Breaking News
Home / ਰਾਸ਼ਟਰੀ / 1100 ਕਰੋੜ ਦੇ ਖ਼ਰਚੇ ਨਾਲ ਤਿੰਨ ਸਾਲਾਂ ‘ਚ ਬਣੇਗਾ ਰਾਮ ਮੰਦਰ

1100 ਕਰੋੜ ਦੇ ਖ਼ਰਚੇ ਨਾਲ ਤਿੰਨ ਸਾਲਾਂ ‘ਚ ਬਣੇਗਾ ਰਾਮ ਮੰਦਰ

ਮੁੰਬਈ, 24 ਜਨਵਰੀ (ਏਜੰਸੀ)-ਅਯੁੱਧਿਆ ‘ਚ ਰਾਮ ਮੰਦਰ ਲਗਪਗ ਤਿੰਨ ਸਾਲਾਂ ‘ਚ ਬਣ ਜਾਵੇਗਾ ਅਤੇ ਇਸ ਦੇ ਨਿਰਮਾਣ ‘ਤੇ 1100 ਕਰੋੜ ਤੋਂ ਜ਼ਿਆਦਾ ਖਰਚਾ ਆਵੇਗਾ | ਇਹ ਜਾਣਕਾਰੀ ਮੰਦਰ ਟਰੱਸਟ ਦੇ ਮੁੱਖ ਕਾਰਜਕਰਤਾ ਨੇ ਦਿੱਤੀ | ਉਨ੍ਹਾਂ ਕਿਹਾ ਕਿ ਮੁੱਖ ਮੰਦਰ ਤਿੰਨ ਤੋਂ ਸਾਢੇ ਤਿੰਨ ਸਾਲ ਦਰਮਿਆਨ ਬਣ ਕੇ ਤਿਆਰ ਹੋ ਜਾਵੇਗਾ ਅਤੇ ਇਸ ‘ਤੇ 300-400 ਕਰੋੜ ਦਾ ਖ਼ਰਚ ਆਵੇਗਾ | ਰਾਮ ਜਨਮ ਭੂਮੀ ਤੀਰਥ ਕਸ਼ੇਤਰਾ ਨਿਆਸ ਦੇ ਖਜ਼ਾਨਚੀ ਸਵਾਮੀ ਗੋਵਿੰਦ ਦੇਵ ਗਿਰੀ ਨੇ ਕਿਹਾ ਕਿ ਪੂਰੀ 70 ਏਕੜ ਭੂਮੀ ਦੇ ਵਿਕਾਸ ‘ਤੇ 1100 ਕਰੋੜ ਤੋਂ ਵੱਧ ਖਰਚਾ ਆਵੇਗਾ |

ਰਾਮ ਮੰਦਰ ਨਿਰਮਾਣ ਪ੍ਰਾਜੈਕਟ ‘ਚ ਸ਼ਾਮਿਲ ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰਨ ਦੇ ਬਾਅਦ ਹੀ ਉਹ ਇਸ ਅੰਕੜੇ ‘ਤੇ ਪਹੁੰਚੇ ਹਨ | ਉਨ੍ਹਾਂ ਇਕ ਟੀ.ਵੀ. ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਿਆਸ (ਟਰੱਸਟ) ਦਾ ਪ੍ਰਾਜੈਕਟ ‘ਚ ਸ਼ਾਮਿਲ ਖਰਚਿਆਂ ਬਾਰੇ ਹਾਲੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ | ਉਨ੍ਹਾਂ ਇਹ ਵੀ ਕਿਹਾ ਕਿ ਮੰਦਰ ਨਿਰਮਾਣ ਕੁਝ ਕਾਰਪੋਰੇਟ ਲੋਕਾਂ ਤੋਂ ਵੱਡੇ ਫੰਡ ਮਿਲਣ ਨਾਲ ਹੀ ਸੰਭਵ ਹੈ |

Check Also

ਇਸਲਾਮ ਜਾਂ ਈਸਾਈ ਧਰਮ ਦੀ ਚੋਣ ਕਰਨ ਵਾਲੇ ਦਲਿਤਾਂ ਨੂੰ ਨਹੀਂ ਮਿਲੇਗਾ ਕੋਟੇ ਦਾ ਲਾਭ- ਰਵੀਸ਼ੰਕਰ ਪ੍ਰਸਾਦ

ਨਵੀਂ ਦਿੱਲੀ- ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅਨੁਸੂਚਿਤ ਜਾਤੀਆਂ ਦੇ ਬਾਰੇ ਰਾਜ ਸਭਾ …

%d bloggers like this: