲਈ ਭਾਰਤ ਦੇ ਖੁਫੀਆ ਅਦਾਰੇ ਰਾਅ ਦੇ ਰਾਹੀਂ ਇਹ ਕੰਮ ਨੇਪਰੇ ਚਾੜ੍ਹਿਆ ਗਿਆ| ਅੱਜ ਅਮਰੀਕਾ, ਇਜ਼ਰਾਈਲ, ਭਾਰਤ ਆਦਿ ਮੁਲਕਾਂ ਦੀਆਂ ਸਰਕਾਰਾਂ ਤੇ ਇਹਨਾਂ ਦੀਆਂ ਏਜੰਸੀਆਂ ਦੇ ਕਾਰਿਆਂ ਤੋਂ ਬਿਲਕੁਲ ਕੋਰਾ ਵਿਅਕਤੀ ਹੀ ਫਲਸਤੀਨ ‘ਤੇ ਵਿੱਢੀ ਇਜ਼ਰਾਈਲ ਦੀ ਮਾਰੂ ਜੰ ਗ ਦਾ ਸਾਥ ਦੇਣ ਦੀ ਸੋਚ ਸਕਦਾ ਹੈ!

Check Also

ਜੂਨ 1984 : ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਮੁਕਤਸਰ ਅਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਫੌ ਜੀ ਕਹਿਰ ਦੀ ਦਾਸਤਾਨ

ਜੂਨ 1984 ਵਿੱਚ ਭਾਰਤੀ ਫੌ ਜ ਵਲੋਂ ਕੇਵਲ ਸ੍ਰੀ ਦਰਬਾਰ ਸਾਹਿਬ ‘ਤੇ ਹੀ ਹ-ਮ-ਲਾ ਨਹੀਂ …

%d bloggers like this: