Breaking News
Home / ਅੰਤਰ ਰਾਸ਼ਟਰੀ / ਆਸਟ੍ਰੇਲੀਆ ਦੀ ਜਸਮੀਨ ਦੇ ਦੋ ਸ਼ੀ ਦੀ ਪਛਾਣ ਹੋਈ ਜਨਤਕ

ਆਸਟ੍ਰੇਲੀਆ ਦੀ ਜਸਮੀਨ ਦੇ ਦੋ ਸ਼ੀ ਦੀ ਪਛਾਣ ਹੋਈ ਜਨਤਕ

ਛੇ ਮਾਰਚ, 2021 ਨੂੰ ਜਸਮੀਨ ਕੌਰ ਦੀ ਗੁੰ ਮ ਸ਼ੁ ਦ ਗੀ ਦੀ ਰਿਪੋਰਟ ਪੁਲਿਸ ਥਾਣੇ ’ਚ ਲਿਖਵਾਈ ਗਈ ਸੀ। ਉਸ ਤੋਂ ਬਾਅਦ ਸੋਮਵਾਰ, 8 ਮਾਰਚ ਨੂੰ ਪੁਲਿਸ ਨੇ ਤਾਰਿਕਜੋਤ ਸਿੰਘ ਵੱਲੋਂ ਮੋਰਾਲਾਨਾ ਕ੍ਰੀਕ ’ਚ ਦੱਸੀ ਥਾਂ ਨੂੰ ਪੁੱਟ ਕੇ ਜਸਮੀਨ ਕੌਰ ਦੀ ਦੱਬੀ ਹੋਈ ਦੇਹ ਕੱਢ ਲਈ ਸੀ।

ਦਰਅਸਲ, ਹੁਣ ਤੱਕ ਅਦਾਲਤ ਨੇ ਉਸ ਦਾ ਨਾਂ ਜੱਗ-ਜ਼ਾਹਿਰ ਕਰਨ ’ਤੇ ਪਾਬੰਦੀ ਲਾਈ ਹੋਈ ਸੀ ਪਰ ਅੱਜ ਵੀਰਵਾਰ ਨੂੰ ਪਾਬੰਦੀ ਦੇ ਉਹ ਆਦੇਸ਼ ਖ਼ਤਮ ਹੋ ਗਏ ਹਨ। ਪੁਲਿਸ ਅਨੁਸਾਰ ਜਸਮੀਨ ਕੌਰ ਦਾ ਕਥਿਤ ਕਾਤਲ ਕੁਰਾਲਟਾ ਪਾਰਕ ਦਾ 20 ਸਾਲਾ ਪੰਜਾਬੀ ਨੌਜਵਾਨ ਤਾਰਿਕਜੋਤ ਸਿੰਘ ਹੈ।

ਉੱਧਰ ‘ਸਦਰਨ ਕ੍ਰੌਸ ਕੇਅਰ ਹੋਮ’ ਨੇ ਜਸਮੀਨ ਕੌਰ ਨੂੰ ਇੱਕ ਖ਼ੂਬਸੂਰਤ ਆਤਮਾ ਦੱਸਦਿਆਂ ਕਿਹਾ ਹੈ ਕਿ ਉਹ ਬਹੁਤ ਦਿਆਲੂ ਤੇ ਮਿਠਬੋਲੜੀ ਸੀ। ਹਸਪਤਾਲ ਦੇ ਸੀਈਓ ਡੇਵਿਡ ਮੋਰਾਨ ਨੇ ਕਿਹਾ ਕਿ ਉਹ ਆਪਣੇ ਸਮੂਹ ਸਟਾਫ਼ ਵੱਲੋਂ ਜਸਮੀਨ ਕੌਰ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ ਤੇ ਉਸ ਦੀ ਵਿੱਛੜੀ ਆਤਮਾ ਨੂੰ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਹਨ।

ਸ਼ਿਕਾਗੋ ਦੀਆਂ ਸਥਾਨਕ ਚੋਣਾਂ ਲਈ 5 ਔਰਤਾਂ ਸਮੇਤ 10 ਭਾਰਤੀ ਮੂਲ ਦੇ ਅਮਰੀਕੀ ਚੋਣ ਮੈਦਾਨ ‘ਚ

ਸ਼ਿਕਾਗੋ ਦੀਆਂ ਟਾਊਨਸ਼ਿਪ ਚੋਣਾਂ 6 ਅਪ੍ਰੈਲ ਨੂੰ ਹੋਣ ਜਾ ਰਹੀਆਂ ਹਨ ਤੇ ਇਨ੍ਹਾਂ ਚੋਣਾਂ ‘ਚ ਇਕ ਸਾਬਕਾ ਕਾਂਗਰਸੀ ਉਮੀਦਵਾਰ, ਇਕ ਪ੍ਰਸਿੱਧ ਡਾਕਟਰ ਅਤੇ 5 ਔਰਤਾਂ ਸਮੇਤ ਘੱਟੋ-ਘੱਟ 10 ਭਾਰਤੀ ਮੂਲ ਦੇ ਅਮਰੀਕੀ ਚੋਣ ਮੈਦਾਨ ‘ਚ ਨਿੱਤਰੇ ਹਨ | ਭਾਰਤੀ ਮੂਲ ਦੇ ਉਮੀਦਵਾਰਾਂ ਦੀ ਇਹ ਗਿਣਤੀ ਭਾਰਤੀਆਂ ਦੇ ਅਮਰੀਕੀ ਰਾਜਨੀਤਕ ਪ੍ਰਕਿਰਿਆ ਦਾ ਹਿੱਸਾ ਬਣਨ ਲਈ ਵਧ ਰਹੀ ਇੱਛਾ ਦਾ ਪ੍ਰਤੱਖ ਇਸ਼ਾਰਾ ਹੈ | ਭਾਈਚਾਰੇ ਦੇ ਆਗੂ ਨੇਤਾ ਜਿਤੇਂਦਰ ਦਿਗਾਂਵਕਰ ਮਾਇਨ ਟਾਊਨਸ਼ਿਪ ਹਾਈਵੇ ਕਮਿਸ਼ਨਰ ਦੀ ਚੋਣ ਲੜ ਰਹੇ ਹਨ | ਅਮਰੀਕਨ ਐਸੋਸੀਏਸ਼ਨ ਆਫ਼ ਫਿਜੀਸ਼ੀਅਨ ਆਫ਼ ਇੰਡੀਅਨ ਓਰਿਜਨ (ਏ.ਏ.ਪੀ.ਆਈ.) ਦੇ ਤਤਕਾਲੀ ਸਾਬਕਾ ਪ੍ਰਧਾਨ, ਡਾ. ਸੁਰੇਸ਼ ਰੈਡੀ ਸ਼ਿਕਾਗੋ ਲੂਪ ਤੋਂ 15 ਮੀਲ ਪੱਛਮ ‘ਚ ਸਥਿਤ ਇਕ ਸ਼ਹਿਰ ਓਕ ਬਰੂਕ ‘ਚ ਇਕ ਟਰੱਸਟੀ ਸੀਟ ਲਈ ਚੋਣ ਲੜ ਰਹੇ ਹਨ | ਨਿਮਿਸ ਜਾਨੀ ਸ਼ਿਆਮਬਰਗ ਟਾਊਨਸ਼ਿਪ ਦੇ ਟਰੱਸਟੀ ਲਈ ਚੋਣ ਲੜ ਰਹੇ ਹਨ, ਜਦੋਂਕਿ ਸੱਯਦ ਹੁਸੈਨੀ ਹਨੋਵਰ ਪਾਰਕ ਟਾਊਨਸ਼ਿਪ ਦੇ ਟਰੱਸਟੀ ਲਈ ਉਮੀਦਵਾਰ ਹਨ | ਸਮਿਤੇਸ਼ ਸ਼ਾਹ ਮੇਰਕ ਟਾਊਨਸ਼ਿਪ ਲਈ ਕਲਰਕ ਲਈ ਚੋਣ ਮੈਦਾਨ ‘ਚ ਹਨ | ਇੱਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਭਾਰਤੀ ਮੂਲ ਦੀ ਕਮਲਾ ਹੈਰਿਸ ਦੇ ਉੱਪ-ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਭਾਰਤੀ ਔਰਤਾਂ ‘ਚ ਅਮਰੀਕਾ ਦੀ ਸਿਆਸਤ ਵਿਚ ਰੁਚੀ ਦਿਨ ਪ੍ਰਤੀ ਦਿਨ ਵਧਦੀ ਹੋਈ ਵੇਖਣ ਨੂੰ ਮਿਲ ਰਹੀ ਹੈ | ਜਿਸ ਦੀ ਉਦਾਹਰਣ ਹੈ ਕਿ ਇਨ੍ਹਾਂ ਚੋਣਾਂ ਲਈ ਭਾਰਤੀ ਮੂਲ ਦੀਆਂ ਪੰਜ ਔਰਤਾਂ ਵੀ ਚੋਣ ਮੈਦਾਨ ਵਿਚ ਹਨ, ਨੈਪਰਵਿਲੇ ਸਿਟੀ ਕੌਂਸਲ ਲਈ ਵਾਸਵੀ ਚੱਕਾ, ਵ੍ਹੀਟਲੈਂਡ ਟਾਊਨਸ਼ਿਪ ਦੀ ਟਰੱਸਟੀ ਲਈ ਮਹਿਗਾਨਾ ਬਾਂਸਲ, ਸ਼ਵੇਤਾ ਵੈਦ ਅਰੋੜਾ 10ਵੀਂ ਵਾਰਡ ਅਲਡਰਮੈਨ ਲਈ, ਸੁਪਨਾ ਜੈਨ ਅਤੇ ਸਾਬਾ ਹੈਦਰ ਡਿਸਟਿ੍ਕਟ 204 ਸਕੂਲ ਬੋਰਡ ਲਈ ਚੋਣ ਲੜ ਰਹੀਆਂ ਹਨ | ਭਾਰਤੀ ਅਮਰੀਕੀ ਸਿਆਸਤਦਾਨ ਤੇ ਉਮੀਦਵਾਰ ਦਿਗਾਂਵਕਰ ਨੇ ਕਿਹਾ ਇਹ ਇਤਿਹਾਸ ਵਿਚ ਪਹਿਲੀ ਵਾਰ ਹੈ ਜਦੋਂ ਆਗਾਮੀ ਟਾਊਨਸ਼ਿਪ ਚੋਣਾਂ ਲਈ ਸ਼ਿਕਾਗੋਲੈਂਡ ਵਿੱਚ ਇੰਨੀ ਵੱਡੀ ਗਿਣਤੀ ‘ਚ ਭਾਰਤੀ ਮੂਲ ਦੇ ਉਮੀਦਵਾਰ ਚੋਣ ਲੜ ਰਹੇ ਹਨ |

Check Also

ਨਾਰਵੇ ਦੀ ਪ੍ਰਧਾਨ ਮੰਤਰੀ ਨੇ ਤੋੜਿਆ ਕੋਰੋਨਾ ਨਿਯਮ, ਲੱਗਿਆ ਲੱਖਾਂ ਰੁਪਏ ਜੁਰਮਾਨਾ

ਓਸਲੋ: ਨਾਰਵੇ ਦੀ ਪ੍ਰਧਾਨ ਮੰਤਰੀ ਏਰਨਾ ਸੋਲਬਰਗ ‘ਤੇ ਕੋਵਿਡ -19 ਦੇ ਸਮਾਜਿਕ ਦੂਰੀ ਨਿਯਮ ਨੂੰ …

%d bloggers like this: