Breaking News
Home / ਅੰਤਰ ਰਾਸ਼ਟਰੀ / ਵਾਇਰਲ ਵੀਡੀਉ – ਕਾਮਰੇਟਾਂ ਨੂੰ ਰੜਕੀਆਂ ਆਸਟ੍ਰੇਲੀਆ ਸਿੱਖ ਖੇਡਾਂ, ਫਿਰ ਖੁੰ ਬ ਠੱ ਪ ਹੁੰਦੀ ਦੇਖੋ

ਵਾਇਰਲ ਵੀਡੀਉ – ਕਾਮਰੇਟਾਂ ਨੂੰ ਰੜਕੀਆਂ ਆਸਟ੍ਰੇਲੀਆ ਸਿੱਖ ਖੇਡਾਂ, ਫਿਰ ਖੁੰ ਬ ਠੱ ਪ ਹੁੰਦੀ ਦੇਖੋ

ਵਾਇਰਲ ਵੀਡੀਉ – ਪਰਥ ਵਿਚ ਸਿੱਖ ਖੇਡਾਂ ਤੇ ਕਰਵਾਏ ਜਾ ਰਹੇ ਅਖੌਤੀ ਪੰਜਾਬੀ ਭਾਸ਼ਾ ਫੋਰਮ ਚ ਖੱਬੇਪੱਖੀਆਂ ਦੀ ਠੱਪੀ ਖੁੰਬ
ਪਰਥ ਵਿਚ ਹੋਈਆਂ 33 ਵੀਆਂ ਸਿੱਖ ਖੇਡਾਂ ਤੇ ਕਰਵਾਏ ਜਾ ਰਹੇ ਅਖੌਤੀ ਪੰਜਾਬੀ ਭਾਸ਼ਾ ਫੋਰਮ ਚ ਬਾਈ Amandeep Singh Sidhu , Sukhjeet Singh ਤੇ Gurtej Singh Samra ਸ਼ਾਂਤਮਈ ਤਰੀਕੇ ਨਾਲ ਆਪਣਾ ਵਿਰੋਧ ਦਰਜ ਕਰਾਉਂਦੇ ਹੋਏ ਤੇ ਖੱਬੇਪੱਖੀਆਂ ਦੀ ਖੁੰ ਬ ਠੱਪਦੇ ਹੋਏ । ਇਹ ਵਿਰੋਧ ਕਿਉਂ ਹੋ ਰਿਹਾ ਹੈ , ਇਸ ਬਾਬਤ ਜਾਨਣ ਲਈ ਇਹ ਪੂਰੀ ਪੋਸਟ ਪੜ ਲੈਣਾ , ਨਹੀ ਹੋ ਸਕਦਾ ਇਸ ਵੀਡੀਉ ਦੀ ਬਹੁਤਿਆਂ ਨੂੰ ਸਮਝ ਨਾ ਲੱਗੇ ।

ਸਿੱਖ ਖੇਡਾਂ ਤੇ ਪਰਥ ਵਿਚ ਹੋ ਰਹੇ ਇਸ ਅਖੌਤੀ ਪੰਜਾਬੀ ਭਾਸ਼ਾ ਫੋਰਮ ਵਿਚ ਪੰਜਾਬੀ ਮਾਂ ਬੋਲੀ ਦੇ ਨਾਮ ਤੇ ਖੱਬੇਪੱਖੀ ਲੇਖਕਾਂ ਤੇ ਉਹਨਾਂ ਵਿਚਾਰਧਾਰਾ ਨੂੰ ਹੀ ਪ੍ਰਮੋਟ ਕੀਤਾ ਜਾ ਰਿਹਾ ਸੀ , ਗੁਰਮਤਿ ਜਾ ਪੰਜਾਬੀ ਵਾਲੀ ਤਾ ਵਿਚ ਗੱਲ ਈ ਨਹੀਂ ਸੀ । ਅਖੌਤੀ ਪੰਜਾਬੀ ਭਾਸ਼ਾ ਫੋਰਮ ਕੀ ਹੈ ਤੇ ਇਹ ਕਿਉਂ ਖੜੀ ਕੀਤੀ ਗਈ ? ਤੇ ਇਹ ਕ ਰ ਤੂ ਤ ਕਰਨ ਵਾਲੇ ਕੌਣ ਨੇ ? ਪੜ ਲੈਣਾ

ਸਭ ਤੋਂ ਪਹਿਲਾਂ ਆਸਟਰੇਲੀਆ ਚ ਵਸਦੇ ਸਮੂਹ ਸਿੱਖ ਭਾਈਚਾਰੇ ਨੂੰ ਬੇਨਤੀ ਹੈ ਕਿ ਇਸ ਵੀਡੀਉ ਤੇ ਪੋਸਟ ਦਾ ਸਬੰਧ ਬ੍ਰਿਸਬੇਨ ਚ ਰਹਿੰਦੇ ਦੋ ਅਖੌਤੀ ਬੁੱਧੀਜੀਵਿਆਂ ਨਾਲ ਹੈ , ਜਿੰਨਾਂ ਨੇ ਅਖੌਤੀ ਪੰਜਾਬੀ ਭਾਸ਼ਾ ਫੋਰਮ ਦੇ ਨਾਮ ਤੇ ਔਸਟਰੇਲੀਅਨ ਸਿੱਖ ਖੇਡਾਂ ਚ ਕੰਡੇ ਖਿਲਾਰਨ ਦੀ ਕੌਸ਼ਿਸ਼ ਕੀਤੀ ਹੈ । ਹੋਰ ਕੋਈ ਇਸ ਨੂੰ ਦਿਲ ਤੇ ਨਾ ਲਾਵੇ ।

ਆਸਟਰੇਲੀਆ ਵਿਚ ਸਿੱਖ ਖੇਡਾਂ ਦੀ ਸ਼ੁਰੂਆਤ 1987-88 ਵਿਚ ਹੋਈ ਸੀ ਅਤੇ ਨਾਲ ਹੀ ਔਸਟਰੇਲੀਆ ਚ ਵਸਦੇ ਸੁਹਿਰਦ ਸਿੱਖ ਬਜੁਰਗਾਂ ਵੱਲੋਂ ਸਿੱਖ ਫੋਰਮ ਦੀ ਸ਼ੁਰੂਆਤ ਕੀਤੀ ਗਈ । ਜਿਸ ਵਿਚ ਵੱਡੀ ਗਿਣਤੀ ਚ ਆਸਟਰੇਲੀਆ ਅਤੇ ਨਿਊਜੀਲੈਂਡ ਚ ਵਸਦੇ ਸਿੱਖ ਬੁਲਾਰੇ ਅਤੇ ਸੰਗਤ ਹਾਜਰੀ ਭਰਦੀ ਹੈ । ਸਿੱਖ ਫੋਰਮ ਵਿਚ ਪਹਿਲ ਦੇ ਅਧਾਰ ਤੇ ਆਸਟਰੇਲੀਆ ਅਤੇ ਨਿਊਜੀਲੈਂਡ ਵਿਚ ਵਸਦੇ ਸਿੱਖ ਭਾਈਚਾਰੇ ਦੇ ਮਸਲੇ ਵਿਚਾਰੇ ਜਾਂਦੇ ਹਨ ਅਤੇ ਹੋਰ ਵੀ ਧਾਰਮਿਕ ਵਿਚਾਰਾਂ ਕੀਤੀਆਂ ਜਾਂਦੀਆਂ ਹਨ । ਇਸ ਤੋਂ ਇਲਾਵਾਂ ਸਿੱਖੀ ਅਤੇ ਪੰਜਾਬੀ ਭਾਸ਼ਾ ਨਾਲ ਸਬੰਧਿਤ ਹੋਰ ਮਸਲਿਆਂ ਤੇ ਵੀ ਵਿਚਾਰ ਚਰਚਾ ਹੁੰਦੀ ਹੈ । ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਸਦਕਾ ਸਿੱਖ ਖੇਡਾਂ ਦੇ ਨਾਲ ਨਾਲ ਸਿੱਖ ਫੋਰਮ ਵੀ ਹੁਣ ਤੱਕ ਸਫਲਤਾ ਪੂਰਵਕ ਚੱਲ ਰਹੀ ਹੈ ।

ਪਰ ਸਿੱਖੀ ਦੀ ਚੜਦੀ ਕਲਾ ਭਲਾਂ ਦੁ ਸ਼ ਮ ਣ ਨੂੰ ਕਦ ਰਾਸ ਆਉਂਦੀ ਹੈ । ਬ੍ਰਿਸਬੇਨ ਚ ਰਹਿੰਦੇ ਇਕ ਕਾਮਰੇਟ ਨੂੰ ਸਿੱਖ ਖੇਡਾਂ ਰੜਕਣ ਲੱਗ ਪਈਆਂ । ਜਿੰਨੇ ਰੰਗ ਇਸ ਕਾਮਰੇਟ ਨੇ ਬਦਲੇ ਨੇ , ਜੇ ਗਿਰਗਿਟ ਵੇਖ ਲਵੇ ਤਾਂ ਸ਼ ਰ ਮ ਨਾਲ ਈ ਮ ਰ ਜੇ । ਪਹਿਲਾਂ ਸਿੱਖੀ ਸਿੱਖੀ ਕਰਕੇ ਸਿੱਖ ਖੇਡਾਂ ਚ ਘੁਸਪੈਠ ਕੀਤੀ । ਸੰਗਤ ਨੇ ਇਕ ਵਾਰ ਪ੍ਰਧਾਨ ਵੀ ਬਣਾਇਆ ਪਰ ਉਹ ਕਾਮਰੇਟ ਵੀ ਕਾਹਦਾ ਜੀਹਨੂੰ ਇੱਜਤ ਹਜਮ ਹੋਜੇ । ਆਪਣੀ ਕਾਮਰੇਟੀ ਘੋਟਣ ਦੇ ਕਾਰਨ ਪ੍ਰਧਾਨਗੀ ਵੀ ਜਾਂਦੀ ਲੱਗੀ । ਫਿਰ ਜਦੋਂ ਪਤਾ ਲੱਗਦਾ ਕਿ ਮੇਰੀ ਕੋਈ ਨਹੀ ਮੰਨਦਾ ਫਿਰ ਸਿੱਖੀ ਸਿੱਖੀ ਕੂ ਕ ਣ ਲੱਗ ਪਿਆ ਤੇ ਸਿੱਖ ਖੇਡਾਂ ਦਾ ਸੈਕਟਰੀ ਬਣਿਆ ਪਰ ਉਥੋ ਵੀ ਜਾਂਦਾ ਲੱਗਾ । ਸਿੱਖੀ ਦਾ ਨਾਮ ਲੈ ਕੇ ਇਸ ਵਾਰ ਫਿਰ ਸੈਕਟਰੀ ਦੀ ਕੁਰਸੀ ਤੇ ਬੈਠਾ ।

ਕਈ ਵਾਰ ਉਹ ਸ਼ ਰੇ ਆ ਮ ਕਹਿ ਚੁੱਕਿਆ ਹੈ ਕਿ ਸਿੱਖ ਖੇਡਾਂ ਦਾ ਨਾਮ ਬਦਲ ਕੇ ਪੰਜਾਬ ਗੇਮਜ ਰੱਖਿਆ ਜਾਵੇ । ਜਿਸਦੇ ਚੱਲਦਿਆਂ ਉਸਨੇ ਦੋ ਕੁ ਸਾਲ ਪਹਿਲਾਂ ਬ੍ਰਿਸਬੇਨ ਚ ਸਿੱਖ ਖੇਡਾਂ ਦੇ ਵਿਰੋਧ ਚ ਦੋ ਦਿਨਾਂ ਪੰਜਾਬ ਗੇਮਜ ਵੀ ਕਰਵਾਈਆਂ ਜੋ ਬੁਰੀ ਤਰਾਂ ਨਾਲ ਫੇਲ ਹੋਈਆਂ । ਇਸ ਵਾਰ 33 ਵੀਆਂ ਸਿੱਖ ਖੇਡਾਂ ਤੇ ਪਰਥ ਵਿਚ “ਸਿੱਖ ਫੋਰਮ” ਦੇ ਵਿਰੋਧ ਚ ਉਸ ਵੱਲੋਂ “ਅਖੌਤੀ ਪੰਜਾਬੀ ਭਾਸ਼ਾ ਫੋਰਮ” ਕਰਵਾਇਆ ਗਿਆ । ਇਹ ਪਹਿਲਾ ਐਨਾ ਘਟੀਆ ਮੰ ਦ ਬੁੱ ਧੀ ਕਾਮਰੇਟ ਐ ਜਿਹੜਾ ਸਿੱਖੀ ਦੇ ਵਿਰੋਧੀ ਸ਼ਬਦ ਵਜੋਂ ਪੰਜਾਬ ਜਾਂ ਪੰਜਾਬੀ ਸ਼ਬਦ ਨੂੰ ਵਰਤਦਾ ਹੈ । ਜਦ ਸਿੱਖ ਫੋਰਮ ਵਿਚ ਸਾਰੇ ਮਸਲੇ ਵਿਚਾਰੇ ਜਾ ਰਹੇ ਹਨ ਫਿਰ ਇਸ ਅਖੌਤੀ ਪੰਜਾਬੀ ਭਾਸ਼ਾ ਫੋਰਮ ਦੀ ਕੀ ਲੋੜ ਪਈ ? ਹਜੇ ਤਾਂ ਸਿੱਖ ਫੋਰਮ ਦੇ ਵਿਰੋਧ ਚ ਇਹਨਾ ਅਖੌਤੀ ਪੰਜਾਬੀ ਭਾਸ਼ਾ ਫੋਰਮ ਹੀ ਸ਼ੁਰੂ ਕੀਤਾ ਹੈ , ਜੇ ਨਾ ਬੋਲੇ ਤਾਂ ਇਹਨਾ ਨੇ ਸਿੱਖ ਖੇਡਾਂ ਦਾ ਨਾਮ ਬਦਲ ਕੇ ਪੰਜਾਬ ਗੇਮਜ ਹੀ ਕਰ ਦੇਣਾ ਹੈ । ਪਰਥ ਵਿਚ ਸਿੱਖ ਖੇਡਾਂ ਤੇ ਇਸ ਕਾਮਰੇਟ ਦੇ ਕਹਿਣ ਤੇ ਅਖੌਤੀ ਪੰਜਾਬੀ ਭਾਸ਼ਾ ਫੋਰਮ ਕਰਵਾਉਣ ਵਾਲੇ ਵੀਰ ਹੋ ਸਕਦਾ ਇਹਦੀਆਂ ਕਰਤੂਤਾਂ ਤੋਂ ਨਾ ਜਾਣੂੰ ਹੋਣ । ਪਰ ਵੀਰਿਉ ਬੇਨਤੀ ਹੈ ਕਿ ਇਹ ਤਾਂ ਚਾਹੁੰਦਾ ਈ ਆ ਕਿ ਅਸੀਂ ਸਿੱਖ ਤੇ ਪੰਜਾਬ ਸ਼ਬਦ ਨੂੰ ਲੈ ਕੇ ਆਪਸ ਚ ਖ ਹਿ ਬ ੜੀ ਏ । ਸੋ ਬਚੋ ਇਸ ਲਾ ਹ ਨ ਤੀ ਤੋਂ ।

ਬਾਕੀ ਪਤਾ ਲੱਗਾ ਹੈ ਕਿ ਇਹ ਅਖੌਤੀ ਪੰਜਾਬੀ ਭਾਸ਼ਾ ਫੋਰਮ ਸਿੱਖ ਖੇਡਾਂ ਦੀ ਨੈਸ਼ਨਲ ਕਮੇਟੀ ਦੇ ਪ੍ਰੋਟੋਕੋਲ ਵਿਚ ਹੀ ਨਹੀ ਸੀ ਤੇ ਨਾ ਹੀ ਇਹਨੂੰ ਏਜੀਐਮ ਰਾਹੀਂ ਪਾਸ ਕੀਤਾ ਗਿਆ । ਫਿਰ ਇਹ ਅਖੌਤੀ ਪੰਜਾਬੀ ਭਾਸ਼ਾ ਫੋਰਮ ਕਿਸ ਤਰਾਂ ਸਿੱਖ ਖੇਡਾਂ ਦਾ ਹਿੱਸਾ ਬਣ ਗਈ ? ਸਿੱਖ ਖੇਡਾਂ ਦੀ ਨੈਸ਼ਨਲ ਕਮੇਟੀ ਬੇਸ਼ੱਕ ਇਹ ਆਖ ਕੇ ਪੱਲਾ ਝਾੜ ਲਵੇ ਕਿ ਉਹਨਾ ਨੂੰ ਪਤਾ ਨਹੀ ਸੀ , ਪਰ ਕਮੇਟੀ ਚੰਗੀ ਤਰਾਂ ਜਾਣਦੀ ਹੈ ਕਿ ਇਹ ਕਾਢ ਕਮੇਟੀ ਦੇ ਸੈਕਟਰੀ ਦੀ ਹੀ ਹੈ ? ਅਜਿਹੀ ਕੀ ਆਫਤ ਆ ਗਈ ਸੀ ਕਿ ਪੂਰੀ ਨੈਸ਼ਨਲ ਕਮੇਟੀ ਨੇ ਉਸਨੂੰ ਰੋਕਿਆ ਨਹੀਂ ?

ਜਾਂ ਫਿਰ ਇਹ ਮੰਨ ਲਈਏ ਕਿ ਪੂਰੀ ਕਮੇਟੀ ਨੂੰ ਇਕ ਮੈਂਬਰ ਅੱਗੇ ਝੁਕ ਕੇ ਚੁੱਪ ਰਹਿਣਾ ਪਿਆ ? ਜਾਂ ਫਿਰ ਇਹ ਰਲੀ ਮਿਲੀ ਗੇਮ ਚੱਲ ਰਹੀ ਹੈ ? ਮੈਂ ਇਕ ਬੰਦੇ ਕਰਕੇ ਪੂਰੀ ਕਮੇਟੀ ਤੇ ਇ ਲ ਜਾ ਮ ਨਹੀਂ ਲਾ ਰਿਹਾ ਪਰ ਸਵਾਲ ਨੇ ਕੀ ਪੂਰੀ ਨੈਸ਼ਨਲ ਕਮੇਟੀ ਚੋ ਇੱਕ ਵੀ ਅਜਿਹਾ ਬੰਦਾ ਹੈਣੀ ਸੀ ਜਿਸਨੇ ਸੈਕਟਰੀ ਨੂੰ ਇਹ ਸਵਾਲ ਕਰਕੇ ਰੋਕਣ ਦੀ ਕੌਸ਼ਿਸ਼ ਕੀਤੀ ਹੋਵੇ ਕਿ ਤੂੰ ਮਨਮਾਨੀ ਕਿਉਂ ਕਰ ਰਿਹਾਂ ? ਜਾਂ ਫਿਰ ਨੈਸ਼ਨਲ ਕਮੇਟੀ ਨੇ ਹੀ ਇਸਨੂੰ ਮਨਮਾਨੀਆਂ ਕਰਨ ਦੀ ਇਜਾਜਤ ਦਿੱਤੀ ਹੋਈ ਹੈ ? ਅੱਗੇ ਹੋਣ ਵਾਲੀਆਂ ਸਿੱਖ ਖੇਡਾਂ ਦੀ ਲੋਕਲ ਕਮੇਟੀ ਤੇ ਨੈਸ਼ਨਲ ਕਮੇਟੀ ਨੂੰ ਸਾਡੀ ਬੇਨਤੀ ਹੈ ਕਿ ਅਗਲੀਆਂ ਸਿੱਖ ਖੇਡਾਂ ਤਾਂ ਦੂਰ ਦੀ ਗੱਲ ਆ ਪੰਜਾਬੀ ਭਾਸ਼ਾ ਫੋਰਮ ਨੂੰ ਹੁਣੇ ਤੋਂ ਹੀ ਹਮੇਸ਼ਾਂ ਲਈ ਬੰਦ ਕਰਨ ਦਾ ਐਲਾਨ ਕੀਤਾ ਜਾਵੇ । ਅਜਿਹਾ ਨਾ ਹੋਣ ਦੀ ਸੂਰਤ ਚ ਲੋਕਲ ਕਮੇਟੀ ਤੇ ਨੈਸ਼ਨਲ ਕਮੇਟੀ ਦੇ ਪ੍ਰਧਾਨ ਸਾਬ ਆਪਣੇ ਵਿਰੋਧ ਲਈ ਤਿਆਰ ਰਹਿਣ ।
ਬੇਨਤੀ – ਕਿਰਪਾ ਕਰਕੇ ਜੋ ਵੀ ਕੁਮੈਂਟ ਕਰਨਾ ਸਾਰਥਿਕ ਭਾਸ਼ਾ ਵਿਚ ਹੀ ਕਰਿਉ । ਆਸਟਰੇਲੀਆ ਤੋਂ ਕੋਈ ਵੀ ਵੀਰ ਇਸ ਬਾਰੇ ਪੋਸਟ ਤੇ ਆ ਕੇ ਚਰਚਾ ਕਰ ਸਕਦਾ ਹੈ ।
ਕੁਲਜੀਤ ਸਿੰਘ ਖੋਸਾ

Check Also

ਨਾਰਵੇ ਦੀ ਪ੍ਰਧਾਨ ਮੰਤਰੀ ਨੇ ਤੋੜਿਆ ਕੋਰੋਨਾ ਨਿਯਮ, ਲੱਗਿਆ ਲੱਖਾਂ ਰੁਪਏ ਜੁਰਮਾਨਾ

ਓਸਲੋ: ਨਾਰਵੇ ਦੀ ਪ੍ਰਧਾਨ ਮੰਤਰੀ ਏਰਨਾ ਸੋਲਬਰਗ ‘ਤੇ ਕੋਵਿਡ -19 ਦੇ ਸਮਾਜਿਕ ਦੂਰੀ ਨਿਯਮ ਨੂੰ …

%d bloggers like this: