Breaking News
Home / ਰਾਸ਼ਟਰੀ / ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਦੇ ਪ੍ਰਚਾਰ ਉਤੇ ਖਰਚ ਦਿੱਤੇ 7,25,57,246 ਰੁਪਏ, ਤੋਮਰ ਨੇ ਦਿੱਤੀ ਜਾਣਕਾਰੀ

ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਦੇ ਪ੍ਰਚਾਰ ਉਤੇ ਖਰਚ ਦਿੱਤੇ 7,25,57,246 ਰੁਪਏ, ਤੋਮਰ ਨੇ ਦਿੱਤੀ ਜਾਣਕਾਰੀ

ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਦੇ ਪ੍ਰਚਾਰ ਉਤੇ ਖਰਚ ਦਿੱਤੇ 7,25,57,246 ਰੁਪਏ, ਤੋਮਰ ਨੇ ਰਾਜ ਸਭਾ ਵਿਚ ਦਿੱਤੀ ਜਾਣਕਾਰੀ, ਕਿਹਾ- ਕਿਸਾਨਾਂ ਨੂੰ ਸਹੀ ਜਾਣਕਾਰੀ ਦੇਣ ਲਈ 5 ਮਹੀਨਿਆਂ ਵਿਚ ਹੋਇਆ ਖਰਚਾ

ਕੇਂਦਰ ਸਰਕਾਰ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਬਾਰੇ ਕਿਸਾਨਾਂ ਦੇ ‘ਭੁਲੇਖੇ’ ਦੁਰ ਕਰਨ ਲਈ ਕਰੋੜਾਂ ਰੁਪਏ ਖਰਚ ਦਿੱਤੇ ਹਨ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਲੋਕ ਸਭਾ ਵਿਚ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਸਰਕਾਰ ਨੇ ਕਾਨੂੰਨਾਂ ਬਾਰੇ ਪ੍ਰਚਾਰ ਉਤੇ ਸਤੰਬਰ 2020 ਤੋਂ ਜਨਵਰੀ 2021 ਤੱਕ 7, 25, 57, 246 ਰੁਪਏ ਖਰਚ ਕੀਤੇ ਗਏ।

ਉਨ੍ਹਾਂ ਦਾਅਵਾ ਕੀਤਾ ਕਿ ਲੋਕਾਂ ਨੂੰ ਖੇਤੀਬਾੜੀ ਕਾਨੂੰਨਾਂ ਦੀ ਸਹੀ ਜਾਣਕਾਰੀ ਮੁਹੱਈਆ ਕਰਾਉਣ ਲਈ ਖਰਚ ਕੀਤਾ ਗਿਆ ਹੈ।ਉਨ੍ਹਾਂ ਨੇ ਕਿਹਾ, ਕਾਨੂੰਨਾਂ ਉਤੇ ਅਧਾਰਿਤ ਦੋ ਪ੍ਰਮੋਸ਼ਨਲ ਫਿਲਮਾਂ ਅਤੇ ਤਿੰਨ ਐਜੂਕੇਸ਼ਨ ਫਿਲਮਾਂ ਵੀ ਬਣੀਆਂ।67, 99, 750 ਰੁਪਏ ਫਿਲਮ ਬਣਾਉਣ ‘ਤੇ ਖਰਚ ਹੋਏ। ਤੋਮਰ ਨੇ ਕਿਹਾ, 1, 50, 568 ਰੁਪਏ ਪ੍ਰਿੰਟ ਇਸ਼ਤਿਹਾਰਾਂ ਰਾਹੀਂ ਸਿਰਜਣਾਤਮਕ ਕੰਮਾਂ ਨੂੰ ਉਤਸ਼ਾਹਿਤ ਕਰਨ ਲਈ ਖਰਚ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਖੇਤੀਬਾੜੀ ਕਾਨੂੰਨਾਂ ਨੂੰ ਉਤਸ਼ਾਹਤ ਕਰਨ ‘ਤੇ ਕੁਝ ਨਹੀਂ ਖਰਚਿਆ ਗਿਆ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਮਿਸ਼ਨ ਨੇ ਨਿਯਮਤ ਰੂਪ ਵਿਚ ਕੂਟਨੀਤਕ ਕੰਮਾਂ ਅਤੇ ਖੇਤੀਬਾੜੀ ਕਾਨੂੰਨਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ।

Check Also

ਇਸਲਾਮ ਜਾਂ ਈਸਾਈ ਧਰਮ ਦੀ ਚੋਣ ਕਰਨ ਵਾਲੇ ਦਲਿਤਾਂ ਨੂੰ ਨਹੀਂ ਮਿਲੇਗਾ ਕੋਟੇ ਦਾ ਲਾਭ- ਰਵੀਸ਼ੰਕਰ ਪ੍ਰਸਾਦ

ਨਵੀਂ ਦਿੱਲੀ- ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅਨੁਸੂਚਿਤ ਜਾਤੀਆਂ ਦੇ ਬਾਰੇ ਰਾਜ ਸਭਾ …

%d bloggers like this: