ਨਵੀਂ ਦਿੱਲੀ: ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਭਿਵਾਨੀ ਵਿੱਚ ਉਨ੍ਹਾਂ ਕਿਹਾ ਕਿ ਇਹ 200 ਕਿਸਾਨ ਜੋ ਮਰੇ ਹਨ, ਜੇ ਉਹ ਘਰ ਹੁੰਦੇ ਤਾਂ ਵੀ ਮਰਨੇ ਹੀ ਸੀ। ਉਨ੍ਹਾਂ ਕਿਹਾ ਕਿ ਕੁਝ ਲੋਕ ਦਿਲ ਦੇ ਦੌਰੇ ਕਾਰਨ ਤਾਂ ਕੋਈ ਬੁਖਾਰ ਨਾਲ ਮਰ ਰਹੇ ਹਨ। ਖੇਤੀਬਾੜੀ ਮੰਤਰੀ ਦੇ ਇਸ ਬਿਆਨ ‘ਤੇ ਕਾਂਗਰਸੀ ਲੀਡਰ ਰਣਦੀਪ ਸੁਰਜੇਵਾਲਾ ਨੇ ਮੰਤਰੀ ਮੰਡਲ ਤੋਂ ਉਨ੍ਹਾਂ ਦੀ ਬਰਖਾਸਤਗੀ ਦੀ ਮੰਗ ਕੀਤੀ ਹੈ।
ਰਣਦੀਪ ਸੁਰਜੇਵਾਲਾ ਨੇ ਜੇਪੀ ਦਲਾਲ ਦੀ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ, “ਅੰਦੋਲਨ ਵਿੱਚ ਸੰਘਰਸ਼ਸ਼ੀਲ ਅਨੰਦਾਤਾਵਾਂ ਲਈ ਇਹ ਸ਼ਬਦ ਸਿਰਫ ਇੱਕ ਸੰਵੇਦਨਹੀਣ ਅਤੇ ਗੈਰ ਸਮਝਦਾਰ ਵਿਅਕਤੀ ਹੀ ਇਸਤੇਮਾਲ ਕਰ ਸਕਦਾ ਹੈ, ਪਰ ਉਨ੍ਹਾਂ ਨੂੰ ਸ਼ਰਮ ਆਉਂਦੀ ਨਹੀਂ ਹੈ। ਪਹਿਲਾਂ ਕਿਸਾਨਾਂ ਨੂੰ ਪਾਕਿਸਤਾਨ ਅਤੇ ਚੀਨ ਪੱਖੀ ਦੱਸਣ ਵਾਲੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ।”
ਜੇਪੀ ਦਲਾਲ ਨੇ ਕਿਹਾ, “ਮੈਨੂੰ ਦੱਸੋ ਕਿ ਭਾਰਤ ਦੀ ਔਸਤ ਉਮਰ ਕਿੰਨੀ ਹੈ? ਅਤੇ ਸਾਲ ਵਿੱਚ ਕਿੰਨੇ ਲੋਕ ਮਰਦੇ ਹਨ। ਉਸੇ ਅਨੁਪਾਤ ਵਿੱਚ ਮਰੇ ਹਨ।” ਉਨ੍ਹਾਂ ਕਿਹਾ ਕਿ 135 ਕਰੋੜ ਲੋਕਾਂ ਲਈ ਸੋਗ ਹੈ। ਇਕ ਸਵਾਲ ‘ਤੇ, ਉਨ੍ਹਾਂ ਕਿਹਾ ਕਿ ਇਹ ਹਾਦਸੇ ‘ਚ ਨਹੀਂ ਮਰੇ ਹਨ। ਆਪਣੀ ਮਰਜ਼ੀ ਨਾਲ ਮਰੇ ਹਨ। ਸ਼ੋਕ ਪ੍ਰਗਟ ਕਰਨ ਦੇ ਸਵਾਲ ‘ਤੇ ਹੱਸਦੇ ਹੋਏ ਜੇਪੀ ਦਲਾਲ ਨੇ ਕਿਹਾ ਕਿ ਮ੍ਰਿਤਕਾਂ ਪ੍ਰਤੀ ਮੇਰਾ ਤਹਿ ਦਿਲ ਨਾਲ ਦੁੱਖ ਹੈ।
आंदोलन में संघर्षरत अन्नदाताओं के लिए इन शब्दों का प्रयोग एक संवेदनहीन और संस्कारहीन व्यक्ति ही कर सकता है।
शर्म, मगर इनको आती नहीं।
पहले किसानों को पाकिस्तान व चीन समर्थक बताने वाले हरियाणा के कृषि मंत्री जेपी दलाल को कैबिनेट से बर्खास्त किया जाना चाहिए।#Farmers_Lives_Matter pic.twitter.com/la71GiA7iv
— Randeep Singh Surjewala (@rssurjewala) February 13, 2021