ਗਲਾਸਗੋ ਯੂਨੀਵਰਸਿਟੀ ਦੇ ਲੇਖਕਾਂ ਦੇ ਇਕ ਅਧਿਐਨ ‘ਚ ਇਹ ਸਾਹਮਣੇ ਆਇਆ ਕਿ 2014 ਤਾੋ ਬਾਅਦ ਸਕਾਟਲੈਂਡ ਵਿਚ ਸਿ ਗ ਰ ਟ ਨੋ ਸ਼ੀ ਨਾਲ਼ੋਂ ਮੋਟਾਪਾ ਜਾਂ ਸਰੀਰ ਦੀ ਚਰਬੀ ਵਧਣ ਨਾਲ ਵੱਧ ਮੌਤਾਂ ਹੋਈਆਂ | ਲੇਖਕਾਂ ਦੁਆਰਾ 2003 ਤੋਂ 2017 ਵਿਚਕਾਰ ਇਕੱਤਰ ਕੀਤੇ ਅੰਕੜਿਆਂ ਅਨੁਸਾਰ ਸਿ ਗ ਰ ਟ ਨੋ ਸ਼ੀ ਨਾਲ ਹੋਣ ਵਾਲੀਆਂ ਮੌਤਾਂ 23.1 ਫੀਸਦੀ ਤੋਂ ਘੱਟ ਕੇ 19.4 ਫੀਸਦੀ ਰਹਿ ਗਈਆਂ | ਇਸੇ ਸਮੇਂ ਦੌਰਾਨ ਮੋਟਾਪੇ ਜਾਂ ਸਰੀਰ ਵਿਚ ਚਰਬੀ ਵਧਣ ਨਾਲ ਹੋਣ ਵਾਲੀਆਂ ਮੌਤਾਂ 17.9 ਫੀਸਦੀ ਤੋਂ ਵੱਧ ਕੇ 23.1 ਫੀਸਦੀ ਹੋ ਗਈਆਂ |
ਲੇਖਕਾਂ ਦੀ ਟੀਮ ਦੇ ਮੈਂਬਰ ਜਿਲ ਪੇਲ ਨੇ ਕਿਹਾ ਕਿ ਕਈ ਦਹਾਕਿਆਂ ਤਾੋ ਸਕਾਟਲੈਂਡ ਵਿਚ ਸਿ ਗ ਰ ਟ ਨੋ ਸ਼ੀ ਨਾਲ ਵਧੇਰੇ ਮੌਤਾਂ ਹੋ ਰਹੀਆਂ ਸਨ | 2006 ‘ਚ ਸਕਾਟਲੈਂਡ ਵਿਚ ਜਨਤਕ ਥਾਂਵਾਂ ‘ਤੇ ਸਿ ਗ ਰ ਟ ਨੋ ਸ਼ੀ ਕਰਨ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ, ਜਿਸ ਦੇ ਨਤੀਜੇ ਵਜੋ ਲੋਕਾਂ ਵਿਚ ਸਿਗਰਟ ਪੀਣ ਦਾ ਰੁਝਾਨ ਕਾਫ਼ੀ ਹੱਦ ਤੱਕ ਘਟਿਆ | ਉਨ੍ਹਾਂ ਕਿਹਾ 16 ਤੋਂ 44 ਸਾਲ ਉਮਰ ਦੇ ਲੋਕ 45 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਮੁਕਾਬਲੇ 2.4 ਫੀਸਦੀ ਵੱਧ ਸਿਗਰਟ ਪੀਂਦੇ ਹਨ, ਜੋ ਕਿ ਅੱਗੇ ਜਾ ਕੇ ਉਨ੍ਹਾਂ ਦੀ ਮੌਤ ਦਾ ਕਾਰਨ ਬਣ ਸਕਦੀ ਹੈ | ਹਾਲਾਂਕਿ 45 ਸਾਲ ਤੋਂ ਵੱਧ ਉਮਰ ਦੇ ਵਧੇਰੇ ਲੋਕ ਮੋਟਾਪੇ ਜਾਂ ਸਰੀਰ ਵਿਚ ਚਰਬੀ ਵਧਣ ਨਾਲ ਮਰਦੇ ਹਨ |