ਨਵੀਂ ਦਿੱਲੀ: ਪੋਏਟਿਕ ਜਸਟਿਸ ਫਾਉਂਡੇਸ਼ਨ Poetic Justice Foundation (PJF) ਜਿਸ ਤੇ ਭਾਰਤ ਵਿਰੋਧੀ ਸਾਜਿਸ਼ ਰਚਨ ਦੇ ਦੋਸ਼ ਲਗੇ ਹਨ ਨੇ ਆਪਣਾ ਪੱਖ ਦੱਸਦੇ ਹੋਏ ਇੱਕ ਬਿਆਨ ਜਾਰੀ ਕੀਤਾ ਹੈ।ਆਪਣੇ ਬਿਆਨ ਵਿੱਚ, ਪੀਜੇਐਫ ਨੇ ਦਾਅਵਾ ਕੀਤਾ ਹੈ ਕਿ ਸੰਗਠਨ ਨੇ ਨਾ ਤਾਂ ਰਿਹਾਨਾ ਜਾਂ ਗ੍ਰੇਟਾ ਥੰਨਬਰਗ (Greta Thunberg) ਨੂੰ ਭਾਰਤ ਵਿਰੁੱਧ ਟਵੀਟ ਕਰਨ ਲਈ ਕੋਈ ਪੈਸਾ ਅਦਾ ਕੀਤਾ ਹੈ ਅਤੇ ਨਾ ਹੀ ਉਸ ਨੇ ਭਾਰਤ ਵਿਰੋਧੀ ਸਾ ਜਿ ਸ਼ ਤਹਿਤ ਗ੍ਰੇਟਾ ਲਈ ਕੋਈ ਟੂਲਕਿੱਟ ਬਣਾਈ ਹੈ।
ਆਪਣੇ ਬਿਆਨ ਵਿਚ, ਪੀਜੇਐਫ ਨੇ ਕਿਹਾ ਹੈ ਕਿ 26 ਜਨਵਰੀ ਨੂੰ, ਜੋ ਕੁੱਝ ਦਿੱਲੀ ਵਿੱਚ ਹੋਇਆ ਅਤੇ ਜੋ ਲਾਲ ਕਿਲ੍ਹੇ ਤੇ ਵਾਪਰਿਆ ਉਸ ਨਾਲ ਸੰਸਥਾ ਦਾ ਕੋਈ ਸਬੰਧ ਨਹੀਂ ਹੈ।ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਇੱਕ ਕੈਨੇਡਾ ਅਧਾਰਤ ਸੰਸਥਾ ਹੈ ਅਤੇ ਉਹ ਤਮਾਮ ਮਹੱਤਵਪੂਰਨ ਮੁੱਦੇ ਬਿਨ੍ਹਾਂ ਕਿਸੇ ਡ ਰ ਤੋਂ ਚੁਕਦੇ ਹਨ।ਪੋਏਟਿਕ ਜਸਟਿਸ ਫਾਉਂਡੇਸ਼ਨ ਨੇ ਕਿਹਾ ਹੈ ਕਿ ਭਾਰਤ ਵਿੱਚ ਕਿਸਾਨਾਂ ਨਾਲ ਹੋ ਰਹੇ ਜ਼ੁ ਲ ਮਾਂ ਦੇ ਮੱਦੇਨਜ਼ਰ ਉਸਨੇ ਬਹੁਤ ਸਾਰੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਜ਼ਰੂਰ ਹੈ ਪਰ ਉਸਦਾ ਇਰਾਦਾ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਜਾਂ ਕਿਸੇ ਵੀ ਤਰਾਂ ਨਾਲ ਨ ਫ ਰ ਤ ਫੈਲਾਉਣਾ ਨਹੀਂ ਹੈ।
ਰਿਹਾਨਾ-ਗ੍ਰੇਟਾ ਥੰਨਬਰਗ ਜਾਂ ਕਿਸੇ ਹੋਰ ਨੂੰ ਕਿਸਾਨ ਅੰਦੋਲਨ ਤੇ ਟਵੀਟ ਕਰਨ ਲਈ ਨਹੀਂ ਦਿੱਤੇ ਪੈਸੇ – PJF pic.twitter.com/UOoFSgld3A
— PunjabSpectrum (@punjab_spectrum) February 6, 2021
ਪੀਜੇਐਫ ਨੇ ਇਹ ਵੀ ਕਿਹਾ ਹੈ ਕਿ ਉਹ ਕਿਸਾਨਾਂ ਦੀ ਇਸ ਲਹਿਰ ਨਾਲ ਜੁੜਿਆ ਹੋਇਆ ਸੀ ਕਿਉਂਕਿ ਪ੍ਰ ਦ ਰ ਸ਼ ਨ ਕਾ ਰੀ ਕਿਸਾਨਾਂ ਨਾਲ ਉਨ੍ਹਾਂ ਦਾ ਸਬੰਧ ਹੈ ਅਤੇ ਇਹ ਬਿਹਤਰ ਹੋਵੇਗਾ ਕਿ ਭਾਰਤ ਸਰਕਾਰ ਇਸ ਮਸਲੇ ਨੂੰ ਭ ਟ ਕ ਣ ਦੀ ਬਜਾਏ ਇਸ ਮਸਲੇ ਦਾ ਹੱਲ ਕਰੇ।