Breaking News
Home / ਅੰਤਰ ਰਾਸ਼ਟਰੀ / ਟਰੰਪ ਨੂੰ ਦੋਸ਼ੀ ਕਰਾਰ ਦਿੱਤਾ ਤਾਂ ਕੱਲ੍ਹ ਨੂੰ ਰਿਪਬਲਿਕਨ ਵੀ ਇਸੇ ਰਾਹ ਤੁਰ ਸਕਦੇ ਹਨ-ਵਕੀਲਾਂ ਦੀ ਚਿਤਾਵਨੀ

ਟਰੰਪ ਨੂੰ ਦੋਸ਼ੀ ਕਰਾਰ ਦਿੱਤਾ ਤਾਂ ਕੱਲ੍ਹ ਨੂੰ ਰਿਪਬਲਿਕਨ ਵੀ ਇਸੇ ਰਾਹ ਤੁਰ ਸਕਦੇ ਹਨ-ਵਕੀਲਾਂ ਦੀ ਚਿਤਾਵਨੀ

ਮਹਾਂਦੋਸ਼ ਮਾਮਲੇ ‘ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪੈਰਵਾਈ ਕਰ ਰਹੀ ਕਾਨੂੰਨੀ ਟੀਮ ਵਿਚ ਸ਼ਾਮਿਲ ਵਕੀਲਾਂ ਨੇ ਕਿਹਾ ਕਿ ਟਰੰਪ ਵਿਰੁੱਧ ਮਹਾਂਦੋਸ਼ ਤਹਿਤ ਕਾਰਵਾਈ ਗਲਤ ਹੈ, ਅਜਿਹਾ ਨਾ ਹੋਵੇ ਕਿ ਜਦੋਂ ਰਿਪਬਲੀਕਨ ਸੱਤਾ ਉਪਰ ਆਉਣ ਤਾਂ ਉਹ ਵੀ ਆਪਣੇ ਵਿਰੋਧੀਆਂ ਵਿਰੁੱਧ ਅਜਿਹਾ ਕੁਝ ਕਰਨ ਲਈ ਮਜ਼ਬੂਰ ਹੋ ਜਾਣ | ਵਕੀਲਾਂ ਨੇ ਸੈਨੇਟ ਵਿਚ ਕਿਹਾ ਕਿ ਸਾਬਕਾ ਰਾਸ਼ਟਰਪਤੀ ਵਲੋਂ 6 ਜਨਵਰੀ ਨੂੰ ਦਿੱਤਾ ਭਾਸ਼ਣ ਸੰਵਿਧਾਨ ਦੀ ਪਹਿਲੀ ਸੋਧ ਤਹਿਤ ਉਚਿਤ ਹੈ ਤੇ ਉਹ ਕਿਸੇ ਵੀ ਤਰ੍ਹਾਂ ਸੰਵਿਧਾਨ ਦੀ ਉਲੰਘਣਾ ਨਹੀਂ |

ਉਨ•੍ਹਾਂ ਕਿਹਾ ਕਿ ਮਹਾਂਦੋਸ਼ ਲਾਉਣ ਵਾਲੇ ਸੰਸਦ ਮੈਂਬਰ ਧੋਖਾ-ਫਰੇਬ ਦੀ ਨੀਤੀ ‘ਤੇ ਚੱਲ ਰਹੇ ਹਨ | ਟਰੰਪ ਦੀ ਬਚਾਅ ਟੀਮ ਨੇ ਆਪਣਾ ਪੱਖ ਰੱਖਣ ਲਈ ਮਿਲੇ 8 ਘੰਟਿਆਂ ‘ਚੋਂ ਕੇਵਲ ਤਿੰਨ ਘੰਟੇ ਤੋਂ ਥੋੜਾ ਸਮਾਂ ਹੀ ਵਰਤਿਆ ਤੇ ਅਗਲੇ ਦਿਨ ਵੀ ਆਪਣਾ ਪੱਖ ਰੱਖਣ ਦਾ ਫੈਸਲਾ ਕੀਤਾ | ਬਚਾਅ ਟੀਮ ਨੇ ਪਿਛਲੇ ਦੋ ਦਿਨਾਂ ਦੌਰਾਨ ਸਦਨ ਦੇ ਸੰਚਾਲਕਾਂ ਵਲੋਂ ਦਿੱਤੀਆਂ ਦਲੀਲਾਂ ਦਾ ਵਿਰੋਧ ਕੀਤਾ | ਵਕੀਲ ਮਾਈਕਲ ਵੈਨ ਡਰ ਵੀਨ ਨੇ 4 ਸਾਲ ਪਹਿਲਾਂ ਡੈਮੋਕ੍ਰੇਟਸ ਮੈਂਬਰਾਂ ਵਲੋਂ ਅਪਣਾਏ ਰਵੱਈਏ ਦਾ ਹਵਾਲਾ ਦਿੱਤਾ, ਜਿਨ੍ਹ•ਾਂ ਨੇ ਫਲੋਰੀਡਾ, ਵਿਸਕਾਨਸਿਨ ਤੇ ਉਤਰੀ ਕੈਰੋਲੀਨਾ ਵਰਗੇ ਰਾਜਾਂ ਦੀਆਂ ਇਲੈਕਟੋਰਲ ਵੋਟਾਂ ਗਿਣਨ ਉਪਰ ਇਤਰਾਜ਼ ਪ੍ਰਗਟਾਇਆ ਸੀ, ਜਿਨ੍ਹ•ਾਂ ਰਾਜਾਂ ਨੇ 2016 ‘ਚ ਟਰੰਪ ਦੀ ਜਿੱਤ ਦੀ ਪੁਸ਼ਟੀ ਕੀਤੀ ਸੀ |

Check Also

ਨਾਰਵੇ ਦੀ ਪ੍ਰਧਾਨ ਮੰਤਰੀ ਨੇ ਤੋੜਿਆ ਕੋਰੋਨਾ ਨਿਯਮ, ਲੱਗਿਆ ਲੱਖਾਂ ਰੁਪਏ ਜੁਰਮਾਨਾ

ਓਸਲੋ: ਨਾਰਵੇ ਦੀ ਪ੍ਰਧਾਨ ਮੰਤਰੀ ਏਰਨਾ ਸੋਲਬਰਗ ‘ਤੇ ਕੋਵਿਡ -19 ਦੇ ਸਮਾਜਿਕ ਦੂਰੀ ਨਿਯਮ ਨੂੰ …

%d bloggers like this: