Breaking News
Home / ਅੰਤਰ ਰਾਸ਼ਟਰੀ / ਪ੍ਰਿੰਸ ਫਿਲਿਪ ਅਤੇ ਐਲਿਜ਼ਾਬੈਥ ਨੂੰ ਕਿਵੇਂ ਮਿਲੇ ਸਨ – ਦੇਖੋ ਵਿਆਹ ਦੀ ਵੀਡੀਉ

ਪ੍ਰਿੰਸ ਫਿਲਿਪ ਅਤੇ ਐਲਿਜ਼ਾਬੈਥ ਨੂੰ ਕਿਵੇਂ ਮਿਲੇ ਸਨ – ਦੇਖੋ ਵਿਆਹ ਦੀ ਵੀਡੀਉ

ਪ੍ਰਿੰਸ ਫਿਲਿਪ: ਐਲਿਜ਼ਾਬੈਥ ਨੂੰ ਕਿਵੇਂ ਮਿਲੇ ਸਨ ਤੇ ਉਨ੍ਹਾਂ ਨੂੰ ਪੂਰੀ ਜ਼ਿੰਦਗੀ ਕੀ ਅਫ਼ਸੋਸ ਰਿਹਾ

10 ਸਾਲਾਂ ਦੇ ਸਮੇਂ ਵਿੱਚ ਪ੍ਰਿਸ ਯੂਨਾਨ ਦੇ ਰਾਜਕੁਮਾਰ ਤੋਂ ਇੱਕ ਬੇਘਰ, ਅਤੇ ਗ਼ਰੀਬ ਲੜਕਾ ਬਣ ਗਏ ਸਨ ,ਪਰ ਫਿਰ ਉਨ੍ਹਾਂ ਨੂੰ ਰਾਜਕੁਮਾਰੀ ਐਲਿਜ਼ਬੈਥ ਕਿੱਥੇ ਤੇ ਕਦੋਂ ਮਿਲੀ ਸੀ।
ਉਨ੍ਹਾਂ ਬਾਰੇ ਜਿਹੜੇ ਲੋਕ ਦੱਸ ਸਕਦੇ ਸਨ, ਉਹ ਉਨ੍ਹਾਂ ਤੋਂ ਪਹਿਲਾਂ ਹੀ ਇਸ ਦੁਨੀਆਂ ਤੋਂ ਚਲੇ ਗਏ। ਹੁਣ ਡਿਊਕ ਆਫ਼ ਐਡਨਬਰਾ ਪ੍ਰਿੰਸ ਫਿਲਿਪ ਦੀ ਤਸਵੀਰ ਦੇ ਦੋ ਪਹਿਲੂ ਹੀ ਸਾਡੀਆਂ ਯਾਦਾਂ ਵਿੱਚ ਰਹਿ ਗਏ ਹਨ।ਇਸ ਲਈ ਸਾਡੇ ਕੋਲ ਡਿਊਕ ਦੇ ਦੋ ਪਰਤੀ ਅਕਸ ਹਨ; ਤਿੱਖਾ ਬੋਲਣ ਵਾਲੇ ਅਤੇ ਛੇਤੀ ਆਪਾ ਖੋਣ ਵਾਲੇ ਸੁਭਾਅ ਦੇ ਮਾਲਕ, ਇੱਕ ਵਿਅਕਤੀ ਜਿਸ ਨੇ ਚੁਟਕਲੇ ਸੁਣਾਏ ਅਤੇ ਰਾਜਨੀਤਕ ਤੌਰ ‘ਤੇ ਗਲਤ ਟਿੱਪਣੀਆਂ ਕੀਤੀਆਂ, ਇੱਕ ਵਿਅੰਗ ਕੱਸਣ ਵਾਲਾ ਬਜ਼ੁਰਗ ਜੋ ਹਮੇਸ਼ਾ ਤੁਹਾਡੇ ਆਸ-ਪਾਸ ਰਹਿੰਦਾ ਹੈ ਅਤੇ ਜਿਸ ਨੂੰ ਬਹੁਤੇ ਲੋਕ ਪਿਆਰ ਕਰਦੇ ਸਨ – ਪਰ ਜਿਸ ਨੇ ਅਕਸਰ ਆਪਣੇ ਆਪ ਨੂੰ ਅਤੇ ਆਪਣੇ ਨਾਲ ਦਿਆਂ ਨੂੰ ਸ਼ਰਮਿੰਦਾ ਕੀਤਾ।ਉਨ੍ਹਾਂ ਦੀ ਮੌਤ ਨਾਲ ਹੁਣ ਉਨ੍ਹਾਂ ਦਾ ਸਖ਼ਸੀਅਤ ਦਾ ਮੁੜ ਤੋਂ ਮੁਲਾਂਕਣ ਸਾਹਮਣੇ ਆਵੇਗਾ ਕਿਉਂਕਿ ਪ੍ਰਿੰਸ ਫਿਲਿਪ ਇੱਕ ਵਿਲੱਖਣ ਵਿਅਕਤੀ ਸਨ ਜੋ ਅਸਾਧਾਰਨ ਜੀਵਨ ਜਿਉਂਦੇ ਸਨ, ਸਾਡੀ ਅਸ਼ਾਂਤ 20ਵੀਂ ਸਦੀ ਦੀਆਂ ਵਿਆਪਕ ਤਬਦੀਲੀਆਂ ਨਾਲ ਇੱਕ ਜੀਵਨ ਜੁੜਿਆ ਹੋਇਆ ਹੈ, ਆਕਰਸ਼ਕ ਵਿਪਰੀਤ ਅਤੇ ਵਿਰੋਧਾਭਾਸ ਦਾ ਜੀਵਨ, ਸੇਵਾ ਭਾਵ ਅਤੇ ਕੁਝ ਹੱਦ ਤੱਕ ਇਕਾਂਤ ਵੀ। ਇੱਕ ਗੁੰਝਲਦਾਰ, ਕੁਸ਼ਲ, ਸਦਾ ਲਈ ਬੇਚੈਨ ਵਿਅਕਤੀ।ਉਨ੍ਹਾਂ ਦੀ ਮਾਂ ਅਤੇ ਪਿਤਾ ਜੀ 1901 ਵਿੱਚ ਮਹਾਰਾਣੀ ਵਿਕਟੋਰੀਆ ਦੇ ਅੰਤਮ ਸੰਸਕਾਰ ਵਿੱਚ ਮਿਲੇ ਸਨ। ਇੱਕ ਸਮੇਂ ਜਦੋਂ ਯੂਰਪ ਦੇ ਸਿਰਫ਼ ਚਾਰ ਦੇਸ਼ ਰਾਜਸ਼ਾਹੀ ਸਨ, ਉਨ੍ਹਾਂ ਦੇ ਰਿਸ਼ਤੇਦਾਰ ਯੂਰਪੀਅਨ ਰਾਜਵੰਸ਼ ਵਿੱਚ ਬਿਖਰ ਗਏ ਸਨ। ਕੁਝ ਸ਼ਾਹੀ ਘਰਾਂ ਨੂੰ ਪਹਿਲੇ ਵਿਸ਼ਵ ਯੁੱਧ ਨੇ ਨਸ਼ਟ ਕਰ ਦਿੱਤਾ ਸੀ; ਪਰ ਫਿਲਿਪ ਦਾ ਜਨਮ ਜਿਸ ਦੁਨੀਆਂ ਵਿੱਚ ਹੋਇਆ ਸੀ, ਉਹ ਅਜੇ ਵੀ ਉਨ੍ਹਾਂ ਵਿੱਚੋਂ ਇੱਕ ਸੀ ਜਿੱਥੇ ਰਾਜਸ਼ਾਹੀ ਦਾ ਪਾਲਣ ਹੁੰਦਾ ਸੀ।ਉਨ੍ਹਾਂ ਦਾ ਦਾਦਾ ਯੂਨਾਨ ਦਾ ਰਾਜਾ ਸੀ; ਉਨ੍ਹਾਂ ਦੀ ਦਾਦੀ-ਭੂਆ ਏਲਾ ਦਾ ਰੂਸ ਦੇ ਜ਼ਾਰ ਨਾਲ ਯੇਕਾਤੇਰਿਨਬਰਗ ਵਿੱਚ ਬੋਲਸ਼ੇਵਿਕਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਮਾਂ ਮਹਾਰਾਣੀ ਵਿਕਟੋਰੀਆ ਦੀ ਪੜਦੋਤੀ ਸੀ।ਉਨ੍ਹਾਂ ਦੀਆਂ ਚਾਰ ਵੱਡੀਆਂ ਭੈਣਾਂ (ਸਾਰੀਆਂ) ਨੇ ਜਰਮਨਾਂ ਨਾਲ ਵਿਆਹ ਕਰਵਾਇਆ। ਫਿਲਿਪ ਨੇ ਰੌਇਲ ਨੇਵੀ ਵਿੱਚ ਬ੍ਰਿਟੇਨ ਲਈ ਲੜਾਈ ਲੜੀ। ਉਸ ਦੀਆਂ ਤਿੰਨ ਭੈਣਾਂ ਨੇ ਸਰਗਰਮੀ ਨਾਲ ਨਾਜ਼ੀਆਂ ਦਾ ਸਮਰਥਨ ਕੀਤਾ; ਕਿਸੇ ਨੂੰ ਵੀ ਉਨ੍ਹਾਂ ਦੇ ਵਿਆਹ ਵਿੱਚ ਨਹੀਂ ਬੁਲਾਇਆ ਗਿਆ ਸੀ।

ਜਦੋਂ ਸ਼ਾਂਤੀ ਹੋਈ ਤਾਂ ਇਸ ਦੇ ਨਾਲ ਹੀ ਆਰਥਿਕ ਸੁਧਾਰ ਸ਼ੁਰੂ ਹੋਏ। ਫਿਲਿਪ ਨੇ ਆਪਣੇ ਆਪ ਨੂੰ ਇੱਕ ਬਿਹਤਰ ਬ੍ਰਿਟੇਨ ਦੇ ਨਿਰਮਾਣ ਵਿੱਚ ਲਗਾ ਦਿੱਤਾ। ਦੇਸ਼ ਨੂੰ ਵਿਗਿਆਨਕ ਢੰਗ ਅਪਣਾਉਣ, ਉਦਯੋਗਿਕ ਡਿਜ਼ਾਈਨ, ਯੋਜਨਾਬੰਦੀ, ਸਿੱਖਿਆ ਅਤੇ ਸਿਖਲਾਈ ਦੇ ਵਿਚਾਰਾਂ ਨੂੰ ਅਪਨਾਉਣ ਦੀ ਅਪੀਲ ਕੀਤੀ। ਜਦੋਂ ਹੈਰੋਲਡ ਵਿਲਸਨ ਨੇ “ਤਕਨੀਕੀ ਕ੍ਰਾਂਤੀ ਦੀ ਚਿੱਟੀ ਗਰਮੀ” ਦੀ ਗੱਲ ਕੀਤੀ ਉਸ ਤੋਂ ਇੱਕ ਦਹਾਕਾ ਪਹਿਲਾਂ ਫਿਲਿਪ ਆਪਣੇ ਭਾਸ਼ਣਾਂ ਵਿੱਚ ਆਧੁਨਿਕਤਾ ਬਾਰੇ ਗੱਲ ਕਰ ਰਹੇ ਸਨ।ਜਿਵੇਂ ਜਿਵੇਂ ਦੇਸ਼ ਅਤੇ ਦੁਨੀਆਂ ਦੀ ਅਮੀਰੀ ਵਧਦੀ ਗਈ ਤਾਂ ਖਪਤ ਵੀ ਵਧੀ ਤਾਂ ਫਿਲਿਪ ਨੇ ਇਸ ਦੇ ਵਾਤਾਵਰਨ ‘ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਚਿਤਾਵਨੀ ਦਿੱਤੀ।ਉੁਨ੍ਹਾਂ ਦੀ ਉੁਮਰ ਦੇ ਪਹਿਲੇ ਦਹਾਕੇ ਦੀ ਉਥਲ ਪੁਥਲ ਨੇ ਉਨ੍ਹਾਂ ਨੂੰ ਪਕਾਇਆ ਅਤੇ ਫਿਰ ਸਕੂਲ ਦੀ ਜ਼ਿੰਦਗੀ ਨੇ ਉਨ੍ਹਾਂ ਨੂੰ ਢਾਲਿਆ। ਮੁਢਲਾ ਬਚਪਨ ਉਨ੍ਹਾਂ ਨੇ ਭਟਕਦੇ ਹੋਏ ਬਿਤਾਇਆ, ਕਿਉਂਕਿ ਉਨ੍ਹਾਂ ਨੂੰ ਆਪਣੇ ਜਨਮ ਸਥਾਨ ਤੋਂ ਬਾਹਰ ਕਰ ਦਿੱਤਾ ਗਿਆ। ਉਨ੍ਹਾਂ ਦਾ ਪਰਿਵਾਰ ਟੁੱਟ ਗਿਆ ਅਤੇ ਉਹ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਂਦੇ ਰਹੇ। ਇਨ੍ਹਾਂ ਵਿੱਚੋਂ ਕੋਈ ਵੀ ਉਨ੍ਹਾਂ ਦਾ ਆਪਣਾ ਦੇਸ਼ ਨਹੀਂ ਸੀ।ਜਦੋਂ ਉਹ ਸਿਰਫ਼ ਇੱਕ ਸਾਲ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਨੂੰ ਮੌਤ ਦੇ ਮੂੰਹ ਤੋਂ ਬਚਾ ਕੇ ਇੱਕ ਬ੍ਰਿਟਿਸ਼ ਜੰਗੀ ਜਹਾਜ਼ ਨੇ ਪਰਿਵਾਰ ਨੂੰ ਯੂਨਾਨੀ ਦੀਪ ਕੋਰਫੁ ਦੇ ਆਪਣੇ ਘਰ ਤੋਂ ਬਾਹਰ ਕੱਢਿਆ ਸੀ।ਉਨ੍ਹਾਂ ਨੂੰ ਇਟਲੀ ਵਿੱਚ ਛੱਡਿਆ ਗਿਆ ਸੀ। ਫਿਲਿਪ ਦੀ ਪਹਿਲੀ ਅੰਤਰਰਾਸ਼ਟਰੀ ਯਾਤਰਾ ਇਟਲੀ ਦੇ ਇੱਕ ਬੰਦਰਗਾਹਾਂ ਵਾਲੇ ਸ਼ਹਿਰ ਦੇ ਰੇਲਵੇ ਦੇ ਫਰਸ਼ ‘ਤੇ ਰਿੜ੍ਹਦੇ ਹੋਈ ਲੰਘੀ ਸੀ। ਬਾਅਦ ਵਿੱਚ ਉਨ੍ਹਾਂ ਦੀ ਭੈਣ ਸੋਫੀਆ ਨੇ ਇਸ ਦਾ ਵਰਣਨ “ਉੱਜੜੀ ਹੋਈ ਰੇਲ ਗੱਡੀ ਵਿੱਚ ਰਾਤ ਨੂੰ ਘੁੰਮ ਰਹੇ ਗੰਦੇ ਬੱਚੇ” ਵਜੋਂ ਕੀਤਾ ਸੀ।ਪੈਰਿਸ ਵਿੱਚ ਉਹ ਇੱਕ ਰਿਸ਼ਤੇਦਾਰ ਵੱਲੋਂ ਦਿੱਤੇ ਮਕਾਨ ਵਿੱਚ ਰਹਿੰਦੇ ਸਨ, ਪਰ ਇਹ ਉਨ੍ਹਾਂ ਦਾ ਘਰ ਨਹੀਂ ਬਣਨਾ ਸੀ।ਸਿਰਫ ਇੱਕ ਸਾਲ ਵਿੱਚ ਜਦੋਂ ਉਹ ਬ੍ਰਿਟੇਨ ਵਿੱਚ ਬੋਰਡਿੰਗ ਸਕੂਲ ਵਿੱਚ ਪੜ੍ਹ ਰਹੇ ਸਨ ਤਾਂ ਉਨ੍ਹਾਂ ਦੀ ਮਾਂ ਰਾਜਕੁਮਾਰੀ ਐਲਿਸ ਦੀ ਮਾਨਸਿਕ ਸਿਹਤ ਵਿਗੜ ਗਈ ਅਤੇ ਉਹ ਇੱਕ ਆਸ਼ਰਮ ਵਿੱਚ ਭੇਜ ਦਿੱਤੇ ਗਏ।ਉਨ੍ਹਾਂ ਦੇ ਪਿਤਾ ਪ੍ਰਿੰਸ ਐਂਡਰਿਯੂ ਆਪਣੀ ਮਿਸਟਰੈੱਸ ਨਾਲ ਰਹਿਣ ਲਈ ਮੋਂਟੇ ਕਾਰਲੋ ਚਲੇ ਗਏ, ਅਤੇ ਉਨ੍ਹਾਂ ਦੀਆਂ ਚਾਰ ਭੈਣਾਂ ਵਿਆਹ ਤੋਂ ਬਾਅਦ ਜਰਮਨੀ ਚਲੀਆਂ ਗਈਆਂ।10 ਸਾਲਾਂ ਦੇ ਸਮੇਂ ਵਿੱਚ ਉਹ ਯੂਨਾਨ ਦੇ ਰਾਜਕੁਮਾਰ ਤੋਂ ਇੱਕ ਭਟਕਿਆ ਹੋਇਆ ਲੜਕਾ, ਬੇਘਰ, ਅਤੇ ਗ਼ਰੀਬ ਲੜਕਾ ਬਣ ਗਿਆ। ਜਿਸ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ।

ਉਨ੍ਹਾਂ ਨੇ ਇੱਕ ਵਾਰ ਕਿਹਾ ਸੀ “ਮੈਨੂੰ ਨਹੀਂ ਲੱਗਦਾ ਕਿ ਕੋਈ ਸੋਚਦਾ ਹੈ ਕਿ ਮੇਰੇ ਪਿਤਾ ਹਨ।” ਐਂਡਰਿਯੂ ਲੜਾਈ ਦੌਰਾਨ ਮਰ ਗਏ ਸਨ। ਫਰਾਂਸ ਤੋਂ ਜਰਮਨੀ ਜਾਣ ਤੋਂ ਬਾਅਦ ਫਿਲਿਪ ਆਪਣੇ ਪਿਤਾ ਦੀ ਜਾਇਦਾਦ ਲੈਣ ਲਈ ਮੋਂਟੇ ਕਾਰਲੋ ਗਏ ਪਰ ਉੱਥੇ ਕੁਝ ਵੀ ਨਹੀਂ ਬਚਿਆ ਸੀ।ਜਦੋਂ ਤੱਕ ਉਹ ਇੱਕ ਨਿੱਜੀ ਸਕੂਲ ਗੋਰਡਨ ਸਟਾਊਨ ਵਿੱਚ ਗਏ, ਉਦੋਂ ਤੱਕ ਫਿਲਿਪ ਮਜ਼ਬੂਤ, ਆਜ਼ਾਦ ਅਤੇ ਖੁਦ ਨੂੰ ਪਾਲਣ ਦੇ ਸਮਰੱਥ ਹੋ ਚੁੱਕੇ ਸਨ, ਉਨ੍ਹਾਂ ਨੇ ਅਜਿਹਾ ਹੀ ਹੋਣਾ ਸੀ।ਗੋਰਡਨ ਸਟਾਊਨ ਸਮਾਜ ਸੇਵਾ, ਟੀਮ ਵਰਕ, ਜ਼ਿੰਮੇਵਾਰੀ ਅਤੇ ਵਿਅਕਤੀ ਲਈ ਸਤਿਕਾਰ ਦੇ ਵੱਖਰੇ ਫਲਸਫੇ ਦਰਸਾਉਣ ਵਾਲਾ ਸਕੂਲ ਹੈ। ਇਸ ਨੇ ਫਿਲਿਪ ਦੇ ਜੀਵਨ ਦੇ ਭਰਪੂਰ ਜੋਸ਼ ਨੂੰ ਉਭਾਰਿਆ – ਸਮੁੰਦਰ ਪ੍ਰਤੀ ਉਸ ਦਾ ਪਿਆਰ।ਫਿਲਿਪ ਨੇ ਸਕੂਲ ਨੂੰ ਓਨਾ ਪਿਆਰ ਕੀਤਾ, ਜਿੰਨਾ ਉਨ੍ਹਾਂ ਦਾ ਬੇਟਾ ਚਾਰਲਸ ਇਸ ਨੂੰ ਨਫ਼ਰਤ ਕਰਦਾ ਸੀ। ਫਿਲਿਪ ਵਿੱਚ ਨੈਤਿਕਤਾ ਦੀ ਚਿਣਗ ਇਸ ਸਕੂਲ ਦੇ ਬਾਨੀ ਕਰਟ ਹਾਨ ਜਿਨ੍ਹਾਂ ਨੂੰ ਨਾਜ਼ੀਆਂ ਨੇ ਦੇਸ਼ ਨਿਕਾਲਾ ਦਿੱਤਾ ਸੀ, ਵੱਲੋਂ ਜਗਾਈ ਗਈ ਸੀ।

ਇਹ ਨੈਤਿਕਤਾ ਸ਼ਾਇਦ ਫਿਲਿਪ ਦੀ ਜ਼ਿੰਦਗੀ ਵਿੱਚ ਸਭ ਤੋਂ ਮਹਤੱਵਪੂਰਨ ਬਣ ਗਈ ਸੀ।ਉਨ੍ਹਾਂ ਦਾ ਮੰਨਣਾ ਸੀ ਕਿ ਜੀਵਨ ਨੂੰ ਜਿਉਣਾ ਚਾਹੀਦਾ ਹੈ। ਇਹ ਉਨ੍ਹਾਂ ਦੇ ਭਾਸ਼ਣਾਂ ਵਿੱਚੋਂ ਝਲਕਦਾ ਹੈ।ਉਨ੍ਹਾਂ ਨੇ 1958 ਵਿੱਚ ਘਾਨਾ ਵਿੱਚ ਕਿਹਾ ਸੀ, “ਆਜ਼ਾਦੀ ਦੇ ਸਾਰਤੱਤ ਹਨ ਅਨੁਸ਼ਾਸਨ ਅਤੇ ਸੰਜਮ।” ਯੁੱਧ ਤੋਂ ਬਾਅਦ ਦੇ ਯੁੱਗ ਦੀਆਂ ਸੁੱਖ ਸਹੂਲਤਾਂ ਬਾਰੇ ਉਨ੍ਹਾਂ ਨੇ ਇੱਕ ਸਾਲ ਪਹਿਲਾਂ ਬ੍ਰਿਟਿਸ਼ ਸਕੂਲ ਐਕਸਪਲੋਰਿੰਗ ਸੁਸਾਇਟੀ ਨੂੰ ਕਿਹਾ, “ਮਹੱਤਵਪੂਰਨ ਹੋ ਸਕਦਾ ਹੈ” ਪਰ ਇਹ ਬਹੁਤ ਮਹੱਤਵਪੂਰਨ ਹੈ ਕਿ ਮਨੁੱਖੀ ਆਤਮਾ ਦਾ ਇੱਕ ਸੌਖੀ ਜ਼ਿੰਦਗੀ ਕਾਰਨ ਦਮ ਨਾ ਘੁੱਟ” ਅਤੇ ਉਸ ਤੋਂ ਦੋ ਸਾਲ ਪਹਿਲਾਂ ਉਨ੍ਹਾਂ ਨੇ ਇਪਸਵਿਚ ਸਕੂਲ ਦੇ ਮੁੰਡਿਆਂ ਨਾਲ ਨੈਤਿਕਤਾ ਬਾਰੇ ਗੱਲ ਕਰਦਿਆਂ ਜੀਵਨ ਦੀਆਂ ਭੌਤਿਕ ਜ਼ਰੂਰਤਾਂ ਦੇ ਨਾਲ-ਨਾਲ ‘ਸਮਾਜ ਦੇ ਮਾਰਗਰਦਸ਼ਕ ਸਿਧਾਂਤ’ ਦੇ ਰੂਪ ਵਿੱਚ ‘ਵਿਅਕਤੀ ਦੇ ਮਹੱਤਵ’ ਦੇ ਨਾਲ ਵੀ ਗੱਲ ਕੀਤੀ।

ਗੋਰਡਨ ਸਟਾਊਨ ਵਿੱਚ ਫਿਲਿਪ ਦੇ ਆਕਰਸ਼ਕ ਜੀਵਨ ਦੇ ਮਹਾਨ ਵਿਰੋਧਾਭਾਸਾਂ ਵਿੱਚੋਂ ਇੱਕ ਦਾ ਜਨਮ ਹੋਇਆ। ਫਿਲਿਪ ਨੇ ਵਿਅਕਤੀ ਅਤੇ ਵਿਅਕਤੀਗਤ ਏਜੰਸੀ ਦੀ ਕੇਂਦਰਤਾ ਨੂੰ ਮੁੱਖ ਰੱਖਿਆ – ਸਾਡੇ ਕੋਲ ਮਨੁੱਖ ਹੋਣ ਵਜੋਂ ਨੈਤਿਕਤਾ ਅਤੇ ਨੈਤਿਕ ਫੈਸਲੇ ਲੈਣ ਦੀ ਸਮਰੱਥਾ ਹੈ – ਇਹ ਉਨ੍ਹਾਂ ਦੇ ਜੀਵਨ ਦਰਸ਼ਨ ਦਾ ਕੇਂਦਰ ਸੀ।ਫਿਰ ਵੀ ਉਹ ਸਾਰੀ ਉਮਰ ਪਹਿਲਾਂ ਨੇਵੀ ਵਿੱਚ ਅਤੇ ਕਈ ਦਹਾਕਿਆਂ ਵਿੱਚ ਮਹਿਲ ਵਿਚਲੀ ਜ਼ਿੰਦਗੀ ਦੌਰਾਨ ਉਹ ਪਰੰਪਰਾ ਦੇ ਨਿਯਮਾਂ ਨਾਲ, ਆਦੇਸ਼ਾਂ ਅਤੇ ਪਦ ਕ੍ਰਮ ਵਿੱਚ ਕਸ ਕੇ ਬੱਝੇ ਹੋਏ ਸਨ। ਖ਼ੁਦਮੁਖ਼ਤਿਆਰੀ ਦੇ ਨਾਂ ‘ਤੇ ਉਨ੍ਹਾਂ ਕੋਲ ਲਗਭਗ ਕੁਝ ਵੀ ਨਹੀਂ ਸੀ। ਕਦੇ ਵੀ ਅਜਿਹਾ ਨਹੀਂ ਹੋਇਆ ਕਿ ਉਨ੍ਹਾਂ ਨੇ ਕਿਹਾ ਕੁਝ ਹੋਰ ਹੋਵੇ ਅਤੇ ਕੀਤਾ ਕੁਝ ਹੋਰ ਹੋਵੇ। ਜਿਸ ਤਰ੍ਹਾਂ ਦੇ ਕਿ ਸ਼ਾਹੀ ਪਰਿਵਾਰਾਂ ਉੱਪਰ ਇਲਜ਼ਾਮ ਅਕਸਰ ਲਗਦੇ ਹਨ।ਸਾਲ 1939 ਵਿੱਚ ਡਾਰਟਮਾਉਥ ਨੇਵਲ ਕਾਲਜ ਵਿੱਚ ਉਨ੍ਹਾਂ ਦੀ ਜ਼ਿੰਦਗੀ ਦੇ ਦੋ ਜਨੂੰਨ ਇੱਕ ਦੂਜੇ ਨਾਲ ਟਕਰਾਏ।ਉਨ੍ਹਾਂ ਨੇ ਗੋਰਡਨ ਸਟਾਊਨ ਵਿਖੇ ਸੇਲਿੰਗ ਸਿੱਖੀ ਸੀ, ਉਹ ਡਾਰਟਮਾਉਥ ਵਿਖੇ ਅਗਵਾਈ ਕਰਨਾ ਸਿੱਖੇ। ਕੁਝ ਹਾਸਲ ਕਰਨ ਦੀ ਉਨ੍ਹਾਂ ਦੀ ਇੱਛਾ, ਅਤੇ ਜਿੱਤਣ ਦੀ ਇੱਛਾ ਹੋਰ ਵੀ ਤੀਬਰ ਹੋ ਗਈ।ਹੋਰਨਾਂ ਕੈਡਿਟਾਂ ਨਾਲੋਂ ਬਹੁਤ ਦੇਰੀ ਨਾਲ ਕਾਲਜ ਵਿੱਚ ਦਾਖਲ ਹੋਣ ਦੇ ਬਾਵਜੂਦ, ਉਨ੍ਹਾਂ ਨੇ 1940 ਵਿੱਚ ਆਪਣੀ ਕਲਾਸ ਵਿੱਚੋਂ ਅੱਵਲ ਸਥਾਨ ਪ੍ਰਾਪਤ ਕੀਤਾ।ਪੋਰਟ ਸਮਾਉਥ ਵਿਖੇ ਅਗਲੇਰੀ ਸਿਖਲਾਈ ਵਿੱਚ ਉਨ੍ਹਾਂ ਨੇ ਇਮਤਿਹਾਨ ਦੇ ਪੰਜ ਵਿੱਚੋਂ ਚਾਰ ਭਾਗਾਂ ਵਿੱਚ ਅੱਵਲ ਦਰਜਾ ਪ੍ਰਾਪਤ ਕੀਤਾ। ਉਹ ਰੌਇਲ ਨੇਵੀ ਵਿੱਚ ਸਭ ਤੋਂ ਘੱਟ ਉਮਰ ਦੇ ਪਹਿਲੇ ਲੈਫਟੀਨੈਂਟਾਂ ਵਿੱਚੋਂ ਸਨ।

ਨੇਵੀ ਉਨ੍ਹਾਂ ਦੇ ਪਰਿਵਾਰ ਨਾਲ ਗਹਿਰਾਈ ਤੋਂ ਜੁੜੀ ਹੋਈ ਸੀ। ਉਨ੍ਹਾਂ ਦੇ ਦਾਦਾ ਜੀ ਫਸਟ ਸੀਅ ਲਾਰਡ- ਸ਼ਾਹੀ ਨੇਵੀ ਦੇ ਕਮਾਂਡਰ ਸਨ।ਉਨ੍ਹਾਂ ਦੇ ਚਾਚਾ “ਡਿੱਕੀ” ਮਾਉਂਟਬੈਟਨ ਇੱਕ ਜੰਗੀ ਜਹਾਜ਼ ਦੇ ਕਮਾਂਡਰ ਸਨ, ਜਿੱਥੇ ਫਿਲਿਪ ਟ੍ਰੇਨਿੰਗ ਕਰ ਰਹੇ ਸਨ। ਯੁੱਧ ਵਿੱਚ, ਉਨ੍ਹਾਂ ਨੇ ਨਾ ਸਿਰਫ਼ ਬਹਾਦਰੀ ਬਲਕਿ ਚਾਲਾਕੀ ਵੀ ਦਿਖਾਈ। ਇਹ ਉਸ ਦਾ ਸੁਭਾਵਿਕ ਮੇਲ ਸੀ।”ਪ੍ਰਿੰਸ ਫਿਲਿਪ” ਬਾਰੇ ਗੋਰਡਨ ਸਟਾਉਨ ਦੇ ਮੁੱਖ ਅਧਿਆਪਕ ਕਰਟ ਹਾਨ ਨੇ ਪ੍ਰਸ਼ੰਸਾ ਨਾਲ ਲਿਖਿਆ, “ਉਹ ਕਿਸੇ ਵੀ ਪੇਸ਼ੇ ਵਿੱਚ ਆਪਣੀ ਪਛਾਣ ਬਣਾਏਗਾ, ਜਿੱਥੇ ਉਸ ਨੂੰ ਤਾਕਤ ਦੀ ਅਜ਼ਮਾਇਸ਼ ਵਿੱਚ ਆਪਣੇ ਆਪ ਨੂੰ ਸਾਬਤ ਕਰਨਾ ਪਏਗਾ।”ਦੂਜਿਆਂ ਦੇ ਆਪਣੇ ਅਕਾਂਖਿਆਵਾਦੀ ਨੌਜਵਾਨ ਅਧਿਕਾਰੀਆਂ ਬਾਰੇ ਕਈ ਤੌਖਲੇ ਸਨ, ਪਰ ਜਦੋਂ ਉਨ੍ਹਾਂ ਦੇ ਹੱਥ ਵਿੱਚ ਕਮਾਂਡ ਹੁੰਦੀ ਸੀ ਤਾਂ ਉਹ ਆਪਣੇ ਨਾਲ ਕੰਮ ਕਰਨ ਵਾਲਿਆਂ ਨੂੰ ਬਹੁਤ ਦੌੜਾਉਂਦੇ ਸਨ ਅਤੇ ਕਈਆ ਨਾਲ ਤਾਂ ਜ਼ਿਆਦਾ ਹੀ ਸਖ਼ਤੀ ਕਰਦੇ ਸਨ।

ਐਲਿਜ਼ਬੈਥ ਨੂੰ ਕਿੱਥੇ ਮਿਲੇ ਸਨ

ਇੱਕ ਜੀਵਨੀਕਾਰ ਨੇ ਲਿਖਿਆ ਹੈ, ”ਜੇਕਰ ਉਨ੍ਹਾਂ ਦੀ ਗਲਤੀ ਹੁੰਦੀ ਸੀ ਤਾਂ ਉਹ ਅਸਹਿਣਸ਼ੀਲ ਪ੍ਰਵਿਰਤੀ ਦੇ ਸਨ।” ਇਸ ਤਰ੍ਹਾਂ ਦੀ ਟਿੱਪਣੀ ‘ਤੇ ਫਿਰ ਤੋਂ ਗੌਰ ਕਰਨੀ ਹੋਵੇਗੀ।ਉਨ੍ਹਾਂ ਦੇ ਸਮਕਾਲੀ ਵਧੇਰੇ ਮੂੰਹਫੱਟ ਸਨ। ਇੱਕ ਹੋਰ ਜੀਵਨੀ ਲੇਖਕ ਲਿਖਦਾ ਹੈ, “ਉਨ੍ਹਾਂ ਦੇ ਇੱਕ ਕਰਿਊ ਮੈਂਬਰ ਨੇ ਕਿਹਾ ਕਿ ਉਹ ਦੁਬਾਰਾ ਉਨ੍ਹਾਂ ਹੇਠ ਕੰਮ ਕਰਨ ਨਾਲੋਂ ਮਰ ਜਾਵੇਗਾ।”ਸਾਲ 1939 ਵਿੱਚ ਡਾਰਟਮਾਉਥ ਵਿੱਚ ਜਿੱਥੇ ਯੁੱਧ ਕਦੇ ਵੀ ਹੋ ਸਕਦਾ ਸੀ, ਨੇਵੀ ਉਨ੍ਹਾਂ ਦੀ ਮੰਜ਼ਿਲ ਸੀ। ਉਨ੍ਹਾਂ ਨੂੰ ਸਮੁੰਦਰ ਨਾਲ ਪਿਆਰ ਹੋ ਗਿਆ ਸੀ।”ਇਹ ਇੱਕ ਅਸਧਾਰਨ ਪ੍ਰੇਮੀ ਜਾਂ ਪ੍ਰੇਮਿਕਾ ਸੀ।” ਉਨ੍ਹਾਂ ਨੇ ਬਾਅਦ ਵਿੱਚ ਕਿਹਾ ਸੀ, “ਇਸ ਦੇ ਅਜਿਹੇ ਅਸਾਧਾਰਣ ਮੂਡ ਹਨ।” ਪਰ ਸਮੁੰਦਰ ਦੇ ਬਰਾਬਰ ਦਾ ਕੋਈ ਆ ਗਿਆ ਸੀ।ਜਦੋਂ ਕਿੰਗ ਜਾਰਜ ਛੇਵੇਂ ਨੇ ਫਿਲਿਪ ਦੇ ਚਾਚੇ ਨਾਲ ਮਿਲ ਕੇ ਨੇਵਲ ਕਾਲਜ ਦਾ ਦੌਰਾ ਕੀਤਾ, ਤਾਂ ਉਹ ਆਪਣੀ ਧੀ ਰਾਜਕੁਮਾਰੀ ਐਲਿਜ਼ਾਬੈਥ ਨੂੰ ਆਪਣੇ ਨਾਲ ਲੈ ਕੇ ਗਏ।ਫਿਲਿਪ ਨੂੰ ਰਾਜਕੁਮਾਰੀ ਦੀ ਦੇਖਭਾਲ ਕਰਨ ਲਈ ਕਿਹਾ ਗਿਆ। ਫਿਰ ਉਨ੍ਹਾਂ ਨੂੰ ਕਾਲਜ ਦੇ ਮੈਦਾਨ ਵਿੱਚ ਟੈਨਿਸ ਕੋਰਟ ਵਿੱਚ ਖੇਡਦੇ ਦੇਖਿਆ ਗਿਆ।
ਉਹ ਸ਼ਾਹੀ ਖੂਨ ਦਾ ਬਿਨਾਂ ਗੱਦੀ ਵਾਲਾ ਆਤਮਵਿਸ਼ਵਾਸੀ, ਘੁੰਮਣ ਫਿਰਨ ਦਾ ਸ਼ੌਕੀਨ, ਸੁਨੱਖਾ ਨੌਜਵਾਨ ਸੀ। ਉਹ ਵੀ ਖੂਬਸੂਰਤ ਸੀ, ਥੋੜ੍ਹੀ ਜਿਹੀ ਉਸ ਵੱਲ ਦਿਲਚਸਪੀ ਲੈਣ ਵਾਲੀ ਸੀ, ਥੋੜ੍ਹੀ ਜਿਹੀ ਗੰਭੀਰ ਅਤੇ ਫਿਲਿਪ ਨੂੰ ਪਸੰਦ ਕਰਦੀ ਸੀ।


ਕੀ ਉਹ ਫਿਰ ਜਾਣਦਾ ਸੀ ਕਿ ਇਹ ਦੋ ਮਹਾਨ ਜਨੂੰਨਾਂ ਦੀ ਟੱਕਰ ਹੋਈ ਹੈ? ਕਿ ਉਹ ਸਮੁੰਦਰ ਅਤੇ ਸੁੰਦਰ ਮੁਟਿਆਰ ਨਹੀਂ ਪਾ ਸਕਦਾ?1948 ਵਿੱਚ ਉਨ੍ਹਾਂ ਦੇ ਵਿਆਹ ਤੋਂ ਬਾਅਦ ਕੁਝ ਦੇਰ ਲਈ ਇਹ ਦੋਵੇਂ ਸਨ। ਮਾਲਟਾ ਵਿੱਚ ਇੱਕ ਨਵੇਂ ਵਿਆਹੇ ਜੋੜੇ ਦੇ ਰੂਪ ਵਿੱਚ ਉਨ੍ਹਾਂ ਕੋਲ ਉਹ ਸਭ ਕੁਝ ਸੀ ਜੋ ਉਨ੍ਹਾਂ ਲਈ ਬਹੁਤ ਕੀਮਤੀ ਸੀ ।ਇੱਕ ਸਮੁੰਦਰੀ ਜਹਾਜ਼ ਦੀ ਕਮਾਂਡ – ਅਤੇ ਉਨ੍ਹਾਂ ਨੇ ਉੱਥੇ ਦੋ ਸੁਨਹਿਰੇ ਸਾਲ ਬਿਤਾਏ ਸਨ। ਕਿੰਗ ਜੌਰਜ ਦੀ ਬਿਮਾਰੀ ਅਤੇ ਛੇਤੀ ਹੀ ਉਨ੍ਹਾਂ ਦੀ ਮੌਤ ਨੇ ਇਹ ਸਭ ਖਤਮ ਕਰ ਦਿੱਤਾ।ਜਦੋਂ ਉਨ੍ਹਾਂ ਨੂੰ ਮੌਤ ਬਾਰੇ ਦੱਸਿਆ ਗਿਆ ਤਾਂ ਉਹ ਜਾਣਦੇ ਸਨ ਕਿ ਇਸ ਦਾ ਕੀ ਅਰਥ ਹੈ।ਅਫ਼ਰੀਕਾ ਦਾ ਦੌਰਾ ਕਰਦੇ ਹੋਏ ਕੀਨੀਆ ਦੇ ਇੱਕ ਲਾਜ ਵਿੱਚ ਰਾਜਕੁਮਾਰੀ ਐਲਿਜ਼ਾਬੈਥ ਦੀ ਬਜਾਏ ਕਿੰਗ ਦੀ ਮੌਤ ਬਾਰੇ ਫਿਲਿਪ ਨੂੰ ਪਹਿਲਾਂ ਦੱਸਿਆ ਗਿਆ ਸੀ।ਉਸ ਦੇ ਸਹਾਇਕ ਮਾਈਕ ਪਾਰਕਰ ਨੇ ਦੱਸਿਆ, ਉਹ ਇਸ ਤਰ੍ਹਾਂ ਦਿਖਾਈ ਦਿੱਤੇ “ਜਿਵੇਂ ਉਨ੍ਹਾਂ ਉੱਤੇ ਇੱਕ ਟਨ ਇੱਟਾਂ ਡਿੱਗ ਪਈਆਂ ਹੋਣ।” ਕੁਝ ਸਮੇਂ ਲਈ ਉਹ ਨਿਢਾਲ ਹੋ ਕੇ ਇੱਕ ਕੁਰਸੀ ‘ਤੇ ਬੈਠ ਗਏ, ਇੱਕ ਅਖ਼ਬਾਰ ਨਾਲ ਸਿਰ ਅਤੇ ਛਾਤੀ ਨੂੰ ਢਕ ਲਿਆ।ਉਸ ਦੀ ਰਾਜਕੁਮਾਰੀ ਰਾਣੀ ਬਣ ਗਈ ਸੀ। ਉਸ ਦੀ ਦੁਨੀਆ ਹਮੇਸ਼ਾ ਲਈ ਬਦਲ ਗਈ ਸੀ।ਬਹੁਤ ਵੱਡਾ ਨੁਕਸਾਨ ਕਿਸੇ ਵਿਅਕਤੀ ਲਈ ਜਿਸ ਨੇ ਲਗਭਗ ਕਦੇ ਵੀ ਆਪਣੇ ਆਪ ਉੱਤੇ ਤਰਸ ਨਹੀਂ ਕੀਤਾ ਅਤੇ ਆਪਣੀਆਂ ਭਾਵਨਾਵਾਂ ਬਾਰੇ ਸ਼ਾਇਦ ਹੀ ਕਦੇ ਗੱਲ ਕੀਤੀ ਹੋਵੇ, ਉਹ ਆਪਣੇ ਨੇਵੀ ਦੇ ਹੋਏ ਨੁਕਸਾਨ ਬਾਰੇ ਸਪੱਸ਼ਟ ਸੀ। ਉਨ੍ਹਾਂ ਨੇ ਇੱਕ ਵਾਰ ਕਿਹਾ, “ਮੈਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਮੈਂ ਨੇਵੀ ਵਿੱਚ ਆਪਣਾ ਕਰੀਅਰ ਜਾਰੀ ਨਹੀਂ ਰੱਖ ਸਕਿਆ।”ਉਨ੍ਹਾਂ ਦੇ ਜਾਨਣ ਵਾਲੇ ਦਸਦੇ ਹਨ ਕਿ ਉਨ੍ਹਾਂ ਦੀਆਂ ਭਾਵਨਾਵਾਂ ਵੀ ਆਹਤ ਹੋਈਆਂ ਸਨ। ਸਾਬਕਾ ਫਸਟ ਸੀਅ ਲਾਰਡ ਐਡਮਿਰਲ ਲਾਰਡ ਵੈਸਟ ਨੇ ਕਿਹਾ ਸੀ ਕਿ ਫਿਲਿਪ ਨੇ ਆਪਣੀ ਡਿਊਟੀ ਨੂੰ ਨਿਭਾਇਆ। ਪਰ ਨੇਵੀ ਵਿੱਚ ਉਨ੍ਹਾਂ ਦਾ ਸਮਾਂ ਖਤਮ ਹੋਣ ਤੋਂ ਬਾਅਦ, ਲਾਰਡ ਨੇ ਕਿਹਾ “ਮੈਨੂੰ ਪਤਾ ਹੈ ਕਿ ਇਸ ਨਾਲ ਉਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਸੀ। ਮੈਂ ਇਸ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ।” ਉਸ ਪਲ, ਜਦੋਂ ਰਾਜਕੁਮਾਰੀ ਰਾਣੀ ਬਣ ਗਈ, ਫਿਲਿਪ ਦੇ ਜੀਵਨ ਦਾ ਇੱਕ ਹੋਰ ਵੱਡਾ ਵਿਰੋਧਾਭਾਸ ਸਾਹਮਣੇ ਆਇਆ। ਉਹ ਲਗਭਗ ਪੂਰੀ ਤਰ੍ਹਾਂ ਮਰਦਾਂ ਵੱਲੋਂ ਚਲਾਏ ਜਾ ਰਹੇ ਸੰਸਾਰ ਵਿੱਚ ਜੰਮੇ-ਪਲੇ ਸਨ। ਉਹ ਇੱਕ ਕਠੋਰ ਸਰੀਰ ਵਾਲਾ ਧੱਕੜ ਕਿਸਮ ਦਾ ਆਦਮੀ ਸੀ ਜਿਸ ਦਾ ਪਾਲਣ ਪੋਸ਼ਣ ਪੂਰੀ ਤਰ੍ਹਾਂ ਪੁਰਸ਼ ਪ੍ਰਧਾਨ ਵਾਤਾਵਰਣ ਵਿੱਚ ਹੋਇਆ ਅਤੇ ਉਸ ਤਰ੍ਹਾਂ ਦੇ ਹੀ ਮਾਹੌਲ ਵਿੱਚ ਉਨ੍ਹਾਂ ਨੇ ਕੰਮ ਕੀਤਾ। ਪਹਿਲੇ ਪੁੱਤਰ ਚਾਰਲਸ ਦੇ ਜਨਮ ਬਾਰੇ ਮਾਈਕ ਪਾਰਕਰ ਨੂੰ ਦੱਸਦਿਆਂ ਉਨ੍ਹਾਂ ਨੇ ਆਪਣੀ ਮਰਦਾਨਗੀ ਦਾ ਜਸ਼ਨ ਮਨਾਇਆ ਅਤੇ ਕਿਹਾ “ਇੱਕ ਲੜਕਾ ਪੈਦਾ ਹੋਣ ਵਿੱਚ ਇੱਕ ਆਦਮੀ ਲੱਗਦਾ ਹੈ। ” ਪਰ ਅਸਲ ਵਿੱਚ ਰਾਤੋ-ਰਾਤ, ਅਤੇ ਇਸ ਤੋਂ ਬਾਅਦ 65 ਸਾਲਾਂ ਲਈ ਆਪਣੀ ਪਤਨੀ ਮਹਾਰਾਣੀ ਦੀ ਮਦਦ ਕਰਨਾ ਉਨ੍ਹਾਂ ਦੀ ਜ਼ਿੰਦਗੀ ਬਣ ਗਈ। ਉਹ ਰਾਣੀ ਦੇ ਪਿੱਛੇ ਤੁਰਦੇ ਸਨ। ਉਨ੍ਹਾਂ ਨੇ ਉਸ ਲਈ ਨੌਕਰੀ ਛੱਡ ਦਿੱਤੀ। ਜੇ ਉਹ ਉਨ੍ਹਾਂ ਤੋਂ ਬਾਅਦ ਕਮਰੇ ਵਿੱਚ ਆਉਂਦੇ ਤਾਂ ਉਹ ਉਨ੍ਹਾਂ ਤੋਂ ਮੁਆਫ਼ੀ ਮੰਗਦੇ। ਉਨ੍ਹਾਂ ਦੀ ਤਾਜਪੋਸ਼ੀ ‘ਤੇ ਉਨ੍ਹਾਂ ਨੇ ਰਾਣੀ ਦੇ ਸਾਹਮਣੇ ਆਪਣੇ ਗੋਡਾ ਟੇਕਿਆ। ਉਨ੍ਹਾਂ ਦੇ ਹੱਥ ਉਨ੍ਹਾਂ ਅੱਗੇ ਜੁੜ ਗਏ ਸਨ, ਅਤੇ ਉਨ੍ਹਾਂ ਨੇ “ਜੀਵਨ ਭਰ ਉਨ੍ਹਾਂ ਦੇ ਅੰਗ ਸੰਗ ਰਹਿਣ ਵਾਲੇ ਪੁਰਸ਼” ਦੀ ਸਹੁੰ ਖਾਧੀ।

ਉਨ੍ਹਾਂ ਦੇ ਬੱਚੇ ਉਨ੍ਹਾਂ ਦਾ ਸਰਨੇਮ ਨਹੀਂ ਅਪਣਾਉਣਗੇ। ਉਨ੍ਹਾਂ ਨੇ ਕਿਹਾ ਸੀ, “ਮੈਂ ਖੂਨੀ ਅਮੀਬਾ ਤੋਂ ਇਲਾਵਾ ਕੁਝ ਵੀ ਨਹੀਂ ਹਾਂ।” ਪਰ ਇਸ ਸਬੰਧੀ ਕੁਝ ਨਹੀਂ ਕੀਤਾ ਜਾ ਸਕਦਾ ਸੀ।ਉਹ ਰਾਣੀ ਸੀ। ਉਹ ਉਨ੍ਹਾਂ ਦੇ ਪਤੀ ਸਨ। ਪ੍ਰਿੰਸ ਫਿਲਿਪ ਨੇ ਹਾਲਾਤ ਦੇ ਆਮ ਹੋਣ ਦੀ ਗੱਲ ਕੀਤੀ।”ਘਰ ਦੇ ਅੰਦਰ,” ਉਨ੍ਹਾਂ ਨੇ ਰਾਣੀ ਦੇ ਆਉਣ ਤੋਂ ਪਹਿਲਾਂ ਦੇ ਸਮੇਂ ਬਾਰੇ ਕਿਹਾ, “ਮੇਰੇ ਖਿਆਲ ਨਾਲ ਮੈਂ ਕੁਦਰਤੀ ਤੌਰ ‘ਤੇ ਪ੍ਰਮੁੱਖ ਅਹੁਦੇ ਨੂੰ ਭਰ ਦਿੱਤਾ ਹੈ।” ਲੋਕ ਆਉਂਦੇ ਸਨ ਅਤੇ ਮੈਨੂੰ ਪੁੱਛਦੇ ਸਨ ਕਿ ਮੈਂ ਕੀ ਕਰਾਂ। 1952 ਵਿੱਚ ਸਾਰੀ ਗੱਲ ਬਹੁਤ ਬਦਲ ਗਈ ਸੀ। ”

ਮਹੱਲ ਵਿੱਚ ਉਨ੍ਹਾਂ ਦੀ ਜ਼ਿੰਦਗੀ ਵਿੱਚ ਬਹੁਤ ਵੱਡੀ ਤਬਦੀਲੀ ਹੋਈ।”ਫਿਲਿਪ,” ਨੇ ਆਪਣੇ ਸਹਾਇਕ ਨੂੰ ਕਿਹਾ, “ਨਿਰੰਤਰ ਪਸੀਜਿਆ ਜਾ ਰਿਹਾ ਹਾਂ, ਦਬਾਇਆ ਜਾ ਰਿਹਾ ਹਾਂ… ਮੈਨੂੰ ਮਹਿਸੂਸ ਹੋਇਆ ਕਿ ਫਿਲਿਪ ਦਾ ਕੋਈ ਦੋਸਤ ਜਾਂ ਸਹਾਇਕ ਨਹੀਂ।”ਫਿਲਿਪ ਨੇ ਸ਼ਾਇਦ ਆਪਣੀ ਸਹਾਇਤਾ ਨਹੀਂ ਕੀਤੀ; ਇੱਕ ਜੀਵਨੀ ਲੇਖਕ ਲਿਖਦਾ ਹੈ ਕਿ ਮੁੱਢਲੇ ਸਾਲਾਂ ਵਿੱਚ ਮਹਿਲ ਦੇ ਸਟਾਫ ਨੂੰ ਲੱਗਾ ਕਿ ਉਨ੍ਹਾਂ ਨੂੰ “…ਵਿਹਾਰਕ … ਹੰਕਾਰੀ… ਬਚਾਅਵਾਦੀਆਂ” ਨਾਲ ਪੇਸ਼ ਆਉਣ ਵਿੱਚ ਮੁਸ਼ਕਲ ਸੀ। ਉਨ੍ਹਾਂ ਨੂੰ ਕੋਰਟ ਵਿੱਚ ਕੁਝ ਲੋਕਾਂ ਨੇ ਅਜੀਬ ਨਜ਼ਰਾਂ ਨਾਲ ਦੇਖਿਆ।

ਫਿਲਿਪ ਨੇ ਇੱਕ ਅਜਿਹੀ ਸ਼ੁਰੂਆਤ ਕੀਤੀ ਜੋ ਉਨ੍ਹਾਂ ਦੀ ਜੀਵਨ ਭਰ ਦੀ ਗਤੀਵਿਧੀ ਬਣ ਗਈ। ਵਿਦੇਸ਼ ਵਿੱਚ ਉਹ ਲੰਬੇ ਦੌਰਿਆਂ ‘ਤੇ ਮਹਾਰਾਣੀ ਦੇ ਨਾਲ ਹੁੰਦੇ ਸਨ।ਕਈ ਵਾਰ ਉਹ ਖ਼ਾਸਕਰ ਉਨ੍ਹਾਂ ਦੇ ਹਿੱਤਾਂ ਲਈ ਜਾਂਦੇ ਸਨ ਜਿਵੇਂ ਖੇਡਾਂ, ਉਦਯੋਗਿਕ ਜਾਂ ਖੋਜ ਆਦਿ। ਉਹ ਲਗਭਗ ਹਮੇਸ਼ਾ ਰਾਣੀ ਨਾਲ ਉਨ੍ਹਾਂ ਦੇ ਸਾਥੀ ਵਜੋਂ ਰਹਿੰਦੇ ਸਨ, ਪਰ ਉਹ ਇਕੱਲੇ ਵੀ ਸਫ਼ਰ ਕਰਦੇ ਸਨ।ਇੱਥੇ ਉਹ ਹੀ ਹੁੰਦੇ ਸਨ, ਰਾਣੀ ਨਹੀਂ। ਉਨ੍ਹਾਂ ਨੇ 1950 ਅਤੇ 1960 ਦੇ ਦਹਾਕੇ ਵਿੱਚ ਬਸਤੀਵਾਦੀ ਕਾਲੋਨੀਆਂ ਨੂੰ ਵਿਦਾਈ ਦਿੱਤੀ।ਘਰ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਉਨ੍ਹਾਂ ਦੀ ਸਰਪ੍ਰਸਤੀ ਵਿੱਚ ਅਜਿਹੇ ਪ੍ਰਾਜੈਕਟ ਸਨ, ਜਿਨ੍ਹਾਂ ਵਿੱਚ ਨੌਜਵਾਨਾਂ, ਵਿਗਿਆਨ ਅਤੇ ਖੇਡਾਂ ‘ਤੇ ਧਿਆਨ ਕੇਂਦਰਿਤ ਕੀਤਾ ਹੁੰਦਾ ਸੀ।ਉਹ ਕ੍ਰਿਕਟ, ਸਕਵੈਸ਼, ਪੋਲੋ ਖੇਡਦੇ, ਉਹ ਤੈਰਦੇ, ਸੇਲਿੰਗ ਤੇ ਰੋਇੰਗ ਕਰਦੇ, ਘੋੜ ਸਵਾਰੀ ਕਰਦੇ ਅਤੇ ਡਰਾਈਵਿੰਗ ਕਰਦੇ। ਉਨ੍ਹਾਂ ਨੇ ਜਹਾਜ਼ ਉੱਡਾਉਣਾ ਸਿੱਖ ਲਿਆ, ਅਤੇ ਆਪਣੀਆਂ ਫੋਟੋਆਂ ਤਿਆਰ ਕੀਤੀਆਂ।ਮਹਿਲ ਦੇ ਅੰਦਰ ਉਹ ਇੱਕ ਆਧੁਨਿਕਤਾਵਾਦੀ ਸਨ। ਕੌਰੀਡੋਰ ਵਿੱਚ ਘੁੰਮਦੇ, ਤਹਿਖਾਨਿਆਂ ਦੁਆਲੇ ਘੁੰਮਦੇ ਅਤੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰਦੇ ਕਿ ਕੌਣ ਕੀ ਕਰ ਰਿਹਾ ਹੈ।ਉਨ੍ਹਾਂ ਨੇ ਸੈਂਡਰਿੰਘਮ ਵਿਖੇ ਜਾਇਦਾਦ ਦੇ ਪ੍ਰਬੰਧ ਨੂੰ ਸੰਭਾਲਿਆ ਅਤੇ ਸਾਲਾਂ ਦੌਰਾਨ ਇਸ ਦਾ ਮਹੱਤਵਪੂਰਨ ਢੰਗ ਨਾਲ ਪੁਨਰ ਵਿਕਾਸ ਕੀਤਾ।”ਉਨ੍ਹਾਂ ਦਾ ਵਿਸ਼ਵਾਸ ਸੀ ਕਿ ਉਨ੍ਹਾਂ ਦਾ ਇੱਕ ਉਸਾਰੂ ਮਿਸ਼ਨ ਹੈ,” ਇੱਕ ਮੁੱਢਲੇ ਜੀਵਨੀਕਾਰ ਨੇ ਲਿਖਿਆ, “ਰਾਜਸ਼ਾਹੀ ਨੂੰ ਇੱਕ ਗਤੀਸ਼ੀਲ, ਲੋਕਾਂ ਨਾਲ ਜੁੜੀ ਹੋਈ ਅਤੇ ਜਵਾਬਦੇਹ ਸੰਸਥਾ ਵਜੋਂ ਪੇਸ਼ ਕਰਨਾ ਜੋ ਖੁਦ ਸਮਕਾਲੀ ਬ੍ਰਿਟਿਸ਼ ਸਮਾਜ ਦੀਆਂ ਕੁਝ ਸਮੱਸਿਆਵਾਂ ਦਾ ਹੱਲ ਕਰੇਗੀ।”ਉਹ ਜਵਾਨ ਅਤੇ ਬਹੁਤ ਸੋਹਣੇ ਸਨ। ਉਹ ਕੈਮਰਿਆਂ ਦੇ ਸਾਹਮਣੇ ਆਰਾਮ ਨਾਲ ਮੁਸਕਰਾਉਂਦੇ ਅਤੇ ਮਜ਼ਾਕ ਕਰਦੇ ਸਨ।ਜਦੋਂ ਉਨ੍ਹਾਂ ਨੇ 1950 ਦੇ ਦਹਾਕੇ ਦੇ ਅਖੀਰ ਵਿੱਚ ਲੰਡਨ ਵਿੱਚ ਇੱਕ ਮੁੰਡਿਆਂ ਦੇ ਕਲੱਬ ਦਾ ਦੌਰਾ ਕੀਤਾ, ਤਾਂ ਇੱਕ ਫੋਟੋ ਵਿੱਚ ਉਨ੍ਹਾਂ ਦੇ ਚਿਹਰੇ ਉੱਤੇ ਇੱਕ ਵਿਆਪਕ ਮੁਸਕਰਾਹਟ ਦਿਖਾਈ ਦਿੱਤੀ।ਜਿਸ ਵਿੱਚ ਉਨ੍ਹਾਂ ਨੂੰ ਡਬਲ-ਬ੍ਰੈਸਟਡ ਪਿੰਨਸਟ੍ਰਾਪ ਸੂਟ ਪਹਿਨੇ ਵੇਖਿਆ ਗਿਆ ਸੀ, ਉਨ੍ਹਾਂ ਦੇ ਵਾਲ ਚਮਕਦਾਰ ਸਨ ਅਤੇ ਪਿੱਛੇ ਨੂੰ ਬਿਖਰੇ ਹੋਏ ਸਨ।ਉਹ ਮੁੰਡਿਆਂ ਵਿੱਚ ਘਿਰੇ ਹੋਏ ਸਨ ਅਤੇ ਉਨ੍ਹਾਂ ਮੁੰਡਿਆਂ ਦੀਆਂ ਮਾਵਾਂ ਇਹ ਸਭ ਕੁਝ ਵੇਖਦੀਆਂ ਹੋਈਆਂ ਉਨ੍ਹਾਂ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰ ਰਹੀਆਂ ਸਨ। ਬਕਿੰਘਮ ਪੈਲੇਸ ਦੀ ਪਹਿਲੀ ਮੰਜ਼ਿਲ ਉੱਤੇ ਆਪਣੇ ਅਧਿਐਨ ਦੌਰਾਨ ਹਜ਼ਾਰਾਂ ਕਿਤਾਬਾਂ ਨਾਲ ਘਿਰੇ ਬਗੀਚਿਆਂ ਅਤੇ ਗ੍ਰੀਨ ਪਾਰਕ ਵੱਲ ਉਹ ਆਪਣੀ ਪਹਿਲੀ ਕਮਾਂਡ ਐੱਚਐੱਮਐੱਸ ਮੈਗਪਾਈ ਦੇ ਮਾਡਲ ਨਾਲ ਉਹ ਆਪਣੇ ਭਾਸ਼ਣ ਅਤੇ ਖੋਜ ਕਾਰਜ ਲਿਖਦੇ ਸਨ।(1986 ਵਿੱਚ ਉਹ ਹਮੇਸ਼ਾ ਆਧੁਨਿਕ ਉਪਕਰਨ ਹੀ ਖਰੀਦਦੇ ਸਨ, ਜਿਸ ਨੂੰ ਉਨ੍ਹਾਂ ਨੇ “ਸ਼ਾਨਦਾਰ ਗੈਜੇਟ” ਕਿਹਾ। ਇਸ ਨੂੰ ਉਨ੍ਹਾਂ ਨੇ “ਇੱਕ ਮਿਨੀ ਵਰਡ ਪ੍ਰੋਸੈਸਰ” ਕਿਹਾ।)ਉਨ੍ਹਾਂ ਨੇ ਹਰ ਸਾਲ 60 ਤੋਂ 80 ਵਿਚਕਾਰ ਭਾਸ਼ਣ ਦਿੱਤੇ, ਦਹਾਕਿਆਂ ਤੱਕ ਇਸ ਤਰ੍ਹਾਂ ਚੱਲਦਾ ਰਿਹਾ। ਇਹ ਉਨ੍ਹਾਂ ਦੇ ਵਿਸ਼ਿਆਂ ‘ਤੇ ਉਨ੍ਹਾਂ ਦੇ ਵਿਸ਼ਾਲ ਹਿੱਤਾਂ ਨੂੰ ਦਰਸਾਉਂਦੇ ਸਨ।ਭਾਸ਼ਣਾਂ ਵਿੱਚੋਂ ਆਦਮੀ ਦੀ ਇੱਕ ਤਸਵੀਰ ਝਲਕਦੀ ਹੈ। ਕਿਸੇ ਲਈ ਇਹ ਉਸ ਬਾਰੇ ਬਹੁਤ ਜ਼ਿਆਦਾ ਸਟੀਕ ਬੈਠਦੇ ਹਨ। ਉਹ ਇਨ੍ਹਾਂ ਵਿੱਚ ਸਪੱਸ਼ਟ ਹੁੰਦੇ ਸਨ।ਉਨ੍ਹਾਂ ਨੇ ਚੇਸਟਰਫੀਲਡ ਕਾਲਜ ਆਫ਼ ਟੈਕਨਾਲੋਜੀ ਦੇ ਵਿਦਿਆਰਥੀਆਂ ਅਤੇ ਸਟਾਫ ਨੂੰ ਕਿਹਾ, “ਤੁਹਾਨੂੰ ਇਮਾਰਤ ਦੇ ਉਦਘਾਟਨ ਦਾ ਐਲਾਨ ਕਰਨ ਲਈ ਬਹੁਤ ਸਾਰਾ ਸਮਾਂ ਅਤੇ ਊਰਜਾ ਦਾ ਪ੍ਰਬੰਧ ਕਰਨਾ ਪਿਆ ਜਦੋਂ ਕਿ ਹਰ ਕੋਈ ਪਹਿਲਾਂ ਹੀ ਜਾਣਦਾ ਹੈ ਕਿ ਇਹ ਖੁੱਲ੍ਹੀ ਹੈ।”ਉਨ੍ਹਾਂ ਦੇ ਦਿਲਚਸਪ ਹਿੱਤਾਂ ਨੂੰ ਦਰਸਾਉਂਦੇ ਹੋਏ, ਕਈ ਵਾਰ ਉਨ੍ਹਾਂ ਦੇ ਵਿਚਾਰਾਂ ਵਿੱਚ ਸਾਧਾਰਨ ਕਿਸਾਨ ਦਾ ਪ੍ਰਭਾਵ ਹੁੰਦਾ ਸੀ – ਚੰਗੀ ਤਰ੍ਹਾਂ ਸੰਗਠਿਤ ਦਲੀਲਾਂ ਜੋ ਕਿ ਅਸਲ ਵਿੱਚ ਕਿਧਰੇ ਨਹੀਂ ਮਿਲਦੀਆਂ, ਬਹੁਤ ਸਾਰੇ ਅਨੋਖੇ ਪ੍ਰਮਾਣ (“ਇਹ ਮੈਨੂੰ ਲੱਗਦਾ ਹੈ …”), ਜੋ ਉਨ੍ਹਾਂ ਨੇ ਵਿਸ਼ਾਲ ਯਾਤਰਾਵਾਂ ਤੋਂ ਪ੍ਰਾਪਤ ਕੀਤੇ।ਪ੍ਰਵਿਰਤੀਆਂ ਨੂੰ ਆਧੁਨਿਕ ਬਉਣ ਦੇ ਬਾਵਜੂਦ ਉਹ ਰੂੜੀਵਾਦੀ ਸਨ, ਵੱਡੇ ਸ਼ਹਿਰ ਬਾਰੇ ਉਹ ਕੁਝ ਸ਼ੱਕੀ ਸਨ। ਉਨ੍ਹਾਂ ਨੇ “ਸ਼ਹਿਰੀ ਵਸਨੀਕ” ਅਤੇ “ਔਸਤ ਨਾਗਰਿਕ” ਵੱਲੋਂ ਆਪਣੀ ਕਾਰ ਵਿੱਚੋਂ ਕੂੜਾ ਸੁੱਟਣ ਦੀ ਗੱਲ ਕੀਤੀ। ਉਨ੍ਹਾਂ ਨੇ ਹਾਈ ਫਾਲਟਿਨ ਸਿਧਾਂਤ ਦੇ ਵਿਹਾਰਕ ਹੱਲਾਂ ਨੂੰ ਤਰਜੀਹ ਦਿੱਤੀ – ਉਨ੍ਹਾਂ ਨੇ ਉਦਯੋਗਿਕ ਸਬੰਧਾਂ ਬਾਰੇ ਰਾਸ਼ਟਰਮੰਡਲ ਕਾਨਫਰੰਸ ਵਿੱਚ ਕਿਹਾ, “ਜੇ ਇਸ ਨੂੰ ਸਿਧਾਂਤ ਦੇ ਦੁਰਲੱਭ ਮਾਹੌਲ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਜਾਂਦੀ ਹੈ ਤਾਂ ਉਦਯੋਗ ਬਰਬਾਦ ਹੈ।” ਇਸ ਤੋਂ ਪਹਿਲਾਂ ਕਿ ਕੋਈ ਅਸਲ ਵਿੱਚ ਜਾਣਦਾ ਸੀ ਕਿ ਉਹ ਵਾਤਾਵਰਨਵਾਦੀ ਸਨ। ਉਨ੍ਹਾਂ ਨੇ “ਕੁਦਰਤ ਦੇ ਲਾਲਚੀ ਅਤੇ ਸੰਵੇਦਨਹੀਣ ਸ਼ੋਸ਼ਣ” ਦੀ ਚਿਤਾਵਨੀ ਦਿੱਤੀ।ਸਾਲ 1982 ਵਿੱਚ ਉਨ੍ਹਾਂ ਨੇ ਇੱਕ ਅਜਿਹਾ ਵਿਸ਼ਾ ਚੁੱਕਿਆ ਜੋ ਹੁਣ ਅਹਿਮ ਮੁੱਦਾ ਹੈ, ਪਰ ਫਿਰ ਕਦੇ ਵੀ ਇਸ ਬਾਰੇ ਗੱਲ ਨਹੀਂ ਕੀਤੀ ਗਈ ਸੀ।”ਇੱਕ ਤਿੱਖੇ ਵਿਚਾਰ-ਵਟਾਂਦਰੇ ਵਾਲਾ ਮੁੱਦਾ ਸਿੱਧੇ ਤੌਰ ‘ਤੇ ਉਦਯੋਗ ਦੇ ਵਿਕਾਸ ਦਾ ਕਾਰਨ ਬਣਦਾ ਹੈ … ਹਵਾ ਵਿੱਚ ਕਾਰਬਨ ਡਾਇਆਕਸਾਈਡ ਦਾ ਨਿਰਮਾਣ,” ਜਿਸ ਨੂੰ ਉਨ੍ਹਾਂ ਨੇ “ਗ੍ਰੀਨਹਾਉਸ ਪ੍ਰਭਾਵ” ਵਜੋਂ ਜਾਣਿਆ।ਉਨ੍ਹਾਂ ਨੂੰ ਨਿਰੰਤਰ ਆਪਣੇ ਆਪ ਨੂੰ ਲੋਕਾਂ ਦੇ ਪੱਧਰ ‘ਤੇ ਜਾ ਕੇ ਗੱਲ ਕਰਦੇ ਦੇਖਿਆ ਗਿਆ, ਕਿਉਂਕਿ ਲੋਕ ਉਨ੍ਹਾਂ ਨੂੰ ਬੋਲਦਿਆਂ ਸੁਣਨਾ ਕਿਉਂ ਚਾਹੁੰਦੇ ਹਨ: “ਮੇਰੇ ਕੋਲ ਸਵੈ-ਸਰਕਾਰ ਦਾ ਬਹੁਤ ਘੱਟ ਤਜ਼ਰਬਾ ਹੈ,” ਉਨ੍ਹਾਂ ਨੇ ਇੱਕ ਹਾਜ਼ਰੀਨ ਨੂੰ ਕਿਹਾ, “ਮੈਂ ਇੱਕ ਬਹੁਤ ਜ਼ਿਆਦਾ ਸ਼ਾਸਨ ਵਾਲਾ ਵਿਅਕਤੀ ਹਾਂ ਜਿਸ ਨੂੰ ਤੁਸੀਂ ਮਿਲ ਸਕਦੇ ਹੋ…।”ਉਸ ਦੇ ਤਰਕਹੀਣ ਵਿਵਹਾਰ ਦੀ ਮਿਸਾਲ – “ਮਹੱਤਵਪੂਰਨ ਮੌਕਿਆਂ ‘ਤੇ ਭਾਸ਼ਣ ਦੇਣਾ ਅਤੇ ਸੁਣਨਾ ਹੈ।” ਜਾਂ 1958 ਵਿੱਚ ਬ੍ਰਸਲਜ਼ ਐਕਸਪੋ ਤੋਂ ਪਹਿਲਾਂ ਬੋਲਦੇ ਹੋਏ ਕਿਹਾ- “ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਪ੍ਰਦਰਸ਼ਨੀਆਂ ਵਿੱਚ ਜਾਣ ਦੇ ਮਾਹਰ ਹੋਣ ਦਾ ਦਾਅਵਾ ਕਰ ਸਕਦਾ ਹਾਂ।” ਉਹ ਜਾਣਦੇ ਸਨ ਕਿ ਬਹੁਤੇ ਭਾਸ਼ਣ ਇੱਕ ਰਸਮੀ ਪ੍ਰਕਿਰਿਆ ਹੀ ਹੁੰਦੇ ਹਨ ਜਿਸ ਨੂੰ ਪੂਰਾ ਕਰਨਾ ਪੈਂਦਾ ਹੈ – ਅਤੇ ਉਹ ਇਹ ਦੇਖ ਕੇ ਖੁਸ਼ ਸਨ ਕਿ ਉਹ ਆਪਣੇ ਖਰਚਿਆਂ ‘ਤੇ ਹਾਜ਼ਰੀਨ ਨੂੰ ਹੱਸਾ ਦਿੰਦੇ ਹਨ। ਚਗੀ ਅਤੇ ਨੈਤਿਕ ਜ਼ਿੰਦਗੀ ਕਿਵੇਂ ਅਪਣਾਉਣੀ ਚਾਹੀਦੀ ਹੈ…

Check Also

ਕੀ ਮੋਦੀ ਸਰਕਾਰ ਫੇਸਬੁੱਕ ਤੇ ਟਵਿੱਟਰ ਨੂੰ ਬੰਦ ਕਰ ਦੇਵੇਗੀ?

ਭਾਰਤ ਸਰਕਾਰ ਵਲੋਂ ਸੋਸ਼ਲ ਮੀਡੀਆ ਮਾਲਕਾਂ ਨੂੰ ਕਿਹਾ ਗਿਆ ਹੈ ਕਿ ਜਦੋਂ ਕਹੀਏ ਸਾਨੂੰ ਉਹ …

%d bloggers like this: