Breaking News
Home / ਮੁੱਖ ਖਬਰਾਂ / ਜਿਨ੍ਹਾ ਦੀ ਸਿੱਖ ਸੇਵਾ ਕਰ ਰਹੇ, ਉਹ ਭਾਈ ਜਰਨੈਲ ਸਿੰਘ ਦੇ ਦਿ ਹਾਂ ਤ ਤੇ ਖੁ ਸ਼ੀ ਆਂ ਮਨਾ ਰਹੇ – ਦੇਖ ਲਉ ਕੋਮਿੰਟ

ਜਿਨ੍ਹਾ ਦੀ ਸਿੱਖ ਸੇਵਾ ਕਰ ਰਹੇ, ਉਹ ਭਾਈ ਜਰਨੈਲ ਸਿੰਘ ਦੇ ਦਿ ਹਾਂ ਤ ਤੇ ਖੁ ਸ਼ੀ ਆਂ ਮਨਾ ਰਹੇ – ਦੇਖ ਲਉ ਕੋਮਿੰਟ

ਭਾਈ ਜਰਨੈਲ ਸਿੰਘ ਦੀ ਆਪਣੇ ਆਪ ਨੂੰ ਸੇਵਾਦਾਰ ਕਹਾਉਣ ਵਾਲਿਆਂ ਨੇ ਕੀ ਮਦੱਦ ਕੀਤੀ – ਇਹ ਦੇਖ ਲਉ .. ਕੀ ਕਹੋਗੇ ਇਹ ਵੀਡੀਉ ਦੇਖਕੇ – ਇੱਕ ਗੁਰਸਿੱਖ ਇਲਾਜ ਖੁਣੋਂ ਦੁਨੀਆਂ ਤੋਂ ਚਲੇ ਗਿਆ…ਜੇ ਪੰਥ ਨਾਮਵਰ ਸ਼ਖਸੀਅਤ ਅਤੇ ਸਾਬਕਾ ਐਮ.ਐਲ.ਏ ਨਾਲ ਇਹੋ ਜਿਹਾ ਸਲੂਕ ਕੀਤਾ ਗਿਆ ਤਾਂ ਆਮ ਸਿੱਖ ਦਾ ਕੀ ਹਾਲ ਹੋਊ- ਸੋਚੋ ਜ਼ਰਾ

ਜਦੋੰ ਅਸੀਂ ਕਿਹਾ ਸੇਵਾ ਕਰਨ ਵੇਲੇ ਸਿੱਖਾਂ ਨੂੰ ਆਪਣੇ ਭਰਾਵਾਂ ਨੂੰ ਪਹਿਲ ਦੇਣੀ ਚਾਹੀਦੀ ਹੈ .. ਕਿਉਕੀ ਸਿੱਖਾਂ ਦਾ ਰਾਜ ਨਹੀੰ .. ਸਗੋਂ ਹਕੂਮਤ ਸਾਡੀ ਦੁ ਸ਼ ਮ ਣ ਹੈ .. ਪਰ ਬਹੁਤੇ ਸੈਕੁਲਰ ਬਣੇ ਸਿੱਖ ਅੱਗੋ ਵੱ ਢ ਖਾ ਣ ਨੂੰ ਪੈਂਦੇ ਹਨ .. ਜਦੋੰ ਕਿਹਾ ਕਿ ਪੰਜਾਬ ਚ ਧਿਆਨ ਦਓ ਤਾਂ ਅੱਗੋ ਰਵੀ ਸਿੰਘ ਨੇਂ ਬਹੁਤੇ ਲੋਕਾਂ ਨੂੰ ਰੁੱਖੇ ਜਵਾਬ ਦਿੱਤੇ ਤੇ ਕਿਹਾ ਵੀ ਤੁਸੀ ਆਪ ਕਰਲੋ .. ਦਿੱਲੀ ਵਿੱਚ ਤਾਂ ਇਹ ਦਾਅਵੇ ਕੀਤੇ ਗਏ ਕਿ ਸਿੱਖਾਂ ਨੇਂ ਆਕਸੀਜਨ ਦੇ ਲੰਗਰ ਲਾ ਦਿੱਤੇ ਪਰ ਉਸੇ ਦਿੱਲੀ ਚ ਇੱਕ ਮਸ਼ਹੂਰ ਸਿੱਖ ਚਿਹਰਾ ਦੋ ਦਿਨਾਂ ਤੋਂ ਬੈੱਡ ਤੇ ਮਸ਼ੀਨ ਵਾਸਤੇ ਤਰਲੇ ਕੱਢਦਾ ਜਹਾਨੋ ਤੁਰ ਗਿਆ …
ਇਹਨਾਂ ਨੌਜਵਾਨਾਂ ਦਾ ਗੁੱਸਾ ਜਾਇਜ ਹੈ .. ਆਪਣੇ ਆਪ ਨੂੰ ਚੰਗੇ ਦਿਖਾਉਣ ਦੇ ਚੱਕਰ ਚ ਅਸੀਂ ਸਿੱਖਾਂ ਦਾ ਹੱਕ ਵੀ ਮਾਰਿਆ ਤੇ ਸਿੱਖਾਂ ਦੇ ਦੁ ਸ਼ ਮ ਣਾ ਨੂੰ ਤਗੜੇ ਵੀ ਕੀਤਾ … ਸਿੱਖਾ ਦੇ ਗੁਲਾਮ ਹੋਣ ਦੀ ਸਭ ਤੋਂ ਵੱਡੀ ਵਜਾਹ ਇਹ ਹੈ ਕਿ ਅਸੀਂ ਕੌਂਮ ਪ੍ਰਸਤ ਨਹੀਂ .. ਸਾਨੂੰ ਸੋਭਾ ਸੁਣਨ ਦਾ ਠਰਕ ਹੈ .. ਕੋਈ ਮਾੜੀ ਜਿਹੀ ਤਾਰੀਫ ਕਰ ਦੇਵੇ ਅਸੀਂ ਆਪਣਾ ਦੀਨ ਇਮਾਨ ਅਕੀਦਾ ਸਭ ਛੱਡਣ ਨੂੰ ਤਿਆਰ ਹੋ ਜਾਂਦੇ ਹਾਂ .. ਅਸੀਂ ਹਿੰਦੂਆਂ ਚ ਬੈਠ ਕੇ ਨਿਸ਼ਾਨ ਸਾਹਿਬ ਲੁਕਾ ਲੈੰਨੇ ਆ .. ਹੁਣ ਤੇ ਸਾ ੜ ਨ ਵੀ ਲੱਗ ਪਏ .. ਪਰ ਅੰਤ ਸਿੱਖ ਦੇ ਕੰਮ ਸਿੱਖ ਨੂੰ ਆਉਣਾ ਪੈਣਾ ਹੈ ..।
– ਅਮ੍ਰਿਤਪਾਲ ਸਿੰਘ


ਕੀ ਕੇਜਰੀਵਾਲ ਨੇ ਜਾਣਬੁੱਝ ਕੇ ਜਰਨੈਲ ਸਿੰਘ ਨੂੰ ਮੋਤ ਦੇ ਮੂੰਹ ਵਿਚ ਧੱ ਕਾ ਦਿਤਾ


ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਿ ਫਤਿਹ


ਅਜ ਜਦੋ ਵੀਰਜੀ ਭਾਈ ਜਰਨੈਲ ਸਿੰਘ ਦੇ ਅੰਤਿਮ ਸਸਕਾਰ ਕਰਕੇ ਮੁੜੇ ਤਾ ਇਕ ਵੀਡੀਓ ਬਨਾਈ ਮੈਂ ਤੇ ਵੀਰ Manmeet ਸਿੰਘ ਨੇ ਮਿਲਕੇ. ਜਿਸ ਵਿਚ ਆਪਾ ਜ਼ਿਕਰ ਕੀਤਾ ਸਾਡੇ ਕੌਮ ਦੇ ਕਹਿੰਦੇ ਕਹਾਉਂਦੇ ਲੀਡਰਾਂ ਦੀ ਨਾਲਾਇਕੀ ਦਾ ਤੇ ਓਹਨਾ ਦਾ ਦਿੱਲੀ ਦੇ ਸਿੱਖਾਂ ਲਈ ਕੀਤੇ ਕੰਮ ਬਾਰੇ. ਪਰ ਕਿਥੇ ਵੀ ਇਹ ਨੀ ਕਿਹਾ ਕਿ ਜਰਨੈਲ ਵੀਰਜੀ ਨੂੰ ਓਕ੍ਸੀਜਨ ਨੀ ਮਿਲੀ ਤੇ ਜਿਹੜਾ ਉਹ ਟਵੀਟ ਜਰਨੈਲ ਵੀਰਜੀ ਦਾ ਘੁੱਮ ਰਿਹਾ ਬੈਡ ਲਈ ਉਹ ਓਹਨਾ ਦਾ hospitalized ਹੋਣ ਟੋਹ ਪਹਿਲਾ ਦਾ ਹੈ ਉਸਤੋਂ ਪਹਿਲਾਂ ਜਦੋ ਓਹਨਾ ਨੂੰ ਲੋੜ ਸੀ ਓਕ੍ਸੀਜਨ ਸਿਲੰਡਰ ਦੀ ਘਰੇ ਤਾ ਓਹਨਾ ਨੂੰ ਓਕ੍ਸੀਜਨ ਸਿਲੰਡਰ Ravi Singh-Khalsa Aid ਵਲੋਂ ਭੇਜਿਆ ਗਿਆ ਇਹ ਗੱਲ ਮੇਰੀ ਆਪ ਖਾਲਸਾ aid ਦੇ ਇਕ ਵਲੰਟੀਅਰ ਮੇਰੇ ਮਿੱਤਰ Deep ਸਿੰਘ ਨਾਲ ਹੋਇ ਜਿਨ੍ਹਾਂ ਸਿਲੰਡਰ ਭਿਜਵਾਇਆ ਉਸਤੋਂ ਬਾਅਦ ਓਹਨਾ ਦੀ ਸਿਹਤ ਵਿਚ ਸੁਧਾਰ ਨਾ ਹੋਇਆ ਤੇ ਓਹਨਾ ਨੇ ਟਵੀਟ ਕੀਤਾ ਫੇਰ ਉਹ ICU ਵਿਚ ਐਡਮਿਟ ਵੀ ਹੋਏ ਦਿੱਲੀ ਦੇ ਇਕ ਸਰਕਾਰੀ ਰਾਜੀਵ ਗਾਂਧੀ ਹੌਸਪੀਟਲ ਦਿਲਸ਼ਾਦ ਗਾਰਡਨ ਵਿਖੇ ਪਿਛਲੇ 4 ਦਿਨਾਂ ਤੋਹ ਵੈਂਟੀਲੇਟਰ ਤੇ ਸਨ ਤੇ ECMO ਮਸ਼ੀਨ ਦੀ ਲੋੜ ਸੀ ਪਿਛਲੇ 3 ਦਿਨਾਂ ਟੋਹ ਜੋ ਮਿਲ ਨੀ ਸਕੀ । ਬਾਕੀ ਦੀ ਗੱਲ ਤੁਹਾਡੇ ਸਾਮਣੇ ਹੈ .

ਦਿੱਲੀ ਦੀ ਆਪ ਸਰਕਾਰ ਦੀ ਕਿ ਭੂਮਿਕਾ ਰਹੀ ਇਹ ਵੀ ਆਪ ਸਾਰਿਆਂ ਦੇ ਸਾਮਣੇ ਆਊਗਾ ਛੇਤੀ ।
ਇਸ ਵੇਲੇ ਇਹ ਕੰਮੈਂਟ ਕਰਨਾ ਜ਼ਰੂਰੀ ਹੋ ਗਯਾ ਸੀ ਕਿਉਂਕਿ ਸਾਡੀ ਆਪਣੀ ਸੰਸਥਾ khalsa aid ਅਤੇ ਭਾਈ ਰਵੀ ਸਿੰਘ ਤੇ ਹੀ ਸਵਾਲ ਉੱਠ ਰਹੇ ਸਨ ।

ਭਾਈ ਰਵੀ ਸਿੰਘ ਨੇ ਫੇਸਬੁੱਕ ਤੇ ਲਿਖਿਆ- ਰੋਜ਼ਾਨਾ ਹੀ ਦੇਸ਼ ਭਰ ਤੋਂ ਕਰੋਨਾ ਮਹਾਮਾਰੀ ਕਰਕੇ ਮਾੜੀ ਖ਼ਬਰਾਂ ਹੀ ਮਿਲ ਰਹੀਆਂ ਹਨ ਤੇ ਖਾਲਸਾ ਏਡ ਦੇ ਸੇਵਾਦਾਰ ਆਪਣੀਆਂ ਜਾਨਾਂ ਜੋਖਮ ਵਿੱਚ ਪਾ ਕੇ ਵੀ ਗ੍ਰਾਊਂਡ ਜੀਰੋ ਤੇ ਲੋਕਾਂ ਦੀ ਜਾਨਾਂ ਬਚਾਉਣ ਵਿੱਚ ਜੁਟੇ ਹੋਏ ਹਨ ਪਰ ਅੱਜ ਸਵੇਰੇ ਹੀ ਵੀਰ ਜਰਨੈਲ ਸਿੰਘ ਦੀ ਬਹੁਤ ਦੁੱਖਦਾਈ ਖ਼ਬਰ ਸੁਣਨ ਨੂੰ ਮਿਲੀ।


ਹੁਣ ਕੁਝ ਸਮੇਂ ਤੋਂ ਲੋਕ ਸ਼ੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਖਾਲਸਾ ਏਡ ਨੂੰ ਸਵਾਲ ਕਰ ਰਹੇ ਹਨ ਕਿ ਤੁਸੀਂ ਵੀਰ ਜਰਨੈਲ ਸਿੰਘ ਨੂੰ ਮਦਦ ਜਾਂ ਆਕਸੀਜਨ ਦਵਾ ਕਿਉਂ ਨਹੀਂ ਦੇ ਪਾਏ ਤੇ ਇਸਦਾ ਸਿੱਧਾ ਇਸ਼ਾਰਾ ਖਾਲਸਾ ਏਡ ਦੀਆਂ ਸੇਵਾਵਾਂ ਵੱਲ ਜਾਂਦਾ ਹੈ।


ਇਹ ਸਮਾਂ ਕਿਸੇ ਤੇ ਵੀ ਚਿੱਕੜ ਉਛਾਲਣ ਦਾ ਜਾਂ ਆਪਣੀ ਨਿੱਜੀ ਦੁ ਸ਼ ਮ ਣੀ ਕੱਡਣ ਦਾ ਨਹੀਂ ਇਹ ਸਮਾਂ ਪਰਿਵਾਰ ਨਾਲ ਦੁੱਖ ਵੰਡਾਉਣ ਦਾ ਹੈ । ਅਸੀਂ ਕਿਸੇ ਵੀ ਪਰਿਵਾਰ ਦੀ ਮੈਡੀਕਲ ਜਾਣਕਾਰੀ ਉਸਦੀ ਬਿਨਾ ਆਗਿਆ ਤੋਂ ਸਾਂਝੀ ਨਹੀਂ ਕਰਨਾ ਚਾਹੁੰਦੇ ਪਰ ਇੱਥੇ ਲੋਕਾਂ ਦੇ ਭੁਲੇਖੇ ਦੂਰ ਕਰਨ ਲਈ ਲਿੱਖ ਰਿਹਾ ਹਾਂ ਕਿ ਜਦੋਂ ਖਾਲਸਾ ਏਡ ਦੇ ਸੇਵਾਦਾਰਾਂ ਨੂੰ ਭਾਈ ਸਾਹਿਬ ਦੇ ਪਰਿਵਾਰ ਤੋਂ ਫ਼ੋਨ ਵੀ ਆਇਆ ਤਾਂ ਉਸ ਸਮੇਂ ਜੋ ਵੀ ਅਸੀਂ ਕੋਸ਼ਿਸ਼ ਕਰਕੇ ਸੇਵਾਵਾਂ ਮੁਹੱਈਆ ਕਰਵਾ ਸਕਦੇ ਸੀ ਉਹ ਕਰਵਾਈਆਂ ਗਈਆਂ ਸਨ । ਪਰ ਭਾਣੇ ਅਨੁਸਾਰ ਅਸੀਂ ਉਹਨਾਂ ਨੂੰ ਬਚਾ ਨਹੀਂ ਪਾਏ। ਹਰ ਗੱਲ ਸ਼ੋਸ਼ਲ ਮੀਡੀਆ ਤੇ ਲੈ ਕੇ ਆਉਣੀ ਜ਼ਰੂਰੀ ਨਹੀਂ ਹੁੰਦੀ ।


ਗੁਰੂ ਸਾਹਿਬ ਦੀ ਕਿਰਪਾ ਤੇ ਸੰਗਤ ਦੇ ਪਿਆਰ ਸਦਕਾ ਖਾਲਸਾ ਏਡ ਵੱਲੋਂ ਸਰਬੱਤ ਦੇ ਭਲੇ ਲਈ ਸੇਵਾਵਾਂ ਜਾਰੀ ਹਨ ਅਤੇ ਜਾਰੀ ਰਹਿਣਗੀਆਂ ।
ਧੰਨਵਾਦ 🙏🏼


ਸ. ਜਰਨੈਲ ਸਿੰਘ ਨੇ 29 ਅਪਰੈਲ ਨੂੰ ਟਵੀਟ ਕਰਕੇ ਮਦਦ ਮੰਗੀ ਸੀ ਤੇ ਕੁਝ ਹੀ ਘੰਟਿਆਂ ‘ਚ ਆਕਸੀਜਨ ਮਿਲ ਗਈ ਸੀ। ਉਹ ਦਿੱਲੀ ਦੇ ਦਿੱਲੀ ਦੇ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਦਾਖਲ ਸਨ।
ਵੱਟਸਐਪ ‘ਤੇ ਉਨ੍ਹਾਂ ਨਾਲ 3 ਮਈ ਨੂੰ ਹੋਈ ਦੋਸਤ ਪ੍ਰੋ ਗੁਰਵਿੰਦਰ ਸਿੰਘ ਧਾਲੀਵਾਲ ਦੀ ਇਹ ਗੱਲਬਾਤ ਸਬੂਤ ਹੈ ਕਿ ਉਹ 6 ਦਿਨ ਤੋਂ ਆਈਸੀ ਯੂ ‘ਚ ਸਨ। ਉਹ ਡਾਇਬਟੀਜ਼ ਦੇ ਵੀ ਮਰੀਜ਼ ਸਨ, ਜਿਸ ਕਰਕੇ ਹਾਲਤ ਵਧੇਰੇ ਵਿਗੜ ਗਈ। ਇਹ ਕਹਿ ਸਕਦੇ ਹਾਂ ਕਿ ਜੇ ਉਹ ਏਮਜ਼ ਜਾਂ ਵੇਦਾਂਤਾ ਵਰਗੇ ਹਸਪਤਾਲ ਦਾਖਲ ਕਰਵਾਏ ਜਾਂਦੇ ਤਾਂ ਸ਼ਾਇਦ ਬਿਹਤਰ ਇਲਾਜ ਹੁੰਦਾ।ਇਹ ਠੀਕ ਹੈ ਕਿ ਸਾਡੀਆਂ ਸੰਸਥਾਵਾਂ ਨੂੰ ਸੇਵਾ ਘਰ ਵੀ ਕਰਨੀ ਚਾਹੀਦੀ, ਸੁਧਾਰ ਦੀ ਗੁੰਜਾਇਸ਼ ਹਮੇਸ਼ਾ ਹੁੰਦੀ ਪਰ ਹੱਥ ਜੋੜ ਬੇਨਤੀ ਹੈ ਕਿ ਇਹਨੂੰ ਮੁੱਛ ਦਾ ਸਵਾਲ ਬਣਾ ਕੇ ਆਪਣੀਆਂ ਹੀ ਸੰਸਥਾਵਾਂ ਖਿਲਾਫ ਮੋਰਚਾ ਨਾ ਖੋਲ੍ਹੀਏ, ਸਿਰਫ ਏਸ ਕਰਕੇ ਕਿ ਆਪਣੀ ਕਹੀ ਗੱਲ ਸਹੀ ਕਰਕੇ ਵਿਖਾਉਣੀ।


-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

Check Also

ਜੂਨ 1984 : ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਮੁਕਤਸਰ ਅਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਫੌ ਜੀ ਕਹਿਰ ਦੀ ਦਾਸਤਾਨ

ਜੂਨ 1984 ਵਿੱਚ ਭਾਰਤੀ ਫੌ ਜ ਵਲੋਂ ਕੇਵਲ ਸ੍ਰੀ ਦਰਬਾਰ ਸਾਹਿਬ ‘ਤੇ ਹੀ ਹ-ਮ-ਲਾ ਨਹੀਂ …

%d bloggers like this: