Breaking News
Home / ਪੰਜਾਬ / ਸੰਯੁਕਤ ਕਿਸਾਨ ਮੋਰਚੇ ਦਾ ਐਲਾਨ , 1 ਫਰਵਰੀ ਨੂੰ ਪਾਰਲੀਮੈਂਟ ਵੱਲ ਪੈਦਲ ਮਾਰਚ ਕੀਤਾ ਜਾਵੇਗਾ

ਸੰਯੁਕਤ ਕਿਸਾਨ ਮੋਰਚੇ ਦਾ ਐਲਾਨ , 1 ਫਰਵਰੀ ਨੂੰ ਪਾਰਲੀਮੈਂਟ ਵੱਲ ਪੈਦਲ ਮਾਰਚ ਕੀਤਾ ਜਾਵੇਗਾ

ਸੰਯੁਕਤ ਕਿਸਾਨ ਮੋਰਚੇ ਨੇ ਸੋਮਵਰ ਨੂੰ ਕਿਹਾ ਕਿ ਕਿਸਾਨ ਵਿਵਾਦਪੂਰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਪਹਿਲੀ ਫਰਵਰੀ ਨੂੰ ਸੰਸਦ ਵੱਲ ਮਾਰਚ ਕਰਨਗੇ। ਸੰਯੁਕਤ ਕਿਸਾਨ ਮੋਰਚਾ ਦੀ ਆਗੂ ਕਵਿਤਾ ਕੁਰੂਗੰਤੀ ਨੇ ਕਿਹਾ, ‘‘ਕਿਸਾਨ ਪਹਿਲੀ ਫਰਵਰੀ ਨੂੰ ਸੰਸਦ ਵੱਲ ਪੈਦਲ ਮਾਰਚ ਕਰਨਗੇ ਜਿਸ ਦਿਨ ਕੇਂਦਰ ਸਰਕਾਰ ਆਪਣਾ ਕੇਂਦਰੀ ਬਜਟ ਪੇਸ਼ ਕਰੇਗੀ।’’ ਮੋਰਚਾ ਨੇ ਇਹ ਵੀ ਐਲਾਨ ਕੀਤਾ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ। ਸੰਸਦ ਦਾ ਬਜਟ ਸੈਸ਼ਨ 29 ਜਨਵਰੀ ਨੂੰ ਸ਼ੁਰੂ ਹੋਵੇਗਾ। ਮੰਗਲਵਾਰ ਨੂੰ ਗਣਤੰਤਰ ਦਿਵਸ ਮੌਕੇ ਹੋ ਰਹੀ ਟਰੈਕਟਰ ਪਰੇਡ ਦੇ ਮੱਦੇਨਜ਼ਰ ਕੇਂਦਰ ਸਰਕਾਰ ਦੀ ਚਿੰਤਾ ਵਧ ਗਈ ਹੈ। ਬਜਟ ਸੈਸ਼ਨ ਸਭ ਤੋਂ ਤੂਫਾਨੀ ਹੋਣ ਦੀ ਸੰਭਾਵਨਾ ਹੈ ਖ਼ਾਸਕਰ ਕਿਸਾਨ ਵਿਰੋਧ ਪ੍ਰਦਰਸ਼ਨਾਂ ਬਾਰੇ ਜੋ ਹੁਣ ਪੰਜ ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਹਨ।

ਸਿੰਘੂ ਸਟੇਜ ‘ਤੇ ਜੋ ਹੁਣ ਤੋਂ ਕੁਝ ਮਿੰਟ ਪਹਿਲਾਂ ਹੋਇਆ, ਮੈਂ ਉਸ ਬਾਰੇ ਕੁਝ ਸ਼ੇਅਰ ਨਹੀਂ ਕਰ ਰਿਹਾ ਕਿਉਂਕਿ ਫਿਰ ਏਕਤਾ ਬ੍ਰਿਗੇਡ ਦੇ ਹਿਰਦੇ ਵਲੂੰਧਰੇ ਜਾਂਦੇ, ਜੋ ਲੋਕਾਂ ਦੀ ਨਾ ਸੁਣ ਕੇ ਕਥਿਤ ਏਕਤਾ ਦਾ ਢੋਲ ਵਜਾ ਰਹੇ ਹਨ ਤੇ ਸਮਝ ਨੀ ਰਹੇ ਕਿ ਜਦ ਲੋਕਾਂ ਦੀ ਸੁਣਨੀ ਹੀ ਨਹੀਂ ਕਿ ਉਹ ਕੀ ਚਾਹੁੰਦੇ ਹਨ, ਤਾਂ ਫਿਰ ਏਕਤਾ ਕਾਹਦੀ ਹੋਈ?
ਦੋਸਤੋ! ਤੁਸੀਂ ਹੋਰ ਪਾਸੇ ਦੇਖ ਹੀ ਲੈਣਾ।

ਪਰ ਇੱਕ ਗੱਲ ਪੱਕੀ ਹੈ ਕਿ ਮੋਰਚੇ ਨੂੰ ਢਾਹ ਲਾਉਣ ਲਈ ਇਹ ਏਕਤਾ ਬ੍ਰਿਗੇਡ ਜ਼ੁੰਮੇਵਾਰ ਹੋਵੇਗੀ, ਜੋ ਚਾਪਲੂਸੀ ਕਰਨ ਤੋਂ ਬਿਨਾ ਹੋਰ ਕੁਝ ਨੀ ਜਾਣਦੀ। ਜਿੱਡਾ ਹੁੰਗਾਰਾ ਲੋਕ ਟਰੈਕਟਰ ਰੋਸ ਮਾਰਚ ਨੂੰ ਦੇ ਰਹੇ ਹਨ, ਓਸਨੂੰ ਸਾਂਭਣ ਦੀ ਸਮਰੱਥਾ ਸਾਡੇ ‘ਚ ਹੈਨੀ। ਜਿਹੜੇ ਲੋਕ ਅੰਧ-ਭਗਤ ਬਣਕੇ ਮੌਕੇ ‘ਤੇ ਉਸਾਰੂ ਅਲੋਚਨਾ ਕਰਨ ਵਾਲੇ ਲੋਕਾਂ ਨੂੰ ਚੁੱਪ ਕਰਾਉਂਦੇ ਰਹੇ ਨੇ, ਉਹ ਮੋਰਚੇ ਦੇ ਸਭ ਤੋਂ ਵੱਡੇ ਦੋਸ਼ੀ ਗਿਣੇ ਜਾਣਗੇ, ਇਤਿਹਾਸ ‘ਚ। ਵਾਹਿਗੁਰੂ ਕਿਰਪਾ ਕਰੇ, ਲੋਕਾਂ ਨੂੰ ਸਫਲਤਾ ਬਖ਼ਸ਼ੇ, ਖੇਤੀ ਬਿਲ ਰੱਦ ਹੋਣ, ਮੋਰਚੇ ‘ਤੇ ਬੈਠੇ ਸਾਰੇ ਲੋਕ ਸੁੱਖ ਨਾਲ ਘਰ ਮੁੜਨ।

#ਗਣਤੰਤਰ_ਪਰੇਡ_ਨਹੀਂ_ਰੋਸ_ਮਾਰਚ
#ਨਿਸਚੈ_ਕਰਿ_ਅਪੁਨੀ_ਜੀਤ_ਕਰੋ
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

Check Also

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ- ਹੁਸ਼ਿਆਰਪੁਰ …

%d bloggers like this: