Breaking News
Home / ਅੰਤਰ ਰਾਸ਼ਟਰੀ / ਨਿਊਜ਼ੀਲੈਂਡ ਨੇ ਭਾਰਤ ਤੋਂ ਆਉਣ ਵਾਲਿਆਂ ’ਤੇ ਲਾਈ ਰੋਕ

ਨਿਊਜ਼ੀਲੈਂਡ ਨੇ ਭਾਰਤ ਤੋਂ ਆਉਣ ਵਾਲਿਆਂ ’ਤੇ ਲਾਈ ਰੋਕ

ਨਿਊਜ਼ੀਲੈਂਡ ਨੇ ਭਾਰਤ ਤੋਂ ਆਉਣ ਵਾਲੇ ਸਾਰੇ ਮੁਸਾਫ਼ਰਾਂ ‘ਤੇ ਦੋ ਹਫ਼ਤੇ ਲਈ ਪਾਬੰਦੀ ਲਾ ਦਿੱਤੀ ਹੈ, ਬੇਸ਼ੱਕ ਉਹ ਨਿਊਜ਼ੀਲੈੰਡ ਦੇ ਨਾਗਰਿਕ ਹੀ ਕਿਓਂ ਨਾ ਹੋਣ। ਹੋਰ ਮੁਲਕ ਵੀ ਅਜਿਹਾ ਫੈਸਲਾ ਲੈ ਸਕਦੇ ਹਨ। ਇਹ ਇਸ਼ਾਰੇ ਹਨ ਕਿ ਇੱਕ ਵਾਰ ਫਿਰ ਭਾਰਤ ਤੋਂ ਆਉਣ-ਜਾਣ ਵਾਲ਼ੀਆਂ ਸਭ ਉਡਾਣਾਂ ਕਦੇ ਵੀ ਬੰਦ ਹੋ ਸਕਦੀਆਂ ਹਨ। ਬਾਹਰੋਂ ਆਉਣ ਤੇ ਜਾਣ ਵਾਲੇ ਇਸ ਗੱਲ ਦਾ ਧਿਆਨ ਰੱਖ ਕੇ ਆਪਣੇ ਪ੍ਰੋਗਰਾਮ ਬਣਾਉਣ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ


ਕਰੋਨਾ ਅੱਪਡੇਟ…ਇੰਡੀਆ ਵਾਲਿਓ ਅਜੇ ਰੁੱਕ ਜਾਓ -ਨਿਊਜ਼ੀਲੈਂਡ ਨੇ ਭਾਰਤ ਤੋਂ ਇਥੇ ਪਹੁੰਚਣ ਵਾਲਿਆਂ ’ਤੇ ਲਾਈ ਰੋਕ-ਕਰੋਨਾ ਦਾ ਡ ਰ
-ਹਰਜਿੰਦਰ ਸਿੰਘ ਬਸਿਆਲਾ- ਔਕਲੈਂਡ, 7 ਅਪ੍ਰੈਲ, 2021:-ਨਿਊਜ਼ੀਲੈਂਡ ਸਰਕਾਰ ਨੇ ਭਾਰਤ ਤੋਂ ਨਿਊਜ਼ੀਲੈਂਡ ਆਉਣ ਵਾਲੇ ਲੋਕਾਂ ਉਤੇ ਰੋਕ ਲਾ ਦਿੱਤੀ ਹੈ ਕਿਉਂਕਿ ਇਸ ਵੇਲੇ ਭਾਰਤ ਦੇ ਵਿਚ ਕਰੋਨਾ ਦਾ ਕ ਹਿ ਰ ਜਾਰੀ ਹੈ ਅਤੇ ਸਰਕਾਰ ਚਾਹੁੰਦੀ ਹੈ ਕਿ ਇਥੇ ਕਰੋਨਾ ਪਾਜੇਟਿਵ ਲੋਕ ਇਥੇ ਨਾ ਆਉਣ। ਇਹ ਰੋਕ ਐਤਵਾਰ 11 ਅਪ੍ਰੈਲ ਤੋਂ ਲਾਗੂ ਹੋਵੇਗੀ ਅਤੇ 28 ਅਪ੍ਰੈਲ ਤੱਕ ਜਾਰੀ ਰਹੇਗੀ।


ਨਿਊਜ਼ੀਲੈਂਡ ਦੇਸ਼ ਇਸ ਵੇਲੇ ਭਾਰਤ ਨੂੰ ਹਾਈ ਰਿ ਸ ਕ (ਕਰੋਨਾ ਕਾਰਨ ਖ ਤ ਰੇ ਵਾਲਾ ਦੇਸ਼) ਵਾਲਾ ਦੇਸ਼ ਮੰਨ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਾਵੇਂ ਕੋਈ ਪੱਕਾ ਹੱਲ ਨਹੀਂ ਹੈ ਪਰ ਹਾਲ ਦੀ ਘੜੀ ਪ੍ਰਭਾਵਸ਼ਾਲੀ ਹੈ। ਨਿਊਜ਼ੀਲੈਂਡ ਦੇਸ਼ ਦੇ ਨਾਗਰਿਕਾਂ ਨੂੰ ਇਥੇ ਆਉਣ ਤੋਂ ਰੋਕ ਨਹੀਂ ਸਕਦਾ ਪਰ ਉਨ੍ਹਾਂ ਨੂੰ ਕੁੱਝ ਦੇਰ ਲਈ ਰੋਕ ਰਿਹਾ ਹੈ। ਆਈਸੋਲੇਸ਼ਨ ਦੇ ਵਿਚ ਇਸ ਵੇਲੇ 17 ਤੋਂ 23 ਕਰੋਨਾ ਕੇਸ ਭਾਰਤ ਤੋਂ ਆਇਆਂ ਦੇ ਹਨ।

Check Also

ਨਾਰਵੇ ਦੀ ਪ੍ਰਧਾਨ ਮੰਤਰੀ ਨੇ ਤੋੜਿਆ ਕੋਰੋਨਾ ਨਿਯਮ, ਲੱਗਿਆ ਲੱਖਾਂ ਰੁਪਏ ਜੁਰਮਾਨਾ

ਓਸਲੋ: ਨਾਰਵੇ ਦੀ ਪ੍ਰਧਾਨ ਮੰਤਰੀ ਏਰਨਾ ਸੋਲਬਰਗ ‘ਤੇ ਕੋਵਿਡ -19 ਦੇ ਸਮਾਜਿਕ ਦੂਰੀ ਨਿਯਮ ਨੂੰ …

%d bloggers like this: