Breaking News
Home / ਰਾਸ਼ਟਰੀ / ਵੀਡੀਉ- ਟਰੈਕਟਰ ਰੈਲੀ ਬਾਰੇ ਜੋ ਗੱਲਾਂ ਗੋਦੀ ਮੀਡੀਆ ਨੇ ਨਹੀਂ ਦੱਸੀਆਂ

ਵੀਡੀਉ- ਟਰੈਕਟਰ ਰੈਲੀ ਬਾਰੇ ਜੋ ਗੱਲਾਂ ਗੋਦੀ ਮੀਡੀਆ ਨੇ ਨਹੀਂ ਦੱਸੀਆਂ

ਗੋਦੀ ਮੀਡੀਏ ਦੇ ਚੈਨਲਾਂ ਨੂੰ ਸਿੱਧੇ ਕਰਨ ਦਾ ਤਰੀਕਾ
ਗੋਦੀ ਮੀਡੀਆ ਨੇ ਇਹੋ ਜਿਹੀਆਂ ਕਿੰਨੀਆਂ ਹੀ ਝੂਠੀਆਂ ਖ਼ਬਰਾਂ ਚਲਾਈਆਂ ਜਿਸ ਨਾਲ ਨਾ ਸਿਰਫ਼ ਕਿਸਾਨਾਂ ਦੇ ਖਿਲਾਫ ਦੁਸ਼ ਪ੍ਰਚਾਰ ਕੀਤਾ ਗਿਆ ਸਗੋਂ ਸਿੱਖਾਂ ਦੇ ਖ਼ਿਲਾਫ਼ ਵੀ ਨ ਫ਼ ਰ ਤੀ ਪ੍ਰਚਾਰ ਕੀਤਾ ਗਿਆ।

ਕਿਸਾਨ ਯੂਨੀਅਨ ਦੇ ਆਗੂ ਤਾਂ ਇਸ ਪ੍ਰਾਪੇਗੰਡੇ ਨੂੰ ਦਾ ਮੁਕਾਬਲਾ ਨਹੀਂ ਕਰ ਸਕੇ ਸਗੋਂ ਉਨ੍ਹਾਂ ਦਾ ਇੱਕ ਆਗੂ ਤਾਂ ਖਾਸ ਕਰਕੇ ਕਰਕੇ ਇਸ ਦਾ ਹਿੱਸਾ ਬਣ ਗਿਆ ਹੈ।


ਜ਼ੀ ਨਿਊਜ਼ ਵਰਗੇ ਗੋਦੀ ਮੀਡੀਆ ਦੇ ਚੈਨਲਾਂ ਨੂੰ ਸਿੱਧਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੋ ਸਕਦਾ ਹੈ ਕਿ ਇਨ੍ਹਾਂ ਨੂੰ ਪੰਜਾਬ ਹਰਿਆਣਾ ਤੇ ਪੱਛਮੀ ਯੂਪੀ ਦੇ ਹਰ ਛੋਟੇ ਵੱਡੇ ਸ਼ਹਿਰ ਚੋਂ ਕਾਨੂੰਨੀ ਨੋਟਿਸ ਭੇਜੇ ਜਾਣ ਤੇ ਉਸ ਤੋਂ ਬਾਅਦ ਇਨ੍ਹਾਂ ਤੇ ਕੇਸ ਦਰਜ ਕਰਾਏ ਜਾਣ।

ਸਾਡੇ ਪੰਜਾਬ ਹਰਿਆਣਾ ਅਤੇ ਪੱਛਮੀ ਯੂਪੀ ਦੇ ਵਕੀਲ ਸਾਹਿਬਾਨ ਨੂੰ ਬੇਨਤੀ ਹੈ ਕਿ ਜਿਹੜੇ ਵੀ ਗੋਦੀ ਮੀਡੀਆ ਦੇ ਇਸ ਨ ਫ਼ ਰ ਤੀ ਪ੍ਰਚਾਰ ਤੇ ਸਿੱਟਿਆਂ ਨੂੰ ਸਮਝਦੇ ਨੇ ਤੇ ਇਨਸਾਫ਼ਪਸੰਦ ਨੇ, ਉਹ ਇਸ ਕੰਮ ਲਈ ਅੱਗੇ ਆਉਣ। ਇਨ੍ਹਾਂ ਦੇ ਹੋਰ ਵੀ ਇਹੋ ਜਿਹੇ ਪ੍ਰੋਗਰਾਮ ਜਿਹੜੇ ਜਿੱਥੇ ਪੇਸ਼ਕਾਰੀ ਗ਼ਲਤ ਜਾਂ ਨਫ਼ ਰ ਤ ਵਾਲੀ ਹੋਵੇ ਉਨ੍ਹਾਂ ਨੂੰ ਨੋਟਿਸ ਭੇਜਣੇ ਚਾਹੀਦੇ ਨੇ ।
ਪੰਜਾਬ, ਹਰਿਆਣਾ ਅਤੇ ਪੱਛਮੀ ਯੂਪੀ ਦੇ ਬਾਕੀ ਲੋਕ ਵੀ ਗੋਦੀ ਮੀਡੀਆ ਚੈਨਲਾਂ ਤੇ ਨਿਗ੍ਹਾ ਰੱਖਣ ਤੇ ਜਿਹੜਾ ਵੀ ਇਹੋ ਜਿਹਾ ਪ੍ਰੋਗਰਾਮ ਝੂਠ ਜਾਂ ਨਫ਼ਰਤ ਫੈਲਾਉਣ ਵਾਲਾ ਕੰਮ ਹੋਵੇ ਉਸ ਨੂੰ ਸਾਹਮਣੇ ਲੈ ਕੇ ਆਉਣ।

ਜਿਵੇਂ ਕਹਿੰਦੇ ਹੁੰਦੇ ਆ ‘ਲੋਡਡ ਵਿਦ ਲੌਜਿਕ’ ਜਾਣੀ ‘ਦਲੀਲਾਂ ਨਾਲ ਲੱਦੀਆਂ’ ਗੱਲਾਂ,,,
ਰਾਸ਼ਟਰੀ ਜਾਟ ਸਮਿਤੀ ਦੇ ਬੁਲਾਰੇ ਅਤੇ ਮੰਨੇ-ਪ੍ਰਮੰਨੇ ਵਕੀਲ ਸੁਖਵੰਤ ਦਾਂਗੀ ਕਹਿੰਦੇ ਝੰਡਾ ਲਹਿਰਾਉਣਾ ਤਾਂ ਅਪਰਾਧ ਈ ਨਹੀਂ ਬਣਦਾ,,, ਦਿੱਲੀ ਪੁਲੀਸ ਨੇ ਦੋ ਦਿਨ ਬਾਅਦ FIR ਦਰਜ ਕੀਤੀ ਹੈ,,, ਕਿਸਾਨ ਲੀਡਰਾਂ ਨੇ ਡਰ ਕੇ ਮੀਡੀਆ ਦੇ ਦਬਾਅ ‘ਚ ਮੁਆਫ਼ੀ ਮੰਗੀ ਹੈ,,, ਚੈਨਲਾ ਦੀ ਦੰਗੇ ਕਰਵਾਉਣ ਦੀ ਸੀ ਸਾਜਿਸ਼,,, ਸਾਰੀ ਸੁਣੋ ਜ਼ਰੂਰ ਕੱਢੋ ਦਸ ਮਿੰਟ
ਦਸਮ ਪਾਤਸ਼ਾਹ ਸਭ ਥਾਂਈਂ ਹੋਇ ਸਹਾਇ
-ਸੁਖਦੀਪ ਸਿੰਘ ਬਰਨਾਲਾ

Check Also

ਪੰਜਾਬ ਤੋਂ ਬਾਂਦਾ ਜੇ ਲ੍ਹ ਪਹੁੰਚਦਿਆਂ ਹੀ ਮੁਖਤਾਰ ਅੰਸਾਰੀ ਹੋਇਆ ਠੀਕ, ਵੀਲ ਚੇਅਰ ਤੋਂ ਉੱਠਿਆ

ਮੁਖਤਾਰ ਅੰਸਾਰੀ ਕੇਸ ‘ਚ ਉੱਤਰ ਪ੍ਰਦੇਸ਼ ਸਰਕਾਰ ਦੀ ਡਾਕਟਰੀ ਜਾਂਚ ਨੇ ਪੰਜਾਬ ਮੈਡੀਕਲ ਬੋਰਡ ‘ਤੇ …

%d bloggers like this: