Breaking News
Home / ਰਾਸ਼ਟਰੀ / ਦਿੱਲੀ ਪੁਲਿਸ ਨੇ ਸਿਰਫ 15 ਹਜ਼ਾਰ ਟਰੈਕਟਰਾਂ ਨੂੰ ਹੀ ਦਿੱਤੀ ਪਰੇਡ ਦੀ ਇਜਾਜ਼ਤ

ਦਿੱਲੀ ਪੁਲਿਸ ਨੇ ਸਿਰਫ 15 ਹਜ਼ਾਰ ਟਰੈਕਟਰਾਂ ਨੂੰ ਹੀ ਦਿੱਤੀ ਪਰੇਡ ਦੀ ਇਜਾਜ਼ਤ

ਟਰੈਕਟਰ ਮਾਰਚ ਦੇ ਮੁੱਦੇ ‘ਤੇ ਕਿਸਾਨ ਜਥੇਬੰਦੀਆਂ ਅਤੇ ਦਿੱਲੀ ਪੁਲਿਸ ਦੇ ਅਧਿਕਾਰੀਆਂ ਵਿਚਾਲੇ ਹੋਏ ਸਮਝੌਤੇ ਦੇ ਅਨੁਸਾਰ 37 ਪੁਆਇੰਟਾਂ ਉਤੇ ਸਹਿਮਤੀ ਬਣੀ ਹੈ।

ਤੈਅ NOC ਅਨੁਸਾਰ, ਜੇ ਕਿਸੇ ਮੁੱਦੇ / ਬਿੰਦੂ ਦੀ ਅਣਦੇਖੀ ਕੀਤੀ ਜਾਂਦੀ ਹੈ, ਤਾਂ ਨਿਰਧਾਰਤ ਐਨਓਸੀ ਰੱਦ ਮੰਨੀ ਜਾਵੇਗੀ। ਤਿੰਨਾਂ ਐਂਟਰੀ ਪੁਆਂਇੰਟਾਂ ਤੋਂ ਸਿਰਫ 5-5 ਹਜ਼ਾਰ ਟਰੈਕਟਰਾਂ ਅਤੇ ਪੰਜ ਹਜ਼ਾਰ ਲੋਕਾਂ ਨੂੰ ਹੀ ਦਿੱਲੀ ਪੁਲਿਸ ਨੇ ਇਜਾਜ਼ਤ ਦਿੱਤੀ ਹੈ। ਮਤਲਬ, ਕੁੱਲ 15000 ਟਕੈਕਟਰ ਦਾਖਲ਼ ਹੋ ਸਕਣਗੇ। ਐਨਓਸੀ ਦੇ ਅਨੁਸਾਰ, ਟੈਕਟਰ ਮਾਰਚ ਦੁਪਹਿਰ 12 ਤੋਂ ਸ਼ਾਮ 5 ਵਜੇ ਤੱਕ ਹੀ ਆਗਿਆ ਦਿੱਤੀ ਗਈ ਹੈ।

ਰੂਟ ਉਤੇ 2.5 ਹਜ਼ਾਰ ਵਾਲੰਟੀਅਰ ਲਗਾਉਣੇ ਪੈਣਗੇ..ਐਂਬੂਲੈਂਸ ਜਾਂ ਐਮਰਜੈਂਸੀ ਵਾਹਨ ਲਈ ਇਕ ਲੇਨ ਛੱਡਣੀ ਪਵੇਗੀ..ਕਿਸੇ ਵਾਹਨ ਵਿਚ ਕੋਈ ਇਤਰਾਜ਼ਯੋਗ ਪੋਸਟਰ ਜਾਂ ਬੈਨਰ ਨਹੀਂ ਲਗਾਏ ਜਾਣਗੇ
ਰੈਲੀ ਵਿਚ ਕੋਈ ਵੀ ਨਸ਼ੀਲੇ ਪਦਾਰਥ / ਸ਼ਰਾਬ ਦੀ ਵਰਤੋਂ ਨਹੀਂ ਕੀਤੀ ਜਾਵੇਗੀ…ਕੋਈ ਵੀ ਆਦਮੀ ਵਾਹਨ ਨਾਲ ਸਟੰਟ ਨਹੀਂ ਕਰੇਗਾ..ਰੈਲੀ ਵਿਚ ਕੋਈ ਵੀ ਵਿਸਫੋਟਕ ਸਮੇਤ ਹਥਿਆਰ ਨਹੀਂ ਲਿਆਏਗਾ

Check Also

ਇਸਲਾਮ ਜਾਂ ਈਸਾਈ ਧਰਮ ਦੀ ਚੋਣ ਕਰਨ ਵਾਲੇ ਦਲਿਤਾਂ ਨੂੰ ਨਹੀਂ ਮਿਲੇਗਾ ਕੋਟੇ ਦਾ ਲਾਭ- ਰਵੀਸ਼ੰਕਰ ਪ੍ਰਸਾਦ

ਨਵੀਂ ਦਿੱਲੀ- ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅਨੁਸੂਚਿਤ ਜਾਤੀਆਂ ਦੇ ਬਾਰੇ ਰਾਜ ਸਭਾ …

%d bloggers like this: