Breaking News
Home / ਅੰਤਰ ਰਾਸ਼ਟਰੀ / ਹੁਣ ਮਨੁੱਖ ਨੂੰ ਸਮੁੰਦਰ ਨੂੰ ਵੀ ਨਿਗਲਣ ਲੱਗਾ

ਹੁਣ ਮਨੁੱਖ ਨੂੰ ਸਮੁੰਦਰ ਨੂੰ ਵੀ ਨਿਗਲਣ ਲੱਗਾ

ਮਨੁੱਖ ਨੇ ਆਪਣੀ ਲੋੜ ਲਈ ਦਰਖਤ ਮੁਕਾ ਦਿੱਤੇ। ਮੀਟ ਮੁਕਾ ਦਿੱਤਾ, ਕਈ ਥਾਂ ਪਾਣੀ ਮੁੱਕਣ ਦੇ ਲਾਗੇ ਹੈ ਤੇ ਹੁਣ ਸਮੁੰਦਰ ਨੂੰ ਵੀ ਨਿਗ ਲਣ ਲੱਗਾ ਹੈ। ਇਹ ਵਧਦੀ ਆਬਾਦੀ ਅਤੇ ਕੁਝ ਵਧੀਆ ਤੇ ਸਵਾਦ ਵਾਲਾ ਖਾਣ ਦੀ ਲਾਲਸਾ ਨੇ ਮਨੁੱਖ ਦੀ ਹੋਂਦ ਮੁਕਾ ਦੇਣੀ, ਇਸ ਧਰਤੀ ਤੋਂ।

“ਇੱਦਾਂ ਕਿੱਦਾਂ ਮੁੱਕ ਜਊ?” ਜਾਨਣ ਲਈ ਇਹ ਡੇਢ ਘੰਟੇ ਦੀ ਦਸਤਾਵੇਜ਼ੀ ਫਿਲਮ ਦੇਖਣ ਦੀ ਕੋਸ਼ਿਸ਼ ਕਰਨਾ, ਜੋ ਨੈਟਫਲੈਕਸ ‘ਤੇ ਪਈ ਹੈ। ਇਹ ਦੇਖ ਕੇ ਤੁਹਾਨੂੰ ਸਮੁੰਦਰ ਹੀ ਨਹੀਂ ਬਲਕਿ ਹੋਰ ਖੇਤਰਾਂ ਬਾਰੇ ਵੀ ਅਹਿਸਾਸ ਹੋਊ ਕਿ ਕਿਵੇਂ ਨਿਯਮ ਭੰਗ ਕਰਨ ਵਾਲਿਆਂ ਨੇ ਹੀ ਨਿਯਮ ਭੰ ਗ ਕਰਨ ਤੋਂ ਰੋਕਣ ਵਾਲੀਆਂ ਸੰਸਥਾਵਾਂ ਹੋਂਦ ‘ਚ ਲਿਆਂਦੀਆਂ ਹਨ।

ਮਸਲੇ ਹੀ ਮਸਲੇ ਹਨ, ਛੋਟੇ ਵੀ ਤੇ ਵੱਡੇ ਵੀ। ਕਈ ਵਾਰ ਤਾਂ ਇੱਦਾਂ ਲਗਦਾ ਹੁੰਦਾ ਕਿ ਅਸੀਂ ਛੋਟੇ ਮਸਲਿਆਂ ਲਈ ਜੂਝਦਿਆਂ ਵੱਡਿਆਂ ਹੱਥੋਂ ਮਰ ਜਾਣਾ। ਛੋਟੇ ਮਸਲੇ ਖੜ੍ਹੇ ਕਰਨ ਵਾਲੀਆਂ ਸਰਕਾਰਾਂ-ਕਾਰਪੋਰੇਸ਼ਨਾਂ ਵੀ ਵੱਡੇ ਮਸਲਿਆਂ ਨੇ ਲੋਕਾਈ ਸਮੇਤ ਖਤਮ ਕਰ ਦੇਣੀਆਂ।

ਇਸ ਪੋਸਟ ਦੇ ਅਖੀਰਲੇ ਦੋ ਪੈਰ੍ਹੇ ਸ਼ਾਇਦ ਤੁਹਾਨੂੰ ਇਹ ਦਸਤਾਵੇਜ਼ੀ ਦੇਖਣ ਤੋਂ ਬਾਅਦ ਸਮਝ ਲੱਗਣ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

Check Also

ਕੀ ਮੋਦੀ ਸਰਕਾਰ ਫੇਸਬੁੱਕ ਤੇ ਟਵਿੱਟਰ ਨੂੰ ਬੰਦ ਕਰ ਦੇਵੇਗੀ?

ਭਾਰਤ ਸਰਕਾਰ ਵਲੋਂ ਸੋਸ਼ਲ ਮੀਡੀਆ ਮਾਲਕਾਂ ਨੂੰ ਕਿਹਾ ਗਿਆ ਹੈ ਕਿ ਜਦੋਂ ਕਹੀਏ ਸਾਨੂੰ ਉਹ …

%d bloggers like this: