Breaking News
Home / ਪੰਜਾਬ / ਕਿਸਾਨ ਆਗੂ ਮਨਜੀਤ ਰਾਏ ਨੇ ਰਵਨੀਤ ਬਿੱਟੂ ਤੋਂ ਪੁੱਛਿਆ, ਇੱਥੇ ਕਰਨ ਕੀ ਆਇਆ ਸੀ ?

ਕਿਸਾਨ ਆਗੂ ਮਨਜੀਤ ਰਾਏ ਨੇ ਰਵਨੀਤ ਬਿੱਟੂ ਤੋਂ ਪੁੱਛਿਆ, ਇੱਥੇ ਕਰਨ ਕੀ ਆਇਆ ਸੀ ?

ਸਿੰਘੂ ਬਾਰਡਰ ’ਚ ਗੁਰੂ ਤੇਗ਼ ਬਹਾਦਰ ਸਮਾਰਕ ਨੇੜੇ ਹੋਏ ‘ਕਿਸਾਨ ਸੰਸਦ ਸਮਾਗਮ’ ਵਿੱਚ ਸ਼ਾਮਲ ਹੋਣ ਆਏ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨਾਲ ਉੱਥੇ ਪਹੁੰਚੇ ਨੌਜਵਾਨਾਂ ਨੇ ਕਥਿਤ ਬ ਦ ਸ ਲੂ ਕੀ ਕੀਤੀ ਤੇ ਧੱ ਕੇ ਮਾ ਰ ਕੇ ਉਨ੍ਹਾਂ ਨੂੰ ਉੱਥੋਂ ਭਜਾ ਦਿੱਤਾ। ਇਸ ਧੱ ਕਾ ਮੁੱ ਕੀ ਵਿੱਚ ਬਿੱਟੂ ਦੀ ਪੱਗ ਵੀ ਲੱਥ ਗਈ। ਨੌਜਵਾਨਾਂ ਵੱਲੋਂ ਕਥਿਤ ਗਾ ਲੀ-ਗ ਲੋ ਚ ਵੀ ਕੀਤੀ ਗਈ। ਉਹ ਇਸ ਗੱਲੋਂ ਖ ਫ਼ਾ ਸਨ ਕਿ ਬਿੱਟੂ ਧਰਨੇ ਵਾਲੀ ਥਾਂ ’ਤੇ ਕਿਉਂ ਪਹੁੰਚੇ। ਇਸ ਤੋਂ ਪਹਿਲਾਂ ਵੀ ਸਿੰਘੂ ਬਾਰਡਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਦੋ ਆਗੂਆਂ ਨੂੰ ਧਰਨੇ ਵਿੱਚ ਸ਼ਾਮਲ ਲੋਕਾਂ ਨੇ ਮੁੱਖ ਸਟੇਜ ਦੇ ਪਿੱਛੇ ਤੋਂ ਹੀ ਭਜਾ ਦਿੱਤਾ ਸੀ। ਨੌਜਵਾਨਾਂ ਨੇ ਸਿਆਸੀ ਆਗੂਆਂ ਪ੍ਰਤੀ ਆਪਣਾ ਗੁੱ ਸਾ ਜ਼ਾਹਿਰ ਕੀਤਾ ਤੇ ਉਹ ਬਿੱਟੂ ਦੇ ਪਿੱਛੇ ਤੱਕ ਗਏ।

ਕਿਸਾਨਾਂ ਵੱਲੋਂ ਬਣਾਈਆਂ ਗਈਆਂ ਵੀਡੀਓ’ਜ਼ ਵਿੱਚ ਨੌਜਵਾਨ ਸੰਸਦ ਮੈਂਬਰ ਬਿੱਟੂ ਨੂੰ ਉੱਥੋਂ ਜਾਣ ਲਈ ਆਖਦੇ ਸੁਣਾਈ ਦੇ ਰਹੇ ਹਨ। ਕਿਸਾਨਾਂ ਵੱਲੋਂ ਬਿੱਟੂ ਦੀ ਕਾਰ ਨੂੰ ਵੀ ਨੁ ਕ ਸਾ ਨ ਪਹੁੰਚਾਇਆ ਦੱਸਿਆ ਗਿਆ ਹੈ। ਨੌਜਵਾਨ ਕਿਸਾਨਾਂ ਨੇ ਸੰਸਦ ਮੈਂਬਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਕਾਂਗਰਸ ਵਿਧਾਇਕ ਗੁਰਜੀਤ ਸਿੰਘ ਔਜਲਾ, ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੇ ਹੋਰ ਆਗੂ ਵੀ ਕਿਸਾਨਾਂ ਦੇ ਨਿ ਸ਼ਾ ਨੇ ਉਪਰ ਆ ਗਏ। ਕਿਸਾਨਾਂ ਦੇ ਗੁੱਸੇ ਨੂੰ ਦੇਖਦਿਆਂ ਬਿੱਟੂ ਸਮੇਤ ਹੋਰ ਕਾਂਗਰਸ ਆਗੂ ਮੌਕੇ ਤੋਂ ਚਲੇ ਗਏ।

ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਉਹ ਗੁਰਜੀਤ ਸਿੰਘ ਔਜਲਾ, ਕੁਲਬੀਰ ਸਿੰਘ ਜ਼ੀਰਾ ਤੇ ਹੋਰਨਾਂ ਨਾਲ ਪਾਰਟੀ ਆਗੂਆਂ ਦੇ ਕਹਿਣ ’ਤੇ ਸੰਸਦ ਮੈਂਬਰ ਵਜੋਂ ਗਏ ਸੀ ਤਾਂ ਜੋ ਉਹ ਆਪਣੀ ਪਾਰਟੀ ਦਾ ਸੁਨੇਹਾ ਦੇ ਸਕਣ।

Check Also

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ- ਹੁਸ਼ਿਆਰਪੁਰ …

%d bloggers like this: