ਕਨੇਡਾ ਸਰਕਾਰ ਨੇ ਕਿਹਾ ਹੈ ਕਿ ਹੁਣ ਸਟੂਡੈਂਟ ਸਾਰੀ ਪੱੜਾਈ online ਕਰ ਸਕਣਗੇ ਤੇ ਫੇਰ ਉਹਨਾਂ ਨੂੰ work permit ਦੇ ਦਿੱਤਾ ਜਾਊਗਾ ਮਤਲਬ ਕਿ ਕੋਈ ਵੀ ਸਟੂਡੈਂਟ ਪੰਜਾਬ ਬੈਠ ਕੇ ਸਾਰੀ ਪੱੜਾਈ ਕਰ ਸਕੂਗਾ ਤੇ ਉਹਨੂੰ 3 ਸਾਲ ਦਾ ਵਰਕ ਪਰਮਟ ਮਿਲ ਜਾਊਗਾ।
ਸੌਖੇ ਸ਼ਬਦਾਂ ਚ 17-20 ਲੱਖ ਪੜਾਈ ਤੇ ਲਾਕੇ 3 ਸਾਲ ਦਾ work permit ਮਿਲੂਗਾ।
ਪਰ ਜੇ ਕੋਈ ਜਵਾਕ ਪੰਜਾਬ ਬੈਠਾ ਸਾਰੀ ਪੱੜਾਈ ਕਰ ਲੈਂਦਾ ਹੈ ਤਾਂ ਉਹ ਕਨੇਡਾ ਆ ਕੇ job ਲੱਭਣ ਚ ਔਖਾ ਹੋ ਸਕਦਾ ਕਿਉਂਕਿ ਇੱਕ ਤਾਂ ਕਰੋਨੇ ਕਰਕੇ ਕੰਮ ਘਟ ਗਏ ਹਨ ਦੂਜਾ ਪੰਜਾਬ ਬੈਠਕੇ ਪੱੜਨ ਨਾਲ ਜਵਾਕ ਨੂੰ ਕਨੇਡਾ ਚ exposure ਨਹੀਂ ਮਿਲਣਾ ਜਿਸ ਨਾਲ ਉਹ ਸਮੇਂ ਦੇ ਹਾਣ ਦਾ ਬਣ ਸਕੇ।
ਪੜਾਈ ਦੇ ਨਾਲ part-time ਕੰਮ ਕਰਕੇ ਜਵਾਕ ਬਹੁਤ ਕੁਛ ਸਿੱਖਦਾ ਜਿਸ ਨਾਲ ਉਹਦਾ ਮਾਨਸਿਕ ਵਿਕਾਸ ਹੁੰਦਾ ਤੇ ਉਹ ਪੱੜਾਈ ਤੋਂ ਬਾਅਦ ਦੀ field job ਵਾਸਤੇ ਤਿਆਰ ਹੁੰਦਾ।
International students ਕਨੇਡਾ ਅਤੇ ਜਾਅਲੀ ਏਜੰਟਾਂ ਵਾਸਤੇ money printing ਮਸ਼ੀਨਾਂ ਵਾਂਗ ਹਨ।
ਜਵਾਕ ਪੰਜਾਬ ਬੈਠੇ ਕਨੇਡਾ ਦੀ ਪੜਾਈ ਕਰਣਗੇ ਤਾਂ ਕਨੇਡਾ ਨੂੰ 30,000$ ਪ੍ਰਤੀ ਜਵਾਕ ਬਣੂ।
ਉਸ ਤੋਂ ਬਾਅਦ ਤਿੰਨ ਸਾਲ ਦਾ work permit ਮਿਲੂ ਤਾਂ ਲਾਲਚੀ ਏਜੰਟ ਹੀ ਜਵਾਕਾਂ ਪੱਲੇ ਰਹਿ ਜਾਣਗੇ ਜਿਹੜੇ job ਦਵਾ ਕਿ ਜਾਂ lmia ਦਵਾ ਕਿ ਜਵਾਕਾਂ ਨੂੰ ਪੱਕੇ ਕਰ ਸਕਣ। ਇਹ ਮਾਸ ਖਾਣੀਆਂ ਇੱਲਾਂ ਜਵਾਕ ਨੂੰ 30,000-40,000$ ਚ ਰਗੜ ਦੀਆਂ।
ਕੁੱਲ ਮਿਲਾ ਕੇ ਸੌਦਾ 60,000-70,000$ ਤਾਂ ਪੈਸਾ ਹੀ ਹੈ ਤੇ ਜਿਹੜਾ ਮਾਨਸਿਕ ਤਨਾਅ ਤੇ ਸ਼ੋ ਸ਼ ਣ ਹੋਣਾ ਉਹ ਕਿਸੇ ਗਿਣਤੀ ਚ ਹੀ ਨਹੀਂ।
ਸੋਚ ਸਮਝ ਕੇ ‘ਪੜਾਈ’ ਚੁਣਿਉ !!
-ਅਮ੍ਰਿਤਪਾਲ ਸਿੰਘ ਘੋਲੀਆ