Breaking News
Home / ਪੰਥਕ ਖਬਰਾਂ / Army ‘ਚ ਭਰਤੀ ਹੋਣ ਗਏ ਸਿੱਖ ਨੌਜਵਾਨਾਂ ਦੇ ਲਹਾਏ ਕਕਾਰ

Army ‘ਚ ਭਰਤੀ ਹੋਣ ਗਏ ਸਿੱਖ ਨੌਜਵਾਨਾਂ ਦੇ ਲਹਾਏ ਕਕਾਰ

ਫਿਰੋਜ਼ਪੁਰ ‘ਚ ਫੌਜ ਦੀ ਭਰਤੀ ਵੇਲੇ ਅੰਮ੍ਰਿਤਧਾਰੀ ਨੌਜਵਾਨਾਂ ਦੇ ਕਕਾਰ ਲੁਹਾਏ ਗਏ

ਫਿਰੋਜਪੁਰ ਚ ਆਰਮੀ ਦੀ ਭਰਤੀ ਚ ਫਿਜੀਕਲ ਟੈਸਟ ਦੌਰਾਨ ਸਿੱਖ ਨੌਜਵਾਨਾਂ ਦੇ ਕਕਾਰ ਉਤਾਰ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਅਫਸਰਾਂ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਪੰਜਾਬ ਚ ਐਸੀ ਘਿਨਾਉਣੀ ਹਰਕਤ ਹੋਣੀ ਬਹੁਤ ਨਿੰਦਣਯੋਗ ਹੈ ਇਹ ਸਾਰੀ ਘਟਨਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਧਿਆਨ ਚ ਲਿਆਂਦੀ ਗਈ ਤੇ ਉਹਨਾਂ ਵੱਲੋਂ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਗਿਆ ਤੇ ਅਸੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸੰਬੰਧਤ ਦੋਸ਼ੀ ਆਰਮੀ ਅਫਸਰਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਸਿੱਖਾਂ ਦੀਆ ਭਾਵਨਾਵਾਂ ਨਾਲ ਐਸੀ ਕੋਝੀ ਹਰਕਤ ਨਾ ਕੀਤੀ ਜਾਵੇ ।

ਭਰਤੀ ਸੰਬੰੰਧੀ ਵੈਬਸਾਈਟ ਵਲੋਂ ਜ਼ਾਰੀ ਕੀਤੀ ਗਈ ਜਾਣਕਾਰੀ

Indian Army Recruitment 2021 ਭਾਰਤੀ ਫੌਜ ’ਚ ਧਾਰਮਿਕ ਸਿੱਖਿਅਕ ਧਰਮਗੁਰੂ ਬਣਨ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਕੰਮ ਦੀ ਖਬਰ। ਭਾਰਤੀ ਫੌਜ ਵੱਲੋਂ ਜੂਨੀਅਰ ਕਮੀਸ਼ਾਂਡ ਅਫਸਰ ਭਾਵ ਜੇਸੀਓ ਰੈਂਕ ’ਤੇ ਧਾਰਮਿਕ ਸਿੱਖਿਅਕ ਵੀ ਭਰਤੀ ਲਈ ਨੋਟੀਫਿਕੇਸ਼ਨ ਹਾਲ ਹੀ ’ਚ ਜਾਰੀ ਕੀਤਾ ਗਿਆ। ਵੱਖ-ਵੱਖ ਧਰਮਾਂ ਤੇ ਪੰਥ ਨਾਲ ਸਬੰਧਿਤ ਕੁੱਲ 196 ਪੋਸਟਾਂ ਲਈ ਜਾਰੀ ਨੋਟੀਫਿਕੇਸ਼ਨ ਦੇ ਆਨਲਾਈਨ ਅਪਲਾਈ ਦੀ ਪ੍ਰਕਿਰਿਆ ਅੱਜ 11 ਜਨਵਰੀ 2021 ਤੋਂ ਕੀਤੇ ਜਾ ਸਕਦੇ ਹਨ। ਫੌਜ ਵੱਲੋਂ ਧਾਰਮਿਕ ਸਿੱਖਿਅਕ ਭਰਤੀ ਲਈ ਆਨਲਾਈਨ ਅਪਲਾਈ ਦੀ ਪ੍ਰਕਿਰਿਆ 9 ਫਰਵਰੀ ਤਕ ਚੱਲੇਗੀ। ਅਪਲਾਈ ਦੇ ਇਛੁੱਕ ਉਮੀਦਵਾਰ ਭਾਰਤੀ ਫੌਜ ਦੀ ਭਰਤੀ ਪੋਰਟਲ joinindianarmy.nic.in ’ਤੇ ਉਪਲਬਧ ਕਰਵਾਏ ਗਏ ਆਈਮੀ ਰਿਲਿਜੀਅਮ ਟੀਚਰ 2021 ਆਨਲਾਈਨ ਅਪਲੀਕੇਸ਼ਨ ਫਾਰਮ ਰਾਹੀਂ ਆਨਲਾਈਨ ਅਪਲੀਕੇਸ਼ਨ ਸਬਮਿਟ ਕਰ ਸਕਦੇ ਹਨ।

ਕੌਣ ਕਰ ਸਕਦਾ ਹੈ ਅਪਲਾਈ?

ਭਾਰਤੀ ਫੌਜ ਧਾਰਮਿਕ ਸਿੱਖਿਅਕ ਜੇਸੀਓ ਭਰਤੀ 2021 ਲਈ ਅਪਲਾਈ ਦੇ ਇਛੁੱਕ ਉਮੀਦਵਾਰਾਂ ਨੂੰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ ’ਚ ਗੇ੍ਰਜੂਏਸ਼ਨ ਡਿਗਰੀ ਪ੍ਰਾਪਤ ਹੋਣੀ ਚਾਹੀਦੀ ਹੈ। ਨਾਲ ਹੀ ਉਮੀਦਵਾਰਾਂ ਨੂੰ ਸਬੰਧਿਤ ਧਰਮ/ਪੰਥ ਦੇ ਅਨੁਸਾਰ ਨਿਰਧਾਰਿਤ ਪ੍ਰਮਾਣ-ਪੱਤਰ ਜਾਂ ਡਿਪਲੋਮਾ ਜ਼ਰੂਰੀ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਮੀਦਵਾਰਾਂ ਦੀ ਉਮਰ 1 ਅਕਤੂਬਰ 2021 ਨੂੰ 25 ਸਾਲ ਤੋਂ ਘੱਟ ਤੇ 34 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਭਾਵ ਉਮੀਦਵਾਰ ਦਾ ਜਨਮ 1 ਅਕਤੂਬਰ 1987 ਤੋਂ ਪਹਿਲਾਂ ਤੇ 30 ਸਤੰਬਰ 1996 ਤੋਂ ਬਾਅਦ ਨਹੀਂ ਹੋਇਆ ਹੋਣਾ ਚਾਹੀਦਾ।

Check Also

ਕਿਸਾਨ ਅੰਦੋਲਨ ਖ਼ਤਮ ਕਰਨ ਲਈ ਸਰਕਾਰ ਦੀ ਨਵੀਂ ਚਾਲ

ਕਿਸਾਨ ਅੰਦੋਲਨ ਖ਼ਤਮ ਕਰਨ ਲਈ ਸਰਕਾਰ ਦਾ ਨਵਾਂ ਦਾਅ,ਇੱਕ ਪਾਸੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ …

%d bloggers like this: