Breaking News
Home / ਪੰਜਾਬ / ਲਗਦਾ ‘ਸੰਯੁਕਤ ਕਿਸਾਨ ਮੋਰਚਾ’ ਸਰਕਾਰ ਖਿਲਾਫ ਨਹੀਂ ਲੱਖੇ-ਦੀਪ ਖਿਲਾਫ ਅੰਦੋਲਨ ਕਰ ਰਿਹਾ।

ਲਗਦਾ ‘ਸੰਯੁਕਤ ਕਿਸਾਨ ਮੋਰਚਾ’ ਸਰਕਾਰ ਖਿਲਾਫ ਨਹੀਂ ਲੱਖੇ-ਦੀਪ ਖਿਲਾਫ ਅੰਦੋਲਨ ਕਰ ਰਿਹਾ।

ਦੀਪ ਸਿੱਧੂ ਕੀ ਐ ਕੀ ਨਹੀਂ , ਇਸ ਗੱਲ ਨੂੰ ਇੱਕ ਵਾਰ ਪਾਸੇ ਕਰਕੇ ਇਹ ਸੋਚੋ ਕਿ ਇੱਕ ਦੀਪ ਸਿੱਧੂ ਲੱਖਾਂ ਲੋਕਾਂ ਨੂੰ ਇੱਕ ਭਾਸ਼ਨ ਨਾਲ ਪਿੱਛੇ ਲਾ ਕੇ ਰਿੰਗ ਰੋਡ , ਲਾਲ ਕਿਲ੍ਹੇ ਵੱਲ ਲੈ ਗਿਆ ਪਰ ਆਪਣੀਆਂ ਤੀਹ ਬੱਤੀ ਜਥੇਬੰਦੀਆਂ ਚਾਰ ਮਹੀਨਿਆਂ ਦੇ ਭਾਸ਼ਣਾਂ ਨਾਲ ਉਹਨਾਂ ਲੋਕਾਂ ਨੂੰ ਬਾਹਰਲੀ ਰੋਡ ਵੱਲ ਕਿਉਂ ਨਾ ਲਿਜਾ ਸਕੀਆਂ ?

26 ਜਨਵਰੀ ਨੂੰ ਦਿੱਲੀ ਪੁਲਿਸ ਵਲੋਂ ਦਿੱਤੇ ਗਏ ਪ੍ਰੋਗਰਾਮ ‘ਤੇ ਚੱਲਣ ਵਾਲਿਆਂ ‘ਤੇ ਵੀ ਪੁਲਿਸ ਨੇ ਲਾਠੀਚਾਰਜ ਕੀਤਾ ਗਿਆ। ਮੋਦੀ ਸਰਕਾਰ ਨੇ ਸਾਡੇ ਨਾਲ ਹੁਣ ਤੱਕ ਧੱਕਾ ਵੀ ਕੀਤਾ ਤੇ ਧੋਖਾ ਵੀ ਪਰ ਪਿਛਲੇ 48 ਘੰਟਿਆਂ ਤੋਂ ਅਸੀਂ ਅੱਡ-ਅੱਡ ਸੋਚਾਂ ਰੱਖਦੇ ਪੰਜਾਬੀ ਆਪਸ ਵਿੱਚ ਇੱਕ ਦੂਜੇ ਨੂੰ ਭੰਡਣ ਲੱਗੇ ਹੋਏ ਹਾਂ। ਬਾਹਰਲੇ ਸਾਡੀ ਸ਼ਲਾਘਾ ਕਰ ਰਹੇ ਹਨ ਤੇ ਸਾਡੀ ਹੀਣ ਭਾਵਨਾ ਖੁਦ ਨੂੰ ਮਾੜੇ ਦਰਸਾ ਰਹੀ ਹੈ।

ਇਸ ਤਰਾਂ ਕਰਕੇ ਇੱਕ ਤਾਂ ਆਪਾਂ ਦੁਨੀਆ ਭਰ ‘ਚ ਜੁੜੇ ਪੰਜਾਬੀਆਂ ਨੂੰ ਨਿਰਾਸ਼ਾ ਦੇ ਸਮੁੰਦਰ ‘ਚ ਸੁੱਟ ਰਹੇ ਹਾਂ ਤੇ ਦੂਜੇ ਪਾਸੇ ਸਰਕਾਰ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੇ। ਕਹਿਣ ਨੂੰ ਮੇਰੇ ਕੋਲ ਵੀ ਬਹੁਤ ਕੁਝ ਹੈ, ਸਬੂਤ ਵੀ ਹਨ ਪਰ ਸਮਾਂ ਮੰਗ ਕਰਦਾ ਕਿ ਚੁੱਪ ਹੀ ਰਹੀਏ ਤੇ ਕਿਸਾਨ ਮੋਰਚੇ ਨੂੰ ਸਫਲ ਕਰਨ ਲਈ ਸਿਰ ਜੋੜੀਏ। ਇਹ ਗੱਲਾਂ ਬਾਅਦ ‘ਚ ਕਰਾਂਗੇ, ਸਮੇਂ ਨੇ ਖੁਦ ਹੀ ਬਹੁਤ ਕੁਝ ਸਪੱਸ਼ਟ ਕਰ ਦੇਣਾ ਹੈ।

ਹਾਲ ਦੀ ਘੜੀ 1 ਫਰਵਰੀ ਨੂੰ ਜੋ ਪਾਰਲੀਮੈਂਟ ਵੱਲ ਮਾਰਚ ਕੱਢਿਆ ਜਾਣਾ ਸੀ, ਉਹ ਰੱਦ ਕਰ ਦਿੱਤਾ ਗਿਆ ਹੈ। 30 ਜਨਵਰੀ ਨੂੰ ਦੇਸ਼ ਭਰ ਵਿੱਚ ਪਬਲਿਕ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਇੱਕ ਦਿਨ ਦੀ ਭੁੱਖ ਹੜਤਾਲ ਰੱਖੀ ਜਾਵੇਗੀ।

ਬਾਕੀ ਜਿਹੜੇ ਲੋਕ ਮੋਰਚੇ ਤੋਂ ਵਾਪਸ ਜਾ ਰਹੇ ਹਨ, ਉਹ ਨੇ, ਜੋ ਕੇਵਲ 26 ਜਨਵਰੀ ਵਾਲੇ ਮਾਰਚ ਲਈ ਆਏ ਸਨ, ਜਿਹੜੇ ਪੱਕੇ ਬੈਠੇ ਹਨ, ਉਹ ਬੈਠੇ ਈ ਹਨ। ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਕਿ ਸਿੰਘ-ਕੁੰਡਲੀ-ਟਿਕਰੀ ਪੱਕੇ ਬੈਠੇ ਲੋਕਾਂ ਨਾਲ ਤੁਰੰਤ ਇੰਟਰਵਿਊਜ਼ ਕੀਤੀਆਂ ਜਾਣ ਤਾਂ ਅਸਲੀਅਤ ਲੋਕ ਦੇਖ ਸਕਣ ਅਤੇ ਨੈਗਟਿਵਟੀ ਚੁੱਕੀ ਜਾਵੇ।

ਸੰਯੁਕਤ ਮੋਰਚੇ ਦੀ ਸਟੇਜ ਤੋਂ ਜਿਸ ਤਰਾਂ ਦੀਆਂ ਅੱਗ ਲਾਊ ਗੱਲੀਆਂ ਕੀਤੀਆਂ ਜਾ ਰਹੀਆਂ ਹਨ ਜੇਕਰ ਭਵਿੱਖ’ਚ ਵੱਖ-ਵੱਖ ਧਿਰਾਂ ਦੇ ਸਮਰਥਕ ਆਪਸ’ਚ ਭਿੜ ਗਏ ਤਾਂ ਰਾਜੇਵਾਲ ਤੇ ਰਜਿੰਦਰ ਕਾਮਰੇਡ ਵਰਗੇ ਜ਼ਿੰਮੇਵਾਰ ਹੋਣਗੇ।

ਸਟੇਜ ਤੋਂ “ਕਿਸਾਨ ਮਜ਼ਦੂਰ ਸੰਘਰਸ਼ ਕਮੇਟ ਮਾਝਾ” , ਲੱਖਾ ਸਿਧਾਣਾ, ਤੇ ਦੀਪ ਸਿੱਧੂ ਵਰਗਿਆਂ ਨੂੰ ਵਿਕਾਊ, ਸਰਕਾਰੀ ਤੇ ਗ਼ਦਾਰ ਆਖਿਆ ਜਾ ਰਿਹਾ ਹੈ। ਦੀਪ ਸਿੱਧੂ ਖਿਲਾਫ਼ ਸਟੇਜ ਤੋਂ ਮੁਰਦਾਬਾਦ ਵਾਲੀ ਨਾਅਰੇਬਾਜ਼ੀ ਵੀ ਕਰਵਾਈ ਗਈ ਜਿਸ’ਚ ਬਹੁਤੇ ਲੋਕਾਂ ਨੇ ਚੱਜ ਨਾਲ ਜਵਾਬ ਨਹੀਂ ਦਿੱਤਾ। ਜਿਸ ਤਰਾਂ ਦਾ ਪਾੜਾ ਤੇ ਫੁੱਟ ਇਹ ਆਪਸ’ਚ ਸਟੇਜ ਤੋਂ ਪਾ ਰਹੇ ਹਨ, ਇਹ ਆਪਸੀ ਟਕਰਾਅ’ਚ ਬਦਲ ਸਕਦਾ ਹੈ। ਇਸ ਦੀ ਜ਼ਿੰਮੇਵਾਰੀ ਸੰਯੁਕਤ ਮੋਰਚੇ ਦੇ ਆਗੂਆਂ ਦੀ ਹੋਵੇਗੀ ਜਿਨ੍ਹਾਂ ਨੇ ਕਿਸੇ ਮਰਿਆਦਾ ਦਾ ਪਾਲਣ ਨਹੀਂ ਕੀਤਾ।

ਰਾਜੇਵਾਲ ਨੇ ਸਟੇਜ ਤੋੰ ਕਿਹਾ “ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਮਾਝਾ) ਸਰਕਾਰ ਕੋਲ ਵਿਕ ਚੁੱਕੀ ਹੈ। ਇਹ ਆਉਣ ਵਾਲੇ ਦਿਨਾਂ’ਚ ਪਤਾ ਲੱਗੇਗਾ ਕਿ ਕਿੰਨ੍ਹੇ’ਚ ਵਿਕੀ ਹੈ।
ਦੀਪ ਸਿੱਧੂ ਨੇ RSS’ਚ ਟਰੇਨਿੰਗ ਲਈ ਹੋਈ ਹੈ ਤੇ ਉਹ ਬੀ.ਜੇ.ਪੀ ਦੇ ਛੁਪੇ ਹੋਏ ਕੇਡਰ ਦਾ ਮੈਂਬਰ ਹੈ।


ਕੁਝ ਸਮਾਜ ਵਿਰੋਧੀ ਅਨਸਰ ਜਿਨ੍ਹਾਂ ਨੂੰ ਮੈੰ ਅਹਿਮੀਅਤ ਨਹੀੰ ਦਿੰਦਾ। ਜਿਹੜੇ ਪੰਜਾਬ’ਚ ਮੁੰਡਿਆਂ ਨੂੰ ਗਰਮ ਕਰਕੇ ਇੱਥੇ ਲੈ ਕੇ ਆਏ। (ਲੱਖਾ ਸਿਧਾਣਾ)
ਇਹਨਾਂ ਸਭ ਲੋਕਾਂ ਨੇ ਸਰਕਾਰ ਦੇ ਮੋਹਰੇ ਬਣ ਕੇ ਕਿਸਾਨੀ ਦੀ ਪਿੱਠ’ਚ ਛੁ ਰਾ ਮਾ ਰਿ ਆ ਹੈ।
ਸੰਯੁਕਤ ਮੋਰਚੇ ਦੀ ਕੀ ਮਨਸ਼ਾ ਹੈ ਇਹ ਤੁਸੀਂ ਆਪ ਅੰਦਾਜ਼ਾ ਲਗਾ ਲਵੋ। ਦੀਪ ਸਿੱਧੂ ਇਹਨਾਂ ਦੀਆਂ ਮਿਨਤਾਂ ਕਰਦਾ ਰਿਹਾ ਕਿ ਰਲ ਕੇ ਚੱਲੋ ਇਹ ਨਹੀਂ ਮੰਨੇ। ਲੱਖਾ ਸਿਧਾਣਾ ਲਾਈਵ ਹੋ ਕੇ ਰੋਣ ਹਾਕਾ ਹੋਇਆ ਰਿਹਾ। ਹਰ ਮੌਕੇ ਉੱਤੇ ਚੁੱਪ ਕੀਤਾ ਜਿੱਥੇ ਬੋਲਣਾ ਬਣਦਾ ਸੀ। ਪਰ ਫੇਰ ਵੀ ਰਾਜੇਵਾਲ ਨੇ ਸਭ ਰਗੜ ਦਿੱਤੇ।

ਇਹ ਉਹਨਾਂ ਵੀਰਾਂ ਦੀ ਕ੍ਰਿਪਾ ਨਾਲ ਹੈ ਜਿਹੜੇ ਆਗੂਆਂ ਨੂੰ ਰੱਬ ਬਣਨ ਲਈ ਹੌਸਲਾ ਦਿੰਦੇ ਹਨ। ਹੁਣ ਇਹ ਤਾਂ ਨਹੀੰ ਹੋ ਸਕਦਾ ਕਿ ਬਾਕੀ ਸਾਰੇ ਗਲ਼ਤ ਹੋ ਗਏ ਤੇ ਸੰਯੁਕਤ ਮੋਰਚੇ ਦੇ ਕੁਝ ਆਗੂ ਸਹੀ ਹਨ।

ਗਾਜੀਪੁਰ ਤੇ ਟੀਕਰੀ ਵਾਲੇ ਪਾਸੇ ਕਿਸਾਨ ਦਿੱਲੀ ਪੁਲਿਸ ਵੱਲੋਂ ਮਿੱਥੇ ਹੋਏ ਰੂਟ ਤੇ ਮਾਰਚ ਕਰਨ ਜਾ ਰਹੇ ਸਨ। ਉੱਥੇ ਵੀ ਪੁਲਿਸ ਨੇ ਕਿਸਾਨਾਂ ਤੇ ਬੇਵਜਾ ਅੱਥਰੂ ਗੈਸ ਦੇ ਗੋਲੇ ਸੁੱਟੇ ਅਤੇ ਲਾਠੀਚਾਰਜ ਕੀਤਾ। ਸਟੇਟ ਤੋੰ ਮੁਫ਼ਤ’ਚ ਕੁੱਟ ਖਾ ਕੇ ਵੀ ਇਹਨਾਂ ਘਟਨਾਵਾਂ ਦਾ ਉਸ ਪੱਧਰ ਦਾ ਵਿਰੋਧ ਨਹੀਂ ਕੀਤਾ ਗਿਆ; ਸ਼ਾਇਦ ਕੀਤਾ ਹੀ ਨਹੀਂ ਗਿਆ।


ਪਰ ਆਪਣੇ ਨੌਜਵਾਨਾਂ ਦਾ ਹੌਸਲਾ ਤੋੜਨ ਲਈ ਵਾਰ-ਵਾਰ ਵਿਰੋਧ ਕੀਤਾ ਜਾਂਦਾ। ਨੌਜਵਾਨਾਂ ਦੀ ਰਾਇ ਤੋਂ ਬਿਨਾਂ ਬਾਹਰੀ ਆਗੂਆਂ ਦੇ ਦਬਾਅ ਹੇਠ ਪ੍ਰੋਗਰਾਮ ਦਿੱਤੇ ਜਾਂਦੇ। ਸਟੇਟ ਦੀ ਸਹਿਮਤੀ ਨਾਲ ਪ੍ਰੋਗਰਾਮਾਂ’ਚ ਬਦਲਾਅ ਕੀਤਾ ਜਾਂਦਾ ਹੈ। ਆਗੂਆਂ ਨੂੰ ਚੇਤੇ ਕਰਵਾਉ ਕਿ ਤੁਹਾਡੀ ਲੜਾਈ ਨੌਜਵਾਨਾਂ ਜਾਂ ਕਿਸੇ ਵਿਸ਼ੇਸ਼ ਵਿਅਕਤੀ ਨਾਲ ਨਹੀਂ ਸਗੋਂ ਸਟੇਟ ਨਾਲ ਹੈ।
ਲਾਲ ਕਿਲ੍ਹੇ ਵਾਲੇ ਮਾਰਕੇ ਨੂੰ ਨੁਕਸਾਨ ਸਾਬਤ ਕਰਨ ਦੀ ਥਾਂ ਤੇ ਪੁਲਿਸ ਵੱਲੋਂ ਕੀਤੀ ਉਲੰਘਣਾ ਦਾ ਮੁੱਦਾ ਬਣਾ ਕੇ ਸਟੇਟ ਤੇ ਦਬਾਅ ਬਣਾਓ। ਇਹ ਸੁਨੇਹਾ ਦਵੋ ਕਿ ਪੁਲਿਸ ਦੇ ਜ਼ਬਰ ਕਾਰਨ ਲੋਕਾਂ ਨੇ ਇਹ ਕਦਮ ਚੁੱਕਿਆ।

ਅਜਿਹਾ ਕੋਈ ਨੁਕਸਾਨ ਨਹੀਂ ਹੋਇਆ ਸੀ ਜਿਹੜਾ ਚੀਕ-ਚੀਕ ਕੇ ਆਪ ਹੀ ਕਰ ਲਿਆ। ਲੱਖੇ ਸਿਧਾਣੇ ਤੋਂ ਕਿਸਾਨ ਆਗੂਆਂ ਤੱਕ ਵਾਰ-ਵਾਰ ਇਹੀ ਰੋਣਾ ਰੋਇਆ ਗਿਆ ਕਿ ਬਹੁਤ ਨੁਕਸਾਨ ਹੋ ਗਿਆ। ਪਿੱਛੇ-ਪਿੱਛੇ ਉਹੀ ਰਾਗ ਇਹਨਾਂ ਦੇ ਹਮਾਇਤੀ ਅਲਾਪ ਰਹੇ ਹਨ।

ਜਦਕਿ ਜਿਸ ਮਾਰਚ ਨੂੰ ring road ਤੇ ਚੜਨ ਦੀ ਇਜ਼ਾਜਤ ਨਹੀੰ ਸੀ ਉਹ ਮਾਰਚ “ਲਾਲ ਕਿਲ੍ਹੇ” ਤੇ ਜਾ ਚੜਿਆ। ਦੋ ਮਹੀਨੇ ਤੋਂ ਸਟੇਟ ਅਤੇ ਆਗੂਆਂ ਵੱਲੋਂ ਜ਼ਲੀਲ ਹੁੰਦੇ ਨੌਜਵਾਨਾਂ’ਚ ਮੁੜ ਉਹੀ ਜਜ਼ਬਾ ਪ੍ਰਗਟ ਹੋਇਆ ਦੇਖਿਆ ਗਿਆ ਜਿਹੜਾ 26 ਨਵੰਬਰ ਨੂੰ ਦੇਖਿਆ ਸੀ। ਲੋਕ ਇਸ ਦਿਨ ਨੂੰ ਇੱਕ ਇਤਿਹਾਸਕ ਦਿਨ ਵਜੋੰ ਦੇਖ ਰਹੇ ਸਨ।

ਨੌਜਵਾਨ ਨੇ ਕੋਈ ਭੰਨ-ਤੋੜ, ਲੁੱਟ-ਖੋਹ ਜਾਂ ਮਾਰ-ਕੁੱਟ ਨਹੀਂ ਕੀਤੀ। ਅਖ਼ੀਰ ਤੱਕ ਸ਼ਾਂਤੀਮਾਈ ਤੇ ਅਨੁਸ਼ਾਸਨ’ਚ ਰਹੇ। ਭਾਰਤੀ ਮੀਡੀਏ ਦਾ ਵੀ ਇੱਕ ਹਿੱਸਾ ਇਸ ਘਟਨਾਕ੍ਰਮ ਨੂੰ ਜਸਟੀਫਾਈ ਤੱਕ ਕਰ ਰਿਹਾ ਹੈ ਕਿ ਭਾਰਤ ਦਾ ਝੰਡਾ ਨਹੀਂ ਉਤਾਰਿਆ ਗਿਆ ਅਤੇ ਨਾ ਖਾਲਿਸਤਾਨ ਦਾ ਝੰਡਾ ਝੁਲਾਇਆ ਗਿਆ ਹੈ। ਇਹ ਕੇਸਰੀ ਨਿਸ਼ਾਨ ਸਾਹਿਬ ਤੇ ਕਿਸਾਨੀ ਦਾ ਝੰਡਾ ਸੀ। ਪਰ ਸਾਡੇ ਵਾਲੇ ਐਨਾ ਵੀ ਨਹੀਂ ਕਰ ਸਕੇ।
ਉਂਝ ਸਾਡੇ ਆਗੂਆਂ ਨੇ ਤਾਂ ਹਰ ਕਦਮ ਗੋਦੀ ਮੀਡੀਆ ਅਨੁਸਾਰ ਹੀ ਪੁੱਟਣਾ ਹੁੰਦਾ। ਜਦ ਗੋਦੀ ਮੀਡੀਆ ਨੇ ਰੌਲਾ ਪਾ ਦਿੱਤਾ ਫਿਰ ਉਹਨਾਂ ਦੀ ਸੰਤੁਸ਼ਟੀ ਹੀ ਇਹਨਾਂ ਦਾ ਟੀਚਾ ਬਣ ਜਾਂਦਾ। ਲੋੜ ਇਸ ਸਮੇਂ ਜਵਾਬ ਦੇਣ ਅਤੇ ਏਕੇ ਦੀ ਸੀ। 200 ਬੰਦੇ ਮਰਵਾ ਕੇ ਲੋਕ ਆਹ ਕੁਝ ਨਾ ਕਰਨ ਤਾਂ ਕਦੋਂ ਕਰਨਗੇ? ਇਸ ਸਾਰੇ ਐਕਸ਼ਨ ਲਈ ਸਰਕਾਰ ਨੂੰ ਸਵਾਲ ਕੀਤਾ ਜਾਂਦਾ ਕਿ ਤੁਸੀਂ ਲੋਕਾਂ ਨੂੰ ਪ੍ਰੇਸ਼ਾਨ ਹੀ ਐਨਾ ਕਰ ਦਿੱਤਾ ਕਿ ਲੋਕ ਆਹ ਕੁਝ ਕਰਨ ਲਈ ਮਜ਼ਬੂਰ ਹੋ ਗਏ।

ਪਰ ਆਹ ਨੁਕਸਾਨ-ਨੁਕਸਾਨ ਕੂਕਣ ਤੋੰ ਤਾਂ ਇਹੀ ਜਾਪਦਾ ਕਿ ਬੰਦੇ ਸੰਘਰਸ਼’ਚੋਂ ਮੌਕਾ ਬਣਾ ਕੇ ਭੱਜਣਾ ਚਾਹੁੰਦੇ ਹਨ। ਕਿ ਇਸ ਸਮੇਂ ਨੂੰ ਵਰਤ ਕੇ ਸਾਰਾ ਦੋਸ਼ ਕਿਸੇ ਦੂਜੇ ਦੇ ਸਿਰ ਮੜ ਕੇ ਆਪਣਾ ਬਚਾ ਕੀਤਾ ਜਾ ਸਕੇ। ਸੱਚ ਜਾਣਿਓ ਹਲੇ ਵੀ ਕੋਈ ਨੁਕਸਾਨ ਨਹੀਂ ਹੋਇਆ। ਜਿਹੜਾ ਦਬਾਅ ਸਰਕਾਰ ਤੇ ਬਣਾਇਆ ਜਾਣਾ ਸੀ ਉਹ ਦਬਾਅ ਨੁਕਸਾਨ ਦਾ ਰੌਲਾ ਪਾ ਕੇ ਤੁਸੀੰ ਆਪਣੇ ਸਿਰ ਲੈ ਲਿਆ। ਆਪਣਾ ਸਟੈਂਡ ਸਹੀ ਕਰ ਲਵੋ ; ਜਿਹੜਾ ਕੁਝ ਨੌਜਵਾਨਾਂ ਨੇ ਕਰ ਦਿੱਤਾ ਉਸ ਨੂੰ ਸਵੀਕਾਰ ਲਵੋ ਤੇ ਅੱਗੇ ਦੀ ਰਣਨੀਤੀ ਤੇ ਏਕਾ ਬਣਾਓ।

ਦਿੱਲੀ ਪੁਲਿਸ ਨੇ ਸ਼ਾਂਤਮਈ ਰੋਸ ਮਾਰਚ ਕਰ ਰਹੇ ਕਿਸਾਨਾਂ ਦੇ ਟਰੈਕਟਰਾਂ ਦੇ ਟਾਇਰ ਪਾੜ ਦਿੱਤੇ, ਡੀਜ਼ਲ ਚੋਰੀ ਕਰ ਲਿਆ ਅਤੇ ਵਹੀਕਲਾਂ ਦੇ ਪਾਰਟ ਖੋਲ ਲਏ।
ਸਰਕਾਰ ਨੂੰ ਸਵਾਲਾਂ’ਚ ਲਿਆਉਣ ਦੀ ਥਾਂ ਆਪਣਾ ਇੱਕ ਲਾਣਾ ਆਪਣੇ ਆਪ ਨੂੰ ਹੀ ਦੋਸ਼ੀ ਸਾਬਤ ਕਰਨ ਤੇ ਲੱਗਿਆ ਹੋਇਆ ਹੈ। ਇਸ’ਚ ਵੱਡੀ ਗਿਣਤੀ ਪੱਤਰਕਾਰਾਂ ਤੇ ਸੋਸ਼ਲ ਮੀਡੀਆ ਕਾਰਕੁੰਨਾਂ ਦੀ ਵੀ ਹੈ।

ਰੱਬ ਦਾ ਵਾਸਤਾ ਮੌਕਾ ਦੇਖ ਲਿਆ ਕਰੋ ਕਿ ਕਦੋਂ ਕਿਸ ਮੌਕੇ ਨੂੰ ਕਿਵੇਂ ਵਰਤਣਾ। ਹੀਣਤਾ ਭਾਵ’ਚ ਬਾਹਰ ਆਉਣ ਦੀ ਕੋਸ਼ਿਸ਼ ਕਰੋ।


ਪੁਲਿਸ ਨੇ ਸਿੱਧੀ ਸਿਰ’ਚ ਗੋ ਲੀ ਮਾਰ ਕੇ ਮੁੰਡਾ ਮਾਰ ਦਿੱਤਾ। ਪਰ ਮੰਦਬੁੱਧੀ ਲੋਕ ਆਪਣੇ ਆਪ ਨੂੰ ਹੀ ਦੋਸ਼ੀ ਸਾਬਤ ਕਰਨ ਤੇ ਤੁਰੇ ਹਨ। ਲਾਲ ਕਿਲੇ ਤੇ ਝੰਡਾ ਝੁਲਾਉਣ ਤੇ ਐਨੀ ਤਕਲੀਫ਼ ਗੋਦੀ ਮੀਡੀਆ ਨੂੰ ਨਹੀਂ ਹੋਈ ਜਿਨੀ ਇਹਨਾਂ ਗੁਲਾਮ ਬਿਰਤੀ ਦੇ ਰਾਸ਼ਟਰਵਾਦੀਆਂ ਨੂੰ ਹੋਈ ਹੈ। ਇਹ ਸਮਾਂ ਸਰਕਾਰ ਨੂੰ ਸਵਾਲਾਂ’ਚ ਲੈ ਕੇ ਦਬਾਅ ਬਣਾਉਣ ਦਾ ਹੈ ਪਰ ਕੁਝ ਲੋਕ ਫੁੱਟ ਪਾਊ ਪ੍ਰਚਾਰ ਕਰਕੇ ਮੋਰਚੇ ਦਾ ਨੁਕਸਾਨ ਕਰ ਰਹੇ ਹਨ। ਇਹੀ ਕੁਝ ਇਹਨਾਂ ਦੇ ਕਿਸਾਨ ਆਗੂ ਕਰ ਰਹੇ ਹਨ। ਬੈਰੀਗੇਟ ਤੋੜ ਕੇ ਲਾਲ ਕਿਲ੍ਹੇ ਤੇ ਚੜਨ ਵਾਲਿਆਂ ਨੂੰ ਸਾਰੇ ਵੱਲੋਂ ਕੇਸਰੀ ਸਲਾਮ।
– ਸਤਵੰਤ ਸਿੰਘ

Check Also

ਲੱਖਾ ਸਿਧਾਣਾ ਦੇ ਹੱਕ ਵਿਚ ਨਿੱਤਰੇ ਸੁਖਬੀਰ ਬਾਦਲ

ਲੱਖਾ ਸਿਧਾਣਾ ਦੇ ਹੱਕ ਵਿਚ ਡਟੇ ਨਵਜੋਤ ਸਿੱਧੂ, ਕਿਹਾ- ਦਿੱਲੀ ਪੁਲਿਸ ਦਾ ਸਾਡੇ ਅਧਿਕਾਰ ਖੇਤਰ …

%d bloggers like this: