Breaking News
Home / ਸਾਹਿਤ / ਕੀ ਕਿਸਾਨ ਯੂਨੀਅਨਾਂ ਜਾਂ ਸੰਯੁਕਤ ਕਿਸਾਨ ਮੋਰਚਾ 26 ਜਨਵਰੀ ਦੀਆਂ ਘਟਨਾਵਾਂ ਦੀ ਜ਼ਿੰਮੇਵਾਰੀ ਤੋਂ ਬਚ ਸਕਦਾ ਹੈ ?

ਕੀ ਕਿਸਾਨ ਯੂਨੀਅਨਾਂ ਜਾਂ ਸੰਯੁਕਤ ਕਿਸਾਨ ਮੋਰਚਾ 26 ਜਨਵਰੀ ਦੀਆਂ ਘਟਨਾਵਾਂ ਦੀ ਜ਼ਿੰਮੇਵਾਰੀ ਤੋਂ ਬਚ ਸਕਦਾ ਹੈ ?

ਕੀ ਕਿਸਾਨ ਯੂਨੀਅਨਾਂ ਜਾਂ ਸੰਯੁਕਤ ਕਿਸਾਨ ਮੋਰਚਾ 26 ਜਨਵਰੀ ਦੀਆਂ ਘਟਨਾਵਾਂ ਦੀ ਜ਼ਿੰਮੇਵਾਰੀ ਤੋਂ ਬਚ ਸਕਦਾ ਹੈ ? ਅੱਗੇ ਕੀ ਰਸਤਾ ਹੈ?
26 ਜਨਵਰੀ ਨੂੰ ਦਿੱਲੀ ਖ਼ਾਸ ਕਰਕੇ ਲਾਲ ਕਿਲੇ ਤੱਕ ਹੋਣ ਵਾਲੀ ਸਾਰੀਆਂ ਘਟਨਾਵਾਂ ਤੋਂ ਸੰਯੁਕਤ ਕਿਸਾਨ ਮੋਰਚੇ ਨੇ ਪੱਲਾ ਝਾੜ ਲਿਆ ਹੈ। 26 ਜਨਵਰੀ ਸ਼ਾਮ ਨੂੰ ਦਿੱਤੇ ਆਪਣੇ ਬਿਆਨ ਵਿਚ ਮੋਰਚੇ ਨੇ ਕਿਹਾ ਹੈ ਕਿ ਇਹ ਸਾਰਾ ਕੁਝ ਸਮਾਜ ਵਿਰੋਧੀ ਅਨਸਰਾਂ ਨੇ ਕੀਤਾ।

ਸਾਡਾ ਮੰਨਣਾ ਹੈ ਕਿ 26 ਜਨਵਰੀ ਨੂੰ ਹੋਈਆਂ ਘਟਨਾਵਾਂ, ਖ਼ਾਸ ਕਰਕੇ ਪੁਲਿਸ ਨਾਲ ਹੋਣ ਵਾਲੇ ਟਕਰਾਅ ਨਾਲ ਨੁਕਸਾਨ ਹੋਇਆ ਹੈ । ਪਰ ਹੁਣ ਜ਼ਿਆਦਾ ਨੁਕਸਾਨ ਪੰਜਾਬ ਵਾਲੇ ਖੁਦ ਕਰ ਰਹੇ ਨੇ । ਇੱਕ ਨੌਜਵਾਨ ਦੀ ਮੌਤ ਸਭ ਤੋਂ ਵੱਡਾ ਨੁਕਸਾਨ ਹੈ। ਕਈਆਂ ਦਾ ਜ਼ ਖ ਮੀ ਹੋਣਾ, ਕੇਸਾਂ ਚ ਫਸਣਾ ਹੋਰ ਵੱਡੇ ਨੁਕਸਾਨ ਨੇ। ਪਰ ਕੀ ਹੁਣ ਇਸੇ ਤੇ ਝੂਰੀ ਜਾਣਾ ਹੈ ਜਾਂ ਤਕੜੇ ਹੋ ਕਿ ਅੱਗੇ ਵਧਣਾ ਹੈ ?
ਯੂਨੀਅਨ ਆਗੂ ਦੀਪ ਸਿੱਧੂ ਤੇ ਸਾਰੀ ਜ਼ਿੰਮੇਵਾਰੀ ਸੁੱਟ ਕੇ ਇਸ ਵਿੱਚੋਂ ਆਪਨੇ ਆਪ ਨੂੰ ਬਰੀ ਕਰਨਾ ਚਾਹੁੰਦੇ ਹਨ। ਪਰ ਕੁਝ ਸਵਾਲ ਖੜੇ ਨੇ।

26 ਜਨਵਰੀ ਨੂੰ ਦਿੱਲੀ ਅੰਦਰ ਟਰੈਕਟਰ ਪਰੇਡ ਦਾ ਸੱਦਾ ਕਿਸ ਨੇ ਦਿੱਤਾ ਸੀ? ਫਿਰ ਉਸ ਤੋਂ ਬਾਅਦ ਰਿੰਗ ਰੋਡ ਤੇ ਹੀ ਕਰਨ ਦਾ ਬਾਰ ਬਾਰ ਐਲਾਨ ਕਿਸ ਨੇ ਕੀਤਾ ਸੀ? ਸਿਰਫ ਕੁਝ ਦਿਨ ਪਹਿਲਾਂ ਤਕ ਸਾਰੇ ਪੰਜਾਬ ਚ ਹੁੰਮ ਹੁਮਾ ਕੇ ਟਰੈਕਟਰ ਲੈ ਕੇ ਆਉਣ ਲਈ ਪੂਰੇ ਜੋਸ਼ ਨਾਲ ਸਟੇਜ ਤੋਂ ਖੜ੍ਹ ਕੇ ਕਿਸ ਨੇ ਭਾਸ਼ਣ ਦਿੱਤੇ ਸਨ ਕਿ ਪਰੇਡ 26 ਜਨਵਰੀ ਨੂੰ ਦਿੱਲੀ ਚ ਹੀ ਹੋਵੇਗੀ?
4-5 ਦਿਨ ਪਹਿਲਾਂ ਦਿਨ ਤਕ ਇਹ ਪੱਕਾ ਕਿਹਾ ਗਿਆ ਇਹ ਆਊਟਰ ਰਿੰਗ ਰੋਡ ਤੇ ਹੀ ਹੋਏਗੀ । ਕੀ ਇਸ ਸਾਰਾ ਕੁਝ ਕਰਦਿਆਂ ਪੰਜਾਬ ਦੇ ਸਿੱਖ ਕਿਸਾਨਾਂ ਅਤੇ ਹਰਿਆਣੇ ਦੇ ਜਾਟਾਂ ਦੀ ਤਾਸੀਰ ਤੁਹਾਂਨੂੰ ਨਹੀਂ ਸੀ ਪਤਾ ਖ਼ਾਸ ਕਰ ਜਦੋ ਉਹ ਤੁਹਾਡੇ ਕਾਡਰ ਨਾਲ ਨਹੀਂ ਸੰਬੰਧਿਤ। ਕੀ ਉਹ 25 ਨਵੰਬਰ ਦਾ ਹਰਿਆਣੇ ਦੇ ਜਾਟਾਂ ਤੇ 26 ਨਵੰਬਰ ਦਾ ਸਿੱਖ ਕਿਸਾਨਾਂ ਤੇ ਜਾਟਾਂ ਦਾ ਸਾਂਝਾ ਵਰਤਾਰਾ ਭੁੱਲ ਗਏ ਸਨ?

ਸਾਰਿਆ ਨੂੰ ਖਦਸ਼ਾ ਸੀ ਕਿ ਗੜਬੜ ਹੋਏਗੀ, ਇਸੇ ਲਈ ਅਸੀਂ ਕੁਝ ਦਿਨ ਪਹਿਲਾਂ ਸੀਨਿਅਰ ਪੱਤਰਕਾਰ ਸ੍ਰ ਸੁਖਦੇਵ ਸਿੰਘ ਵੱਲੋਂ ਸਨਮਾਨਜਨਕ ਸੁਝਾਅ ਵਾਲੀ ਪੋਸਟ ਸਾਂਝੀ ਕੀਤੀ ਸੀ ਤੇ ਕਿਹਾ ਸੀ ਕਿ ਸਰਕਾਰ ਵੱਲੋਂ ਦਿੱਤੀ ਆਫਰ ਤੇ ਉਸਾਰੂ ਬਹਿਸ ਹੋਣੀ ਚਾਹੀਦੀ ਹੈ ਤੇ ਉਹ ਪੰਜਾਬ ਦੇ ਹੋਰ ਚੰਗੇ ਸਿਆਣੇ ਸੱਜਣਾਂ ਨਾਲ ਸਲਾਹ ਕਰ ਸਕਦੇ ਨੇ। ਪਰ ਉਦੋਂ ਯੂਨੀਅਨ ਆਗੂ ਬਹੁਤੀ ਦਲੇਰੀ ਦਿਖਾ ਰਹੇ ਸਨ।
ਕੀ ਉਨ੍ਹਾਂ ਨੇ 26 ਨਵੰਬਰ ਨੂੰ ਹੋਣ ਵਾਲੇ ਘਟਨਾਕ੍ਰਮ ਅਤੇ ਉਸ ਤੋਂ ਬਾਅਦ ਸਿਰਫ਼ ਇਕ ਹਫ਼ਤਾ ਪਹਿਲਾਂ ਸਰਦਾਰ ਗੁਰਨਾਮ ਸਿੰਘ ਚੜੂਨੀ ਨਾਲ ਹੋਣ ਵਾਲੇ ਘਟਨਾ ਤੋਂ ਬਾਅਦ ਵੀ ਵਹਿਮ ਸੀ ਕਿ ਪੱਤਾ ਪੱਤਾ ਉਨ੍ਹਾਂ ਕੋਲੋਂ ਪੁੱਛ ਕੇ ਚੱਲੇਗਾ ?

ਬੈਰੀਕੇਡ 26 ਨਵੰਬਰ ਨੂੰ ਜੀ ਟੀ ਰੋਡ ਤੇ ਵੀ ਤੋਡ਼ੇ ਗਏ ਸਨ ਜਿੱਥੇ ਕਰਕੇ ਮੋਰਚਾ ਦਿੱਲੀ ਦੇ ਬਾਰਡਰ ਤੇ ਪਹੁੰਚਿਆ ਤੇ ਕਿਸਾਨ ਯੂਨੀਅਨਾਂ ਦੇ ਆਗੂ ਕੇਂਦਰ ਸਰਕਾਰ ਦੇ ਬਰਾਬਰ ਕਹਿ ਕੇ ਗੱਲ ਕਰਨ ਜੋਗੇ ਹੋਏ । ਕੀ ਉਹ 26 ਨਵੰਬਰ ਨੂੰ ਬੈਰੀਕੇਡ ਤੋੜਨ ਵਾਲਿਆਂ ਨੂੰ ਇਹ ਐਂਟੀ ਸੋਸ਼ਲ ਐਲੀਮੇਂਟ ਕਹਿਣਗੇ ਕਿਉਂਕਿ ਉਹ ਵੀ ਉਨ੍ਹਾਂ ਦੇ ਐਲਾਨ ਪ੍ਰੋਗਰਾਮ ਵਿੱਚ ਨਹੀਂ ਸੀ?

ਲਾਲ ਕਿਲ੍ਹੇ ਚ ਸਭ ਤੋਂ ਪਹਿਲਾਂ ਗਾਜ਼ੀਪੁਰ ਤੋਂ ਕਿਸਾਨ ਪਹੁੰਚੇ ਉਨ੍ਹਾਂ ਵਿੱਚ ਜਾਟ ਸਨ । ਕੀ ਰਾਕੇਸ਼ ਟਿਕੈਤ ਦੀ ਅਗਵਾਈ ਵਾਲੇ ਮੋਰਚੇ ਵਿੱਚੋਂ ਆਏ ਕਿਸਾਨ ਐਂਟੀ ਸੋਸ਼ਲ ਸਨ ?
ਸਿੰਘੁ ਬਾਰਡਰ ਵੱਲੋਂ ਇਕ ਜਥੇਬੰਦੀ ਵੱਲੋਂ ਖੁੱਲ੍ਹੇਆਮ ਐਲਾਨ ਕੀਤਾ ਹੋਇਆ ਸੀ ਕਿ ਉਹ ਅੰਦਰ ਜਾਣਗੇ। ਕੀ ਇੰਨੀ ਭਾਰੀ ਗਿਣਤੀ ਵਿੱਚ ਕਿਸਾਨ ਇਕੱਲਾ ਦੀਪ ਸਿੱਧੂ ਆਪਣੇ ਨਾਲ ਲੈ ਗਿਆ? ਦੀਪ ਸਿੱਧੂ ਕੀ ਹੈ ਜਾਂ ਕੀ ਨਹੀਂ ਹੈ ਅਸੀਂ ਇਸ ਤੇ ਵੀ ਟਿੱਪਣੀ ਨਹੀਂ ਕਰ ਰਹੇ ਪਰ ਕੀ ਉਹ ਆਪਣੇ ਨਾਲ ਹਜ਼ਾਰਾਂ, ਜਿਹੜੇ ਸ਼ਾਇਦ ਕੁਝ ਲੱਖ ਵੀ ਹੋ ਸਕਦੇ ਹਨ, ਕਿਸਾਨ ਲਿਜਾਣ ਜੋਗਾ ਸੀ ? ਤਿਰੰਗੇ ਤੇ ਲਾਲ ਝੰਡੇ ਲੱਗੇ ਟ੍ਰੈਕਟਰ ਵੀ ਅੰਦਰ ਗਏ। ਭਾਰੀ ਗਿਣਤੀ ਚ ਹਰਿਆਣੇ ਅਤੇ ਯੂ ਪੀ ਜਾਟ ਵੀ ਅੰਦਰ ਗਏ ਸਨ। ਕੀ ਉਹ ਦੀਪ ਸਿੱਧੂ ਦੇ ਪ੍ਰਭਾਵ ਹੇਠਾਂ ਗਏ?

ਦੀਪ ਸਿੱਧੂ ਤੇ ਸਾਰੀ ਜ਼ਿੰਮੇਵਾਰੀ ਸੁੱਟ ਕੇ ਕਿਸਾਨ ਆਗੂ ਨਹੀਂ ਬਚ ਸਕਦੇ। ਜ਼ਿਆਦਾ ਜ਼ਿੰਮੇਵਾਰੀ ਉਨ੍ਹਾਂ ਆਗੂਆਂ ਦੀ ਹੈ ਜਿਹੜੇ ਹਾਲੇ ਪਿਛਲੇ ਕੁਝ ਦਿਨਾਂ ਤਕ ਟਰੈਕਟਰ ਪਰੇਡ ਬਾਰੇ ਜੋਸ਼ੀਲੇ ਭਾਸ਼ਣ ਦਿੰਦੇ ਰਹੇ ਤੇ ਵੱਧ ਤੋਂ ਵੱਧ ਟ੍ਰੈਕਟਰ ਲਿਆਉਣ ਦੀਆਂ ਅਪੀਲਾਂ ਕਰਦੇ ਰਹੇ।

ਐਂਟੀ ਸੋਸ਼ਲ ਐਲੀਮੈਂਟ ਕਹਿ ਕੇ ਉਹ ਮੋਦੀ ਸਰਕਾਰ ਨੂੰ, ਜਿਸ ਨੂੰ ਉਹ ਫਾਸ਼ੀਵਾਦੀ ਕਹਿੰਦੇ ਨੇ, ਹਜ਼ਾਰਾਂ ਹੀ ਨੌਜਵਾਨ ਕਿਸਾਨਾਂ ਤੇ ਤ ਸ਼ੱ ਦ ਦ ਦਾ ਰਾਹ ਖੋਲ੍ਹ ਰਹੇ ਹਨ। ਇਸ ਤੋਂ ਵੀ ਅੱਗੇ ਉਹ ਇੱਕ ਘੱਟ ਗਿਣਤੀ ਨੂੰ ਬਦਨਾਮ ਕਰਨ ਤੇ ਤਸ਼ੱਦਦ ਕਰਨ ਲਈ ਰਾਹ ਖੋਲ ਰਹੇ ਨੇ। ਜੇ ਇਹ ਵੀ ਮੰਨ ਲਿਆ ਜਾਵੇ ਕਿ ਇਨ੍ਹਾਂ ਹਜ਼ਾਰਾਂ ਹੀ ਕਿਸਾਨਾਂ ਨੇ ਗਲਤੀ ਕੀਤੀ ਤਾਂ ਉਹ ਵੀ ਤੁਹਾਡਾ ਹੀ ਹਿੱਸਾ ਨੇ ਤੇ ਤੁਹਾਡੇ ਜ਼ੋਰਦਾਰ ਤੇ ਜੋਸ਼ੀਲੇ ਸੱਦਿਆ ਅਤੇ ਉੱਥੇ ਪਹੁੰਚੇ ਸਨ। ਉਨ੍ਹਾਂ ਨੂੰ ਇਕਦਮ ਇਉਂ ਇਕੱਲਾ ਛੱਡਣਾ ਇਖਲਾਕਹੀਣਤਾ ਹੋਵੇਗੀ।

ਕਿਸਾਨ ਆਗੂ ਪਹਿਲਾਂ ਇਹ ਕਹਿੰਦੇ ਸਨ ਕਿ ਪਹਿਲਾਂ ਜੋ ਕੁਝ ਹੋਇਆ ਤਾਂ ਸਾਨੂੰ ਹੋਊਗਾ ਸਾਡੀ ਭਾਵੇਂ ਜਾਨ ਚਲੀ ਜਾਵੇ। ਜਾਨ ਤਾਂ ਯੂ ਪੀ ਤੋਂ ਆਏ ਇੱਕ ਨੌਜਵਾਨ ਕਿਸਾਨ ਨਵਨੀਤ ਸਿੰਘ ਦੀ ਗਈ ਹੈ ਤੇ ਤੁਸੀਂ ਹੁਣ ਹੋਰ ਹਜ਼ਾਰਾਂ ਨੌਜਵਾਨ ਕਿਸਾਨਾਂ ਨੂੰ ਫਾਸ਼ੀ ਸਰਕਾਰ ਦੇ ਜਬਾੜੇ ਚ ਛੱਡਣ ਲੱਗੇ ਹੋ।

ਜੇ ਇਹ ਵੀ ਮੰਨ ਲਿਆ ਜਾਵੇ ਕਿ ਏਡੇ ਵੱਡੇ ਅੰਦੋਲਨ ਚ ਜਿਸ ਵਿੱਚ ਲੱਖਾਂ ਦੀ ਗਿਣਤੀ ਚ ਕਿਸਾਨ ਸ਼ਮੂਲੀਅਤ ਕਰ ਰਹੇ ਨੇ ਤੇ ਸਾਰਾ ਮੁਲਕ ਇਹਦੇ ਵੱਲ ਹਮਦਰਦੀ ਤੇ ਉਮੀਦ ਨਾਲ ਦੇਖ ਰਿਹਾ ਹੈ ਜੋ ਕੁਝ ਹੋਇਆ ਉਹ ਗਲਤ ਹੈ ਹੋਇਆ ਤਾਂ ਵੀ ਐਂਟੀ ਸੋਸ਼ਲ ਐਲੀਮੈਂਟ ਕਹਿ ਕੇ ਆਪਣੇ ਹਜ਼ਾਰਾਂ ਨੌਜਵਾਨ ਕਿਸਾਨਾਂ ਨੂੰ ਸਰਕਾਰ ਅਤੇ ਉਸ ਦੀ ਪੁਲੀਸ ਦੇ ਰਹਿਮੋ ਕਰਮ ਤੇ ਨਹੀਂ ਛੱਡਿਆ ਜਾ ਸਕਦਾ। ਗੱਲਾਂ ਭਗਤ ਸਿੰਘ ਦੀਆਂ ਕਰਦੇ ਹੋ। ਕਹਿੰਦੇ ਨੇ ਮਹਾਤਮਾ ਗਾਂਧੀ ਨੇ ਭਗਤ ਸਿੰਘ ਤੇ ਹੋਰਾਂ ਦੀ ਹਿੰ ਸਾ ਨਾਲ ਨਹੀਂ ਸਹਿਮਤ ਸੀ ਤੇ ਉਨ੍ਹਾਂ ਦੀ ਆਲੋਚਨਾ ਵੇ ਕਰਦਾ ਸੀ। ਤੁਸੀਂ ਕਿਸ ਦੇ ਚੇਲੇ ਹੋ ? ਭਾਜਪਾ ਨੇ ਹਿੰ ਸਾ ਕਰਨ ਵਾਲੇ ਹਿੰਦੂਤਵੀਆਂ ਦਾ ਵੀ ਪੱਲਾ ਕਦੇ ਨਹੀਂ ਛੱਡਿਆ ਜਦਕਿ ਉਨ੍ਹਾਂ ਕ ਤ ਲ ਕੀਤੇ ਨੇ ਤੇ ਦੂਜਿਆਂ ਦੇ ਧਾਰਮਕ ਸਥਾਨਾਂ ਨੂੰ ਨੁਕਸਾਨ ਪਹੁੰਚਾਇਆ। ਉਨ੍ਹਾਂ ਦੇ ਗੋਦੀ ਮੀਡੀਏ ਦੇ ਪ੍ਰਚਾਰ ਦੀ ਭਾਸ਼ਾ ਤੁਸੀਂ ਵਰਤ ਰਹੇ ਹੋ।

ਇਨ੍ਹਾਂ ਕਿਸਾਨਾਂ ਨੇ ਤਾਂ ਕੋਈ ਅਨੈਤਿਕ ਹਿੰ ਸਾ ਨਹੀਂ ਕੀਤੀ, ਕਿਸੇ ਦਾ ਕ ਤ ਲ ਨਹੀਂ ਕੀਤਾ, ਕਿਸੇ ਦੀ ਦੁਕਾਨ ਨਹੀਂ ਲੁੱਟੀ, ਕੋਈ ਸਾੜ ਫੂਕ ਨਹੀਂ ਕੀਤੀ। ਪੁਲਿਸ ਦੀ ਲਾਠੀ ਦਾ ਜੁਆਬ ਉਨ੍ਹਾਂ ਜ਼ਰੂਰ ਦਿੱਤਾ। ਇਹ ਗੱਲ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਹਿ ਦਿੱਤੇ ਸੀ ਕਿ ਜੇ ਤੁਸੀਂ (ਦਿੱਲੀ ਪੁਲਿਸ ਆਦਿ) ਪੰਜਾਬ ਦੇ ਕਿਸਾਨਾਂ ਵੱਲ ਡਾਂਗ ਚੁੱਕੋਗੇ ਤਾਂ ਉਹ ਵੀ ਜੁਆਬ ਦੇਣਗੇ। ਪਰ ਤੁਸੀਂ ਉਨ੍ਹਾਂ ਨੂੰ ਐਂਟੀ ਸੋਸ਼ਲ ਐਲੀਮੈਂਟ ਕਹਿ ਕੇ ਭੰਡ ਰਹੇ ਹੋ ।

ਜਾਪਦਾ ਹੈ ਕਿਸਾਨ ਯੂਨੀਅਨ ਆਗੂ ਗੋਦੀ ਮੀਡੀਆ ਦੇ ਪ੍ਰਚਾਰ ਤੋਂ ਡਰ ਗਏ ਹਨ। ਗੱਲਾਂ ਇਨਕਲਾਬ ਦੀਆਂ ਕਰਨੀਆਂ ਪਰ ਡਰੀ ਗੋਦੀ ਮੀਡੀਏ ਤੋਂ ਜਾਣਾ ਤੇ ਉਸੇ ਦੀ ਭਾਸ਼ਾ ਵਰਤਣੀ। ਲੋੜ ਇਸ ਪ੍ਰਚਾਰ ਦਾ ਮੁਕਾਬਲਾ ਕਰਨ ਦੀ ਹੈ ਨਾ ਕਿ ਇਸ ਦੀ ਭਾਸ਼ਾ ਆਪਣੇ ਲੋਕਾਂ ਤੇ ਵਰਤਨ ਦੀ।

ਸਾਰਾ ਦਿਨ ਰਿਪਬਲਿਕ ਅਤੇ ਜ਼ੀ ਵਰਗੇ ਚੈਨਲ ਵੀ ਇਹ ਕਹਿੰਦੇ ਰਹੇ ਕਿ ਇਹ ਲੋਕ ਕਿਸਾਨ ਨਹੀਂ ਹੋ ਸਕਦੇ ਤੇ ਇਹੀ ਭਾਸ਼ਾ ਹੁਣ ਯੂਨੀਅਨਾਂ ਦੇ ਆਗੂ ਵਰਤ ਰਹੇ ਨੇ। ਕੀ ਹਜ਼ਾਰਾਂ ਟਰੈਕਟਰ ਦਿੱਲੀ ਚ ਵੜਨ ਵਾਲੇ ਲੋਕ ਕਿਸਾਨ ਨਹੀਂ ਐਂਟੀ ਸੋਸ਼ਲ ਐਲੀਮੈਂਟ ਸਨ? ਉਹ ਗਲਤ ਸਨ ਜਾ ਠੀਕ, ਉਹ ਕਿਸਾਨ ਸਨ ਤੇ ਇਸ ਅੰਦੋਲਨ ਦਾ ਹਿੱਸਾ ਸਨ ਤੇ ਯੂਨੀਅਨਾਂ ਆਗੂਆਂ ਦੇ ਦੋ ਹਫ਼ਤੇ ਪਹਿਲਾਂ ਦਿੱਤੇ ਪ੍ਰੋਗਰਾਮ ਤੇ ਜੋਸ਼ੀਲੇ ਸੱਦਿਆਂ ਤੇ ਉੱਥੇ ਪਹੁੰਚੇ ਸਨ।

ਜੇ ਮੰਨ ਵੀ ਲਿਆ ਜਾਵੇ ਤੇ ਦੀਪ ਸਿੱਧੂ ਇਕ ਸਾਜ਼ਿਸ਼ ਅਧੀਨ ਉੱਥੇ ਸੀ ਤਾਂ ਗੋਡੀ ਮੀਡੀਏ ਦੇ ਬਿਰਤਾਂਤ ਨੂੰ ਮੰਨਣ ਨਾਲ ਤੁਸੀਂ ਵੀ ਸਰਕਾਰੀ ਟਰੈਪ ਵਿੱਚ ਫਸ ਰਹੇ ਹੋ। ਲੋੜ ਇਸ ਬਿਰਤਾਂਤ ਨੂੰ ਚੈਲੇਂਜ ਕਰਨ ਦੀ ਹੈ । ਦੀਪ ਸਿੱਧੂ ਇਸ ਸਾਰੇ ਕੁਝ ਦਾ ਛੋਟਾ ਹਿੱਸਾ ਸੀ, ਹਜ਼ਾਰਾਂ/ਲੱਖਾਂ ਲੋਕ ਆਪਣੇ ਆਪ ਅੰਦਰ ਗਏ ਸਨ। ਮੁਲਕ ਭਰ ਵਿੱਚੋਂ ਬਥੇਰੇ ਲੋਕਾਂ ਨੇ ਇਸ ਬਿਰਤਾਂਤ ਨੂੰ ਚੈਲੇਂਜ ਕਰ ਦਿੱਤਾ ਹੈ ਉਨ੍ਹਾਂ ਨੇ ਤਾਂ ਨਿਸ਼ਾਨ ਸਾਹਿਬ ਲਾਏ ਜਾਣ ਨੂੰ ਵੀ ਸਹੀ ਠਹਿਰਾ ਦਿੱਤਾ ਹੈ ਪਰ ਪੰਜਾਬ ਦੇ ਕਈ ਸੱਜਣ ਦਿਲ ਛੱਡੀ ਜਾਂਦੀ ਨੇ ਤੇ ਨੇਗਟਿਵਟੀ ਵਧਾ ਰਹੇ ਨੇ।

ਜੇ ਇਸ ਕਿਸਾਨ ਅੰਦੋਲਨ ਨੂੰ ਸਫਲਤਾ ਤਕ ਲਿਜਾਣਾ ਹੈ ਤੇ ਆਪਣੇ ਹਜ਼ਾਰਾਂ ਲੋਕਾਂ ਨੂੰ ਫਾਸ਼ੀਵਾਦੀ ਹਕੂਮਤ ਦੇ ਜਬਾੜੇ ਤੋਂ ਬਚਾਉਣਾ ਹੈ ਤਾਂ ਤਕੜੇ ਹੋ ਕੇ ਹਕੂਮਤ ਵੱਲੋਂ ਸਿਰਜੇ ਬਿਰਤਾਂਤ ਨੂੰ ਚੈਲੰਜ ਕਰੋ ਤੇ ਆਪਣੇ ਲੋਕਾਂ ਨਾਲ ਖੜੋ। ਥੋੜੇ ਜਿਹੇ ਫਰਜ਼ੀ ਜਿਹੇ ਲਿਬਰਲ ਪੱਤਰਕਾਰਾਂ ਨੂੰ ਛੱਡ ਕੇ ਮੁਲਕ ਦਾ ਵੱਡਾ ਸੈਕੂਲਰ ਹਿੱਸਾ ਕਿਸਾਨਾਂ ਦੇ ਹੱਕ ਚ ਬੋਲ ਰਿਹਾ ਹੈ। ਹਰਿਆਣੇ, ਯੂ ਪੀ ਦੇ ਜਾਟ ਧੜਾ ਬਣਾ ਕਿ ਤੁਹਾਡੇ ਨਾਲ ਖੜੇ ਨੇ ਤੇ ਫਰਜ਼ੀ ਲਿਬਰਲ ਕਿਸੇ ਦੇ ਸਕੇ ਨਹੀਂ, ਇਨ੍ਹਾਂ ਮਗਰ ਨਾ ਲੱਗੋ।

ਜੇ ਤੁਸੀਂ ਟ੍ਰੈਕਟਰ ਮਾਰਚ ਲਈ ਜੋਸ਼ੀਲੇ ਭਾਸ਼ਣ ਦਿੱਤੇ ਤਾਂ ਹੁਣ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਮੋਰਚੇ ਨੂੰ ਇਕੱਠਾ ਰੱਖੋ ਤੇ ਪੰਜਾਬ ਹਰਿਆਣਾ ਅਤੇ ਯੂਪੀ ਦੇ ਹਜ਼ਾਰਾਂ/ਲੱਖਾਂ ਕਿਸਾਨ ਜਿਹੜੇ ਦਿੱਲੀ ਚ ਬੈਰੀਕੇਡ ਹਟਾ ਕੇ ਵੜੇ ਉਨ੍ਹਾਂ ਨੂੰ ਦੀਪ ਸਿੱਧੂ ਦੇ ਬਹਾਨੇ ਮੋਦੀ ਸਰਕਾਰ ਦੇ ਰਹਿਮੋ ਕਰਮ ਤੇ ਨਾ ਛੱਡੋ, ਉਨ੍ਹਾਂ ਦੀ ਪਿੱਠ ਤੇ ਖੜੋ।
ਸੁਆਲ ਉਨ੍ਹਾਂ ਲਈ ਵੀ ਖੜ੍ਹੇ ਨੇ ਜਿਹੜੇ ਸਿਧੇ ਟਕਰਾਅ ਨੂੰ ਲਗਾਤਾਰ ਉਤਸ਼ਾਹਤ ਕਰ ਰਹੇ ਸਨ।
#Unpopular_Opinions

Check Also

21 ਨਵੰਬਰ 2002 ਨੂੰ ਸਦੀਵੀ ਵਿਛੋੜਾ ਦੇ ਗਏ ਪੱਤਰਕਾਰ ਰਾਮ ਚੰਦਰ ਛਤਰਪਤੀ ਨੂੰ ਉਨ੍ਹਾਂ ਦੀ ਬਰਸੀ ‘ਤੇ ਯਾਦ ਕਰਦਿਆਂ…….!

ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ ਰਾਮ ਚੰਦਰ ਛਤਰਪਤੀ ਹਰਿਆਣਾ ਦੇ ਸਿਰਸਾ ਤੋਂ …

%d bloggers like this: