ਸਾਂਸਦ ਰਮੇਸ਼ ਸੰਘਾ ਲਿਬਰਲ ਪਾਰਟੀ ਕੌਕਸ ਚੋਂ ਕੀਤੇ ਗਏ ਬਾਹਰ
ਆਪਣੀ ਹੀ ਪਾਰਟੀ ਦੇ ਹੋਰਨਾਂ ਆਗੂਆਂ ਖਾਸਕਰ ਨਵਦੀਪ ਬੈਂਸ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਦੋਸ਼ਾਂ ਤਹਿਤ ਬਰੈਂਪਟਨ ਦੇ ਲਿਬਰਲ ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਨੂੰ ਪਾਰਟੀ ਕੌਕਸ ਤੋਂ ਬਾਹਰ ਕਢਿਆ ਗਿਆ ਹੈ ।
ਸਾਂਸਦ ਰਮੇਸ਼ ਸੰਘਾ ਲਿਬਰਲ ਪਾਰਟੀ ਕੌਕਸ ਚੋਂ ਕੀਤੇ ਗਏ ਬਾਹਰ pic.twitter.com/jdY09x3laK
— PunjabSpectrum (@punjab_spectrum) January 25, 2021
ਪਿਛਲੇ ਦਿਨੀਂ ਟਰਾਂਟੋ ਦੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਉਨਾਂ ਨੇ ਨਵਦੀਪ ਬੈਂਸ ਦੇ ਸਬੰਧ ਵੱਖਵਾਦੀ ਤਾਕਤਾਂ ਨਾਲ ਹੋਣ ਦਾ ਅੰਦੇਸ਼ਾ ਪ੍ਰਗਟ ਕੀਤਾ ਸੀ ,ਇਹੋ ਜਿਹੇ ਹੀ ਦੋਸ਼ ਭਾਰਤੀ ਮੀਡੀਏ ਵੱਲੋਂ ਅਕਸਰ ਹੀ ਕੈਨੇਡੀਅਨ ਸਿੱਖ ਆਗੂਆਂ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬਾਰੇ ਲਾਏ ਜਾਂਦੇ ਰਹੇ ਹਨ। ਇਨਾਂ ਦੋਸ਼ਾਂ ਨੂੰ ਖਤਰਨਾਕ ਤੇ ਗੰਭੀਰ ਦੱਸਦਿਆਂ ਲਿਬਰਲ ਪਾਰਟੀ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਰਮੇਸ਼ ਸੰਘਾ ਅਕਸਰ ਹੀ ਇਹੋ ਜਿਹੇ ਬਿਆਨਾਂ ਕਾਰਨ ਚਰਚਿਤ ਰਹਿੰਦੇ ਸਨ ਜੋ ਲਿਬਰਲ ਪਾਰਟੀ ਦੀ ਸੋਚ ਨਾਲ ਮੇਲ ਨਹੀਂ ਖਾਂਦੇ ਸਨ।