Breaking News
Home / ਰਾਸ਼ਟਰੀ / ਲੱਗਦੈ ਹੁਣ ਇਸ ਬਾਬੇ ਨੂੰ ਵੀ ਖਾਲਿਸਤਾਨੀਆਂ ਨੇ ਪੈਸੇ ਦੇ ਦਿੱਤੇ ਕਿਸਾਨਾਂ ਦੇ ਹੱਕ ਵਿਚ ਵੀਡੀਉ ਬਣਾਉਣ ਨੂੰ…?

ਲੱਗਦੈ ਹੁਣ ਇਸ ਬਾਬੇ ਨੂੰ ਵੀ ਖਾਲਿਸਤਾਨੀਆਂ ਨੇ ਪੈਸੇ ਦੇ ਦਿੱਤੇ ਕਿਸਾਨਾਂ ਦੇ ਹੱਕ ਵਿਚ ਵੀਡੀਉ ਬਣਾਉਣ ਨੂੰ…?

ਹਾਲੀਵੁੱਡ ਪੌਪ ਗਾਇਕ ਅਤੇ ਅਭਿਨੇਤਰੀ ਰਿਹਾਨਾ ਵਲੋਂ ਕਿਸਾਨਾਂ ਦੇ ਹੱਕ ਵਿਚ ਟਵੀਟ ਕੀਤੇ ਕਰਨ ਤੋਂ ਬਾਅਦ ਤਾਂ ਜਿਵੇਂ ਭੂਚਾਲ ਹੀ ਆ ਗਿਆ ਹੋਵੇ। ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਉਨ੍ਹਾਂ ਕੁਝ ਚੈਨਲਾਂ ਨੂੰ ਲੰਮੇ ਹੱਥੀਂ ਲਿਆ ਜਿਨ੍ਹਾਂ ਵਲੋਂ ਰਿਹਾਨਾ ਦਾ ਖਾਲਿਸਤਾਨੀ ਕਨੈਕਸ਼ਨ ਜੋੜਣ ਦੀਆਂ ਖਬਰਾਂ ਚਲਾਈਆਂ ਜਾ ਰਹੀਆਂ ਸਨ। ਉਨ੍ਹਾਂ ਨੇ ਸ਼ੋਸਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕੀਤੀ ਜਿਸ ਵਿਚ ਉਨ੍ਹਾਂ ਨੇ ਰਿਹਾਨਾ ਅਤੇ ਗ੍ਰੇਟਾ ਨੂੰ ਖਾਲਿਸਤਾਨ ਨਾਲ ਜੋੜਣ ਵਾਲਿਆਂ ਨੂੰ ਤਿੱਖਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁਝ ਟੀ.ਵੀ. ਚੈਨਲਾਂ ਨੇ ਰਿਹਾਨਾ ਨੂੰ ਹੀ ਖਾਲਿਸਤਾਨੀ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਗ੍ਰੇਟਾ ਥਨਬਰਗ ਜੋ ਕਿ ਇਕ ਬੱਚੀ ਹੈ ਅਤੇ ਵਾਤਾਵਰਣ ਨੂੰ ਲੈ ਕੇ ਉਸ ਵਲੋਂ ਵੱਡੀ ਮੁਹਿੰਮ ਵਿੱਢੀ ਹੋਈ ਹੈ। ਉਸ ਨੂੰ ਵੀ ਅੱਤਵਾਦੀ ਕਹਿਣ ਤੋਂ ਪਿੱਛੇ ਨਹੀਂ ਹਟੇ ਕੁਝ ਚੈਨਲ।


ਉਨ੍ਹਾਂ ਕਿਹਾ ਕਿ ਜੇ ਕੋਈ ਕਿਸਾਨਾਂ ਦੇ ਹੱਕ ‘ਚ ਲੰਗਰ ਲਵਾਉਂਦਾ ਹੈ, ਕਿਸਾਨਾਂ ਦੇ ਹੱਕ ‘ਚ ਬੋਲਦਾ ਹੈ, ਜੇ ਕੋਈ ਟੀ.ਵੀ. ਚੈਨਲ ਕਿਸਾਨਾਂ ਦੇ ਹੱਕ ‘ਚ ਖਬਰ ਲਾਵੇ ਜਾਂ ਕੋਈ ਐਕਟਰ ਕਿਸਾਨਾਂ ਦੇ ਹੱਕ ‘ਚ ਬੋਲਦਾ ਹੈ ਤਾਂ ਸਭ ਨੂੰ ਖਾਲਿਸਾਤਨ ਨਾਲ ਜੋੜ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਸਾਰਾ ਜ਼ੋਰ ਲਾ ਕੇ ਦੇਖ ਲਿਆ ਪਰ ਤੁਸੀਂ ਸਾਨੂੰ ਰੋਕ ਨਾ ਸਕੇ, ਬਦਨਾਮ ਨਾ ਕਰ ਸਕੇ ਕਿਉਂਕਿ ਇਹ ਸਾਡੀਆਂ ਦੇਸ਼ ਅਤੇ ਦੁਨੀਆ ਪ੍ਰਤੀ ਸੇਵਾਵਾਂ ਹਨ।

ਸਿਰਸਾ ਨੇ ਕਿਹਾ ਕਿ ਇੰਟਰਨੈਸ਼ਨਲ ਚੈਨਲ ਤੱਕ ਇਸ ਗੱਲ ਦੀ ਸੱਚਾਈ ਨੂੰ ਮੰਨਣ ਲਈ ਮਜ਼ਬੂਰ ਹੋ ਗਏ ਹਨ ਕਿ ਕਿਸਾਨਾਂ ਨਾਲ ਜਿਹੜਾ ਧੱਕਾ ਹੋ ਰਿਹਾ ਹੈ ਦੇਸ਼ ਦੇ ਅੰਦਰ ਜਿਹੜੇ ਟੀ.ਵੀ. ਚੈਨਲ ਹਨ ਉਹ ਪੂਰਾ ਦਿਨ ਉਨ੍ਹਾਂ ਨੂੰ ਬਦਨਾਮ ਕਰਨ ਵਿਚ ਲੱਗੇ ਹੋਏ ਹਨ।

Check Also

ਪੰਜਾਬ ਤੋਂ ਬਾਂਦਾ ਜੇ ਲ੍ਹ ਪਹੁੰਚਦਿਆਂ ਹੀ ਮੁਖਤਾਰ ਅੰਸਾਰੀ ਹੋਇਆ ਠੀਕ, ਵੀਲ ਚੇਅਰ ਤੋਂ ਉੱਠਿਆ

ਮੁਖਤਾਰ ਅੰਸਾਰੀ ਕੇਸ ‘ਚ ਉੱਤਰ ਪ੍ਰਦੇਸ਼ ਸਰਕਾਰ ਦੀ ਡਾਕਟਰੀ ਜਾਂਚ ਨੇ ਪੰਜਾਬ ਮੈਡੀਕਲ ਬੋਰਡ ‘ਤੇ …

%d bloggers like this: