Breaking News
Home / ਮੁੱਖ ਖਬਰਾਂ / ਪ੍ਰਗਿਆ ਠਾਕੁਰ ਦੇ ਇਸ ਬਿਆਨ ਬਾਰੇ ਤੁਹਾਡੀ ਰਾਇ

ਪ੍ਰਗਿਆ ਠਾਕੁਰ ਦੇ ਇਸ ਬਿਆਨ ਬਾਰੇ ਤੁਹਾਡੀ ਰਾਇ

ਭਾਜਪਾ ਸੰਸਦ ਮੈਂਬਰ ਪ੍ਰਗਿਆ ਠਾਕੁਰ ਨੇ ਕਿਹਾ ਹੈ ਕਿ ‘’ਦੇਸੀ ਗਾਂ ਦਾ ਮੂਤਰ ਫੇਫੜਿਆਂ ਦੀ ਬਿਮਾਰੀ ਨੂੰ ਦੂਰ ਕਰਦਾ ਹੈ ਤੇ ਮੈਂ ਰੋਜ਼ ਪੀਂਦੀ ਹਾਂ ਇਸ ਲਈ ਮੈਨੂੰ ਕੋਰੋਨਾ ਨਹੀਂ ਹੋਇਆ।‘’

ਗੰਗਾ ਨਦੀ ‘ਚ ਬੀਤੇ ਕਈ ਦਿਨਾਂ ਤੋਂ ਲਾ ਸ਼ਾਂ ਮਿਲਣ ਦਾ ਸਿਲਸਿਲਾ ਜਾਰੀ ਹੈ, ਜਿਸ ਨੇ ਦੇਸ਼ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ | ਇਸੇ ਵਿਚਕਾਰ ਉੱਤਰ ਪ੍ਰਦੇਸ਼ ਰਾਜ ਦੇ ਇਕ ਸਰਕਾਰੀ ਦਸਤਾਵੇਜ਼ ਤੋਂ ਖੁਲਾਸਾ ਹੋਇਆ ਹੈ ਕਿ ਗੰਗਾਂ ਨਦੀ ‘ਚ ਕੋਵਿਡ-19 ਤੋਂ ਪੀੜਤ ਲੋਕਾਂ ਦੀਆਂ ਲਾ ਸ਼ਾਂ ਸੁੱਟੀਆਂ ਜਾ ਰਹੀਆਂ ਹਨ |

ਦੇਸ਼ ‘ਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲ ਰਹੇ ਭਿਆ ਨਕ ਸੰਕਟ ਦੀ ਇਹ ਪਹਿਲੀ ਅਧਿਕਾਰਤ ਪੁਸ਼ਟੀ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਲੋਕ ਗਰੀਬੀ ਤੇ ਮ ਹਾਂ ਮਾ ਰੀ ਦੇ ਡ ਰ ਤੋਂ ਅਜਿਹਾ ਕਰ ਰਹੇ ਹਨ, ਜਦੋਂਕਿ ਰਾਜ ਸਰਕਾਰ ਨੇ ਇਸ ਨੂੰ ਅਜੇ ਜਨਤਕ ਨਹੀਂ ਕੀਤਾ ਹੈ |

ਰਾਜ ਦੇ ਇਕ ਸੀਨੀਅਰ ਅਧਿਕਾਰੀ ਨੇ 14 ਮਈ ਨੂੰ ਜ਼ਿਲ੍ਹਾ ਮੁਖੀਆਂ ਨੂੰ ਲਿਖੀ ਚਿੱਠੀ ‘ਚ ਕਿਹਾ ਹੈ ਕਿ ਪ੍ਰਸ਼ਾਸਨ ਦੀ ਜਾਣਕਾਰੀ ਅਨੁਸਾਰ ਲੋਕ ਕੋਵਿਡ-19 ਜਾਂ ਹੋਰ ਬਿਮਾਰੀਆਂ ਨਾਲ ਮਰੇ ਵਿਅਕਤੀਆਂ ਦਾ ਸਹੀ ਰੀਤੀ ਰਿਵਾਜ਼ਾਂ ਨਾਲ ਸੰਸਕਾਰ ਕਰਨ ਦੀ ਬਜਾਇ ਲਾ ਸ਼ਾਂ ਨੂੰ ਗੰਗਾਂ ‘ਚ ਵਹਾ ਰਹੇ ਹਨ |

ਉਕਤ ਸੀਨੀਅਰ ਅਧਿਕਾਰੀ ਨੇ ਪੱਤਰ ਦੀ ਪੁਸ਼ਟੀ ਤਾਂ ਕੀਤੀ ਹੈ ਪਰ ਨਾਲ ਹੀ ਕਿਹਾ ਕਿ ਸੂਬੇ ਦੇ ਜ਼ਿਲ੍ਹਾ ਗਾਜ਼ੀਪੁਰ ਤੋਂ ਮਿਲੀਆਂ 5 ਲਾ ਸ਼ਾਂ ‘ਚੋਂ ਕਿਸੇ ‘ਚ ਵੀ ਵਾਇਰਸ ਨਹੀਂ ਪਾਇਆ ਗਿਆ |

ਹਰਿਦੁਆਰ ਦੇ ਨਿੱਜੀ ਹਸਪਤਾਲ ਨੇ 65 ਕਰੋਨਾ ਮਰੀਜ਼ਾਂ ਦੀ ਮੌਤ ਦੇ ਅੰਕੜੇ ਛੁਪਾਏ

ਇਥੋਂ ਦੇ ਇਕ ਨਿੱਜੀ ਹਸਪਤਾਲ ਨੇ 15 ਦਿਨਾਂ ਵਿਚ ਕਰੋਨਾ ਕਾਰਨ ਮਰੇ 65 ਮਰੀਜ਼ਾਂ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਨਹੀਂ ਦਿੱਤੀ। ਰਾਜ ਸਰਕਾਰ ਦੇ ਬੁਲਾਰੇ ਤੇ ਕੈਬਨਿਟ ਮੰਤਰੀ ਸੁਬੋਧ ਉਨੀਆਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਇਥੋਂ ਦੇ ਬਾਬਾ ਬਰਫਾਨੀ ਹਸਪਤਾਲ ਵਿਚ 25 ਅਪਰੈਲ ਤੋਂ 12 ਮਈ ਦਰਮਿਆਨ 65 ਮੌਤਾਂ ਹੋਈਆਂ ਪਰ ਇਸ ਦੀ ਜਾਣਕਾਰੀ ਰਾਜ ਦੇ ਕੋਵਿਡ ਕੰਟਰੋਲ ਰੂਮ ਨੂੰ ਨਹੀਂ ਦਿੱਤੀ ਗਈ।

ਗੁਜਰਾਤ ਸਰਕਾਰ ਦਾ ਕਹਿਣਾ ਹੈ ਕਿ 1 ਮਾਰਚ ਤੋਂ 10 ਮਈ ਤੱਕ ਸੂਬੇ ‘ਚ ਕਰੋਨਾ ਕਾਰਨ 4218 ਲੋਕ ਮਰੇ ਹਨ ਜਦਕਿ ਸਰਕਾਰ ਨੇ ਇਨ੍ਹਾਂ ਹੀ 71 ਦਿਨਾਂ ‘ਚ 1 ਲੱਖ 23 ਹਜ਼ਾਰ 871 ਮੌਤ ਦੇ ਸਰਟੀਫ਼ਿਕੇਟ ਵੰਡੇ ਹਨ।

ਜਦ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 65 ਹਜ਼ਾਰ 781 ਵੰਡੇ ਸਨ। ਮਤਲਬ ਦੱਸੀਆਂ ਜਾ ਰਹੀਆਂ ਮੌਤਾਂ ਨਾਲ਼ੋਂ ਅੰਦਾਜ਼ਨ 14 ਗੁਣਾ ਵੱਧ ਮੌਤਾਂ ਹੋਈਆਂ ਹਨ। ਹੁਣ 58,090 ਮੌਤਾਂ ਕਿਹੜੇ ਖਾਤੇ ਪਾ ਕੇ ਲੁਕੋਵੋਂਗੇ ਮੋਦੀ ਮਾਡਲ ਵਾਲਿਓ?

ਇਹ ਹਾਲ ਗੁਜਰਾਤ ਦਾ ਹੈ, ਯੂ.ਪੀ. ਦਾ ਕੀ ਹੋਵੇਗਾ, ਜਿੱਥੇ ਦਰਿਆ ਲਾ ਸ਼ਾਂ ਨਾਲ ਭਰੇ ਆਉਂਦੇ ਹਨ?

Check Also

ਜੂਨ 1984 : ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਮੁਕਤਸਰ ਅਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਫੌ ਜੀ ਕਹਿਰ ਦੀ ਦਾਸਤਾਨ

ਜੂਨ 1984 ਵਿੱਚ ਭਾਰਤੀ ਫੌ ਜ ਵਲੋਂ ਕੇਵਲ ਸ੍ਰੀ ਦਰਬਾਰ ਸਾਹਿਬ ‘ਤੇ ਹੀ ਹ-ਮ-ਲਾ ਨਹੀਂ …

%d bloggers like this: