Breaking News
Home / ਤਾਜ਼ਾ ਖਬਰਾਂ / ਰਾਜਵਾਲੇ ਦੀਆਂ ਸੁਮੇਧ ਸੈਣੀ ਨਾਲ ਤਸਵੀਰਾਂ ਹੋਈ ਵਾਇਰਲ

ਰਾਜਵਾਲੇ ਦੀਆਂ ਸੁਮੇਧ ਸੈਣੀ ਨਾਲ ਤਸਵੀਰਾਂ ਹੋਈ ਵਾਇਰਲ

ਯੂਨੀਅਨ ਲੀਡਰ ਰਾਜੇਵਾਲ ਦੀਆਂ ਵਿਵਾਦਿਤ ਪੁਲਿਸ ਅਫਸਰ ਸੁਮੇਧ ਸੈਣੀ ਨਾਲ ਤਸਵੀਰਾਂ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਣ ਮਗਰੋਂ, ਕਿਸਾਨ ਯੂਨੀਅਨ ਲੀਡਰ ਬਲਬੀਰ ਰਾਜੇਵਾਲ ਦਾ ਸ਼ੋਸ਼ਲ ਮੀਡੀਆ ਤੇ ਹੋਰ ਤਿੱਖਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ । ਇਥੇ ਦੱਸਣਾ ਬਣਦਾ ਹੈ ਕਿ ਸਾਬਕਾ ਪੁਲੀਸ ਅਫਸਰ ਸੁਮੇਧ ਸੈਣੀ ਗੈਰ ਕਾਨੂੰਨੀ ਢੰਗ ਨਾਲ ਖਾੜਕੂ ਵਾਦ ਦੌਰਾਨ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਸਬੰਧੀ ਕੇਸਾਂ ਵਿੱਚ ਦੋ ਸ਼ੀ ਮੰਨਿਆ ਜਾਂਦਾ ਹੈ। ਇਸ ਸੰਬੰਧੀ ਉਹਨਾਂ ਖਿਲਾਫ ਅਦਾਲਤ ਵਿੱਚ ਕੇਸ ਵੀ ਚਲ ਰਹੇ ਹਨ।


ਹੁਣ ਸਮਝ ਆ ਰਿਹਾ ਕਿ ਕਿਸਾਨ ਜਥੇਬੰਦੀਆਂ ਖੱਬੇ ਪੱਖੀ ਕਾਰਕੁਨ ਨੋਦੀਪ ਕੌਰ ਤੋਂ ਲੈ ਕੇ ਸਿੱਖ ਨੌਜਵਾਨ ਰਣਜੀਤ ਸਿੰਘ ਦੇ ਹੱਕ ‘ਚ ਕਿਉਂ ਨਹੀਂ ਖੜ ਸਕੀਆਂ।
ਕਿਉਂ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਵਕੀਲ ਖੜੇ ਕੀਤੇ ਜਾਣ ਤੋਂ ਬਾਅਦ ਹੀ ਕਿਸਾਨ ਮੋਰਚੇ ਦਾ ਲੀਗਲ ਸੈਲ ਹਰਕਤ ‘ਚ ਆਇਆ।


ਕਿਉਂ ਲਾਲ ਕਿਲੇ ਪਹੁੰਚਣ ਵਾਲਿਆਂ ‘ਤੇ ਕਿਸਾਨ ਆਗੂਆਂ ਨੇ ਇਲਜ਼ਾਮ ਲਾਏ ਕਿ ਇਨ੍ਹਾਂ ਨੂੰ ਬਾਹਰੋਂ ਪੈਸਾ ਆਇਆ। ਅਤੇ ਅਜਿਹਾ ਕਹਿ ਕਿ ਦਿੱਲੀ ਪੁਲਿਸ ਨੂੰ ਖੁਲੀ ਛੂਟ ਦਿੱਤੀ ਕਿ ਉਹ ਪੰਜਾਬ ਦੇ ਪਿੰਡਾਂ ‘ਚੋਂ ਬਿਨਾਂ ਕਿਸੇ ਡਰ ਤੋਂ ਮੁੰਡੇ ਚੁੱਕੇ।


ਜਿਨਾਂ ਦਾ ਬਹਿਣੀ ਉੱਠਣੀ ਮਨੁੱਖੀ ਅਧਿਕਾਰਾਂ ਦੇ ਕਾਤਲਾਂ ਨਾਲ ਰਹੀ ਹੋਵੇ। ਉਨ੍ਹਾਂ ਤੋਂ ਮਨੁੱਖੀ ਅਧਿਕਾਰਾਂ ਵਾਸਤੇ ਲੜਣ ਦੀ ਆਸ ਰੱਖਣੀ ਬੇਵਕੂਫੀ ਹੀ ਸੀ। ਇਹ ਮਾਨਸਿਕਤਾ ਦੀ ਗੱਲ ਹੈ। ਸੁਮੇਧ ਸੈਣੀ ਅੱਗੇ ਜੁੜਣ ਵਾਲੇ ਹੱਥਾਂ ਤੋਂ ਮੁੰਡਿਆਂ ਦੀਆਂ ਜਮਾਨਤਾਂ ਦੇ ਕਾਗਜ਼ਾਂ ‘ਤੇ ਦਸਤਖਤ ਕਰਨ ਦੀ ਆਸ ਨਾ ਰੱਖੋ।
#ਮਹਿਕਮਾ_ਪੰਜਾਬੀ

Check Also

Domino’s ਨੇ ਪੀਜ਼ਾ ਨਾਲ ਦਿੱਤਾ ਮਹਿੰਗਾ ਐਕਸਪਾਇਰ ਠੰਢਾ, ਕੰਜ਼ਿਊਮਰ ਕੋਰਟ ਨੇ ਠੋਕਿਆ 93,000 ਜ਼ੁਰਮਾਨਾ

ਫ਼ਰੀਦਕੋਟ: ਡੋਮੀਨੋਜ਼ ਕੰਪਨੀ ਨੂੰ ਆਪਣੇ ਪੀਜ਼ੇ ਨਾਲ ਮਿਆਦ ਪੁੱਗਿਆ ਠੰਢਾ ਮਹਿੰਗੇ ਭਾਅ ‘ਤੇ ਵੇਚਣਾ ਮਹਿੰਗਾ …

%d bloggers like this: