Breaking News
Home / ਪੰਜਾਬ / ਪਟਿਆਲਾ ਜ਼ਿਲ੍ਹਾ: ਰਾਜਪੁਰਾ ਤੇ ਸਮਾਣਾ ’ਚ ਬੂਥਾਂ ’ਤੇ ਕਬਜ਼ੇ ਦੀਆਂ ਕੋਸ਼ਿਸ਼ਾਂ, ਸਮਾਣਾ ’ਚ ਅਕਾਲੀਆਂ ਵੱਲੋਂ ਸੜਕ ਜਾਮ

ਪਟਿਆਲਾ ਜ਼ਿਲ੍ਹਾ: ਰਾਜਪੁਰਾ ਤੇ ਸਮਾਣਾ ’ਚ ਬੂਥਾਂ ’ਤੇ ਕਬਜ਼ੇ ਦੀਆਂ ਕੋਸ਼ਿਸ਼ਾਂ, ਸਮਾਣਾ ’ਚ ਅਕਾਲੀਆਂ ਵੱਲੋਂ ਸੜਕ ਜਾਮ

ਰੋਪੜ: ਵੋਟਿੰਗ ਦੌਰਾਨ ਹੰਗਾਮਾ, ਅਕਾਲੀ ਤੇ ਕਾਂਗਰਸੀ ਵਰਕਰ ਭਿੜੇ, ਚੱਲੇ ਇੱਟਾਂ ਰੋੜੇ

ਰੋਪੜ ਵਿਚ ਵੋਟਿੰਗ ਦੌਰਾਨ ਹੰਗਾਮਾ ਹੋਇਆ ਹੈ। ਇਥੇ ਅਕਾਲੀ ਤੇ ਕਾਂਗਰਸੀ ਵਰਕਰ ਆਪਸ ਵਿਚ ਭਿੜ ਗਏ, ਜਿਸ ਵਿਚ ਖੂਬ ਇੱਟਾਂ ਰੋੜੇ ਚੱਲੇ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਹਾਲਾਤ ਉਤੇ ਕਾਬੂ ਪਾਇਆ। ਦੋਵੇਂ ਧਿਰਾਂ ਇਕ ਦੂਜੇ ਉਤੇ ਧੱ ਕੇ ਸ਼ਾ ਹੀ ਦੇ ਦੋ ਸ਼ ਲਾ ਰਹੀਆਂ ਹਨ।

ਇਸ ਤਰ੍ਹਾਂ ਦੀਆਂ ਖਬਰਾਂ ਹੋਰ ਖੇਤਰਾਂ ਤੋਂ ਵੀ ਆਈਆਂ ਹਨ। ਜਿਥੇ ਫਰਜ਼ੀ ਵੋਟਿੰਗ ਦੇ ਦੋ ਸ਼ ਲੱਗੇ। ਕਈ ਥਾਈਂ ਹੰਗਾਮਾ ਹੋਇਆ। ਹੁਸ਼ਿਆਰਪੁਰ ਦੇ ਕਸਬੇ ਗੜ੍ਹਦੀਵਾਲਾ ਨਗਰ ਪੰਚਾਇਤ ਚੋਣਾਂ ‘ਚ ਹੰਗਾਮਾ ਹੋਇਆ ਹੈ। ਭਾਜਪਾ ਦਿਹਾਤੀ ਪ੍ਰਧਾਨ ਸੰਜੀਵ ਮਨਹਾਸ ਦੀ ਗੱਡੀ’ ਤੇ ਹ ਮ ਲਾ ਕੀਤਾ ਹੈ। ਪੁਲਿਸ ਨੇ ਉਨ੍ਹਾਂ ਨੂੰ ਸੁਰੱਖਿਅਤ ਭਾਜਪਾ ਦਫਤਰ ਤੋਂ ਬਾਹਰ ਕੱਢਿਆ ਹੈ।

ਰਾਜਪੁਰਾ ਦੇ ਦੋ ਅਤੇ ਸਮਾਣਾ ਦੇ ਇੱਕ ਵਾਰਡ ਵਿੱਚ ਗ ੜ ਬ ੜੀ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਰਾਜਪੁਰਾ ਵਿਚ ਵਾਰਡ ਨੰਬਰ 23 ‘ਚ ਕੁਝ ਨੌਜਵਾਨਾਂ ਵੱਲੋਂ ਬੂਥ ’ਤੇ ਕ ਬ ਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ।

ਪਟਿਆਲਾ ਜ਼ਿਲ੍ਹੇ ਦੇ ਚਾਰ ਸ਼ਹਿਰਾਂ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਅੱਜ ਰਾਜਪੁਰਾ ਦੇ ਦੋ ਅਤੇ ਸਮਾਣਾ ਦੇ ਇੱਕ ਵਾਰਡ ਵਿੱਚ ਗੜਬੜੀ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਰਾਜਪੁਰਾ ਵਿਚ ਵਾਰਡ ਨੰਬਰ 23 ‘ਚ ਕੁਝ ਨੌਜਵਾਨਾਂ ਵੱਲੋਂ ਬੂਥ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ।

ਇੱਥੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪ੍ਰਵੀਨ ਛਾਬੜਾ ਦੀ ਪਤਨੀ ਦੀਪਤੀ ਛਾਬੜਾ, ਕਾਂਗਰਸੀ ਉਮੀਦਵਾਰ ਸ਼ੀਲਾ ਰਾਣੀ ਤੇ ਆਪ ਉਮੀਦਵਾਰ ਸ਼ਸ਼ੀ ਬਾਲਾ ਉਮੀਦਵਾਰ ਹਨ, ਪਰ ਰਾਜਪੁਰਾ ਵਿਚਲੀ ਇਸ ਘਟਨਾ ਵਿੱਚ ਜਿੱਥੇ ਭਾਜਪਾ ਅਤੇ ਆਪ ਆਗੂਆਂ ਵੱਲੋਂ ਕਾਂਗਰਸ ‘ਤੇ ਦੋ ਸ਼ ਲਾਏ ਜਾ ਰਹੇ ਹਨ, ਉੱਥੇ ਹੀ ਕਾਂਗਰਸ ਵੱਲੋਂ ਇਸ ਪਿੱਛੇ ਭਾਜਪਾ ਦਾ ਹੱਥ ਦੱਸਿਆ ਜਾ ਰਿਹਾ ਹੈ। ਰਾਜਪੁਰਾ ਦੇ ਵਾਰਡ 17 ‘ਚ ਵੀ ਕਾਂਗਰਸ ਤੇ ਆਜ਼ਾਦ ਉਮੀਦਵਾਰ ਦਰਮਿਆਨ ਤਕਰਾਰ ਹੋਈ।

ਇਸੇ ਦੌਰਾਨ ਰਾਜਪੁਰਾ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਗੜ੍ਹੀ ਨੇ ਵੀ ਕਾਂਗਰਸ ‘ਤੇ ਕੁਝ ਵਾਰਡਾਂ ਵਿੱਚ ਧੱਕੇਸ਼ਾਹੀ ਕਰਨ ਦੇ ਦੋ ਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 31 ‘ਚ ਅਕਾਲੀ ਉਮੀਦਵਾਰ ਸ਼ਕੁੰਤਲਾ ਬਾਜਵਾ ਦਾ ਬੇਟਾ ਪੋਲਿੰਗ ਏਜੰਟ ਹੈ, ਜਿਸ ਨੂੰ ਬਾਹਰ ਕੱਢ ਦਿੱਤਾ ਗਿਆ।ਇਸੇ ਤਰ੍ਹਾਂ ਉਨ੍ਹਾਂ 28 ਨੰਬਰ ਵਾਰਡ ‘ਚ ਵੀ ਅਕਾਲੀ ਉਮੀਦਵਾਰ ਦੇ ਏਜੰਟ ਨੂੰ ਬਾਹਰ ਕਰਨ ਦੇ ਦੋਸ਼ ਲਾਏ ਹਨ

ਸਮਾਣਾ ਦੇ ਵਾਰਡ ਨੰਬਰ ਅੱਠ ਵਿਚ ਵੀ ਕੁਝ ਨੌਜਵਾਨਾ ਨੇ ਬੂਥ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਥੋਂ ਅਕਾਲੀ ਉਮੀਦਵਾਰ ਤੇ ਸਾਬਕਾ ਪ੍ਰਧਾਨ ਕਪੂਰ ਚੰਦ ਬਾਂਸਲ ਨੇ ਇਸ ਘਟਨਾ ਪਿੱਛੇ ਕਾਂਗਰਸ ਦਾ ਹੱਥ ਦੱਸਿਆ ਹੈ। ਕਾਂਗਰਸੀ ਉਮੀਦਵਾਰ ਗੁਣਤਾਜ ਮਨੀ ਅਤੇ ਭਾਜਪਾ ਵੱਲੋਂ ਸ੍ਰੀ ਬੁੱਧੂ ਉਮੀਦਵਾਰ ਹਨ।

ਇਸੇ ਤਰ੍ਹਾਂ ਸਮਾਣਾ ਵਿਚ ਵੀ ਵਾਰਡ ਨੰਬਰ ਅੱਠ ’ਤੇ ਕੁਝ ਨੌਜਵਾਨਾਂ ਵੱਲੋਂ ਬੂਥ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ।ਇਥੋਂ ਦੇ ਵਾਰਡ ਨੰਬਰ ਗਿਆਰਾਂ ਵਿਚ ਕੁਝ ਨੌਜਵਾਨਾਂ ਨੇ ਗੜਬੜੀ ਫੈਲਾਉਂਦਿਆਂ ਅਕਾਲੀ ਉਮੀਦਵਾਰ ਮਨਜੀਤ ਕੌਰ ਗੋਲਡੀ ਦੇ ਸਮਰਥਕ ਨੂੰ ਜ਼ਖ਼ਮੀ ਕਰ ਦਿੱਤਾ, ਜਿਸ ਦੇ ਰੋਸ ਵਜੋਂ ਅਕਾਲੀ ਉਮੀਦਵਾਰ ਦੇ ਸਮਰਥਕਾਂ ਨੇ ਸਮਾਣਾ-ਪਾਤੜਾਂ ਰੋਡ ‘ਤੇ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ। ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਕਾਂਗਰਸ ਤੇ ਧਾਂਦਲੀਆਂ ਅਤੇ ਧੱ ਕੇ ਸ਼ਾ ਹੀ ਕਰਨ ਦੇ ਦੋਸ਼ ਲਾਉਂਦਿਆਂ ਆਖਿਆ ਕਿ ਇਹ ਸਭ ਕਾਂਗਰਸ ਦੀ ਹਾਰ ਦੀ ਬੁਖਲਾਹਟ ਦੀ ਨਿਸ਼ਾਨੀ ਹੈ।

Check Also

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ- ਹੁਸ਼ਿਆਰਪੁਰ …

%d bloggers like this: