ਐਡਮਿੰਟਨ, 13 ਫਰਵਰੀ (ਦਰਸ਼ਨ ਸਿੰਘ ਜਟਾਣਾ)-ਕੈਨੇਡਾ ਇੰਮੀਗ੍ਰੇਸ਼ਨ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਐਲਾਨ ਕੀਤਾ ਗਿਆ ਹੈ | ਕੈਨੇਡਾ ਸਰਕਾਰ ਵਲੋਂ ਇਕ ਕਾਨੂੰਨ ਬਣਾਇਆ ਜਾ ਰਿਹਾ ਹੈ ਜਿਸ ਨਾਲ ਅੰਤਰਰਾਸ਼ਟਰੀ ਵਿਦਿਆਰਥੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਲਦੀ ਤੇ ਸੌਖੀ ਪੀ.ਆਰ. ਲੈ ਸਕਣਗੇ | ਉਨ੍ਹਾਂ ਕਿਹਾ ਕਿ ਹਰ ਸਾਲ ਵਿਦਿਆਰਥੀਆਂ ਰਾਹੀਂ 2.1 ਕਰੋੜ ਡਾਲਰ ਕੈਨੇਡਾ ਸਰਕਾਰ ਨੂੰ ਜਮ੍ਹਾਂ ਹੁੰਦਾ ਹੈ ਤੇ ਹੁਣ ਕੈਨੇਡਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਕੋਰੋਨਾ ਦੀ ਮਾਰ ਹੇਠ ਆਏ ਇਹ ਵਿਦਿਆਰਥੀਆਂ ਨੂੰ ਹਰ ਸੰਭਵ ਮਦਦ ਦੇਵੇ ਤੇ ਇਸ ਔਖੀ ਘੜੀ ਵਿਚ ਉਨ੍ਹਾਂ ਦੀ ਮਦਦ ਕੀਤੀ ਜਾਵੇ |
ਉਨ੍ਹਾਂ ਕਿਹਾ ਕਿ ਜੋ ਬੱਚੇ ਕੈਨੇਡਾ ਨਹੀਂ ਆ ਸਕੇ ਪਰ ਉਨ੍ਹਾਂ ਦੀ ਪੜ੍ਹਾਈ ਆਨਲਾਈਨ ਪੂਰੀ ਹੋ ਗਈ ਹੈ, ਉਨ੍ਹਾਂ ਨੂੰ ਜਲਦੀ ਕੈਨੇਡਾ ਆਉਣ ਦਾ ਮੌਕਾ ਦਿੱਤਾ ਜਾਵੇਗਾ ਤੇ ਉਨ੍ਹਾਂ ਨੂੰ ਵਰਕ ਪਰਮਿਟ ਦੇ ਨਾਲ ਸੌਖੇ ਢੰਗ ਨਾਲ ਪੀ.ਆਰ. ਪਾਉਣ ਦਾ ਵੀ ਮੌਕਾ ਦਿੱਤਾ ਜਾਵੇਗਾ | ਉਹ ਵਿਦਿਆਰਥੀ ਹੁਣ ਕੈਨੇਡਾ ਆਉਣ ਲਈ ਪੀ.ਜੀ.ਡਬਲਿਊ.ਪੀ ‘ਤੇ ਅਪਲਾਈ ਕਰ ਸਕਦੇ ਹਨ | ਜ਼ਿਕਰਯੋਗ ਹੈ ਕਿ ਕੈਨੇਡਾ ਜਾਂ ਕੈਨੇਡਾ ਤੋਂ ਬਾਹਰ ਸਾਰੇ ਬੱਚਿਆਂ ਨੇ ਜਸਟਿਨ ਟਰੂਡੋ ਦੇ ਪ੍ਰਸ਼ਾਸਨ ਤੇ ਸਰਕਾਰ ਦੀ ਸ਼ਲਾਘਾ ਕੀਤੀ ਹੈ |
