ਛੱਬੀ ਆਲਾ ਕੰਮ ਨਿਬੜਿਆ ਨਹੀਂ। ਹੁਣ ਇਨ੍ਹਾਂ ਨਵਾਂ ਸੱਦਾ ਦੇ ਦਿੱਤਾ। ਪੇਸ਼ ਹੈ ਕਾਮਰੇਡ ਰਜਿੰਦਰ ਕਿਰਤੀ ਕਿਸਾਨ ਯੂਨੀਅਨ ਤੋਂ..26 ਜਨਵਰੀ ਦਾ ਪ੍ਰੋਗਰਾਮ ਤਾਂ ਅਜੇ ਸ਼ੁਰੂ ਵੀ ਨਹੀਂ ਹੋਇਆ ਫੇਰ 1 ਫਰਵਰੀ ਦਾ ਪ੍ਰੋਗਰਾਮ ਦੇਣਾ ਕਿੰਨੀ ਕੁ ਸਿਆਣਪ ਹੈ….ਇਕ ਤਾਂ ਤੋੜ ਚੜਾ ਲੋ….
ਦੋ ਮਹੀਨੇ ਤੋੰ ਸੜਕਾਂ ਤੇ ਠੰਡੀਆਂ ਰਾਤਾਂ’ਚ ਰੁਲਦਾ ਪੰਜਾਬ ਕਿਹੜੀ ਖੁਸ਼ੀ’ਚ ਗੁਣਤੰਤਰ ਦਿਵਸ ਦਾ ਮਾਣ ਵਧਾਵੇ ? ਜੇਕਰ ਤਿਰੰਗੇ ਚੁੱਕ ਕੇ 26 ਜਨਵਰੀ ਨੂੰ ਗੁਣਤੰਤਰ ਪਰੇਡ ਕੱਢਣ ਲੱਗ ਪਏ ਤਾਂ ਇਹ ਉਹਨਾਂ 150 ਕਿਸਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਭੱਦਾ ਮਜ਼ਾਕ ਹੋਵੇਗਾ ਜਿਨ੍ਹਾਂ ਦੀਆਂ ਜਾਨਾਂ ਇਸ ਸੰਘਰਸ਼ ਦੇ ਲੇਖੇ ਲੱਗ ਗਈਆਂ। ਲੋਕਾਂ ਨੇ ਇਸ ਸੰਘਰਸ਼’ਚ ਆਪਣੇ ਘਰ-ਬਾਰ ਝੋਖ ਦਿੱਤੇ ਤੇ ਆਗੂਆਂ ਨੇ ਬਿਨਾਂ ਕਿਸੇ ਦੀ ਪ੍ਰਵਾਹ ਕੀਤੇ ਗੁਣਤੰਤਰ ਦਿਵਸ ਦਾ ਮਾਣ ਵਧਾਉਣ ਦਾ ਐਲਾਨ ਕਰ ਦਿੱਤਾ। ਇਹ ਟਰੈਕਟਰ ਮਾਰਚ ਕਾਲੇ ਕਾਨੂੰਨਾਂ ਖਿਲਾਫ਼ #ਰੋਸ_ਮਾਰਚ ਤੋੰ ਬਿਨ੍ਹਾਂ ਕੁਝ ਨਹੀਂ ਹੋ ਸਕਦਾ।
ਡੇਢ ਸੌ ਘਰ ਉਜਾੜ ਕੇ ਅਸੀੰ ਘੱਟੋ ਘੱਟ ਹੁਣ ਗੁਣਤੰਤਰ ਦਾ ਜਸ਼ਨ ਮਨਾ ਕੇ ਉਹਨਾਂ ਪਰਿਵਾਰਾਂ ਦਾ ਮਜ਼ਾਕ ਤਾਂ ਨਾ ਉਡਾਈਏ ਜਿਨ੍ਹਾਂ ਦੇ ਜੀਅ ਇਸ ਸੰਘਰਸ਼ ਦੇ ਲੇਖੇ ਲੱਗੇ। ਇਸ ਮਾਰਚ ਨੂੰ ਰੋਸ ਮਾਰਚ ਹੀ ਰਹਿਣ ਦਿੱਤਾ ਜਾਵੇ ਅਤੇ ਇਸ ਵਿਚ ਕੇਸਰੀ, ਕਿਸਾਨੀ ਤੇ ਕਾਲੇ ਝੰਡਿਆਂ ਨਾਲ ਸ਼ਾਮਲ ਹੋਈਏ।
– ਸਤਵੰਤ ਸਿੰਘ