ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ- ਹੁਸ਼ਿਆਰਪੁਰ ਦੇ ਕਸਬੇ ਗੜ੍ਹਦੀਵਾਲਾ ਨਗਰ ਪੰਚਾਇਤ ਚੋਣਾਂ ‘ਚ ਹੰਗਾਮਾ ਹੋਇਆ ਹੈ। ਭਾਜਪਾ ਦਿਹਾਤੀ ਪ੍ਰਧਾਨ ਸੰਜੀਵ ਮਨਹਾਸ ਦੀ ਗੱਡੀ’ ਤੇ ਹ ਮ ਲਾ ਕੀਤਾ ਹੈ। ਕਿਸਾਨਾਂ ਨੂੰ ਘੇਰਿਆ ਪੁਲਿਸ ਨੇ ਸੁਰੱਖਿਅਤ ਭਾਜਪਾ ਦਫਤਰ ਤੋਂ ਬਾਹਰ ਕੱਢੀ, ਹੁਣ ਮਾਮਲਾ ਸ਼ਾਂਤ ਹੈ।
AAP ਨੇ Congress ਵਰਕਰਾਂ ‘ਤੇ ਲਗਾਏ ਇਲਜ਼ਾਮ, DSP ਨੇ ਬੂਥ ਕੈਪਚਰਿੰਗ ਦੇ ਇਲਜ਼ਾਮ ਨਕਾਰੇ
ਸੁਨਾਮ ਊਧਮ ਸਿੰਘ ਵਾਲਾ, 14 ਫਰਵਰੀ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਸੁਨਾਮ ਸ਼ਹਿਰ ਦੇ ਵਾਰਡ ਨੰਬਰ 8 ‘ਚ ਚੋਣਾਂ ਦੌਰਾਨ ਜਾਅਲੀ ਵੋਟਾਂ ਭੁਗਤਣ ਨੂੰ ਲੈ ਕੇ ਸੱਤਾਧਾਰੀ ਪਾਰਟੀ ਦੇ ਹਲਕਾ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਅਤੇ ਉਨ੍ਹਾਂ ਦੇ ਪਤੀ ਹਰਮਨਦੇਵ ਸਿੰਘ ਬਾਜਵਾ ਨੇ ਵੱਡੀ ਗਿਣਤੀ ‘ਚ ਜਾਅਲੀ ਵੋਟਾਂ ਭੁਗਤਾਉਣ ਦਾ ਦੋਸ਼ ਲਾਉਂਦਿਆਂ ਪ੍ਰਸ਼ਾਸਨ ਤੋਂ ਇਸ ਵਾਰਡ ਦੀ ਮੁੜ ਚੋਣ ਕਰਵਾਉਣ ਦੀ ਮੰਗ ਕੀਤੀ।ਇਸ ਮੌਕੇ ਬਾਜਵਾ ਜੋੜੀ ਨੇ ਕਿਹਾ ਕਿ ਇਸ ਵਾਰਡ ਵਿਚ 20 ਦੇ ਕਰੀਬ ਵੋਟਾਂ ਜਾਅਲੀ ਵੋਟਾਂ ਭੁਗਤ ਗਈਆਂ ਹਨ, ਜਿਸ ਨੂੰ ਅਸੀਂ ਪ੍ਰਸ਼ਾਸਨ ਦੇ ਧਿਆਨ ‘ਚ ਲਿਆ ਦਿੱਤਾ ਹੈ।ਬਾਜਵਾ ਨੇ ਭੁਗਤੀਆਂ ਜਾਅਲੀ ਵੋਟਾਂ ਨੂੰ ਲੈ ਕੇ ਚੋਣ ਅਮਲੇ ਤੇ ਵੀ ਸਵਾਲ ਖੜੇ ਕੀਤੇ ਹਨ।ਜਾਅਲੀ ਵੋਟਾਂ ਨੂੰ ਲੈ ਕੇ ਭਖੇ ਮਾਮਲੇ ਕਾਰਨ ਐਸ. ਪੀ. ਸੰਗਰੂਰ ਹਰਪ੍ਰੀਤ ਸਿੰਘ ਸੰਧੂ, ਡੀ. ਐਸ. ਪੀ. ਸੁਨਾਮ ਬਲਜਿੰਦਰ ਸਿੰਘ ਪੰਨੂੰ ਵੀ ਮੌਕੇ ਪੁੱਜ ਗਏ ਅਤੇ ਕੁਝ ਵਿਅਕਤੀਆਂ ਨੂੰ ਸ਼ੱਕ ਦੇ ਅਧਾਰ ‘ਤੇ ਥਾਣੇ ਲਿਜਾਇਆ ਗਿਆ।ਐਸ. ਪੀ. ਸੰਧੂ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।ਐਸ. ਡੀ. ਐਮ. ਸੁਨਾਮ ਮੈਡਮ ਮਨਜੀਤ ਕੌਰ ਨੇ ਜਾਅਲੀ ਵੋਟਾਂ ਭੁਗਤਣ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਅਜਿਹਾ ਕੋਈ ਮਾਮਲਾ ਨਹੀਂ ਹੈ ਅਤੇ ਸਿਰਫ਼ ਇਕ ਅੱਧੀ ਵੋਟ ਨਾਮ ਦੇ ਭੁਲੇਖੇ ਕਾਰਨ ਭੁਗਤ ਗਈ ਸੀ ਜਿਸ ਨੂੰ ਮੁੜ ਟੈਂਡਰ ਵੋਟ ਵਜੋਂ ਪੁਆਇਆ ਗਿਆ ਹੈ।
ਬਟਾਲਾ ‘ਚ ਵੋਟਿੰਗ ਦੌਰਾਨ ਖੂ ਨੀ ਤ ਕ ਰਾ ਰ ਹੋਇਆ ਹੈ। ਭਾਜਪਾ ਤੇ ਕਾਂਗਰਸ ਆਪਸ ‘ਚ ਬੁਰੀ ਤਰ੍ਹਾਂ ਭਿੜੇ। ਵਾਰਡ ਨੰਬਰ 40 ‘ਚ ਖੂ ਨੀ ਤ ਕ ਰਾ ਰ ਹੋਇਆ ਹੈ। ਝੜਪ ਦੌਰਾਨ ਤੇ ਜ਼ ਧਾ ਰ ਹ ਥਿ ਆ ਰ ਵਰਤੇ ਗਏ ਹਨ। ਭਾਜਪਾ ਦੇ ਸਾਬਕਾ ਪ੍ਰਧਾਨ ਬੁ ਰੀ ਤਰ੍ਹਾਂ ਜ਼ ਖ਼ ਮੀ ਹੇਇਆ ਹੈ। ਭਾਜਪਾ ਨੇ ਬੂਥ ਕੈਪਚਰਿੰਗ ਦੇ ਇਲਜ਼ਾਮ ਲਾਏ ਹਨ। ਭਾਜਪਾ ਦੇ ਏਜੰਟਾਂ ਨੂੰ ਵੀ ਬਾਹਰ ਕੱਢ ਦਿੱਤਾ।
ਫਿਰੋਜ਼ਪੁਰ:ਪਹਿਲਾਂ ਕਾਂਗਰਸ ਤੇ ਅਕਾਲੀ ਵਰਕਰਾਂ ‘ਚ ਝ ੜ ਪ,ਫਿਰ ਪੁਲਿਸ ਨਾਲ ਉਲਝੇ ਅਕਾਲੀ ਦਲ ਦੇ ਵਰਕਰ
ਬਠਿੰਡਾ ‘ਚ ਜਾਅਲੀ ਵੋਟਾਂ ਪਾਉਂਦਾ ਹੋਇਆ ਸ਼ਖਸ ਕਾਬੂ, ਕਾਂਗਰਸ ਦੇ ਹੱਕ ‘ਚ ਪਾ ਰਿਹਾ ਸੀ ਜਾਅਲੀ ਵੋਟਾਂ
ਭਵਾਨੀਗੜ੍ਹ ਦੇ 11 ਨੰਬਰ ਵਾਰਡ ਦੇ ਚੋਣ ਬੂਥ ‘ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਜਾਅਲੀ ਵੋਟ ਪਾਉਣ ਗਏ ਵੋਟਰ ਨੂੰ ਵੋਟ ਪਾਉਣ ਸਮੇਂ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ । ਇਸ ਮੌਕੇ ਕਾਂਗਰਸੀ ਆਗੂਆਂ, ਆਜ਼ਾਦ ਉਮੀਦਵਾਰ ਅਤੇ ਆਪ ਦੇ ਆਗੂਆਂ ਨੇ ਇਸ ਜਾਅਲੀ ਵੋਟ ਪਾਉਣ ਵਾਲੇ ਨੂੰ ਇਕ ਦੂਜੇ ਦਾ ਸਮਰਥਕ ਦੱਸਦਿਆਂ ਇਕ ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੁਲਿਸ ਨੇ ਉਸ ਵਿਅਕਤੀ ਨੂੰ ਮੌਕੇ ਤੋਂ ਕਾਬੂ ਕਰ ਲਿਆ ।
ਅਕਾਲੀ ਦਲ ਵੱਲੋਂ ਕਾਂਗਰਸ ਦੀ ਧੱ ਕੇ ਸ਼ਾ ਹੀ ਖ਼ਿਲਾਫ਼ ਧਰਨਾ ਲਗਾ ਕੇ ਪੁਲਿਸ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
