Breaking News
Home / ਪੰਜਾਬ / ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਆਪਣੇ ਬਿਆਨਾਂ ਤੋ ਤੀਸਰੇ ਦਿਨ ਕਿਉਂ ਮੁੱਕਰ ਜਾਂਦੇ ਨੇ ?

ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਆਪਣੇ ਬਿਆਨਾਂ ਤੋ ਤੀਸਰੇ ਦਿਨ ਕਿਉਂ ਮੁੱਕਰ ਜਾਂਦੇ ਨੇ ?

ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਆਪਣੇ ਬਿਆਨਾਂ ਤੋ ਤੀਸਰੇ ਦਿਨ ਕਿਉਂ ਮੁੱਕਰ ਜਾਂਦੇ ਨੇ ? ਕੀ ਮਜਬੂਰੀ ਹੈ ਉਹਨਾਂ ਦੀ ? ਵੇਖੋ 10 ਫਰਵਰੀ 2021 ਨੂੰ ਸਿੰਘੂ ਮੋਰਚਾ ਦਿੱਲੀ ਦੀ ਸਟੇਜ ਤੇ ਬਿਆਨ ਦੇ ਕੇ 12 ਫਰਵਰੀ 2021 ਨੂੰ ਜਗਰਾਉਂ ਰੈਲੀ ਤੇ ਮੁੱਕਰੇ -ਵੇਖੋ ਦੋਨੋ ਬਿਆਨ

ਲੱਖਾ ਸਿਧਾਣਾ ਅਤੇ ਲਾਲ ਕਿਲ੍ਹੇ ਤੇ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦਾ ਸਰਕਾਰ ਸੋਚੇ ਕੀ ਕਰਨਾ। ਇਹ ਸਰਕਾਰ ਦਾ ਕੰਮ ਹੈ। – ਰਾਜੇਵਾਲ
ਸਾਡੀ ਸਰਕਾਰ ਅੱਗੇ ਕੋਈ ਸ਼ਰਤ ਨਹੀੰ। ਸਰਕਾਰ ਸਾਡੇ ਨਾਲ ਮੀਟਿੰਗ ਬੁਲਾਵੇ ਤੇ negotiations ਕਰੇ। ਜਿਹੜੀ ਜਾਇਜ਼ ਮੰਗ ਹੈ ਉਹ ਮੰਨ ਲਵੇ, ਨਜਾਇਜ਼ ਅਸੀਂ ਕੁਝ ਨਹੀੰ ਮੰਗਾਂਗੇ। – ਰਾਜੇਵਾਲ


“ਇਹ ਗੱਲਾਂ ਰਾਜੇਵਾਲ ਨੇ ਜਗਰਾਓ ਵਿਖੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਹੀਆਂ। ਰਾਜੇਵਾਲ ਦੇ ਇਹ ਦੋਵੇਂ ਬਿਆਨ ਬਹੁਤ ਅਹਿਮ ਹਨ। ਲੱਖਾ ਸਿਧਾਣਾ ਤੇ ਹੋਰ ਨੌਜਵਾਨਾਂ ਖਿਲਾਫ਼ ਸੰਯੁਕਤ ਮੋਰਚੇ ਦੇ ਆਗੂ ਨੇ ਸਰਕਾਰ ਨੂੰ ਜ ਬ ਰ ਕਰਨ ਲਈ ਖੁੱਲੀ ਛੁੱਟੀ ਦੇ ਦਿੱਤੀ ਹੈ। ਦੂਜਾ ਸਰਕਾਰ ਨਾਲ negotiations ਲਈ ਰਾਸਤੇ ਖੋਲ ਕੇ ਕਿਸੇ ਹੋਰ ਨਿਬੇੜੇ ਵੱਲ ਇਸ਼ਾਰਾ ਕੀਤਾ ਹੈ। ਇਹ ਤੁਸੀਂ ਆਪ ਵਿਚਾਰ ਕਰ ਸਕਦੇ ਹੋ ਕਿ ਕੀ ਹੋ ਸਕਦਾ ਹੈ? ਪਰ repeal repeal repeal ਹੁਣ ਬਿਲਕੁਲ ਨਹੀੰ ਜਾਪਦਾ।

ਕਾਲੇ ਕਾਨੂੰਨ ਰੱਦ ਕਰਵਾਉਣ ਦੀ ਗੱਲ ਹੁਣ ਸਿਰਫ਼ ਲੋਕਾਂ ਨੂੰ ਭਰਮਾਉਣ ਲਈ ਹੀ ਜਾਪਦੀ ਹੈ। ਜਦ ਕਾਨੂੰਨ ਰੱਦ ਕਰਵਾਉਣ ਤੋਂ ਘੱਟ ਗੱਲ ਨਹੀਂ ਤਾਂ negotiation ਕਿਸ ਗੱਲ ਤੇ ਕਰਨੀ ਹੈ? ਬਲਬੀਰ ਸਿੰਘ ਰਾਜੇਵਾਲ ਦਾ ਇਸ਼ਾਰਾ ਸੰਘਰਸ਼ ਦੇ ਕਿਸੇ ਹੋਰ ਅੰਤ ਦਾ ਹੁੰਗਾਰਾ ਭਰਦਾ ਹੈ। ਸਾਵਧਾਨ!
– ਸਤਵੰਤ ਸਿੰਘ

ਲੱਖਾ ਸਿਧਾਣਾ ਤੇ ਦੀਪ ਸਿੱਧੂ ਬੀਤੇ ਦੀਆਂ ਗੱਲਾਂ ਹਨ, ਉਹਨਾਂ ਤੇ ਚਰਚਾ ਕਰਨ ਦਾ ਹੁਣ ਕੋਈ ਫਾਇਦਾ ਨਹੀੰ। – ਕਾਮਰੇਡ ਰਜਿੰਦਰ (ਦੀਪ ਸਿੰਘਵਾਲਾ)
ਜਦ ਸਾਡੀ ਧਰਤੀ ਲਈ ਸੰਘਰਸ਼ ਕਰਨ ਵਾਲੇ ਮੁੱਖ ਤੌਰ’ਤੇ ਦੋ ਨੌਜਵਾਨਾਂ’ਚੋਂ ਇੱਕ ਪੁਲਿਸ ਰਿਮਾਂਡ ਤੇ ਹੋਵੇ ਅਤੇ ਦੂਜੇ ਨੂੰ ਪੁਲਿਸ ਲੱਭਦੀ ਫਿਰਦੀ ਹੋਵੇ ਤਾਂ ਉਹਨਾਂ ਪ੍ਰਤੀ ਸੰਯੁਕਤ ਮੋਰਚੇ ਦੇ ਆਗੂ ਵੱਲੋਂ ਮਸ਼ਕਰੀ’ਚ ਬੋਲੇ ਇਹ ਬੋਲ ਅਸਹਿ ਹਨ। ਮੋਰਚੇ ਦੇ ਨਾਲ-ਨਾਲ ਇਹਨਾਂ ਆਗੂਆਂ ਦੀਆਂ ਬੇਈਮਾਨੀਆਂ ਵੀ ਇਤਿਹਾਸ’ਚ ਸਦਾ ਲਈ ਦਰਜ ਹੋਣਗੀਆਂ।
– ਸਤਵੰਤ ਸਿੰਘ

Check Also

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ- ਹੁਸ਼ਿਆਰਪੁਰ …

%d bloggers like this: