Breaking News
Home / ਪੰਜਾਬ / ਬੀਬੀ ਹੱਥੋਂ ਮਾਈਕ ਖੋਹ ਕੇ ਕਾਮਰੇਟ ਜੀ ਕਹਿੰਦੇ ਇਸ ਸਟੇਜ ਤੋਂ ਲੱਖੇ ਅਤੇ ਦੀਪ ਸਿੱਧੂ ਦਾ ਨਾਮ ਨਹੀਂ ਲੈ ਸਕਦੇ

ਬੀਬੀ ਹੱਥੋਂ ਮਾਈਕ ਖੋਹ ਕੇ ਕਾਮਰੇਟ ਜੀ ਕਹਿੰਦੇ ਇਸ ਸਟੇਜ ਤੋਂ ਲੱਖੇ ਅਤੇ ਦੀਪ ਸਿੱਧੂ ਦਾ ਨਾਮ ਨਹੀਂ ਲੈ ਸਕਦੇ

ਹੁਣ ਸੁਰਜੀਤ ਸਿੰਘ ਫੂਲ (ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ) ਤੇ ਹਰਪਾਲ ਸਿੰਘ ਸੰਘਾ (ਪ੍ਰਧਾਨ, ਆਜ਼ਾਦ ਕਿਸਾਨ ਕਮੇਟੀ, ਦੁਆਬਾ) ਨੂੰ ਸੰਯੁਕਤ ਮੋਰਚੇ’ਚੋੰ ਮੁਅੱਤਲ ਕਰ ਦਿੱਤਾ ਗਿਆ ਹੈ।
ਪਹਿਲਾਂ ਲੱਖਾ ਸਿਧਾਣਾ ਤੇ ਦੀਪ ਸਿੱਧੂ ਨੂੰ ਗ਼ਦਾਰ ਐਲਾਨ ਕੇ ਮੋਰਚੇ ਤੋੰ ਵੱਖ ਕੀਤਾ। ਫਿਰ SFS ਤੇ DSO ਯੂਨੀਵਰਸਿਟੀ ਦੀਆਂ ਦੋ ਵਿਦਿਆਰਥੀ ਜੱਥੇਬੰਦੀਆਂ ਨੂੰ ਆਪਣਾ ਜੁੱਲੀ ਬਿਸਤਰਾ ਚੁੱਕ ਕੇ ਮੋਰਚੇ’ਚੋੰ ਜਾਣ ਲਈ ਕਿਹਾ।

ਏਕੇ ਦਾ ਹਊਆ ਬਣਾਉਣ ਵਾਲੇ ਸੱਜਣ ਸਹੀ ਜਗਾ ਏਕੇ ਲਈ ਅਪੀਲ ਕਰਨ। ਏਕੇ ਲਈ ਜ਼ਰੂਰੀ ਸੀ ਕਿ ਇਹਨਾਂ ਸਾਰਿਆਂ ਨਾਲ ਹੀ ਬੈਠ ਕੇ ਗੱਲਬਾਤ ਕਰਕੇ ਮਸਲਾ ਸੁਲਝਾ ਲਿਆ ਜਾਂਦਾ। ਆਮ ਲੋਕ ਤਾਂ ਇੱਕਠੇ ਹੀ ਹਨ; ਸੰਘਰਸ਼’ਚ ਜਿੱਥੋਂ ਵਾਢਾ ਰੱਖਿਆ ਹੋਇਆ ਹੈ; ਰੋਕਣ ਦੀ ਲੋੜ ਉਥੋੰ ਹੀ ਹੈ। ਲੋਕਾਂ ਨੂੰ ਚੁੱਪ ਕਰਵਾਏ ਤੋੰ ਏਕਤਾ ਕਾਇਮ ਨਹੀੰ ਹੋਣੀ।
ਪਹਿਲਾਂ ਇਹਨਾਂ ਆਗੂਆਂ ਨੇ ਛੱਬੀ ਦਾ ਪ੍ਰੋਗਰਾਮ ਬਦਲ ਕੇ ਸਰਕਾਰੀ ਰੂਟ ਚੁਣਿਆ ਸੀ। ਹੁਣ ਸਰਕਾਰ ਦੀ ਖ਼ਵਾਇਸ਼ ਪੂਰੀ ਕਰਨ ਲਈ 40 ਮੈਂਬਰਾਂ ਦੀ ਥਾਂ ਗੱਲਬਾਤ ਲਈ ਸੱਤ ਮੈਂਬਰਾਂ ਵਾਲੀ ਛੋਟੀ ਕਮੇਟੀ ਬਣਾਉਣ ਦੀਆਂ ਗੱਲਾਂ ਚੱਲ ਰਹੀਆਂ ਹਨ।

ਸੰਘਰਸ਼ ਦੀ ਕਾਮਯਾਬੀ’ਚ ਲੋਕ ਰਾਇ ਦਾ ਅਹਿਮ ਯੋਗਦਾਨ ਹੋਵੇਗਾ। ਜੇਕਰ ਸਭ ਕੁਝ ਬਰਦਾਸ਼ਤ ਕਰਦੇ ਗਏ ਤਾਂ ਅਖ਼ੀਰ ਨੂੰ ਫੇਲੀਅਰ ਬਰਦਾਸ਼ਤ ਕਰਨ ਤੱਕ ਢਲ ਹੀ ਜਾਵੋਗੇ। ਰੀੜ ਦੀ ਹੱਡੀ ਵਾਲੇ ਮਨੁੱਖ ਹੀ ਜੰਗਾਂ ਜਿੱਤਦੇ ਹੁੰਦੇ ਹਨ; ਜੇਕਰ ਝੁਕੀ ਜਾਵੋਗੇ ਤਾਂ ਇਹਨਾਂ ਨੇ ਤੁਹਾਨੂੰ ਸਿੱਧਾ ਖੜਾ ਹੋਣ ਜੋਗਾ ਨਹੀੰ ਛੱਡਣਾ, ਸਟੇਟ ਸਾਹਮਣੇ ਤਾਂ ਫਿਰ ਕੀ ਖੜੋਗੇ।

– ਸਤਵੰਤ ਸਿੰਘ

Sukhpreet Singh Udhoke ਨੇ ਫੇਸਬੁੱਕ ਤੇ ਲਿਖਿਆ- 26 ਜਨਵਰੀ ਤੋਂ ਬਾਅਦ ਕੁਝ ਜਾਣਦੇ ਪਛਾਣਦੇ ਕਿਸਾਨ ਆਗੂਆਂ ਨੇ ਕਿਹਾ ਕਿ ਸਾਨੂੰ ਪਤਾ ਤੂੰ ਨਾ ਸਟੇਜ ਉੱਪਰ ਕਬਜ਼ਾ ਕੀਤਾ ਅਤੇ ਨਾ ਹੀ ਲਾਲ ਕਿਲ੍ਹੇ ਅੰਦਰ ਗਿਆ… ਬੱਸ ਦੀਪ ਸਿੱਧੂ ਕਰਕੇ ਤੇਰਾ ਵਿਰੋਧ ਕਰਦੇ ਆਂ.. ਉਹਦਾ ਸਾਥ ਛੱਡ ਜਾਂ ਉਹਦੇ ਖਿਲਾਫ ਕੁਝ ਬੋਲਕੇ ਸਾਡੇ ਵੱਲ ਆ ਸਕਦਾ। ਮੈਂ ਇੱਕੋ ਗੱਲ ਕਹੀ,” ਦੀਪ ਨਾਲ ਮੇਰੇ ਇਕ ਨਹੀਂ ਬਲਕਿ ਲੱਖਾਂ ਵਖਰੇਵੇਂ ਨੇ.. ਪਰ ਅੱਜ ਜੇ ਰੱਬ ਵੀ ਉਹਦੇ ਖਿਲਾਫ ਹੋਵੇ ਤਾਂ ਵੀ ਮੈਂ ਉਹਦੇ ਖਿਲਾਫ ਇਕ ਅੱਖਰ ਨਹੀਂ ਬੋਲਣਾ… ਕਿਉਂ ਕਿ ਸੱਚ ਨੇ ਸਾਹਮਣੇ ਆ ਹੀ ਜਾਣਾ ਹੈ…।”
ਹੁਣ 25 ਜਨਵਰੀ ਦੀ ਰਾਤ ਬਣੀ ਕਮੇਟੀ ਦੇ ਮੈਂਬਰ ਦਵਿੰਦਰ ਸਿੰਘ ਸੇਖੋਂ ਜੀ ਨੇ ਸਾਰਾ ਵਿਸਥਾਰ ਨਾਲ ਦੱਸ ਦਿੱਤਾ ਹੈ… ਉਹਨਾਂ ਲੋਕਾਂ ਨੂੰ ਜਵਾਬ ਮਿਲ ਜਾਵੇਗਾ ਕਿ ਕਿਸਾਨ ਆਗੂ ਮੇਰਾ ਨੁਕਸਾਨ ਕਿਉਂ ਕਰਵਾਉਣਾ ਚਾਹੁੰਦੇ ਸਨ।
ਸੇਖੋਂ ਸਾਹਿਬ ਦੇ ਵੀ ਦੀਪ ਸਿੱਧੂ ਨਾਲ ਵਿਚਾਰਧਾਰਕ ਵਖਰੇਵੇਂ ਬਹੁਤ ਸਨ ਪਰ ਇਹਨਾਂ ਅੱਖਰ ਅੱਖਰ ਸੱਚ ਬੋਲਿਆ ਹੈ।ਹੁਣ ਗਲਤ ਟਿੱਪਣੀ ਤਾਂ ਬੱਸ ਯੋਗਿੰਦਰ ਯਾਦਵ ਦੇ ਲਾਡਲੇ ਪੁੱਤ ਈ ਕਰ ਸਕਦੇ ਆ।ਸੁਣਿਓ ਸਾਰੀ ਸ਼ੁਰੂ ਤੋਂ ਅਖੀਰ ਤੱਕ…

Check Also

ਲੱਖਾ ਸਿਧਾਣਾ ਦੇ ਹੱਕ ਵਿਚ ਨਿੱਤਰੇ ਸੁਖਬੀਰ ਬਾਦਲ

ਲੱਖਾ ਸਿਧਾਣਾ ਦੇ ਹੱਕ ਵਿਚ ਡਟੇ ਨਵਜੋਤ ਸਿੱਧੂ, ਕਿਹਾ- ਦਿੱਲੀ ਪੁਲਿਸ ਦਾ ਸਾਡੇ ਅਧਿਕਾਰ ਖੇਤਰ …

%d bloggers like this: