ਕਿਸਾਨ ਸੰਯੁਕਤ ਮੋਰਚੇ ਦਾ ਕੁਛ ਪਤਾ ਨਹੀਂ ਚੱਲ ਰਿਹਾ ਪ੍ਰੋਗਰਾਮ ਦਾ…ਕਦੀ ਕਹਿੰਦੇ ਕੱਲ ਨੂੰ ਦੱਸ ਵਜੇ ਚਲਣਾ ਤੇ ਕਦੀ ਕੁਛ….ਪਰ ਏਧਰ ਮਾਝੇ ਵਾਲਿਆਂ ਦੇ ਟ੍ਰੈਕਟਰ ਲਾਈਨ ਚ ਲੱਗ ਕੇ ਬੈਰੀਕੇਡਾਂ ਦੇ ਅੱਗੇ ਆ ਖੜੇ ਹੋਏ ਨੇ…
ਅਰਦਾਸ ਕਰਕੇ ਸਵੇਰੇ ਅੱਠ ਵਜੇ ਚਲਣ ਦਾ ਆਖਿਆ ਜਾ ਰਿਹਾ ਹੈ ਪਰ ਟਰੈਕਟਰਾਂ ਦੀ ਤਿਆਰੀ ਦੇਖ ਕੇ ਲਗਦਾ ਹੈ ਇਹ ਤਿਆਰ ਬਰ ਤਿਆਰ ਨੇ…ਉਧਰ ਮੁੱਖ ਸਟੇਜ ਦੇ ਮਗਰ ਲੱਗੇ ਬੈਰੀਕੇਡ ਵੀ ਨਹੀਂ ਹਟਾਏ ਗਏ ਤੇ ਨਾ ਸੰਯੁਕਤ ਮੋਰਚੇ ਦੀ ਸਟੇਜ ਤੋਂ ਪੰਜਾਬ ਵਾਲੇ ਪਾਸੇ ਤੋਂ ਕੋਈ ਤਿਆਰੀ ਨਜ਼ਰ ਨਹੀਂ ਆ ਰਹੀ ਅਜੇ ਸਵਾ ਛੇ ਵਜੇ ਤੱਕ…ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਜਿਹੜੀ ਸ੍ਰੀ ਗੁਰੂ ਤੇਗ ਬਹਾਦੁਰ ਮੇਮੋਰਿਅਲ ਦੇ ਕੋਲ ਹੈ ਉਸਦੇ ਅੱਗੇ ਖੜੇ ਟਰੈਕਟਰ ਬੈਰੀਕੇਡਾਂ ਦੇ ਅੱਗੇ ਤਿਆਰ ਨੇ…
ਦੂਜੇ ਪਾਸੇ ਅਜੇ ਕੋਈ ਹਿਲਜੁਲ ਨਹੀਂ…ਸ਼ਾਇਦ ਯੋਗਿੰਦਰ ਯਾਦਵ ਨੇ ਹਰੀ ਝੰਡੀ ਨਹੀਂ ਦਿਤੀ ਹੋਣੀ ਜਾਂ ਏਨਾ ਦਾ ਜਾਣ ਬੁਝ ਕੇ ਸਭ ਢਿੱਲਾ ਜਾਂ ਲੇਟ ਕਰਨ ਦਾ ਇਰਾਦਾ ਹੈ..
ਏਥੇ ਇਹ ਖਾਸ ਗੱਲ ਜੋ ਜਿਕਰਯੋਗ ਹੈ ਕਿ ਇਹ ਜਿਹੜੇ ਟਰੈਕਟਰ ਤਿਆਰ ਨੇ…ਇਹ ਉਸ ਜਥੇਬੰਦੀ ਦੇ ਨੇ ਜਿੰਨਾ ਨੇ ਰਿੰਗ ਰੋਡ ਜਾਣ ਦਾ ਐਲਾਨ ਕੀਤਾ ਹੋਇਆ ਹੈ..
ਜਾਂ ਤਾਂ ਕੱਲ੍ਹ ਤੋਂ ਬਾਅਦ ਸੰਘਰਸ਼ ਦਾ ਲੈਵਲ ਬਹੁਤ ਉਪਰ ਚਲਾ ਜਾਵੇਗਾ ਜਾਂ ਫੇਰ ਇਹ ਹੇਠਾਂ ਡਿਗ ਪਵੇਗਾ…ਹੁਣ ਜੋ ਹੋਣਾ ਹੈ ਸਭ ਕਲ੍ਹ ਦੇ ਨਤੀਜਿਆਂ ਤੇ ਨਿਰਭਰ ਹੈ…ਪਰ ਅਜੇ ਤੱਕ ਜੋ ਮੈਂ ਦੇਖਿਆ ਹੈ ਕਿ ਮੁੰਡੇ ਪ੍ਰੋਗਰਾਮ ਪੁੱਛਦੇ ਫਿਰ ਰਹੇ ਨੇ ਪਰ ਲੀਡਰ ਕਿਸੇ ਸਕੂਲ ਮਾਸਟਰ ਵਾਂਗ ਹਦਾਇਤਾਂ ਦਿੰਦੇ ਨਜ਼ਰ ਆ ਰਹੇ ਨੇ ਕਿ ਟਰੈਕਟਰ ਤੇ ਬਸ ਤਿੰਨ ਜਣੇ ਹੋਣ …ਜੋ ਵੀ ਹੈ…ਹੁਣ ਕਲ੍ਹ ਦਾ ਸਭ ਕੁਛ ਸੰਗਤਾਂ ਦੇ ਡੀਪੈਂਡ ਹੈ…ਕਿਸਾਨ ਆਗੂਆਂ ਦਾ ਰਵਈਆ ਬਹੁਤ ਨਿ ਰਾ ਸ਼ਾ ਜਨਕ ਹੈ…
ਜੇ ਕਿਸੇ ਕਾਮਰੇਟ ਨੂੰ ਮੇਰੀਆਂ ਪੋਸਟਾਂ ਤੋਂ ਦਿਕੱਤ ਹੈ ਮੈਨੂੰ ਰਿਮੂਵ ਕਰਕੇ ਜਾ ਸਕਦਾ ਹੈ ਪਰ ਅੱਜ ਜੋ ਵੀ ਹੋ ਰਿਹਾ…ਸਾਫ ਨਜ਼ਰ ਆ ਰਿਹਾ ਹੈ ਕਿ ਇਹ ਆਗੂ ਗੱਲ ਤਾਂ ਸਰਕਾਰ ਨੂੰ ਪ੍ਰੇਸ਼ਾਨ ਕਰਨ ਦੀ ਕਰ ਰਹੇ ਸੀ ਪਰ ਅੱਜ ਜੋ ਵੀ ਇਹ ਗੱਲਾਂ ਕਰ ਰਹੇ ਨੇ ਆਪਣੇ ਹੀ ਮੁੰਡਿਆਂ ਨੂੰ ਸਟਰੈੱਸ ਦੇ ਰਹੇ ਨੇ…ਏਨਾ ਦੇ ਜੋਸ਼ ਨੂੰ ਠੰਡਾ ਕਰ ਰਹੇ ਨੇ…ਹੁਣ ਜੋ ਹੋਣਾ ਹੈ…ਪਰਮਾਤਮਾ ਦੇ ਹੱਥ ਹੈ ਤੇ ਸੰਗਤ ਦੀ ਮਰਜ਼ੀ ਨਾਲ ਹੋਣਾ ਹੈ…ਬਾਕੀ ਰੱਬ ਰਾਖਾ….
ਪਰ ਹਾਂ …ਇਕ ਆਖਰੀ ਗੱਲ ਕਹਿ ਕੇ ਜਾਵਾਂਗਾ ਕਿ ਪੰਜਾਬ ਅੱਜ ਸਾਰਾ ਦਿੱਲੀ ਆਇਆ ਖੜਾ ਹੈ…ਜੇ ਅੱਜ ਇਹ ਕੁਛ ਹਾਸਲ ਨਾ ਕਰਕੇ ਗਿਆ ਤਾਂ ਇਸਦੇ ਜਿੰਮੇਦਾਰ ਅੱਗੇ ਲੱਗੇ ਆਗੂ ਹੋਣਗੇ…
Harpal Singh