Breaking News
Home / ਮੁੱਖ ਖਬਰਾਂ / ਭਾਈ ਰਵੀ ਸਿੰਘ ਜੀ ਖਾਲਸਾ ਏਡ ਨੇ ਕਿਸ ਨੂੰ ਕਿਹਾ ‘ਹੇਟਰ’?

ਭਾਈ ਰਵੀ ਸਿੰਘ ਜੀ ਖਾਲਸਾ ਏਡ ਨੇ ਕਿਸ ਨੂੰ ਕਿਹਾ ‘ਹੇਟਰ’?

ਭਾਈ ਰਵੀ ਸਿੰਘ ਜੀ ਖਾਲਸਾ ਏਡ ਨੇ ਸਿੱਖਾਂ ਨੂੰ ਪਹਿਲ ਦੇਣ ਦੀ ਗਲ ਕਰਨ ਵਾਲਿਆਂ ਨੂੰ ਦੱਸਿਆ ਹੇਟਰ, ਫਿਰ ਹੇਟਰਾਂ ਨੇ ਕੀ ਕਿਹਾ ਦੇਖੋ

Satwant Singh Grewal
ਜੇਕਰ ਭਾਈ ਘਨੱਈਆ ਜੀ ਦੇ ਰਾਸਤੇ ਤੇ ਤੁਰੇ ਹੋ ਤਾਂ ਤੁਹਾਨੂੰ so called haters ‘ਚ ਵੀ ਸੱਚੇ ਪਾਤਸ਼ਾਹ ਹੀ ਦਿਖਣੇ ਚਾਹੀਦੇ ਹਨ। ਜਿਸ ਤਰਾਂ ਭਾਈ ਘਨੱਈਆ ਜੀ ਨੂੰ ਦੁਸ਼ਮਣਾਂ’ਚ ਵੀ ਸੱਚੇ ਪਾਤਸ਼ਾਹ ਹੀ ਦਿਖਦੇ ਹਨ।
ਆਪਣੇ ਲੋਕਾਂ ਨਾਲ ਆਢਾ ਲਗਾਉਣ ਦੀ ਥਾਂ ਉਹਨਾਂ ਦੀ ਗੱਲ ਸੁਣ ਲਵੋ। ਜਿਨ੍ਹਾਂ ਨੂੰ ਅੱਜ ਤੁਸੀਂ haters ਦੱਸਦੇ ਹੋ ਇਹ ਲੋਕ ਮੈਂ ਆਪ ਤੁਹਾਡੀ ਪ੍ਰਸੰਸਾ ਕਰਦੇ ਦੇਖੇ ਹਨ।
ਇਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਅਤੇ ਭਾਈ ਕੀਰਤੀਆ ਜੀ ਦੀ ਸਾਖੀ ਪੜ ਲੈਣਾ। ਇਸ ਸਮੇਂ ਕੀ ਕਰਨਾ ਤੁਹਾਨੂੰ ਰਾਸਤਾ ਦਿਖਾ ਦੇਵੇਗੀ। ਭਾਈ ਕੀਰਤੀਆ ਜੀ ਦੇ ਪਿਤਾ ਜੀ ਨੇ ਸੇਵਾ ਵੀ ਕੀਤੀ, ਸੰਗਤ ਵੀ ਕੀਤੀ ਪਰ ਗੁਰੂ ਰੂਪ ਸੰਗਤ ਦੀ ਪ੍ਰਸੰਨਤਾ ਨਾ ਲਈ। ਜਿਸ ਦਾ ਨਤੀਜਾ ਕੀ ਨਿਕਲਿਆ ਅਤੇ ਕੀ ਉਹਨਾਂ ਦੀ ਸੇਵਾ ਪ੍ਰਵਾਨ ਹੋਈ ਇਹ ਸਭ ਉਸ ਸਾਖੀ’ਚ ਹੈ। ਗੁਰੂ ਸਾਹਿਬ ਮੇਹਰ ਕਰਨ।

Sukhdeep Singh Moga
ਸਰਦਾਰ ਸਾਹਿਬ ਜਿਹੜੇ ਬੰਦੇ ਖਾਲਸਾ ਏਡ ਨੂੰ ਸਵਾਲ ਕਰ ਰਹੇ ਨੇ ਉਹ ਉਸਾਰੂ ਤਬਦੀਲੀਆਂ ਹੀ ਚਾਹੁੰਦੇ ਨੇ। ਪਰ ਹਰ ਸਵਾਲ ਕਰਨ ਵਾਲੇ ਨੂੰ ਲਕੀਰ ਦੇ ਦੂਜੇ ਪਾਸੇ ਖੜਾ ਕਰ ਦੇਣਾ ਕੋਈ ਬਹੁਤੀ ਚੰਗੀ ਰਵਾਇਤ ਨਹੀਂ। ਜੇ ਖਾਲਸਾ ਏਡ ਨੂੰ ਸੰਗਤ ਦੀ ਸੰਸਥਾ ਮੰਨਦੇ ਹੋ ਤਾਂ ਸੰਗਤ ਦੇ ਸਵਾਲਾਂ, ਰੋਸਾਂ ਦਾ ਐਨਾ ਬੁਰਾ ਕਿਉਂ ਮਨਾ ਰਹੇ? ਮੈਂ ਖੁਦ ਹਾਮੀ ਆ ਖਾਲਸਾ ਏਡ ਦਾ। ਪਰ ਜੇ ਮੈਂ ਸਵਾਲ ਕਰ ਲਵਾਂ ਕੀ ਤੁਹਾਡੇ ਲਈ “Hater” ਹੋ ਜਾਵਾਂਗਾ?

Gurwinder Singh
ਸਰਦਾਰ ਸਾਹਿਬ ਐਨੇ ਨੀਵੇਂ ਪੱਧਰ ਤੇ ਆ ਜਾਣਾ ਤੁਹਾਨੂੰ ਨਹੀਂ ਸ਼ੋਭਦਾ। ਦੋ ਚਾਰ ਵਾਰੀ ਤੁਹਾਡੇ ਤੇ ਰੋਸ ਰਿਹਾ ਤੇ ਬਹੁਤਿਆਂ ਨੇ ਸਿਰਫ ਇਹੋ ਕਿਹਾ ਕਿ ਪੰਜਾਬ ਵੱਲ ਵੱਧ ਧਿਆਨ ਦੇਵੋ।ਮੇਰੀ ਜਾਣ ਪਛਾਣ ਅਤੇ ਮਿੱਤਰ ਸੂਚੀ ਵਿੱਚ ਇੱਕ ਵੀ ਬੰਦਾ ਅਜਿਹਾ ਨਹੀਂ ਜਿਸਨੇ ਤੁਹਾਡੇ ਕੋਲੋਂ ਜਾਂ ਹੋਰ ਕਿਸੇ ਜਥੇਬੰਦੀ ਤੋਂ ਮਦਦ ਮੰਗੀ ਹੋਵੇ ਉਹ ਸਾਰੇ ਸਿਰਫ ਪੰਜਾਬ ਦੇ ਲੋੜਵੰਦਾਂ ਵੱਲ ਵੱਧ ਧਿਆਨ ਦੇਣ ਦੀ ਗੱਲ ਕਰਦੇ ਆ। ਇਸ ਤਰਾਂ ਤਾਂ ਸ੍ਰੋਮਣੀ ਕਮੇਟੀ ਅਤੇ ਹੋਰ ਬਥੇਰੀਆਂ ਸੰਸਥਾਵਾਂ ਵੀ ਮਰਜ਼ੀਆਂ ਕਰਦੀਆਂ ਤੁਸੀਂ ਵੀ ਕਰੀ ਚੱਲੋ ਗੁਰੂ ਭਲੀ ਕਰੇ। ਤੁਹਾਨੂੰ ਸਿੱਖਾਂ ਅਤੇ ਪੰਜਾਬ ਵੱਲ ਵੱਧ ਧਿਆਨ ਦੇਣ ਦੀ ਗੱਲ ਕਰਨ ਵਾਲੇ ਉਹੀ ਆ ਜਿਹੜੇ ਤੁਹਾਡੇ ਹੱਕ ਵਿੱਚ ਕੰਧ ਬਣਕੇ ਖਲੋਂਦੇ ਜਦੋਂ ਕੋਈ ਬਾਹਰਲਾ ਤੁਹਾਡੇ ਬਾਰੇ ਮਾੜਾ ਬੋਲਦਾ। ਖ਼ੈਰ ਤੁਸੀਂ ਇੱਕ ਪਾਸਾ ਕਰ ਲਿਆ ਲਗਦਾ…

ਬਲਜੀਤ ਸਿੰਘ ਮਜ਼ਦੂਰ
ਲੋਕ ਕੁਝ ਵੀ ਗਲਤ ਨਹੀ ਕਹਿ ਰਹੇ ਇਕ ਪਾਸੇ ਅਸੀ ਉਦਾਹਰਣਾ ਦੇਦੇ ਹਾਂ ਯਹੂਦੀ ਕੌਮ ਦੀਆ, ਸੋ ਵੀਰ ਸਿੱਖ ਤਾਂ ਆਪ ਖੱਜਲ ਖੁਆਰ ਹੋ ਰਹੇ ਹਨ..ਤੇ ਸਭ ਤੋ ਪਹਿਲਾਂ ਆਪਣੇ ਲੋਕਾਂ ਨੂੰ ਦੇਖਣਾ ਜਰੂਰੀ ਹੁੰਦਾ ਹੈ ਸੋ ਪਹਿਲ ਪੰਜਾਬ ਹੋਵੇ ਤੇ ਦੁਨੀਆ ਭਰ ਦਾ ਸਿੱਖ ਹੋਵੇ,, ਜੇ ਆਪਣੇ ਲੋਕ ਮਰ ਰਹੇ ਹੋਣ ਤਾਂ ਬੇਗਾਨਿਆ ਨੂੰ ਖੁਆ ਤੁਹਾਡੀ ਕੌਮ ਅਗੇ ਨਹੀ ਵੱਧ ਸਕਦੀ

Check Also

ਜੂਨ 1984 : ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਮੁਕਤਸਰ ਅਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਫੌ ਜੀ ਕਹਿਰ ਦੀ ਦਾਸਤਾਨ

ਜੂਨ 1984 ਵਿੱਚ ਭਾਰਤੀ ਫੌ ਜ ਵਲੋਂ ਕੇਵਲ ਸ੍ਰੀ ਦਰਬਾਰ ਸਾਹਿਬ ‘ਤੇ ਹੀ ਹ-ਮ-ਲਾ ਨਹੀਂ …

%d bloggers like this: