Breaking News
Home / ਰਾਸ਼ਟਰੀ / ਪੰਜਾਬ ਤੋਂ ਬਾਂਦਾ ਜੇ ਲ੍ਹ ਪਹੁੰਚਦਿਆਂ ਹੀ ਮੁਖਤਾਰ ਅੰਸਾਰੀ ਹੋਇਆ ਠੀਕ, ਵੀਲ ਚੇਅਰ ਤੋਂ ਉੱਠਿਆ

ਪੰਜਾਬ ਤੋਂ ਬਾਂਦਾ ਜੇ ਲ੍ਹ ਪਹੁੰਚਦਿਆਂ ਹੀ ਮੁਖਤਾਰ ਅੰਸਾਰੀ ਹੋਇਆ ਠੀਕ, ਵੀਲ ਚੇਅਰ ਤੋਂ ਉੱਠਿਆ

ਮੁਖਤਾਰ ਅੰਸਾਰੀ ਕੇਸ ‘ਚ ਉੱਤਰ ਪ੍ਰਦੇਸ਼ ਸਰਕਾਰ ਦੀ ਡਾਕਟਰੀ ਜਾਂਚ ਨੇ ਪੰਜਾਬ ਮੈਡੀਕਲ ਬੋਰਡ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਅੰਸਾਰੀ ਨੂੰ ਪੰਜਾਬ ਦੀ ਰੋਪੜ ਜੇ ਲ੍ਹ ‘ਚ ਜਿਹੜੀਆਂ ਬਿਮਾਰੀਆਂ ਪਰੇਸ਼ਾਨ ਕਰ ਰਹੀਆਂ ਸੀ, ਉਹ ਸਭ ਉੱਤਰ ਪ੍ਰਦੇਸ਼ ਸਰਕਾਰ ਦੀ ਡਾਕਟਰੀ ਜਾਂਚ ‘ਚ ਠੀਕ ਪਾਇਆ ਗਿਆ। ਸਲਿੱਪ ਡਿਸਕਸ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਦੇ ਨਾਲ ਡਾਇਬਿਟੀਜ਼ ਦੀ ਜਾਂਚ ਕਰਨ ਤੋਂ ਬਾਅਦ, ਅੰਸਾਰੀ ਇੱਕ ਦਮ ਸਿਹਤਮੰਦ ਪਾਇਆ ਗਿਆ। ਉੱਤਰ ਪ੍ਰਦੇਸ਼ ਦੀ ਬਾਂਦਾ ਜੇ ਲ੍ਹ ਪਹੁੰਚਣ ਦੇ 15 ਘੰਟਿਆਂ ‘ਚ ਹੀ ਮੁਖਤਾਰ ਅੰਸਾਰੀ ਦੀਆਂ ਸਾਰੀਆਂ ਬਿਮਾਰੀਆਂ ਖ ਤ ਮ ਹੋ ਗਈਆਂ।

ਅਕਤੂਬਰ 2020 ‘ਚ ਸੁਪਰੀਮ ਕੋਰਟ ‘ਚ ਪੰਜਾਬ ਮੈਡੀਕਲ ਬੋਰਡ ਦੁਆਰਾ ਦਾਇਰ ਕੀਤੀ ਮੈਡੀਕਲ ਰਿਪੋਰਟ ‘ਚ ਮੁਖਤਾਰ ਨੂੰ ਕਈ ਗੰ ਭੀ ਰ ਬੀਮਾਰੀਆਂ ਹੋਣ ਬਾਰੇ ਕਿਹਾ ਗਿਆ ਸੀ। ਰਿਪੋਰਟ ‘ਚ ਦੱਸਿਆ ਗਿਆ ਸੀ ਕਿ ਮੁਖਤਾਰ ਅੰਸਾਰੀ ਨੂੰ ਸਲਿੱਪ ਡਿਸਕਸ, ਸ਼ੂਗਰ ਅਤੇ ਡਿਪਰੈਸ਼ਨ ਸਮੇਤ ਕਈ ਗੰ ਭੀ ਰ ਬਿਮਾਰੀਆਂ ਹਨ, ਇਸ ਲਈ ਉਸ ਨੂੰ ਤਿੰਨ ਮਹੀਨੇ ਦੇ ਬੈੱਡ ਰੈਸਟ ‘ਤੇ ਰੱਖਣ ਦੀ ਲੋੜ ਹੈ।

ਪੰਜਾਬ ਮੈਡੀਕਲ ਬੋਰਡ ਦੀ ਮੈਡੀਕਲ ਰਿਪੋਰਟ ਵਿੱਚ ਮੁਖਤਾਰ ਅੰਸਾਰੀ ਨੂੰ 9 ਤੋਂ ਵੱਧ ਗੰ ਭੀ ਰ ਬਿਮਾਰੀਆਂ ਹੋਣ ਦੀ ਗੱਲ ਦੱਸੀ ਗਈ ਸੀ। ਰੋਪੜ ਤੋਂ ਬਾਂਦਾ ਜੇ ਲ੍ਹ ਤੋਂ ਤਕਰੀਬਨ 15 ਘੰਟੇ ਦੀ ਯਾਤਰਾ ਕਰਨ ਤੋਂ ਬਾਅਦ ਅੰਸਾਰੀ ਦੀ ਡਾਕਟਰੀ ਜਾਂਚ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਸ ਨੂੰ ਕਿਸੇ ਵੀ ਕਿਸਮ ਦੀ ਗੰ ਭੀ ਰ ਬਿਮਾਰੀ ਨਹੀਂ ਸੀ। ਮੁਖਤਾਰ ਨੂੰ ਯੂਪੀ ‘ਚ ਕਰਵਾਏ ਗਏ ਮੈਡੀਕਲ ਜਾਂਚ ਦੀ ਰਿਪੋਰਟ ‘ਚ ਪੂਰੀ ਤਰ੍ਹਾਂ ਫਿਟ ਦੱਸਿਆ ਗਿਆ ਹੈ।

ਰੋਪੜ ਜੇ ਲ੍ਹ ਅਧਿਕਾਰੀ ਇਸ ਮਾਮਲੇ ਵਿੱਚ ਹੁਣ ਕੁਝ ਵੀ ਬੋਲਣ ਤੋਂ ਗੁਰੇਜ਼ ਕਰ ਰਹੇ ਹਨ। ਜੇ ਲ੍ਹ ਅਧਿਕਾਰੀਆਂ ਅਨੁਸਾਰ ਮੁਖਤਿਆਰ ਦੀ ਡਾਕਟਰੀ ਜਾਂਚ ਨਿਯਮਾਂ ਅਨੁਸਾਰ ਕੀਤੀ ਗਈ ਸੀ। ਇਹ ਇਕ ਨਿਰੰਤਰ ਪ੍ਰਕਿਰਿਆ ਦੇ ਤਹਿਤ ਕੀਤਾ ਗਿਆ ਸੀ। ਮੈਡੀਕਲ ਬੋਰਡ ਦੇ ਇਰਾਦਿਆਂ ‘ਤੇ ਸਵਾਲ ਉਠਾਉਣਾ ਉਚਿਤ ਨਹੀਂ ਹੈ।

ਮੁਖਤਾਰ ਅੰਸਾਰੀ ਦੀ ਨਵਾਂ ਟਿਕਾਣਾ ਬਾਂਦਾ ਜੇ ਲ੍ਹ ਦੀ ਬੈਰਕ ਨੰਬਰ 16 ਹੈ। ਜਾਣਕਾਰੀ ਮੁਤਾਬਕ ਮੁਖਤਾਰ ਪਹਿਲਾਂ ਵੀ ਇਸ ਬੈਰਕ ਵਿੱਚ ਰਹਿ ਚੁੱਕਾ ਹੈ। ਉਧਰ ਜੇ ਲ੍ਹ ਮੰਤਰੀ ਜੈ ਕੁਮਾਰ ਨੇ ਸਪਸ਼ੱਟ ਕਰ ਦਿੱਤਾ ਹੈ ਕਿ ਅੰਸਾਰੀ ਨੂੰ ਕਿਸੇ ਵੀ ਤਰ੍ਹਾਂ ਦੀ ਵੀਆਈਪੀ ਸੁਵਿਧਾ ਨਹੀਂ ਦਿੱਤੀ ਜਾਏਗੀ।

ਬਾਂਦਾ ਜੇ ਲ੍ਹ ਵਿੱਚ ਡ ਰੋ ਨ ਕੈਮਰੇ ਨਾਲ ਨਿਗਰਾਨੀ ਰੱਖੇ ਜਾਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਬੈਰਕ ਨੰਬਰ 16 ਨੂੰ ਪੂਰੀ ਤਰ੍ਹਾਂ ਸੀਸੀਟੀਵੀ ਕੈਮਰੇ ਨਾਲ ਕਵਰ ਕੀਤਾ ਗਿਆ ਹੈ। ਇਨ੍ਹਾਂ ਕੈਮਰਿਆਂ ਨਾਲ ਅੰਸਾਰੀ ਤੇ ਪੂਰੀ ਤਰ੍ਹਾਂ ਨਜ਼ਰ ਰੱਖੀ ਜਾਏਗੀ।

ਇਸ ਤੋਂ ਇਲਾਵਾ ਅੰਸਾਰੀ ਦੇ ਬੈਰਕ ਤੇ ਉਸ ਦੇ ਸਾਹਮਣੇ ਕੇਵਲ ਉਹੀ ਜੇ ਲ੍ਹ ਕਰਮੀ ਜਾ ਸਕਣਗੇ ਜਿਨ੍ਹਾਂ ਨੇ ਬਾਡੀ ਵਾਰਨ ਕੈਮਰੇ ਪਾਏ ਹੋਣਗੇ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਨੂੰ ਦੇਖਦੇ ਹੋਏ ਬਾਂਦਾ ਜੇ ਲ੍ਹ ਨੂੰ 30 ਸੁਰੱਖਿਆ ਕਰਮੀ ਵੀ ਦਿੱਤੇ ਗਏ ਹਨ।

Check Also

ਅੰਬਾਨੀ ਦੇ ਘਰ ਨੇੜੇ ਮਿਲੀ ਗੱਡੀ ਦਾ ਮਾਮਲਾ – NIA ਨੇ ਸਚਿਨ ਵਜ਼ੇ ’ਤੇ UAPA ਦੀਆਂ ਧਾਰਾਵਾਂ ਲਾਈਆਂ

ਕੇਂਦਰੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਰਿਹਾਇਸ਼ ਨੇੜੇ ਧ ਮਾ ਕਾ ਖੇ …

%d bloggers like this: