Breaking News
Home / ਪੰਜਾਬ / ਪ੍ਰਧਾਨ ਮੰਤਰੀ ਮੋਦੀ ਦੀ ਦਾੜੀ ਤੋਂ ਡਰਿਆ ਪਾਕਿਸਤਾਨ – ਭਾਰਤੀ ਮੀਡੀਆ

ਪ੍ਰਧਾਨ ਮੰਤਰੀ ਮੋਦੀ ਦੀ ਦਾੜੀ ਤੋਂ ਡਰਿਆ ਪਾਕਿਸਤਾਨ – ਭਾਰਤੀ ਮੀਡੀਆ

ਗੋਦੀ ਮੀਡੀਆ ਮੁਰਦਾਬਾਦ, ਗੋਦੀ ਮੀਡੀਆ ਦਾ ਏਜੰਡਾ ਜਿੰਦਾਬਾਦ
ਸਾਬਕਾ ਫੌਜੀ ਅਫਸਰ ਅਤੇ ਰੱਖਿਆ ਮਾਮਲਿਆਂ ਸਬੰਧੀ ਮਸ਼ਹੂਰ ਭਾਰਤੀ ਪੱਤਰਕਾਰ ਪਰਵਿਨ ਸਵਾਹਿਨੀ ਦਾ ਕਹਿਣਾ ਹੈ ਕਿ ਭਾਰਤ ਦੀ ਸਰਕਾਰ ਨੇ ਲਦਾਖ਼ ਵਿੱਚ ਲੱਗਭੱਗ ਅੱਠ ਕਿਲੋਮੀਟਰ ਪਿੱਛੇ ਹਟਣਾ ਮੰਨ ਲਿਆ ਹੈ।
ਰਾਹੁਲ ਗਾਂਧੀ ਨੇ ਵੀ ਕੁੱਝ ਅਜਿਹਾ ਹੀ ਬਿਆਨ ਦਿੱਤਾ ਹੈ।


ਭਾਵ ਅੱਠ ਕਿਲੋਮੀਟਰ ਤੱਕ ਭਾਰਤ ਦਾ ਤਿਰੰਗਾ ਝੰਡਾ ਪੁੱਟ ਕੇ ਪਿੱਛੇ ਲਿਆਂਦਾ ਜਾਵੇਗਾ। ਕੀ ਇਸ ਨੂੰ ਵੀ ਤਿਰੰਗੇ ਦੀ ਬੇਜਤੀ ਮੰਨਿਆ ਜਾਵੇਗਾ ?
ਕੀ ਲਾਲ ਕਿਲੇ ‘ਤੇ ਨਿਸ਼ਾਨ ਸਾਹਿਬ ਝੁਲਾਉਣ ਕਰਕੇ ਰਾਸ਼ਟਰਵਾਦੀਆਂ ਨੇ ਜਿਹੜੇ ਵੈਣ ਪਾਏ ਸੀ। ਕੀ ਉਹੀ ਵੈਣ ਹੁਣ ਵੀ ਪਾਏ ਜਾਣਗੇ ? ਨਹੀਂ । ਅਜਿਹਾ ਕੁੱਝ ਨਹੀਂ ਹੋਵੇਗਾ। ਹੁਣ ਯੋਗਿੰਦਰ ਯਾਦਵ ਜਾਂ ਕੈਪਟਨ ਅਮਰਿੰਦਰ ਸਿੰਘ ਇਹ ਨਹੀਂ ਕਹਿਣਗੇ ਕਿ ਉਨ੍ਹਾਂ ਦਾ ਸਿਰ ਸ਼ਰਮ ਨਾਲ ਝੁਕ ਗਿਆ।ਕਿਉਂ ਕਿ ਨਿਸਾਨ ਸਾਹਿਬ ਝੁਲਾਉਣ ਵੇਲੇ ਵੀ ਏਜੰਡਾ ਗੋਦੀ ਮੀਡੀਆ ਨੇ ਸੈਟ ਕੀਤਾ ਸੀ। ਉਦੋਂ ਗੋਦੀ ਮੀਡੀਆ ਚਾਹੁੰਦਾ ਸੀ ਕਿ ਨਿਸ਼ਾਨ ਸਾਹਿਬ ਪ੍ਰਤੀ ਨਫ਼ਰਤ ਪੈਦਾ ਕੀਤੀ ਜਾਵੇ। ਸੋ ਉਹੋ ਜਿਹੇ ਬਿਆਨ ਆਏ‌ ।


ਹੁਣ ਵੀ ਏਜੰਡਾ ਗੋਦੀ ਮੀਡੀਆ ਸੈਟ ਕਰੂ। ਹੁਣ ਗੋਦੀ ਮੀਡੀਆ ਚੀਨ ਦੇ ਖਿਲਾਫ ਚੁੱਪ ਹੀ ਭਲੀ ਸਮਝੂ। ਸੋ ਜੋਗਿੰਦਰ ਯਾਦਵ ਹੋਰੀਂ ਵੀ ਚੁੱਪੀ ਹੀ ਰਹਿਣਗੇ। ਜਿਹੜੀ ਗੱਲ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ ਕਹਿ ਰਹੀ ਹੈ। ਕੀ ਉਹੀ ਗੱਲ ਯੋਗਿੰਦਰ ਯਾਦਵ ਅਤੇ ਕਿਸਾਨ ਯੂਨੀਅਨਾਂ ਦੇ ਆਗੂ ਕਹਿ ਸਕਦੇ ਨੇ ? ਉਹ ਕਹਿ ਰਹੀ ਹੈ ਕਿ ਕਿਰਸਾਨਾਂ ਦੇ ਹੱਕ ‘ਚ ਖੜਣ ਕਰਕੇ ਉਸ ‘ਤੇ ਹਿੰਦੂ ਰਾਸ਼ਟਰਵਾਦੀਆਂ ਦਾ ਹ ਮ ਲਾ ਹੋ ਰਿਹਾ ਹੈ। ਉਸ ਨੂੰ ਜਾਨੋ ਮਾ ਰਨ ਅਤੇ ਬ ਲਾ ਤ ਕਾ ਰ ਦੀਆਂ ਧ ਮ ਕੀ ਆਂ ਦਿੱਤੀਆਂ ਜਾ ਰਹੀਆਂ ਨੇ।


ਜਿਵੇਂ ਵੱਖਰਾ ਮੁਲਕ ਬਣਾਉਣ ਦੀ ਇੱਛਾ ਰੱਖਣ ਵਾਲੇ ਸਿੱਖਾਂ ਵਾਸਤੇ ਖਾਲਿਸਤਾਨੀ ਸ਼ਬਦ ਵਰਤਿਆ ਜਾਂਦਾ ਹੈ। ਵੱਖਰਾ ਮੁਲਕ ਬਣਾਉਣ ਦੀ ਇੱਛਾ ਰੱਖਣ ਵਾਲੇ ਮੁਸਲਮਾਨਾਂ ਵਾਸਤੇ ਇਸਲਾਮਿਕ ਰਾਸ਼ਟਰਵਾਦੀ ਸ਼ਬਦ ਵਰਤਿਆ ਜਾਂਦਾ ਹੈ। ਇਸੇ ਤਰਾਂ ਹਿੰਦੂ ਰਾਸ਼ਟਰ ਬਣਾਉਣ ਦੀ ਇੱਛਾ ਰੱਖਣ ਵਾਲੇ ਹਿੰਦੂਆਂ ਲਈ ਹਿੰਦੂ ਰਾਸ਼ਟਰਵਾਦੀ ਵਰਤਿਆ ਜਾਂਦਾ ਹੈ।
ਹਿੰਦੂ ਰਾਸ਼ਟਰਵਾਦੀ, ਖਾਲਿਸਤਾਨੀ ਜਾਂ ਇਸਲਾਮਿਕ ਰਾਸ਼ਟਰਵਾਦੀ ਸ਼ਬਦਾਂ ਵਿੱਚ ਭਾਰਤੀ ਸੰਵਿਧਾਨ ਅਨੁਸਾਰ ਕੋਈ ਸਮੱਸਿਆ ਨਹੀਂ। ਕਿਸੇ ਨਵੇਂ ਮੁਲਕ ਦੀ ਕਲਪਣਾ ਕਰਨਾ ਵੀ ਭਾਰਤੀ ਸੰਵਿਧਾਨ ਅਨੁਸਾਰ ਕੋਈ ਗੁ ਨਾ ਹ ਨਹੀਂ।


ਪਰ ਇਕ ਪਾਸੇ ਭਾਰਤ ਵਿੱਚ ਗੋਦੀ ਮੀਡੀਆ ਖਾਲਿਸਤਾਨੀਆਂ ਅਤੇ ਇਸਲਾਮਿਕ ਰਾਸ਼ਟਰਵਾਦੀਆਂ ਨੂੰ ਤਾਂ ਨਫ਼ਰਤ ਦੀ ਨਿਗਾਹ ਨਾਲ ਵੇਖਦਾ‌, ਪਰ ਹਿੰਦੂ ਰਾਸ਼ਟਰਵਾਦੀਆਂ ਨੂੰ ਪੂਰੀ ਇੱਜ਼ਤ ਦਿੰਦਾ।
ਅਸੀਂ ਵੇਖਿਆ ਹੈ ਕਿ ਕਿਵੇਂ ਯੋਗਿੰਦਰ ਯਾਦਵ, ਜੋਗਿੰਦਰ ਉਗਰਾਹਾਂ, ਬਲਬੀਰ ਰਾਜੇਵਾਲ ਅਤੇ ਹੋਰ ਕਿਸਾਨ ਆਗੂਆਂ ਨੇ ਕਿਵੇਂ ਖਾਲਿਸਤਾਨੀਆਂ ਨੂੰ ਪਾਣੀ ਪੀ ਪੀ ਕੋਸਿਆ। ਕਿਉਂਕਿ ਗੋਦੀ ਮੀਡੀਆ ਨੂੰ ਖੁਸ਼ ਕਰਨਾ ਸੀ।


ਪਰ ਕੀ ਹੁਣ ਯੋਗਿੰਦਰ ਯਾਦਵ, ਜੋਗਿੰਦਰ ਉਗਰਾਹਾਂ, ਬਲਬੀਰ ਰਾਜੇਵਾਲ ਅਤੇ ਹੋਰ ਕਿਸਾਨ ਆਗੂ ਹਿੰਦੂ ਰਾਸ਼ਟਰਵਾਦੀਆਂ ਨੂੰ ਵੀ ਕੋਸਣਗੇ?
ਕੀ ਉਹ ਕਿਸਾਨਾਂ ਦੇ ਹੱਕ ‘ਚ ਖੜਨ ਆਲੀ ਅਮਰੀਕਾ ਦੀ ਧੀ ਮੀਨਾ ਹੈਰਿਸ ਨਾਲ ਖੜਣਗੇ ?


ਕੀ ਉਹ ਕਹਿਣਗੇ ਕਿ ਹਿੰਦੂ ਰਾਸ਼ਟਰਵਾਦੀਆਂ ਵੱਲੋਂ ਮੀਨਾ ਹੈਰਿਸ ਨੂੰ ਬ ਲਾ ਤ ਕਾ ਰ ਅਤੇ ਜਾਨੋਂ ਮਾਰਨ ਦੀਆਂ ਧ ਮ ਕੀ ਆਂ ਗਲਤ ਨੇ ?
ਨਹੀਂ..! ਉਹ ਨਹੀਂ ਕਹਿਣਗੇ।
ਕਿਉਂਕਿ ਗੋਦੀ ਮੀਡੀਆ ਅਜਿਹਾ ਕਹਿਣ ‘ਤੇ ਉਨ੍ਹਾਂ ਨੂੰ ਗਲਾਵੇਂ ਤੋਂ ਫੜ੍ਹ ਲਊ।


ਇਸ ਕਰਕੇ ਉਹ ਸਿਰਫ ਹਿੰਦੂ ਰਾਸ਼ਟਰਵਾਦੀਆਂ ਨੂੰ ਵੱਧ ਤੋਂ ਵੱਧ ਬੀਜੇਪੀ ਆਈਟੀ ਸੈਲ ਦੇ ਬੰਦੇ ਕਹਿਕੇ ਟਾਲਾ ਵੱਟ ਲੈਣਗੇ। ਜਿਸ ਤਰਾਂ ਉਹ ਖਾਲਿਸਤਾਨੀਆਂ ਖਿਲਾਫ ਬੋਲਦੇ ਨੇ। ਉਵੇਂ ਹਿੰਦੂ ਰਾਸ਼ਟਰਵਾਦੀਆਂ ਖਿਲਾਫ ਬੋਲਣ ਬਾਰੇ ਸੋਚ ਵੀ ਨਹੀਂ ਸਕਦੇ। ਕਿਉਂਕਿ ਗੋਦੀ ਮੀਡੀਆ ਤੋਂ ਡਰਦੇ ਨੇ।
ਸਿਰਫ ਗੋਦੀ ਮੀਡੀਆ ਮੁਰਦਾਬਾਦ ਕਹਿਣ ਨਾਲ ਗੋਦੀ ਮੀਡੀਆ ਮੁਰਦਾਬਾਦ ਨਹੀਂ ਹੋ ਜਾਂਦਾ। ਜਿਨਾਂ ਚਿਰ ਗੋਦੀ ਮੀਡੀਆ ਦਾ ਏਜੰਡਾ ਜਿੰਦਾਬਾਦ ਹੈ। ਗੋਦੀ ਮੀਡੀਆ ਜਿੰਦਾਬਾਦ ਰਹੂ।
#ਮਹਿਕਮਾ_ਪੰਜਾਬੀ

Check Also

ਲੱਖਾ ਸਿਧਾਣਾ ਦੇ ਹੱਕ ਵਿਚ ਨਿੱਤਰੇ ਸੁਖਬੀਰ ਬਾਦਲ

ਲੱਖਾ ਸਿਧਾਣਾ ਦੇ ਹੱਕ ਵਿਚ ਡਟੇ ਨਵਜੋਤ ਸਿੱਧੂ, ਕਿਹਾ- ਦਿੱਲੀ ਪੁਲਿਸ ਦਾ ਸਾਡੇ ਅਧਿਕਾਰ ਖੇਤਰ …

%d bloggers like this: