Breaking News
Home / ਪੰਜਾਬ / ਰਾਜਨਾਥ ਅਤੇ ਅਮਿਤ ਸ਼ਾਹ ਦੇ ਕਹਿਣ ‘ਤੇ ਕਿਸਾਨਾਂ ਨੂੰ ਉਧਰ ਜਾਣੋਂ ਰੋਕਿਆ ਸੀ: ਡੱਲੇਵਾਲ

ਰਾਜਨਾਥ ਅਤੇ ਅਮਿਤ ਸ਼ਾਹ ਦੇ ਕਹਿਣ ‘ਤੇ ਕਿਸਾਨਾਂ ਨੂੰ ਉਧਰ ਜਾਣੋਂ ਰੋਕਿਆ ਸੀ: ਡੱਲੇਵਾਲ

ਇਹ ਵੀਡੀਓ ਸੁਣ ਕੇ ਖੁਦ ਫੈਸਲਾ ਕਰੋ ਕਿ ਗੱਦਾਰ ਕੌਣ ਹੈ। ਜਦੋਂ ਆਰ. ਐੱਸ. ਐੱਸ. ਅਤੇ ਬੀ. ਜੇ. ਪੀ. ਦੇ ਗੁੰਡੇ ਪੁਲਸ ਨਾਲ ਮਿਲ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਉੱਤੇ ਹ ਮ ਲਾ ਕਰ ਰਹੇ ਸਨ ਤਾਂ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਕਿਸਾਨਾਂ ਨੂੰ ਉਧਰ ਜਾਣੋਂ ਰੋਕਿਆ ਜਾ ਰਿਹਾ ਸੀ।

ਡੱਲੇਵਾਲ ਦਾ ਕਹਿਣਾ ਹੈ ਕਿ ਉਹਨਾਂ ਨੇ ਕਿਸਾਨਾਂ ਨੂੰ ਰਾਜਨਾਥ ਸਿੰਘ ਅਤੇ ਅਮਿਤ ਸ਼ਾਹ ਦੇ ਕਹਿਣ ‘ਤੇ ਰੋਕਿਆ ਸੀ। ਖ ਤ ਰੇ ਵਿਚ ਘਿਰੇ ਆਪਣੇ ਭਰਾਵਾਂ ਦੀ ਮੱਦਦ ਕਰਨ ਦੀ ਥਾਂ ਇਹਨਾਂ ਨੇ ਰਾਜਨਾਥ ਸਿੰਘ ਅਤੇ ਅਮਿਤ ਸ਼ਾਹ ਦਾ ਹੁਕਮ ਮੰਨਿਆ। ਜੇ ਸਰਕਾਰ ਸੰਯੁਕਤ ਮੋਰਚੇ ਵਾਲਿਆਂ ਦੀ ਗੱਲ ਸੁਣਦੀ ਹੈ ਤਾਂ ਇਹ ਫੋਨ ਕਰਕੇ ਗਿ੍ਰਫਤਾਰ ਕਿਸਾਨਾਂ ਨੂੰ ਰਿਹਾਅ ਕਿਉਂ ਨਹੀਂ ਕਰਵਾ ਲੈਂਦੇ?


ਬੇਨਤੀ ਹੈ ਕਿ ਆਪਣੇ ਆਗੂਆਂ ਉੱਤੇ ਅੰਨ੍ਹਾ ਵਿਸ਼ਵਾਸ ਨਾ ਕਰੋ। ਇਹਨਾਂ ਦੀਆਂ ਗ਼ਲਤ ਹਰਕਤਾਂ ਨੂੰ ਗ਼ਲਤ ਕਹੋ। ਇਹਨਾਂ ਤੋਂ ਜੁਆਬ ਮੰਗੋ। ਮੰਗ ਕਰੋ ਕਿ ਸੰਯੁਕਤ ਮੋਰਚੇ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀਆਂ ਸਟੇਜਾਂ ਦੇ ਵਿਚਾਲੇ ਲੱਗੀਆਂ ਰੋਕਾਂ ਨੂੰ ਹਟਾਇਆ ਜਾਵੇ। ਨਹੀਂ ਤਾਂ ਸੱਪ ਲੰਘੇ ਤੋਂ ਲਕੀਰ ਕੁੱਟਣ ਦਾ ਕੋਈ ਫਾਇਦਾ ਨਹੀਂ ਹੋਣਾ।

-ਪ੍ਰਭਸ਼ਰਨਬੀਰ ਸਿੰਘ

Check Also

ਲੱਖਾ ਸਿਧਾਣਾ ਦੇ ਹੱਕ ਵਿਚ ਨਿੱਤਰੇ ਸੁਖਬੀਰ ਬਾਦਲ

ਲੱਖਾ ਸਿਧਾਣਾ ਦੇ ਹੱਕ ਵਿਚ ਡਟੇ ਨਵਜੋਤ ਸਿੱਧੂ, ਕਿਹਾ- ਦਿੱਲੀ ਪੁਲਿਸ ਦਾ ਸਾਡੇ ਅਧਿਕਾਰ ਖੇਤਰ …

%d bloggers like this: