Breaking News
Home / ਮੁੱਖ ਖਬਰਾਂ / ਭਾਰਤੀ ਮੀਡੀਆ ਦੇ ਪੇਸ਼ਕਾਰੀ ਵੇਖ ਕੇ ਤੁਹਾਨੂੰ ਹਾਸਾ ਵੀ ਆਵੇਗਾ ਤੇ ਗੁੱਸਾ ਵੀ।

ਭਾਰਤੀ ਮੀਡੀਆ ਦੇ ਪੇਸ਼ਕਾਰੀ ਵੇਖ ਕੇ ਤੁਹਾਨੂੰ ਹਾਸਾ ਵੀ ਆਵੇਗਾ ਤੇ ਗੁੱਸਾ ਵੀ।

ਭਾਰਤੀ ਮੀਡੀਆ ਨੇ ਕਿਸਾਨ ਮੋਰਚੇ ਨੂੰ ਲੈ ਕੇ ਟਵਿਟਰ ਖਿਲਾਫ ਉਗਲਿਆ ਜਹਿਰ, ਕਿਹਾ ਭਾਰਤ ਖਿਲਾਫ ਸਾਜਿਸ਼ ਨੂੰ ਦੇ ਰਿਹਾ ਸੀ ਹਵਾ, ਪਰ ਪਰਧਾਨ ਮੰਤਰੀ ਮੋਦੀ ਨੇ ਭਗਵਾਨ ਰਾਮ ਚੰਦਰ ਵਾਂਗੂ ਇੱਕੋ ਤੀਰ ਨਾਲ ਟਵਿਟਰ ਨੂੰ ਕੀਤਾ ਸਿੱਧਾ। ਜਿਸ ਮਗਰੋਂ ਟਵਿਟਰ ਨੇ ਕਿਸਾਨ ਮੋਰਚੇ ਦੇ ਹੱਕ ਵਿੱਚ ਪੋਸਟਾਂ ਪਾਉਣ ਵਾਲੇ ਸੈਂਕੜੇ ਅਕਾਉਂਟ ਬੰਦ ਕੀਤੇ ਹਨ।


ਹੁਣ ਤੁਸੀਂ ਇਹ ਦੇਖੋ ਭਾਰਤੀ ਮੀਡੀਆ ਇਸ ਨੂੰ ਸ਼ਰੇਆਮ ਧਰਮ ਦਾ ਮੁੱਦਾ ਬਣਾ ਰਿਹਾ ਹੈ ਤੇ ਕਿਸਾਨ ਅੰਦੋਲਨ ਦੇ ਦੇ ਲੀਡਰ ਕਹਾਉਣ ਵਾਲੇ ਰਾਜੇਵਾਲ ਤੇ ਕਾਮਰੇਡ ਰਜਿੰਦਰ ਨੂੰ ਨਿਸ਼ਾਨ ਸਾਹਿਬ ਅਤੇ ਸਿੱਖੀ ਧਾਰਮਿਕ ਚਿੰਨਾਂ ਤੋਂ ਸੱਮਸਿਆ ਹੈ।


ਗਾਜ਼ੀਪੁਰ ਬਾਰਡਰ: ਕਿਸਾਨ ਲੀਡਰਾਂ ਨੇ ਅੱਜ ਗਾਜ਼ੀਪੁਰ ਬਾਰਡਰ ‘ਤੇ ਪ੍ਰੈਸ ਕਾਨਫੰਰਸ ਕੀਤੀ। ਇਸ ਦੌਰਾਨ ਰਾਜੇਵਾਲ ਨੇ ਕਿਹਾ ਹੈ ਕਿ ਅਸੀਂ ਸਰਕਾਰ ਨੂੰ ਕ੍ਰੋਸ ਬਹਿਸ ਦੌਰਾਨ ਕਈ ਵਾਰ ਦੱਸ ਚੁਕੇ ਹਾਂ ਕਿ ਇਨ੍ਹਾਂ ਕਾਨੂੰਨਾਂ ‘ਚ ਜੋ ਕਿਸਾਨਾਂ ਨੂੰ ਗਲਤ ਲਗਿਆ ਹੈ ਉਹ ਸਭ ਮੀਟਿੰਗਾਂ ‘ਚ ਸਰਕਾਰ ਨੂੰ ਦੱਸਿਆ ਹੈ। ਹੁਣ ਸਰਕਾਰ ਵਾਰ ਵਾਰ ਝੂਠ ਬੋਲ ਰਹੀ ਹੈ। ਪੀਐਮ ਆਪਣੇ ਮੂੰਹ ਤੋਂ ਇਕ ਸ਼ਬਦ ਵੀ ਬੋਲਦੇ ਹਨ ਤਾਂ ਦੁਨੀਆ ਦੇ ਲੋਕ ਉਸ ‘ਤੇ ਨਾਪ ਤੋਲ ਕਰਕੇ ਵਿਸ਼ਲੈਸ਼ਨ ਕਰਦੇ ਹਨ। ਪੀਐਮ ਨੇ ਕਿਸਾਨਾਂ ਨੂੰ ਅੰਦੋਲਨਜੀਵੀ ਅਤੇ ਪਰਜੀਵੀ ਕਿਹਾ ਹੈ।

ਉਨ੍ਹਾਂ ਕਿਹਾ ਪੀਐਮ ਮੋਦੀ ਨੇ ਸਾਨੂੰ ਅਸਿੱਧੇ ਤੌਰ ‘ਤੇ ਗਾ ਲ ਕੱਢੀ ਹੈ। ਇਸ ਦੀ ਸਜ਼ਾ ਅਸੀਂ ਆਉਣ ਵਾਲੇ ਸਮੇਂ ‘ਚ ਦੇਵਾਂਗੇ। ਇਹ ਅੰਦੋਲਨ ਹੁਣ ਘਰ ਘਰ ਦਾ ਅੰਦੋਲਨ ਬਣ ਗਿਆ ਹੈ। ਬਲਬੀਰ ਰਾਜੇਵਾਲ, ਗੁਰਨਾਮ ਸਿੰਘ ਚਡੂਨੀ, ਦਰਸ਼ਨਪਾਲ ਅਤੇ ਰਾਕੇਸ਼ ਟਿਕੈਤ ਇਸ ਪ੍ਰੈਸ ਕਾਨਫਰੰਸ ‘ਚ ਸ਼ਾਮਿਲ ਹੋਏ। ਇਸ ਦੌਰਾਨ ਰਾਕੇਸ਼ ਟਿਕੈਤ ਮੀਡੀਆ ‘ਤੇ ਵਰ੍ਹੇ। ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਅੰਦੋਲਨ ‘ਚ ਕਦੇ ਵੀ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਨਹੀਂ ਲੱਗੇ।

ਟਿਕੈਤ ਨੇ ਕਿਹਾ ਕੁਝ ਮੀਡੀਆ ਅਦਾਰਿਆਂ ਵਲੋਂ ਝੂਠ ਛਾਪਿਆ ਜਾ ਰਿਹਾ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਅੰਦੋਲਨ ਬੰਦ ਨਹੀਂ ਹੋਵੇਗਾ ਫਸਲ ਦੀ ਕਟਾਈ ਦਾ ਸਮਾਂ ਵੀ ਆਉਂਦਾ ਜਾ ਰਿਹਾ ਹੈ। ਇਸ ਦੌਰਾਨ ਕਿਸਾਨਾਂ ਦੇ ਪਿੰਡ-ਪਿੰਡ ਤੋਂ ਜਥੇ ਬਦਲੇ ਜਾਣਗੇ। ਪਰ ਅੰਦੋਲਨ ਬੰਦ ਨਹੀਂ ਹੋਵੇਗਾ। ਜੋ ਲੋਕ ਇਥੇ ਬੈਠਣਗੇ ਉਨ੍ਹਾਂ ਦੀ ਫਸਲ ਪਿੰਡ ਲੋਕ ਕਟਣਗੇ। ਉਨ੍ਹਾਂ ਦਾ ਕੰਮ ਪਿੰਡ ਦੇ ਲੋਕ ਕਰਨਗੇ। ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਪੀਐਮ ਮੋਦੀ ਨੇ ਸੰਸਦ ‘ਚ ਸ਼ਹੀਦ ਹੋਏ ਕਿਸਾਨਾਂ ‘ਤੇ ਇਕ ਸ਼ਬਦ ਵੀ ਨਹੀਂ ਬੋਲਿਆ। ਗੁਰਨਾਮ ਚਡੂਨੀ ਨੇ ਮੰਗ ਕੀਤੀ ਹੈ ਕਿ ਨਵਰੀਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿਤਾ ਜਾਵੇ।

ਕਿਸਾਨ ਮੋਰਚੇ ਦੀ ਸਟੇਜ ਤੋਂ ਸ਼ਹੀਦ ਨਵਰੀਤ ਸਿੰਘ ਹੁੰਦਲ ਦੀ ਸ਼ਹਾਦਤ ਨੂੰ ਕਿਸਾਨ ਮੋਰਚੇ ਨੇ ਅਪਣਾ ਕੇ ਪਰਿਵਾਰ ਅਤੇ ਕੌਮ ਦੀਆ ਭਾਵਨਾਵਾਂ ਦੀ ਸਹੀ ਤਰਜਮਾਨੀ ਕੀਤੀ ਹੈ। ਇਹ ਦੇਰ ਨਾਲ ਹੀ ਸਹੀ ਪਰ ਸਹੀ ਪਾਸੇ ਪੁੱਟਿਆ ਕਦਮ ਹੈ।ਇੱਦਾਂ ਹੀ ਮੋਰਚੇ ਨਾਲ ਜੁੜੇ ਹਰ ਬੰਦੇ ਨੂੰ ਅਪਨਾਉਣਾ ਪੈਣਾ। ਇਹ ਕਹਿਣਾ ਪੈਣਾ ਕਿ ਜੋ ਵੀ ਸਨ ਸਾਡੇ ਸਨ, ਸਾਡੇ ਸੱਦੇ ‘ਤੇ ਆਏ ਸਨ, ਅਸੀਂ ਡੱਟ ਕੇ ਨਾਲ ਖੜ੍ਹੇ ਹਾਂ ਤੇ ਅਗਾਂਹ ਵੀ ਖੜ੍ਹਾਂਗੇ। ਸਾਨੂੰ ਸਰਕਾਰੀ ਨੈਰੇਟਿਵ ਮੁਤਾਬਕ ਨਹੀਂ ਬਲਕਿ ਸਰਕਾਰ ਦੇ ਉਲਟ ਖੁਦ ਦਾ ਨੈਰੇਟਿਵ ਸਿਰਜ ਕੇ, ਆਪਸੀ ਸਾਂਝ ਨਾਲ ਤੁਰਨਾ ਪੈਣਾ।ਸਾਡੇ ਸਭ ਦਾ ਇੱਕਮੱਤ ਤੇ ਇੱਕਮੁੱਠ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਇਹ ਮੋਰਚਾ ਹਾਰਨਾ ਅਫੋਰਡ ਹੀ ਨੀ ਕਰ ਸਕਦੇ। ਇਸ ਮੌਕੇ ਦਿੱਤੀ ਨਵਰੀਤ ਦੇ ਦਾਦਾ ਜੀ ਸ. ਹਰਦੀਪ ਸਿੰਘ ਡਿਬਡਿਬਾ ਵਲੋਂ ਕੀਤੀ ਤਕਰੀਰ ਸੁਣਨਯੋਗ ਹੈ, ਜੋ ਕੁਝ ਖੁਲਾਸੇ ਵੀ ਕਰਦੀ ਹੈ ਤੇ ਅਗਾਂਹ ਲਈ ਸੇਧ ਵੀ ਦਿੰਦੀ ਹੈ। ਜ਼ਰੂਰ ਸੁਣਿਓ।

Check Also

ਦੇਖੋ ਲੱਖਾ ਸਿਧਾਣਾ ਤੇ ਦੀਪ ਸਿਧੂ ਨੈਸ਼ਨਲ ਮੀਡੀਏ ‘ਤੇ ਲੋਕਾਂ ਨੂੰ 26 ਜਨਵਰੀ ਬਾਬਤ ਕਿਵੇਂ ਭੜਕਾ ਰਹੇ ਨੇ!

ਲੋਕ ਭਾਵਨਾਵਾਂ ਸਮਝਣ’ਚ ਫੇਲ ਹੋਏ ਆਗੂਆਂ ਨੇ ਆਪਣਾ ਫਲਾਪ ਸ਼ੌਅ ਲੁਕਾਉਣ ਲਈ ਸਾਰਾ ਜ਼ੋਰ ਦੀਪ …

%d bloggers like this: