Breaking News
Home / ਅੰਤਰ ਰਾਸ਼ਟਰੀ / ਨੇਕੀ ਉਤੇ ਹ ਮ ਲੇ ਮਗਰੋਂ ਨਿਊਜ਼ੀਲੈਂਡ ਨੂੰ ਸਿੱਖਾਂ ਤੇ ਸਿੱਖੀ ਨੂੰ ਨਿਸ਼ਾਨਾ ਬਣਾਉਣ ਬਾਰੇ ਸਮਝ ਲੱਗੀ

ਨੇਕੀ ਉਤੇ ਹ ਮ ਲੇ ਮਗਰੋਂ ਨਿਊਜ਼ੀਲੈਂਡ ਨੂੰ ਸਿੱਖਾਂ ਤੇ ਸਿੱਖੀ ਨੂੰ ਨਿਸ਼ਾਨਾ ਬਣਾਉਣ ਬਾਰੇ ਸਮਝ ਲੱਗੀ

ਨੇਕੀ ਉਤੇ ਹ ਮ ਲੇ ਮਗਰੋਂ ਨਿਊਜ਼ੀਲੈਂਡ ਹਕੂਮਤੀ ਸਿਸਟਿਮ ਨੂੰ ਬੋਲਣ ਦੀ ਆਜਾਦੀ ਦੇ ਨਾਂ ਹੇਠ ਸਿੱਖਾਂ ਤੇ ਸਿੱਖੀ ਨੂੰ ਨਿਸ਼ਾਨਾ ਬਣਾਉਣ ਬਾਰੇ ਸਮਝ ਲੱਗੀ ਕਿ ਕਿਵੇਂ ਉਨ੍ਹਾਂ ਦੀ ਧਰਤੀ ਤੋਂ ਸਿੱਖਾਂ ਨੂੰ ਜਲੀਲ ਕੀਤਾ ਜਾ ਰਿਹਾ

nzpunjabinews ਨਾਮ ਦੇ ਅਖਬਾਰ ਵਿਚ ਛਪੀ ਖਬਰ ਮੁਤਾਬਕ-

ਆਕਲੈਂਡ (ਤਰਨਦੀਪ ਬਿਲਾਸਪੁਰ,nzpunjabinews ) ਨਿਊਜ਼ੀਲੈਂਡ ਸਰਕਾਰ ਵਲੋਂ ਕਰਾਇਸਚਰਚ ਅ ਟੈ ਕ ਤੋਂ ਬਾਅਦ ਆਪਣੀ ਇੰਟੈਲੀਜੈਂਸੀ ਦੀ ਅਸਫਲਤਾ ਅਤੇ ਮੁਲਕ ਵਿਚ ਰਹਿੰਦੀਆਂ ਘੱਟ ਗਿਣਤੀਆਂ ਦੇ ਮਸਲਿਆਂ ਬਾਬਤ ਜਿਥੇ ਚਰਚਾ ਕੀਤੀ ਜਾ ਰਹੀ ਹੈ | ਉੱਥੇ ਹੀ ਨਵੇਂ ਕਾਨੂੰਨਾਂ ਦੀ ਕਵਾਇਦ ਵੀ ਚੱਲ ਰਹੀ ਹੈ | ਇਸੇ ਸਿਲਸਿਲੇ ਤਹਿਤ ਹੀ ਹਰਨੇਕ ਨੇਕੀ ਹ ਮ ਲੇ ਤੋਂ ਬਾਅਦ ਭਾਈਚਾਰੇ ਅੰਦਰ ਸੁਲਗਦੀਆਂ ਤੰਦਾਂ ਉੱਪਰ ਵਿਚਾਰ ਕਰਨ ਅਤੇ ਭਵਿੱਖ ਦੀ ਨੀਤੀ ਤਹਿ ਕਰਨ ਲਈ ਸਿੱਖ ਭਾਈਚਾਰੇ ਦੇ ਪ੍ਰਤੀਨਿਧਾਂ ਨਾਲ ਅੱਜ ਲੰਬੀ ਚਿੰਤਨ ਮੀਟਿੰਗ ਕੀਤੀ | ਜੋ ਕਿ ਵੋਡਾਫੋਨ ਇਵੈਂਟ ਸੈਂਟਰ ਦੇ ਮੀਟਿੰਗ ਹਾਲ ਵਿਖੇ ਆਯੋਜਿਤ ਹੋਈ ਅਤੇ ਤਕਰੀਬਨ ਦੋ ਘੰਟੇ ਚੱਲੀ | ਇਸ ਵਿਚ ਸਰਕਾਰ ਵਲੋਂ ਸੀਨੀਅਰ ਮਨਿਸਟਰ ਐਂਡ੍ਰਿਊ ਲਿਟਲ ਜੋ ਕਿ ਕਈ ਅਹਿਮ ਮਹਿਕਮਿਆਂ ਦੇ ਨਾਲ ਨਾਲ ਸਰਕਾਰੀ ਸੰਚਾਰ ,ਸਕਿਓਰਟੀ ਅਤੇ ਇੰਟੈਲੀਜੈਂਸ ਵਰਗੇ ਮਹਿਕਮਿਆਂ ਨੂੰ ਦੇਖਦੇ ਹਨ , ਐਥਨਿਕ ਭਾਈਚਾਰਿਆਂ ਬਾਬਤ ਮਹਿਕਮੇ ਦੀ ਮਨਿਸਟਰ ਪ੍ਰਿਅੰਕਾ ਰਾਧਾਕ੍ਰਿਸ਼ਨਨ ਤੋਂ ਇਲਾਵਾ ਇੰਟੈਲੀਜੈਂਸ ਸਕਿਓਰਟੀ ਦੇ ਨਾਲ ਨਾਲ ਐਥਨਿਕ ਮਨਿਸਟਰੀ ਤੋਂ 15 ਦੇ ਕਰੀਬ ਸੀਨੀਅਰ ਅਧਿਕਾਰੀ ਹਾਜ਼ਿਰ ਸਨ | ਜਦੋਂਕਿ ਸਿੱਖ ਭਾਈਚਾਰੇ ਵਲੋਂ ਭਾਈ ਦਲਜੀਤ ਸਿੰਘ ,ਪਿਰਥੀਪਾਲ ਸਿੰਘ ਬਸਰਾ ,ਰਣਵੀਰ ਸਿੰਘ ਲਾਲੀ ,ਵਰਪਾਲ ਸਿੰਘ ,ਰਾਜ ਸਿੰਘ ਬੇਦੀ ,ਬੀਬੀ ਜੀਤ ਕੌਰ ,ਬਲਜੀਤ ਕੌਰ (ਵਾਈਟਾਕਰੇ ) ਅਤੇ ਰਾਣਾ ਜੱਜ ਹਾਜ਼ਿਰ ਸਨ |

ਸਿੱਖ ਭਾਈਚਾਰੇ ਵਲੋ ਪਹਿਲਾਂ ਪ੍ਰਿਥੀਪਾਲ ਸਿੰਘ ਨੇ ਹੇਟ ਸਪੀਚ ਤੇ ਬਰੋਡ ਕਸਟਿੰਗਜ ਅਥੌਰਟੀ (BSA) ਨੂੰ ਬਿਨਾ ਦੰਦਾ ਦੇ ਚੱਲਣ ਵਾਲੀ ਸੰਸਥਾ ਦੱਸਦੇ ਲੋਕਾਂ ਦਾ ਪੈਸਾ ਖਰਾਬ ਕਰ ਰਹੀ ਸੰਸਥਾ ਦੱਸਿਆ ਤੇ ਭਾਈਚਾਰੇ ਵਲੋ ਪੰਜ ਸਾਲਾਂ ਤੋ ਪੁਲਿਸ ਨੂੰ ਕੀਤੀਆਂ ਅਪੀਲਾਂ ਬਾਰੇ ਦੱਸਿਆ । ਇਸਤੋਂ ਬਾਅਦ ਬਲਜੀਤ ਕੌਰ ਵਾਈਟਾਕਰੀ ਨੇ ਕਿਹਾ ਕੇ ਹੇਟ ਸਪੀਚ ਅਤੇ ਅਤੇ ਸ਼ੋਸ਼ਲ ਮੀਡੀਆ ਤੇ ਨਫਰਤ ਫੈਲਾਉਣ ਦੇ ਕਾਰਜ ਨੂੰ ਕਰੜੇ ਹੱਥੀ ਲੈਣ ਲਈ ਕਿਹਾ ਕੇ ਸਰਕਾਰ ਕਾਨੂੰਨ ਬਣਾ ਰਹੀ ਹੈ ਤਾਂ ਬੋਲਣ ਦੀ ਅਜ਼ਾਦੀ ‘ਚ ਧਰਮ ਤੇ ਹ ਮ ਲੇ ਕਰਨ ਵਾਲੇ ਨੂੰ ਵੀ ਕਰਾਈਮ ਐਕਟ ਅਧੀਨ ਦਰਜ਼ ਕੀਤਾ ਜਾਵੇ । ਇਸ ਮੌਕੇ ਭਾਈ ਦਲਜੀਤ ਸਿੰਘ ਨੇ ਸਿੱਖਾਂ ਵਲੋ ਮਸਜਿਦ ਚ ਮਾਰੇ ਲੋਕਾਂ ਦੇ ਪਰਿਵਾਰਾਂ ਲਈ ਸਿੱਖ ਭਾਈਚਾਰੇ ਵਲੋ ਪਾਏ ਯੋਗਦਾਨ ਉਪਰੰਤ ਕੌਵਿਡ ਦਰਮਿਆਨ ਮਾਨਵਤਾ ਦੇ ਕਾਰਜਾਂ ਲਈ ਕੀਤੇ ਕੰਮਾਂ ਦੀ ਰੌਸਨੀ ‘ਚ ਹਰਨੇਕ ਨੇਕੀ ਵਲੋ ਕਈ ਸਾਲਾਂ ਤੋ ਧਾਰਮਿਕ, ਨਿੱਜਤਾ ਅਤੇ ਹੇਟ ਸਪੀਚ ਚ ਬੀ ਐਸ ਏ ਦੇ ਰੋਲ, ਇਸ ਦੌਰਾਨ ਨਿਊਜ਼ੀਲੈਂਡ ਪੁਲਿਸ ਵਲੋਂ ਨਿਭਾਏ ਰੋਲ ਦੀ ਖੁੱਲ ਕੇ ਚਰਚਾ ਕੀਤੀ ਅਤੇ ਕਿਹਾ ਜੋ ਬੀਤੇ ਦਿਨੀਂ ਘਟਨਾ ਘਟੀ ਹੈ | ਅੱਜ ਇਸ ਮੌਕੇ ਸਰਕਾਰ ,ਪੁਲਿਸ ਵਲੋਂ ਭਾਈਚਾਰੇ ਦਾ ਸਾਥ ਮੰਗਿਆ ਜਾ ਰਿਹਾ ਹੈ ਜਦੋ ਭਾਈਚਾਰੇ ਵਲੋਂ ਆਪਣੀਆਂ ਧਾਰਮਿਕ ਅਤੇ ਸਮਾਜਿਕ ਮਾਨਤਾਵਾਂ ਦੇ ਨਾਮ ਤੇ ਲਗਾਤਾਰ ਰੌਲਾ ਪਾ ਰਿਹਾ ਸੀ ਉਦੋ ਏਜੰਸੀਆਂ ਨੇ ਅੱਖਾਂ ਕਿਉ ਬੰਦ ਰੱਖੀਆਂ ਸਨ । ਭਾਈ ਦਲਜੀਤ ਸਿੰਘ ਦੇ ਸਖਤ ਪ੍ਰਤੀਕਰਮ ਤੋਂ ਬਾਅਦ ਪੁਲਿਸ ਕਮਾਡਰ ਨੇ ਕਿਹਾ ਸਿੱਖ ਭਾਈਚਾਰੇ ਨਾਲ ਸਾਡਾ ਸਭ ਤੋ ਨੇੜੇ ਦਾ ਰਿਸ਼ਤਾ ਹੈ ਪਰ ਕਈ ਜਗਾਹ ਕੰਮ ‘ਚ ਘਾਟਾਂ ਆਈਆ ਹਨ । ਅੱਗੇ ਤੋਂ ਇਹਨਾਂ ਵਰਤਾਰਿਆਂ ਤੋਂ ਵਚਨ ਲਈ ਹੀ ਇਹ ਸੰਵਾਦ ਹੋ ਰਿਹਾ ਹੈ |

ਐਨੇ ਨੂੰ ਵਰਪਾਲ ਸਿੰਘ ਨੇ ਹਰਨੇਕ ਨੇਕੀ ਵਲੋ ਵਰਤੀ ਸ਼ਬਦਾਵਲੀ ਦੇ ਕੁੱਝ ਨਮੂੰਨੇ ਟਰਾਂਸਲੇਟ ਕਰਕੇ ਸੁਣਾਏ ਤਾਂ ਦੋਵਾਂ ਮਨਿਸਟਰਜ਼ ਨੇ ਕਿਹਾ ਇਹ ਮਸਲਿਆਂ ਨੂੰ ਸਰਕਾਰ ਜਲਦੀ ਹੱਥ ਪਾਵੇਗੀ ।
ਸਿੱਖ ਵੋਮੈਨ ਐਸੋਸੀਏਸ਼ਨ ਵਲੋ ਜੀਤ ਕੌਰ ਨੇ ਕਿਹਾ ਜਿਹੜੇ ਮਸਲੇ ਅੱਜ ਉਠਾਏ ਹਨ ਇਸ ਸਾਡੇ ਭਾਈਚਾਰੇ ਦੀ ਸਾਝੀ ਅਵਾਜ ਹਨ , ਜਿਸਦਾ ਅਸੀ ਸਾਂਝੇ ਰੂਪ ਚ ਸਮਰਥਨ ਕਰਦੇ ਹਾਂ ।ਇਸ ਮੌਕੇ ਭਾਈ ਦਲਜੀਤ ਸਿੰਘ ਵਲੋਂ ਨੇਕੀ ਮਾਮਲੇ ਵਿਚ ਗਿਰਫ਼ਤਾਰ ਕੀਤੇ ਨੌਜਵਾਨਾਂ ਦਾ ਮੁੱਦਾ ਵੀ ਉਠਾਇਆ ਕਿ ਜਿਸ ਵਿਚ ਗਿਰਫਤਾਰੀ ਤੋਂ ਬਾਅਦ ਦਸਤਾਰ ਉਤਾਰਨ ਅਤੇ ਪੰਜ ਕਕਾਰਾਂ ਬਾਬਤ ਜੇ ਲ ਵਿਚ ਉੱਠਣ ਵਾਲੇ ਮਸਲਿਆਂ ਉੱਪਰ ਵੀ ਸਵਾਲ ਚੁੱਕੇ | ਜਿਸ ਉੱਪਰ ਐਂਡ੍ਰਿਊ ਲਿਟਲ ਵਲੋਂ ਫੌਰੀ ਧਾਰਮਿਕ ਮਾਨਤਾਵਾਂ ਅਧਾਰਿਤ ਕੋਈ ਠੋਸ ਐਕ੍ਸਨ ਲੈਣ ਦੀ ਗੱਲ ਵੀ ਕਹੀ | ਇਸ ਮੌਕੇ ਐਥਨਿਕ ਮਾਮਲਿਆਂ ਦੀ ਮਨਿਸਟਰ ਪ੍ਰਿਅੰਕਾ ਰਾਧਾਕ੍ਰਿਸ਼ਨਨ ਨੇ ਕਿਹਾ ਕਿ ਉਹ ਭਾਈਚਾਰੇ ਦੇ ਸਮੁਚੇ ਤੌਖਲਿਆ ਨੂੰ ਕੈਬਨਿਟ ਪੱਧਰ ਤੇ ਚਰਚਾ ਕਰਨ ਲਈ ਵਚਨਬੱਧ ਹਨ | ਇਥੇ ਜਿਕਰਯੋਗ ਹੈ ਕਿ ਅਜੇਹੀ ਹੀ ਇੱਕ ਹੋਰ ਮੀਟਿੰਗ ਕੱਲ ਦਿਨ ਸ਼ਨੀਵਾਰ ਵੀ ਸਿੱਖ ਭਾਈਚਾਰੇ ਦੇ ਹੋਰ ਵੱਡੇ ਸਮੂਹ ਨਾਲ ਹੋਵੇਗੀ | ਜਿਸ ਵਿਚ ਹਰ ਸੰਸਥਾ ਤੋਂ ਇੱਕ ਤੋਂ ਵੱਧ ਪ੍ਰਤੀਨਿਧੀ ਹਾਜ਼ਿਰ ਹੋਣਗੇ |

Check Also

ਨਾਰਵੇ ਦੀ ਪ੍ਰਧਾਨ ਮੰਤਰੀ ਨੇ ਤੋੜਿਆ ਕੋਰੋਨਾ ਨਿਯਮ, ਲੱਗਿਆ ਲੱਖਾਂ ਰੁਪਏ ਜੁਰਮਾਨਾ

ਓਸਲੋ: ਨਾਰਵੇ ਦੀ ਪ੍ਰਧਾਨ ਮੰਤਰੀ ਏਰਨਾ ਸੋਲਬਰਗ ‘ਤੇ ਕੋਵਿਡ -19 ਦੇ ਸਮਾਜਿਕ ਦੂਰੀ ਨਿਯਮ ਨੂੰ …

%d bloggers like this: