Breaking News
Home / ਰਾਸ਼ਟਰੀ / ਰਾਮਦੇਵ ਦੇ ਝੂਠ ਦਾ ਪਰਦਾਫਾਸ਼- ਰਾਮਦੇਵ ਦੀ ‘ਕੋਰੋਨਿਲ’ ਨਹੀਂ ਹੈ WHO ਤੋਂ ਸਰਟੀਫਾਈਡ

ਰਾਮਦੇਵ ਦੇ ਝੂਠ ਦਾ ਪਰਦਾਫਾਸ਼- ਰਾਮਦੇਵ ਦੀ ‘ਕੋਰੋਨਿਲ’ ਨਹੀਂ ਹੈ WHO ਤੋਂ ਸਰਟੀਫਾਈਡ

ਰਾਮਦੇਵ ਦੀ ਕਰੋਨਾ ਦਵਾਈ – ਕੀ ਹੁਣ ਭਗਤ ਕਹਿਣਗੇ ਕਿ ਭਾਰਤੀ ਆਯੁਰਵੈਦਿਕ ਨੂੰ ਬਦਨਾਮ ਕੀਤਾ ਜਾ ਰਿਹਾ?

ਸਿਹਤ ਮੰਤਰੀ ਵਲੋਂ ਅਵਿਗਿਆਨਕ ਦਵਾਈ ਦਾ ਪ੍ਰਚਾਰ ਕਰਨਾ ਸਰਾਸਰ ਗਲਤ- ਭਾਰਤੀ ਮੈਡੀਕਲ ਐਸੋਸੀਏਸ਼ਨ

ਪਤੰਜਲੀ ਦੀ ਕੋਰੋਨਿਲ ਟੈਬਲੇਟ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਪ੍ਰਮਾਣ ਪੱਤਰ ਮਿਲਣ ਦੀ ਗੱਲ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਸੋਮਵਾਰ ਨੂੰ ਸਰਾਸਰ ਝੂਠ ਕਰਾਰ ਦਿੰਦੇ ਹੋਏ ਕਿ ਹੈਰਾਨੀ ਪ੍ਰਗਟ ਕੀਤੀ ਅਤੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਤੋਂ ਇਸ ਬਾਬਤ ਸਪੱਸ਼ਟੀਕਰਨ ਦੀ ਮੰਗ ਕੀਤੀ ਹੈ |ਰਾਮਦੇਵ ਨੇ ਬੀਤੇ ਦਿਨੀਂ ਕੋਰੋਨਿਲ ਨੂੰ ਕੋਵਿਡ ਦੇ ਇਲਾਜ ਲਈ ਮੁੜ ਲਾਂਚ ਕੀਤਾ ਸੀ। ਇਸ ਮੌਕੇ ‘ਤੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਵੀ ਮੌਜੂਦ ਸਨ, ਜਿਸ ‘ਤੇ ਆਈ. ਐਮ. ਏ. ਨੇ ਸਖ਼ਤ ਨਾਰਾਜ਼ਗੀ ਜ਼ਾਹਿਰ ਕੀਤੀ ਹੈ।

ਭਾਰਤੀ ਮੈਡੀਕਲ ਐਸੋਸੀਏਸ਼ਨ ਨੇ ਕਿਹਾ, ‘‘ਭਾਰਤੀ ਮੈਡੀਕਲ ਕੌਂਸਲ ਵੱਲੋਂ ਜਾਰੀ ਕੋਡ (ਦਿਸ਼ਾ ਨਿਰਦੇਸ਼ਾਂ), ਜਿਸ ਨੂੰ ਮੰਨਣ ਲਈ ਹਰ ਆਧੁਨਿਕ ਮੈਡੀਕਲ ਡਾਕਟਰ ਪਾਬੰਦ ਹਨ, ਤਹਿਤ ਕੋਈ ਵੀ ਡਾਕਟਰ ਕਿਸੇ ਦਵਾਈ ਦਾ ਪ੍ਰਚਾਰ ਪਾਸਾਰ ਨਹੀਂ ਕਰ ਸਕਦਾ। ਪਰ ਇਹ ਗੱਲ ਕਾਫ਼ੀ ਹੈਰਾਨ ਕਰਨ ਵਾਲੀ ਹੈ ਕਿ ਸਿਹਤ ਮੰਤਰੀ, ਜੋ ਖ਼ੁਦ ਆਧੁਨਿਕ ਮੈਡੀਸਨ ਡਾਕਟਰ ਹਨ, ਦਵਾਈ ਦਾ ਪ੍ਰਚਾਰ ਪਾਸਾਰ ਕਰਦੇ ਫੜ੍ਹੇ ਗਏ ਸਨ।’’
ਭਾਰਤੀ ਮੈਡੀਕਲ ਐਸੋਸੀਏਸ਼ਨ ਨੇ ਕਿਹਾ ”ਦੇਸ਼ ਦੇ ਸਿਹਤ ਮੰਤਰੀ ਦੀ ਹਾਜ਼ਰੀ ਵਿੱਚ ਅਵਿਗਿਆਨਕ ਦਵਾਈ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨਾ ਤੇ ਮਗਰੋਂ ਜਿਸ ਦਵਾਈ ਨੂੰ ਡਬਲਿਊਐੱਚਓ ਨੇ ਰੱਦ ਕਰ ਦਿੱਤਾ, ਪੂਰੇ ਦੇਸ਼ ਦਾ ਅਪਮਾਨ ਤੇ ਮੂੰਹ ’ਤੇ ਚਪੇੜ ਹੈ।’’

ਨਵੀਂ ਦਿੱਲੀ- ਯੋਗੀ ਰਾਮਦੇਵ ਦੀ ਫਰਮ ਪਤੰਜਲੀ ਨੇ ਕੋਰੋਨਿਲ ਨੂੰ ਲਾਂਚ ਕਰਨ ਮੌਕੇ ਦਾਅਵਾ ਕੀਤਾ ਸੀ ਕਿ ਇਹ ਕੋਵਿਡ-19 ਦੇ ਇਲਾਜ ’ਚ ਕਾਰਗਰ ਹੈ। ਹਾਲਾਂਕਿ ਆਲਮੀ ਸਿਹਤ ਸੰਸਥਾ ਨੇ ਪਤੰਜਲੀ ਦੇ ਇਸ ਦਾਅਵੇ ’ਤੇ ਉਜਰ ਜਤਾਇਆ ਸੀ। ਭਾਰਤੀ ਮੈਡੀਕਲ ਐਸੋਸੀਏਸ਼ਨ (ਆਈਐੱਏ) ਨੇ ਪਤੰਜਲੀ ਦੇ ਉਤਪਾਦ ‘ਕੋਰੋਨਿਲ’ ਦੀ ਤਸਦੀਕ ਕਰਨ ਲਈ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਂਦਿਆਂ ਭੰਡਿਆ ਹੈ।

ਆਈਐੱਮਏ ਨੇ ਕਿਹਾ, ‘‘ਭਾਰਤੀ ਮੈਡੀਕਲ ਕੌਂਸਲ ਵੱਲੋਂ ਜਾਰੀ ਕੋਡ (ਦਿਸ਼ਾ ਨਿਰਦੇਸ਼ਾਂ), ਜਿਸ ਨੂੰ ਮੰਨਣ ਲਈ ਹਰ ਆਧੁਨਿਕ ਮੈਡੀਕਲ ਡਾਕਟਰ ਪਾਬੰਦ ਹਨ, ਤਹਿਤ ਕੋਈ ਵੀ ਡਾਕਟਰ ਕਿਸੇ ਦਵਾਈ ਦਾ ਪ੍ਰਚਾਰ ਪਾਸਾਰ ਨਹੀਂ ਕਰ ਸਕਦਾ। ਪਰ ਇਹ ਗੱਲ ਕਾਫ਼ੀ ਹੈਰਾਨ ਕਰਨ ਵਾਲੀ ਹੈ ਕਿ ਸਿਹਤ ਮੰਤਰੀ, ਜੋ ਖ਼ੁਦ ਆਧੁਨਿਕ ਮੈਡੀਸਨ ਡਾਕਟਰ ਹਨ, ਦਵਾਈ ਦਾ ਪ੍ਰਚਾਰ ਪਾਸਾਰ ਕਰਦੇ ਫੜ੍ਹੇ ਗੲੇ ਸਨ।’ ਆਈਐੱਮਏ ਨੇ ਕਿਹਾ ਕਿ ਦੇਸ਼ ਦੇ ਸਿਹਤ ਮੰਤਰੀ ਦੀ ਹਾਜ਼ਰੀ ਵਿੱਚ ਅਵਿਗਿਆਨਕ ਦਵਾਈ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨਾ ਤੇ ਮਗਰੋਂ ਜਿਸ ਦਵਾਈ ਨੂੰ ਡਬਲਿਊਐੱਚਓ ਨੇ ਰੱਦ ਕਰ ਦਿੱਤਾ, ਪੂਰੇ ਦੇਸ਼ ਦਾ ਅਪਮਾਨ ਤੇ ਮੂੰਹ ’ਤੇ ਚਪੇੜ ਹੈ।’


ਐਸੋਸੀਏਸ਼ਨ ਨੇ ਯੋਗ ਗੁਰੂ ਰਾਮਦੇਵ ਦੀ ਆਯੂਰਵੇਦਿਕ ਫਰਮ ਪਤੰਜਲੀ ਵੱਲੋਂ ਵਿਉਂਤੇ ਸਮਾਗਮ ’ਚ ਹਾਜ਼ਰੀ ਲਈ ਕੇਂਦਰੀ ਸਿਹਤ ਮੰਤਰੀ ਦੀ ਇਕ ਡਾਕਟਰ ਤੇ ਦੇਸ਼ ਦੇ ਸਿਹਤ ਮੰਤਰੀ ਵਜੋਂ ਨੈਤਿਕਤਾ ’ਤੇ ਵੀ ਸਵਾਲ ਉਠਾਇਆ ਹੈ।


ਐਸੋਸੀਏਸ਼ਨ ਨੇ ਕੌਮੀ ਮੈਡੀਕਲ ਕਮਿਸ਼ਨ (ਜੋ ਪਹਿਲਾਂ ਭਾਰਤੀ ਮੈਡੀਕਲ ਕੌਂਸਲ ਸੀ) ਤਹਿਤ ਇਕ ਕਲਾਜ਼ ਦਾ ਵੀ ਜ਼ਿਕਰ ਕੀਤਾ ਹੈ, ਜੋ ਇਕ ਡਾਕਟਰ ਨੂੰ ਕਿਸੇ ਦਵਾਈ ਦਾ ਪ੍ਰਚਾਰ ਪਾਸਾਰ ਕਰਨ ਤੋਂ ਰੋਕਦੀ ਹੈ।


ਚੇਤੇ ਰਹੇ ਕਿ ‘ਕੋਰੋਨਿਲ’ ਟੈਬਲੇਟ ਲਾਂਚ ਕਰਨ ਲਈ 19 ਫਰਵਰੀ ਨੂੰ ਰੱਖੇ ਇਸ ਸਮਾਗਮ ਵਿੱਚ ਹਰਸ਼ ਵਰਧਨ ਤੋਂ ਇਲਾਵਾ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਸਨ।

Check Also

ਪੰਜਾਬ ਤੋਂ ਬਾਂਦਾ ਜੇ ਲ੍ਹ ਪਹੁੰਚਦਿਆਂ ਹੀ ਮੁਖਤਾਰ ਅੰਸਾਰੀ ਹੋਇਆ ਠੀਕ, ਵੀਲ ਚੇਅਰ ਤੋਂ ਉੱਠਿਆ

ਮੁਖਤਾਰ ਅੰਸਾਰੀ ਕੇਸ ‘ਚ ਉੱਤਰ ਪ੍ਰਦੇਸ਼ ਸਰਕਾਰ ਦੀ ਡਾਕਟਰੀ ਜਾਂਚ ਨੇ ਪੰਜਾਬ ਮੈਡੀਕਲ ਬੋਰਡ ‘ਤੇ …

%d bloggers like this: