Breaking News
Home / ਮੁੱਖ ਖਬਰਾਂ / ਦੇਖੋ ਲੱਖਾ ਸਿਧਾਣਾ ਤੇ ਦੀਪ ਸਿਧੂ ਨੈਸ਼ਨਲ ਮੀਡੀਏ ‘ਤੇ ਲੋਕਾਂ ਨੂੰ 26 ਜਨਵਰੀ ਬਾਬਤ ਕਿਵੇਂ ਭੜਕਾ ਰਹੇ ਨੇ!

ਦੇਖੋ ਲੱਖਾ ਸਿਧਾਣਾ ਤੇ ਦੀਪ ਸਿਧੂ ਨੈਸ਼ਨਲ ਮੀਡੀਏ ‘ਤੇ ਲੋਕਾਂ ਨੂੰ 26 ਜਨਵਰੀ ਬਾਬਤ ਕਿਵੇਂ ਭੜਕਾ ਰਹੇ ਨੇ!

ਲੋਕ ਭਾਵਨਾਵਾਂ ਸਮਝਣ’ਚ ਫੇਲ ਹੋਏ ਆਗੂਆਂ ਨੇ ਆਪਣਾ ਫਲਾਪ ਸ਼ੌਅ ਲੁਕਾਉਣ ਲਈ ਸਾਰਾ ਜ਼ੋਰ ਦੀਪ ਸਿੱਧੂ ਨੂੰ ਭੰਡਣ ਤੇ ਲਾ ਦਿੱਤਾ। ਜਦ ਕਿ ਦੀਪ ਸਿੱਧੂ ਤੋੰ ਪਹਿਲਾਂ ਲੱਖਾਂ ਲੋਕ ਲਾਲ ਕਿਲੇ ਤੇ ਪਹੁੰਚ ਚੁੱਕੇ ਸਨ ।ਉਸ ਨੇ ਕਿਤੇ ਵੀ ਐਲਾਨ ਨਹੀਂ ਕੀਤਾ ਕਿ “ਲਾਲ ਕਿਲ੍ਹੇ” ਤੇ ਜਾ ਕੇ ਨਿਸ਼ਾਨ ਸਾਹਿਬ ਝੁਲਾਉਣਾ ਹੈ। ਇਹ ਲੋਕਾਂ ਦੀ ਭਾਵਨਾਵਾਂ ਅਨੁਸਾਰ ਵਾਪਰਿਆ ਵਰਤਾਰਾ ਹੈ।
– ਸਤਵੰਤ ਸਿੰਘ

ਸੰਯੁਕਤ ਮੋਰਚੇ ਦੀ ਸਟੇਜ ਤੋਂ ਜਿਸ ਤਰਾਂ ਦੀਆਂ ਅੱਗ ਲਾਊ ਗੱਲੀਆਂ ਕੀਤੀਆਂ ਜਾ ਰਹੀਆਂ ਹਨ ਜੇਕਰ ਭਵਿੱਖ’ਚ ਵੱਖ-ਵੱਖ ਧਿਰਾਂ ਦੇ ਸਮਰਥਕ ਆਪਸ’ਚ ਭਿੜ ਗਏ ਤਾਂ ਰਾਜੇਵਾਲ ਤੇ ਰਜਿੰਦਰ ਕਾਮਰੇਡ ਵਰਗੇ ਜ਼ਿੰਮੇਵਾਰ ਹੋਣਗੇ।

ਸਟੇਜ ਤੋਂ “ਕਿਸਾਨ ਮਜ਼ਦੂਰ ਸੰਘਰਸ਼ ਕਮੇਟ ਮਾਝਾ” , ਲੱਖਾ ਸਿਧਾਣਾ, ਤੇ ਦੀਪ ਸਿੱਧੂ ਵਰਗਿਆਂ ਨੂੰ ਵਿਕਾਊ, ਸਰਕਾਰੀ ਤੇ ਗ਼ਦਾਰ ਆਖਿਆ ਜਾ ਰਿਹਾ ਹੈ। ਦੀਪ ਸਿੱਧੂ ਖਿਲਾਫ਼ ਸਟੇਜ ਤੋਂ ਮੁਰਦਾਬਾਦ ਵਾਲੀ ਨਾਅਰੇਬਾਜ਼ੀ ਵੀ ਕਰਵਾਈ ਗਈ ਜਿਸ’ਚ ਬਹੁਤੇ ਲੋਕਾਂ ਨੇ ਚੱਜ ਨਾਲ ਜਵਾਬ ਨਹੀਂ ਦਿੱਤਾ। ਜਿਸ ਤਰਾਂ ਦਾ ਪਾੜਾ ਤੇ ਫੁੱਟ ਇਹ ਆਪਸ’ਚ ਸਟੇਜ ਤੋਂ ਪਾ ਰਹੇ ਹਨ, ਇਹ ਆਪਸੀ ਟਕਰਾਅ’ਚ ਬਦਲ ਸਕਦਾ ਹੈ। ਇਸ ਦੀ ਜ਼ਿੰਮੇਵਾਰੀ ਸੰਯੁਕਤ ਮੋਰਚੇ ਦੇ ਆਗੂਆਂ ਦੀ ਹੋਵੇਗੀ ਜਿਨ੍ਹਾਂ ਨੇ ਕਿਸੇ ਮਰਿਆਦਾ ਦਾ ਪਾਲਣ ਨਹੀਂ ਕੀਤਾ।
– ਸਤਵੰਤ ਸਿੰਘ

Check Also

ਭਾਰਤੀ ਮੀਡੀਆ ਦੇ ਪੇਸ਼ਕਾਰੀ ਵੇਖ ਕੇ ਤੁਹਾਨੂੰ ਹਾਸਾ ਵੀ ਆਵੇਗਾ ਤੇ ਗੁੱਸਾ ਵੀ।

ਭਾਰਤੀ ਮੀਡੀਆ ਨੇ ਕਿਸਾਨ ਮੋਰਚੇ ਨੂੰ ਲੈ ਕੇ ਟਵਿਟਰ ਖਿਲਾਫ ਉਗਲਿਆ ਜਹਿਰ, ਕਿਹਾ ਭਾਰਤ ਖਿਲਾਫ …

%d bloggers like this: